Skip to content
Independent perspectives. Global stories.
BREAKING

ਭਾਖੜਾ-ਬਿਆਸ ਪ੍ਰਬੰਧਨ ਬੋਰਡ ਵਿਚ ਹਰਿਆਣਾ ਦੇ ਮੈਂਬਰ ਦੀ ਨਿਯੁਕਤੀ ਛੇਤੀ ਕੀਤੀ ਜਾਵੇਗੀ

Share this story

ਚੰਡੀਗੜ – ਕੇਂਦਰ ਵੱਲੋਂ ਭਾਖੜਾ-ਬਿਆਸ ਪ੍ਰਬੰਧਨ ਬੋਰਡ ਦੇ ਸਬੰਧ ਵਿਚ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਯਕੀਨੀ ਕਰਨ ਦੀ ਨੀਤੀ ਨੂੰ ਪਹਿਲ ਦਿੱਤੀ ਜਾਵੇਗੀ। ਭਾਖੜਾ-ਬਿਆਸ ਪ੍ਰਬੰਧਨ ਬੋਰਡ ਵਿਚ ਹਰਿਆਣਾ ਦੇ ਮੈਂਬਰ ਦੀ ਨਿਯੁਕਤੀ ਵੀ ਛੇਤੀ ਤੋਂ ਛੇਤੀ ਕੀਤੀ ਜਾਵੇਗੀ।ਹਰਿਆਣਾ ਖੇਤਰ ਲਈ ਯੋਗ ਪੀਣ ਦਾ ਪਾਣੀ ਤੇ ਸਿੰਚਾਈ ਪਾਣੀ ਮਹੁੱਇਆ ਕਰਵਾਉਣ ਦੀ ਦਿਸ਼ਾ ਵਿਚ ਭਾਖੜਾ-ਬਿਆਲ ਪ੍ਰਬੰਧਨ ਬੋਰਡ ਦੇ ਸਬੰਧ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਨਵੀਂ ਦਿੱਲੀ ਵਿਚ ਕੇਂਦਰੀ ਊਰਜਾ ਰਾਜ ਮੰਤਰੀ (ਆਜਾਦ ਇੰਚਾਰਜ) ਆਰ.ਕੇ.ਸਿੰਘ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਮੁੱਖ ਮੰਤਰੀ ਨੇ ਹਰਿਆਣਾ ਸੂਬੇ ਲਈ ਪੀਣ ਵਾਲਾ ਪਾਣੀ ਤੇ ਸਿੰਚਾਈ ਪਾਣੀ ਦੀ ਲੋਂੜ ਦੇ ਮੱਦੇਨਜ਼ਰ ਭਾਖੜਾ-ਬਿਆਸ ਪ੍ਰਬੰਧਨ ਬੋਰਡ ਦੇ ਸਬੰਧ ਵਿਚ ਵੱਖ-ਵੱਖ ਮਾਮਲਿਆਂ ਬਾਰੇ ਕੇਂਦਰ ਨੂੰ ਜਾਣੂੰ ਕਰਵਾਇਆ।ਮੀਟਿੰਗ ਤੋਂ ਬਾਅਦ ਮੀਡਿਆ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਦਸਿਆ ਕਿ ਮੀਟਿੰਗ ਵਿਚ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਰੈਗੂਲੇਸ਼ਨ ਦੇ ਸਬੰਧ ਵਿਚ ਵਿਚਾਰ-ਵਟਾਂਦਰਾ ਹੋਇਆ। ਉਨਾਂ ਕਿਹਾ ਕਿ ਬੀ.ਬੀ.ਐਮ.