ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਦੇਸ਼ ਵਿਚ ਸ੍ਰੀ ਰਾਮ ਦੇ ਮੰਦਿਰ ਦਾ ਨਿਰਮਾਣ ਵੀ ਵਿਕਾਸ ਦਾ ਹੀ ਹਿੱਸਾ ਹੈ, ਜਿਸ ਨੂੰ ਸਮਾਜ ਦੇ ਲੋਕ ਨਾਕਾਰ ਨਹੀਂ ਸਕਦੇ ਹਨ।ਸ੍ਰੀ ਵਿਜ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਖੇਤਰ ਵਿਚ ਨਵੇਂ ਸਿਰਜਣ ਦਾ ਕੰਮ ਵਿਕਾਸ ਦਾ ਰਸਤਾ ਹੁੰਦਾ ਹੈ, ਜਿਸ ਵਿਚ ਵਿਅਕਤੀ ਦੀ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਤਰੱਕੀ ਸ਼ਾਮਿਲ ਹੁੰਦੀ ਹੈ। ਉਨਾਂ ਕਿਹਾ ਕਿ ਦੇਸ਼ ਦੀ ਜਨਤਾ ਅਯੋਧਯਾ ਵਿਚ ਸ੍ਰੀ ਰਾਮ ਦੇ ਮੰਦਿਰ ਨਿਰਮਾਣ ਦੀ ਇੱਛਾ ਰੱਖੇ ਹੋਏ ਹਨ, ਇਸ ਲਈ ਮੰਦਿਰ ਦਾ ਨਿਰਮਾਣ ਸਹੀ ਸਮੇਂ ਅਤੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਹੀ ਹੋਵੇਗਾ। ਸਾਨੂੰ ਅਦਾਤਲ ਦੇ ਆਦੇਸ਼ ਦਾ ਇੰਤਰਾਜ ਕਰਨਾ ਚਾਹੀਦਾ ਹੈ।ਸਿਹਤ ਮੰਤਰੀ ਨੇ ਜੀਂਦ ਵਿਚ ਕੁਝ ਲੋਕਾਂ ਵੱਲੋ ਮੰਗ ਪੂਰੀ ਨਹੀਂ ਹ’ੋਣ ‘ਤੇ ਧਰਮ ਬਦਲਣ ਕਰਨ ਦੇ ਸੁਆਲ ਦੇ ਜਵਾਬ ਵਿਚ ਕਿਹਾ ਕਿ ਧਰਮ ਬਦਲਣਾ ਕਿਸੀ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਹੈ। ਉਨਾਂ ਕਿਹਾ ਕਿ ਧਰਮ ਵਿਅਕਤੀ ਦੇ ਆਤਮਾ ਦਾ ਆਇਨਾ ਹੈ, ਜਿਸ ਨੂੰ ਸਮਾਜਿਕ ਕੰਮਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ। ਧਰਮ ਦੇ ਖਾਤਰ ਦੇਸ਼ ਦੇ ਵੀਰ ਸਪੂਤਾਂ ਨਾਲ ਨਾ ਸਿਰਫ ਸੀਨੇ ‘ਤੇ ਗੋਲਿਆਂ ਖਾਈ ਹੈ, ਸਗੋਂ ਆਪਣੇ ਸਿਰ ਤੇ ਸਰੀਰ ਤਕ ਨੂੰ ਚਿਰਵਾ ਦਿੱਤਾ ਹੈ। ਇਸ ਲਈ ਵਿਅਕਤੀ ਨੂੰ ਆਪਣੇ ਧਰਮ ‘ਤੇ ਹਮੇਸ਼ ਅਡਿੱਗ ਰਹਿਣਾ ਚਾਹੀਦਾ ਹੈ। ਇਸ ਦੇ ਬਾਵਜੂਦ ਵੀ ਸਬੰਧਤ ਲੋਕਾਂ ਦੀ ਸ਼ਿਕਾਇਤਾਂ ਨੂੰ ਸੁਣ ਕੇ, ਉਸ ਦਾ ਹੱਲ ਕੱਢਿਆ ਜਾ ਰਿਹਾ ਹੈ।
ਸ੍ਰੀ ਰਾਮ ਦੇ ਮੰਦਿਰ ਦਾ ਨਿਰਮਾਣ ਵੀ ਵਿਕਾਸ ਦਾ ਹੀ ਹਿੱਸਾ – ਸਿਹਤ ਮੰਤਰੀ



