ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਗੰਗਾ ਬਚਾਓ ਮੁਹਿੰਮ ਦੀ ਤਰਾਂ ਹੀ ਯਮੁਨਾ ਦੇ ਪਾਣੀ ਨੂੰ ਬਚਾਉਣ ਦੀ ਮੁਹਿੰਮ ਚਲਾਈ ਜਾਵੇਗੀ। ਇਸ ਲਈ ਕੇਂਦਰ ਅਤੇ ਦਿੱਲੀ ਸਰਕਾਰ ਤੋ ਅਪੀਲ ਕੀਤੀ ਗਈ ਹੈ।ਮੁੱਖ ਮੰਤਰੀ ਨੇ ਇਹ ਜਾਣਕਾਰੀ ਦਿੱਲੀ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹਏ ਦਿੱਤੀ। ਉਨਾਂ ਕਿਹਾ ਕਿ ਦਿੱਲੀ ਦਾ ਗੰਦਾ ਪਾਣੀ ਜੋ ਕਿਸੇ ਵੀ ਰਸਤੇ ਤੋ ਯਮੁਨਾ ਵਿਚ ਆਉਂਦਾ ਹੈ, ਉਸ ਲਈ ਅਸੀਂ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਲਈ ਇਕ ਵੱਡਾ ਪ੍ਰੋਜੈਕਟ ਬਣਾਇਆ ਜਾਵੇ। ਉਨਾਂ ਕਿਹਾ ਕਿ ਵਰਿਦਾਵਨ ਦੇ ਲੋਕਾਂ ਦੀ ਵੀ ਸਾਫ ਪਾਦੀ ਦੀ ਮੰਗ ਆਈ ਹੈ ਕਿ ਉੱਥੇ ਸਾਫ ਸੁਥਰਾ ਪਾਣੀ ਪੁੱਜੇ ਇਸ ਲਈ ਜਿਸ ਤਰਾਂ ਗੰਗਾ ਬਚਾਓ ਮੁਹਿੰਮ ਚਲ ਰਹੀ ਹੈ, ਵੈਸੇ ਵੀ ਯਮੁਨਾ ਦੇ ਪਾਣੀ ਨੂੰ ਬਚਾਓ ਲਈ ਮੁਹਿੰਮ ਚਲਾਈ ਜਾਵੇ।ਮੁੱਖ ਮੰਤਰੀ ਨੇ ਕਿਹਾ ਕਿ 5 ਜੂਨ ਨੂੰ ਦੁਨਿਆ ਭਰ ਵਿਚ ਚੌਗਿਰਦਾ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਯੂ.ਐਨ.ਓ. ਨੇ ਭਾਰਤ ਨੂੰ ਮੇਜਬਾਨ ਦੇਸ਼ ਬਣਾਇਆ ਹੈ। ਇਸ ਚੌਗਿਰਦਾ ਦਿਵਸ ਦਾ ਥੀਮ ਬੀਟ ਦ ਪਲਾਸਟਿਕ ਗੰਦਗੀ ਹੈ। ਉਨਾਂ ਕਿਹਾ ਕਿ ਚੌਗਿਰਦਾ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ 5 ਪੁਆਇੰਟ ਪ੍ਰੋਗ੍ਰਾਮ ਲਾਗੂ ਕੀਤਾ ਹੈ। ਜਿਸ ਦੇ ਤਹਿਤ ਸਰਕਾਰ ਤੇ ਨਿੱਜੀ ਸਕੂਲਾਂ ਦੀ ਜਮਾਤ 6ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀ ਆਪਣੇ-ਆਪਣੇ ਘਰ, ਬਾਹਰ ਜਾਂ ਨੇੜਲੀ ਥਾਂਵਾਂ ‘ਤੇ ਇਕ-ਇਕ ਪੌਦਾ ਆਪਣੇ ਹੱਥਾਂ ਨਾਲ ਲਗਾਉਣ। ਉਨਾਂ ਕਿਹਾ ਕਿ ਪੇਂਡੂ ਖੇਤਰਾਂ ਵਿਚ ਜਿੱਥੇ ਪਾਣੀ ਖੁਲੇ ਵਿਚ ਬਹਿਦਾ ਹੈ, ਉਸ ਨੂੰ ਰ’ੋਕਣ ਲਈ ਸੂਬੇ ਵਿਚ ਨਲ ਉਪਲੱਬਧ ਕਰਵਾਏ ਜਾਵੇਗਾ। ਇਸ ਲਈ ਜਨ ਸਿਹਤ ਇੰਜੀਨੀਅਰਿੰਗ ਵਿਭਾਗ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਅਤੇ ਸਥਾਨਕ ਸਰਕਾਰ ਵਿਭਾਗ ਨੂੰ ਆਦੇਸ਼ ਦਿੱਤੇ ਗਏ ਹਨ।ਮੁੱਖ ਮੰਤਰੀ ਨੇ ਕਿਹਾ ਕਿ ਬੀਟ ਦ ਪਲਾਸਟਿਕ ਪਾਲਯੂਸ਼ਨ ਥੀਮ ਵੱਲ ਕਦਮ ਵੱਧਦੇ ਹੋੋਏ ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਸਰਕਕਾਰੀ ਦਫਤਰਾਂ ਵਿਚ ਸਿੰਗਲ ਵਰਤੋ ਵਾਲੀ ਪਾਣੀ ਦੀ ਬੋਤਲਾਂ ‘ਤੇ ਰੋਕ ਲਗਾਈ ਹੈ। ਹੁਣ ਸਿਰਫ ਮਲਟੀਪਰਪਜ ਵਿਚ ਆਉਣ ਵਾਲੀ ਪਾਣੀ ਦੀ ਬੋਤਲਾਂ ਦੀ ਹੀ ਵਰਤੋਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪਾਣੀ ਦੇ ਮੁੜ ਭਰਨ ‘ਤੇ ਜੋਰ ਦਿੰਦੇ ਹੋਏ ਤਿੰਨ ਮਹੀਨਿਆਂ ਅੰਦਰ 10 ਨਗਰ ਨਿਗਮਾਂ ਦੀ ਹਰੇਕ ਸਰਕਾਰੀ ਇਮਾਰਤਾਂ ਵਿਚ ਵਰਖਾ ਦੇ ਪਾਣੀ ਨੂੰ ਇੱਕਠਾ ਕਰਨ ਅਤੇ ਪਾਣੀ ਨੂੰ ਮੁੜ ਭਰਣ ਲਈ 1000 ਖੱਡੇ ਖੋਦਨ ਦੇ ਆਦੇਸ਼ ਦਿੱਤੇ ਹਨ। ਉਨਾਂ ਕਿਹਾ ਕਿ ਸੂਬੇ ਵਿਚ ਹੇਲੋਜੇਨ ਅਤੇ ਸੋਡਿਅਮ ਬਲਬਾਂ ਤੇ ਟਿਊਬਲਾਈਟਾਂ ਨੂੰ ਊਰਜਾ ਦਕਸ਼ ਐਲ.ਈ.ਡੀ. ਅਤੇ ਟਿਊਬਲਾਈਟਾਂ ਨਾਲ ਬਦਲਿਆ ਜਾਵੇਗਾ। ਸ਼ੁਰੂ ਵਿਚ 15 ਅਗਸਤ ਤਕ ਸਰਕਾਰੀ ਭਵਨਾਂ ਵਿਚ ਇੰਨਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ।
ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਪ੍ਰਦੂਸ਼ਣ ਦੇ ਸਬੰਧ ਵਿਚ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਚੌਗਿਰੰਦਾ ਨੂੰ ਗੰਦਾ ਕਰਨ ਵਾਲੇ ਬਹੁਤ ਸਾਰੇ ਕਾਰਣ ਹਨ , ਜਿੰਨਾਂ ਵਿਚ ਆਵਾਜਾਈ, ਖੇਤਾਂ ਵਿਚ ਪਰਾਲੀ ਜਲਾਉਣਾ, ਇੰਡਸਟਰੀ ਪਾਲਯੂਸ਼ਨ, ਨਿਰਮਾਣ ਕੰਮ ਆਦਿ ਸ਼ਾਮਿਲ ਹਨ। ਉਨਾਂ ਕਿਹਾ ਕਿ ਕੇ.ਜੀ.ਪੀ. ਦੇ ਉਦਘਾਟਨ ਤੋਂ ਬਾਅਦ 40,000 ਗੱਡੀਆਂ ਉਸ ਰਸਤੇ ‘ਤੇ ਚਲਣ ਲਗੇ ਹਨ, ਜਿਸ ਕਾਰਣ ਇੰਨਾਂ ਖੇਤਰਾਂ ਵਿਚ ਗੱਡੀਆਂ ਦੀ ਆਵਜਾਈ ਘੱਟ ਹੀ ਹੈ, ਜਿਸ ਨਾਲ ਹੁਣ ਇੱਥੇ ਪ੍ਰਦੂਸ਼ਣ ਦੇ ਪੱਧਰ ਵਿਚ ਕਮੀ ਆਵੇਗੀ।
ਸੂਬਾ ਸਰਕਾਰ ਯਮੁਨਾ ਦੇ ਪਾਣੀ ਨੂੰ ਬਚਾਉਣ ਦੀ ਮੁਹਿੰਮ ਚਲਾਏਗੀ – ਮੁੱਖ ਮੰਤਰੀ