ਬੀ. ਦਾ ਪਾਣੀ ਦਾ ਪੱਧਰ ਬਹੁਤ ਘੱਟ ਹੋ ਗਿਆ ਹੈ, ਇਸ ਲਈ ਬੋਰਡ ਨੂੰ ਆਦੇਸ਼ ਦਿੱਤੇ ਜਾਣ ਕਿ ਬੋਰਡ ਦਾ ਰੈਗੂਲੇਸ਼ਨ ਠੀਕ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਗਰਮੀ ਲਗਾਤਾਰ ਵੱਧ ਰਹੀ ਹੈ ਇਸ ਲਈ ਪੀਣ ਦੇ ਪਾਣੀ ਦਾ ਭਰੋਸ ਜ਼ਰੂਰ ਮਿਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮੀਟਿੰਗ ਵਿਚ ਤੈਅ ਹੋਇਆ ਹੈ ਕਿ ਪਹਿਲੀ ਪਹਿਲ ਪੀਣ ਦੇ ਪਾਣੀ ਦੀ ਹੋਵੇਗੀ, ਉਸ ਤੋਂ ਬਾਅਦ ਸਿੰਚਾਈ ਨੂੰ ਪਹਿਲ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਗੁਰੂਗ੍ਰਾਮ ਵਿਚ ਸਮਾਰਟ ਗ੍ਰਿਡ ਬਿਜਲੀ ਪਰਿਯੋਜਨਾ ਦੇ ਤਹਤਿ ਕੇਂਦਰ ਵੱਲੋਂ ਹਰਿਆਣਾ ਨੁੰ ਜਲਦ 550 ਕਰੋੜ ਰੁਪਏ ਦੀ ਗ੍ਰਟਾਂ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਮਾਰਟ ਗ੍ਰਿਡ ਬਿਜਲੀ ਪਰਿਯੋਜਨਾ ਰਾਹੀਭਂ ਗੁਰੂਗ੍ਰਾਮ ਵਿਚ 24 ਘੰਟੇ ਬਿਜਲੀ ਸਪਲਾਈ ਦੀ ਦਿਸ਼ਾ ਵਿਚ ਕੰਮ ਚਲ ਰਿਹਾ ਹੈ।ਉਨਾਂ ਕਿਹਾ ਕਿ ਮਹਾਰਾ ਪਿੰਡ-ਜਗਮਗ ਪਿੰਡ ਯੋਜਨਾ ਦੇ ਤਹਿਤ 5 ਜਿਲਿਆਂ ਗੁਰੂਗ੍ਰਾਮ, ਫਰੀਦਾਬਾਦ, ਸਿਰਸਾ, ਅੰਬਾਲਾ ਅਤੇ ਪੰਚਕੂਲਾ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਕੁਝ ਪਿੰਡਾਂ ਦੇ ਅੰਦਰ 12 ਤੋਂ 15 ਘੰਟੇ ਅਤੇ ਕਿਧਰ-ਕਿਧਰ 18 ਤੋਂ 21 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਹਰਿਆਣਾ ਦੀ ਇਹ ਯੋਜਨਾ ਬਹੁਤ ਸਫਲ ਹੋ ਰਹੀ ਹੈ ਅਤੇ ਦੇਸ਼ ਦੇ ਹੋਰ ਸੂਬਿਆਂ ਨੇ ਵੀ ਇਸ ਯੋਜਨਾ ਦੀ ਜਾਣਕਾਰੀ ਮੰਗੀ ਹੈ। ਉਨਾਂ ਕਿਹਾ ਕਿ ਜਿੱਥੇ-ਜਿੱਥੇ ਕੋਈ ਡਿਫਾਲਟ ਬਾਕੀ ਨਹੀਂ ਹੈ, ਲੋਕਾਂ ਨੇ ਮੀਟਰ ਬਾਹਰ ਕੱਢ ਲਏ ਹਨ ਅਤੇ ਉੱਥੇ ਹੋਲੀ-ਹੋਲੀ 3-3 ਘੰਟੇ ਬਿਜਲੀ ਦੀ ਸਪਲਾਈ ਵੱਧਾਈ ਜਾ ਰਹੀ ਹੈ।ਕੇਂਦਰੀ ਊਰਜਾ ਰਾਜ ਮੰਤਰੀ (ਆਜਾਦ ਇੰਚਾਰਜ) ਨੇ ਦਸਿਆ ਕਿ ਇਸ ਵਾਰ ਪਾਣੀ ਦੀ ਉਪਲੱਬਧਤਾ ਘੱਟ ਹੈ। ਇਸ ਸਾਲ ਪਹਾੜੀ ਖੇਤਰਾਂ ਵਿਚ 40 ਫੀਸਦੀ ਤਕ ਬਰਫ ਘੱਟ ਪਈ ਹੈ, ਜਿਸ ਕਾਰਣ ਸਨੋ ਬੋਲਟ ਬਹੁਤ ਘੱਟ ਰਿਹਾ ਹੈ, ਜਿਸ ਨਾਲ ਪਾਣੀ ਘੱਟ ਆਇਆ ਹੇ। ਪਾਣੀ ਘੱਟ ਆਉਣ ਅਤੇ ਸਿੰਚਾਈ ਲਈ ਪਾਣੀ ਛੱਡਣ ਕਾਰਣ ਪਾਣੀ ਦਾ ਪੱਧਰ ਡੇਡ ਪੱਧਰ ਕੋਲ ਪੁੱਜ ਗਿਆ ਹੈ। ਪਾਣੀ ਦੀ ਮੌਜ਼ੂਦਾ ਉਪਲੱਬਧਤਾ ਦੇ ਮੱਦੇਨਜ਼ਰ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਯਕੀਨੀ ਕਰਨਾ ਪਹਿਲੀ ਪਹਿਲ ਰਹੇਗੀ। ਪੀਣ ਵਾਲੇ ਪਾਣੀ ਦੀ ਉਪਲੱਬਧਤਾ ਯਕੀਨੀ ਕਰਨ ਤੋਂ ਬਾਅਦ ਸਿੰਚਾਈ ਅਤੇ ਬਿਜਲੀ ਲਈ ਪਾਣੀ ਦਿੱਤਾ ਜਾਵੇਗਾ। ਇਸ ਨੀਤੀ ਦੇ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਗਲਬਾਤ ਕੀਤੀ ਜਾਵੇਗੀ। ਉਨਾਂ ਕਿਹਾ ਕਿ ਭਾਖੜਾ-ਬਿਆਸ ਪ੍ਰਬੰਧਨ ਬੋਰਡ ਵਿਚ ਹਰਿਆਣਾ ਦੇ ਮੈਂਬਰ ਦੀ ਨਿਯੁਕਤੀ ਦੇ ਸਬੰਧ ਵਿਚ ਪੈਨਲ ਆ ਗਿਆ ਹੈ ਅਤੇ ਛੇਤੀ ਤੋਂ ਛੇਤੀ ਬੋਰਡ ਵਿਚ ਮੈਂਬਰ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਭਾਖੜਾ-ਬਿਆਸ ਪ੍ਰਬੰਧਨ ਬੋਰਡ ਨਾਲ ਸਬੰਧਤ ਹੋਰ ਮਾਮਲਿਆਂ ਦੇ ਸਬੰਧ ਵਿਚ ਮੰਤਰਾਲੇ ਦੇ ਸਕੱਤਰ ਬੋਰਡ ਦੇ ਨਾਲ ਮੀਟਿੰਗ ਕਰਨਗੇ।ਸ੍ਰੀ ਆਰ.ਕੇ.ਸਿੰਘ ਨੇ ਹਰਿਆਣਾ ਦੀ ਹਮਾਰਾ ਗਾਂਵ-ਜਗਮਗ ਗਾਂਵ ਯੋਜਨਾ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਰਾਜਾਂ ਦੀ ਮੀਟਿੰਗ ਵਿਚ ਹਰਿਆਣਾ ਦੀ ਹਮਾਰਾ ਗਾਂਵ-ਜਗਮਗ ਗਾਂਵ ਯੋਜਨਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਹਰਿਆਣਾ ਨੇ ਊਰਜਾ ਦੇ ਖੇਤਰ ਵਿਚ ਜੋ ਸੁਧਾਰ ਕੀਤਾ ਹੈ, ਉਸ ਨਾਲ ਸਾਨੂੰ ਬਹੁਤ ਸੰਤੋਸ਼ ਹੋਇਆ ਹੈ। ਉਨਾਂ ਕਿਹਾ ਕਿ ਮਨੋਹਰ ਲਾਲ ਨੇ ਲਾਇਨ ਲੋਸਿਸ ਨੂੰ ਘੱਟ ਕਰਕੇ 20 ਫੀਸਦੀ ਦੇ ਨੇੜੇ ਲੈ ਕੇ ਆਏ ਹਨ, ਜਿਸ ਨਾਲ ਉਨਾਂ ਜਿਲਿਆਂ ਵਿਚ 24 ਘੰਟੇ ਬਿਜਲੀ ਦੇਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਲਈ ਹਰਿਆਣਾ ਦੀ ਹਮਾਰਾ ਗਾਂਵ-ਜਗਮਗ ਗਾਂਵ ਯੋਜਨਾ ਇਕ ਸਫਲ ਯੋਜਨਾ ਹੈ।

WRITTEN BY