ਠਜੇਕਰ ਕਿਸਾਨਾਂ ਨੇ ਆਪਣੇ ਜੀਵਨ ਪਧਰ ਨੂੰ ਉਚਾ ਚੁਕਣਾ ਹੈ ਤਾਂ ਉਹਨਾਂ ਨੂੰ ਰਵਾਇਤੀ ਖੇਤੀ ਦੇ ਨਾਲ -ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣਾ ਪਵੇਗਾ।’’ ਇਹ ਕਹਿਣਾ ਹੈ ਐਸ.ਵਾਈ.ਜੇ. ਫਿਸ਼ ਫ਼ਾਰਮ , ਭਾਗਥਲਾ ਕਲਾਂ (ਫ਼ਰੀਦਕੋਟ) ਦੇ ਕਿਸਾਨ ਸਰਬਜੀਤ ਸਿੰਘ ਬਰਾੜ ਦਾ ।। ਸਰਬਜੀਤ ਬੀ.ਏ. ਤੇ ਐਮ .ਏ. (ਪੰਜਾਬੀ) ਸਰਕਾਰੀ ਬਰਜ਼ਿੰਦਰਾ ਕਾਲਜ ਫ਼ਰੀਦਕੋਟ ਤੋਂ ਤੇ ਬੀ.ਐਡ , ਡੀ.ਐਮ. ਕਾਲਜ ਆਫ ਐਜੂਕੇਸ਼ਨ, ਮੋਗਾ ਤੋਂ ਪ੍ਰਾਪਤ ਕੀਤੀ ਹੈ । ਬਰਜ਼ਿੰਦਰਾ ਕਾਲਜ ਪੜ੍ਹਦਿਆਂ ਸਰਬਜੀਤ ਪੰਜ ਸਾਲ ਐਨ.ਐਸ.ਐਸ. ਦਾ ਬੈਸਟ ਵਲੰਟੀਅਰ ਰਿਹਾ ਹੈ ਤੇ ਸਰਬਜੀਤ ਨੂੰ ਕਾਲਜ ਵਲੋਂ ‘ਕਾਲਜ ਕਲਰ’ ਦੇ ਕੇ ਸਨਮਾਨਿਤ ਕੀਤਾ ਗਿਆ ਹੈ ।ਵਿਦਿਆ ਪ੍ਰਾਪਤੀ ਤੋਂ ਬਾਅਦ, ਉਹਨਾਂ ਨੇ ਅਠ ਸਾਲ ਲੜਕੀਆਂ ਦੇ ਵਿਚ ਲੈਕਚਰਾਰਵਜੋ. ਤੇ 5 ਸਾਲ (ਆਈ ਹੌਸਪੀਟਲ) ਦੇ ਮਨੇਜਰ ਵਜੋਂ ਵੀ ਸੇਵਾ ਨਿਭਾਉਂਦਾ ਹੈ ,ਪਰ ਉਸ ਦਾ ਮਨ ਪਿੰਡ ਰਹਿਣਾ ਲੋਚਦਾ ਹੈ , ਕੁਝ ਨਵਾਂ ਕਰਨਾ ਲੋਚਦਾ ਹੈ, ਉਹ ਰਵਾਇਤੀ ਖੇਤੀ ਦੇ ਨਾਲ ਸਹਾਇਕ ਧੰਦਿਆਂ ਨੂੰ ਕਰਨਾ ਚਾਹੁੰਦਾ ਹੈ ,ਉਹ ਕਿਸਾਨ ਮੇਲਿਆਂ ਤੇ ਜਾਂਦਾ ਹੈ , ਤੇ ਬਹੁਤ ਸਾਰੇ ਕਿਤਿਆਂ ਦੀ ਜਾਣਕਾਰੀ ਵਿਭਾਗੀ ਟਰੇਨਿੰਗ ਨਾਲ ਜਾਣਕਾਰੀ ਪ੍ਰਾਪਤ ਕਰਦਾ ਹੈ ,ਸਰਬਜੀਤ ਪਿਛਲੇ ਚਾਰ ਸਾਲਾਂ ਤੋਂ ਕਿਸੇ ਨਾਲ ਸਾਂਝਾ ਮਛੀ ਪਾਲਣ ਕਰਦਾ ਰਿਹਾ ਹੈ ,ਪਰ ਉਹ ਪਿਛਲੇ ਸਾਲ ਮਛੀ ਪਾਲਣ ਵਿਭਾਗ ਫ਼ਰੀਦਕੋਟ ਦੇ ਸੰਪਰਕ ਵਿਚ ਆਉਂਦਾ ਹੈ ,ਇਥੋ ਦੇ ਅਫਸਰ ਸਾਹਿਬਾਨ ਦੀ ਯੋਗ ਰਹਿਨੁਮਾਈ ਹੇਠ ਉਹ ਇਸ ਕਿਤੇ ਦੀ ਟਰੇਨਿੰਗ ਪ੍ਰਾਪਤ ਕਰਦਾ ਹੈ ਤੇ ਇਸ ਧੰਦੇ ਦੀਆਂ ਬਰੀਕੀਆਂ ਸਿਖਦਾ ਹੈ ,ਇਸ ਮਹਿਕਮੇ ਦੀ ਯੋਗ ਰਹਿਨੁਮਾਈ ਹੇਠ ਉਹਨਾਂ ਨੇ ਸਬਸਿਡੀ ਸਕੀਮ ਅਧੀਨ ਡੇਢ ਏਕੜ ਵਿਚ ਤਲਾਬ ਦੀ ਖੁਦਾਈ ਕਰਕੇ ਮਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਹੈ , ਉਹਨਾਂ ਨੂੰ ਮਛੀ ਪੂੰਗ, ਸਰਕਾਰੀ ਪੂੰਗ ਫ਼ਾਰਮ ,ਫ਼ਰੀਦਕੋਟ ਨੇ ਰੋਹੂ ,ਕਤਲਾ, ਮੁਰਾਖ ,ਗੋਲਡਨ ਕਿਸਮਾਂ ਦਾ ਪੂੰਗ ਮੁਹਈਆ ਕਰਵਾਇਆ ਹੈ । ਸਰਬਜੀਤ ਸਿੰਘ ਨੇ ਦਸਿਆ ਕਿ ਜੇਕਰ ਪੂੰਗ ਛਡਣ ਵੇਲੇ ਸਰਕਾਰੀ ਜਾਂ ਭਰੋਸੇਯੋਗ ਨਰਸਰੀ ਤੋਂ ਖਰੀਦਿਆ ਜਾਵੇ ਤਾਂ ਸਹੀ ਰਹਿੰਦਾ ਹੈ । ਸਰਬਜੀਤ ਨੇ ਪਿਛਲੇ ਸਾਲ ਸਤੰਬਰ 2017 ਵਿਚ ਮਛੀ ਪੂੰਗ ਛਡਿਆ ਹੈ ਜੋ ਮਈ 2018 ਵਿਚ ਕਿਲੋ ਦਾ ਹੋ ਗਿਆ ਹੈ ਜੋ ਆਪਣੇ ਆਪ ਵਿਚ ਰਿਕਾਰਡ ਹੈ ।ਸਰਬਜੀਤ ਨੇ ਦਸਿਆ ਕਿ ਬੇਸ਼ਕ ਪੰਜਾਬ ਸਰਕਾਰ ਮਛੀ ਫ਼ਾਰਮਾਂ ਨੂੰ 24 ਘੰਟੇ ਵਾਲਾ ਬਿਜਲੀ ਟਿਊਬਵੈਲ ਕੁਨੈਕਸ਼ਨ ਪਹਿਲ ਦੇ ਅਧਾਰ ਤੇ ਦਿੰਦੀ ਹੈ,ਤੇ ਨਾਲ 210 ਮੀਟਰ ਦੀ ਸਬਸਿਡੀ ਵੀ ਦਿੰਦੀ ਹੈ ,ਪਰ ਸਪਲਾਈ ਲਾਈਨ ਦੂਰ ਹੋਣ ਕਾਰਨ ਖ਼ਰਚਾ ਜਿਆਦਾ ਪੈਦਾ ਹੈ ,ਜਿਸ ਕਾਰਨ ਛੋਟੇ ਮਛੀ ਪਾਲਕਾਂ ਨੂੰ ਮੁਸ਼ਕਿਲ ਆਉਂਦੀ ਹੈ ,ਉਹਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਹ ਪਾਣੀ ਤੇ ਪੂਰਨ ਨਿਰਭਰ ਕਿਤਾ ਹੈ ਜੋ ਜਿਸ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਵਰਤਣਾ ਪੈਦਾ ਹੈ ਜਿਸ ਕਾਰਨ ਕਿਸਾਨਾਂ ਨੂੰ ਆਮਦਨ ਘਟ ਪ੍ਰਾਪਤ ਹੁੰਦੀ ਹੈ ਸੋ ਇਸ ਬਾਰੇ ਪੰਜਾਬ ਸਰਕਾਰ ਜ਼ਰੂਰ ਧਿਆਨ ਦੇਵੇ । ਸਰਬਜੀਤ ਨੇ ਇਸ ਵਿਸ਼ੇ ਦੇ ਸੰਬੰਧ ਵਿਚ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਪਤਰ ਵੀ ਭੇਜਿਆ ਹੈ ,ਇਸੇ ਤਰਾਂ ਜੋ ਇਸ ਵਾਰ ਕੇਂਦਰੀ ਬਜਟ ਵਿਚ ਮਛੀ ਪਾਲਕਾਂ ਨੂੰ ਕਰੈਡਿਟ ਕਾਰਡ ਦੀ ਸੁਵਿਧਾ ਰਖੀ ਗਈ ਹੈ ,ਉਸ ਬਾਰੇ ਵੀ ਬੈਂਕਾਂਵਲੋਂ ਕੋਈ ਹਾਂ ਪਖੀ ਹੁੰਗਾਰਾ ਨਹੀਂ ਦਿਤਾ ਜਾ ਰਿਹਾ ,ਇਸ ਸੰਬੰਧੀ ਵੀ ਵਿਤ ਵਿਭਾਗ ਨੂੰ ਸਿੰਗਲ ਵਿੰਡੋ ਸਿਸਟਮ ਬਣਾਉਣਾ ਚਾਹੀਦਾ ਹੈ ।ਸਰਬਜੀਤ ਨੇ ਦਸਿਆ ਕਿ ਉਹਨਾਂ ਅਠ ਮਹੀਨਿਆਂ ਵਿਚ ਡੇਢ ਏਕੜ ਵਿਚੋ ਚਾਰ ਲਖ ਦੀ ਆਮਦਨਪ੍ਰਾਪਤ ਕੀਤੀ ਹੈ ,ਜੋ ਹੋਰ ਕਿਸੇ ਰਵਾਇਤੀ ਫਸਲ ਵਿਚੋਂ ਮਿਲਣੀ ਅਸੰਭਵ ਹੈ ।ਸਰਬਜੀਤ ਨੇ 100ਗ੍ਰਾਮ ਦਾ ਬਚਾ 3000 ਗਿਣਤੀ ਉਸੇ ਫ਼ਾਰਮ ਵਿਚ ਤਿਆਰ ਕਰਕੇ ਦੂਜੇ ਕਿਸਾਨਾਂ ਨੂੰ ਵੇਚਿਆ ਹੈ। ਇਹ ਬਹੁਤ ਵਡੀ ਪ੍ਰਾਪਤੀ ਹੈ । ਸਰਬਜੀਤ ਆਪਣੀ ਸਫਲਤਾ ਦਾ ਸਿਹਰਾ ਮਛੀ ਪਾਲਣ ਵਿਭਾਗ ਫ਼ਰੀਦਕੋਟ ਦੇ ਅਫਸਰ ਸਾਹਿਬਾਨ ਸ੍ਰੀ ਸੰਜੀਵ ਨੰਗਲ ਜੀ ਏ.ਡੀ.ਐਫ ,ਸ੍ਰੀ ਕਰਨ ਸਿੰਘ ਜੀ ਮੁਖ ਕਾਰਜਕਾਰੀ ਅਫਸਰ ,ਬਲਜੀਤ ਸਿੰਘ ਜੀ, ਰਾਜਨਬੀਰ ਸਿੰਘ ਮਛੀ ਪਸਾਰ ਅਫਸਰ ,ਮੈਡਮ ਮਿਸ ਪ੍ਰਿਯੰਕਾ ਜੀ ਮਛੀ ਪਾਲਣ ਅਫਸਰ , ਮਨਜੀਤ ਸਿੰਘ ਜੀ ਫ਼ਾਰਮ ਸੁਪਰਡੈਂਟ ,ਸੁਖਵਿੰਦਰ ਸਿੰਘ ਜੀ ਸਿਰ ਬੰਨਦਾ ਹੈ ,ਜਿਨਾਂ ਸਮੇਂ ਸਿਰ ਸਾਰੀ ਜਾਣਕਾਰੀ ਤੇ ਲੋੜੀਂਦਾ ਬਚ,ਪੁਟਾਈ ਦੇ ਪੈਸੇ ਤੇ ਫੀਡ ਮੁਹਈਆ ਕਰਵਾਈ ਹੈ ,ਜਿਸ ਕਾਰਨ ਸਰਬਜੀਤ ਸਹੀ ਸਮੇਂ ਤੇ ਆਮਦਨਪ੍ਰਾਪਤ ਕਰ ਸਕਿਆ ਹੈ । ਉਹ ਦਸਦਾ ਹੈ ਕਿ ਇਸ ਵਿਭਾਗ ਦੇ ਅਫਸਰ ਸਾਹਿਬਾਨ ਦਾ ਮਿਲਵਰਤਨ ਦੇ ਰਹਿਨੁਮਾਈ ਵਾਲੇ ਵਿਵਹਾਰ ਨੇ ਉਸਦਾ ਹੌਂਸਲਾ ਵਧਾਇਆ ਹੈ। ਇਹ ਉਪਰੋਕਤ ਗਲਾਂ ਕੋਈ ਫੋਕੀ ਵਡਿਆਈ ਨਹੀਂ ,ਸਗੋਂ ਦਿਲ ਦੀਆਂ ਗਹਿਰੀਆਂ ਵਿਚੋਂ ਨਿਕਲੇ ਧੰਨਵਾਦੀ ਸ਼ਬਦ ਨੇ । ਇਹ ਵਿਭਾਗ ਮਛੀ ਪਾਲਕਾਂ ਨੂੰ ਜੇਕਰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤੁਰੰਤ ਸਭ ਖ਼ੁਦ ਤਲਾਬਾਂ ਤੇ ਪਾਹੁੰਚ ਕੇ ਮੁਸ਼ਕਲਾਂ ਦਾ ਹਲ ਕਰਦੇ ਨੇ ।ਸਮੇਂ -ਸਮੇਂ ਤੇ ਲਿਟਰੇਚਰ ,ਸੈਮੀਨਾਰਾਂ ,ਪ੍ਰਦਰਸ਼ਨੀਆਂ ਤੇ ਮੇਲਿਆਂ ਰਾਹੀਂ ਪਾਲਕਾਂ ਦੀ ਜਾਣਕਾਰੀ ਵਿਚ ਵਾਧਾ ਕਰਦੇ ਨੇ ।ਇਹਨਾਂ ਸਾਰੇ ਅਫਸਰ ਸਾਹਿਬਾਨ ਦਾ ਇਕ ਮੀਰੀ ਗੁਣ ਹੈ ਕਿ ਜਦੋਂ ਵੀ ਕਿਤੇ ਵਿਭਾਗੀ ਟੂਰ ਤੇ ਮਛੀ ਪਾਲਕਾਂ ਨੂੰ ਲੈਕੇ ਜਾਂਦੇ ਹਨ ਤਾਂ ਇਹ ਸਭ ਨਾਲ ਬੈਠ ਕੇ ਜਾਂਦੇ ਹਨ ਤੇ ਸਭ ਮਛੀ ਪਾਲਕਾਂ ਨਾਲ ਬੈਠ ਕੇ ਭੋਜਨ ?ਛਕਦੇ ਹਨ ਤੇ ਹਰ ਪਾਲਕ ਦਾ ਖਿਆਲ ਰਖਦੇ ਹਨ ,ਇਸ ਨਾਲ ਮਛੀ ਪਾਲਕਾਂ ਨੂੰ ਦੂਹਰਾ ਲਾਭ ਹੁੰਦਾ ਹੈ ,ਇਕ ਤਾਂ ਰਸਤੇ ਵਿਚ ਗਲ-ਬਾਤ ਰਾਹੀਂ ਗਿਆਨ ਵਿਚ ਵਾਧਾ ਹੁੰਦਾ ਹੈ ,ਦੂਜਾ ਅਪਣਤ ਦਾ ਭਾਵ ਪੈਦਾ ਹੁੰਦਾ ਤੇ ਮਛੀ ਪਾਲਕਾਂ ਦੀ ਝਿਜਕ ਦੂਰ ਹੁੰਦੀ ,ਆਮ ਤੌਰ ਤੇ ਕਈ ਹੋਰ ਵਿਭਾਗਾਂ ਨਾਲ ਸਿਖਿਅਕ ਟੂਰ , ਮੇਲਿਆਂ ਤੇ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ ,ਪਰ ਉਹਨਾਂ ਚੋ ਬਹੁਤੇ ਇਕਲਿਆਂ ਨੂੰ ਤੋਰ ਦਿੰਦੇ ਹਨ ,ਜਿਸ ਕਾਰਨ ਸਹੀ ਲਾਭ ਪ੍ਰਾਪਤ ਨਹੀਂ ਹੁੰਦਾ । ਪਰ ਮਛੀ ਵਿਭਾਗ ਦੀ ਇਹ ਵਖਰਤਾ ਦਿਲ ਨੂੰ ਛੂੰਹਦੀ ਹੈ ,ਤੇ ਉਡੀਕ ਰਹਿੰਦੀ ਹੈ ਵੀ ਸਿਖਿਅਕ ਟੂਰ ਆਵੇ ਤੇ ਹੋਰ ਗਿਆਨ ਪ੍ਰਾਪਤ ਕਰੀਏ।
ਸਰਬਜੀਤ ਨੇ ਦਸਿਆ ਕਿ ਤਲਾਬ ਵਿਚ ਮਛੀਆਂ ਦਾ ਵਖ -ਵਖ ਕਿਸਮਾਂ ਜਿਵੇਂ ਰੋਹੂ ,ਕਤਲਾ ,ਗੋਲਡਨ ,ਮੁਰਾਖ ਦਾ ਬਚਾ ਸਹੀ ਗਿਣਤੀ ਵਿਚ ?ਛਡਣਾ ਚਾਹੀਦਾ ਹੈ ਤਾਂ ਜੋ ਮਛੀ ਦਾ ਸਹੀ ਵਿਕਾਸ ਹੋ ਸਕੇ ਤੇ ਫੀਡ ਵੀ ਅਜਾਈਂ ਨਾ ਜਾਵੇ ।ਬਚੇ ਦੀ ਗਿਣਤੀ ਇਸ ਵਿਚ ਮਹਤਵਪੂਰਨ ਪਖ ਹੈ ।ਪਾਣੀ ਦਾ ਲੈਵਲ 6-7 ਫੁਟ ਰਖਿਆ ਜਾਵੇ ।ਮਛੀ ਦੇ ਵਿਕਾਸ ਲਈ ਤੇ ਚੈਕਿੰਗ ਲਈ ਹਰ ਮਹੀਨੇ ਨੈਟਿੰਗ ਨਿਸ਼ਚਿਤ ਮਿਤੀ ਤੇ ਜ਼ਰੂਰ ਕਰਵਾਈ ਜਾਵੇ ਤਾਂ ਜੋ ਮਛੀ ਦਾ ਵਿਕਾਸ ਤੇ ਹੋਰ ਘਾਟ ਵਾਧ ਦਾ ਪਤਾ ਚਲ ਸਕੇ । ਪਾਣੀ ਵਿਚ ਆਕਸੀਜਨ ਦੀ ਮਾਤਰਾ ਕਾਇਮ ਰਖਣ ਲਈ ਤਾਜਾ ਪਾਣੀ ਜਾਂ ਏਰੀਏਟਰ ਦੀ ਵਰਤੋਂ ਕਰ ਸਕਦੇ ਹਾਂ । ਇਸੇ ਤਰਾਂ ਮਛੀ ਪਾਲਣ ਵਿਚੋਂ ਵਧੀਆ ਆਮਦਨਪ੍ਰਾਪਤ ਕਰਨ ਲਈ ਸਹੀ ਮੈਨੇਜਮੈਂਟ ਜ਼ਰੂਰ ਕਰਨ ,ਅਰਥਾਤ ਘਟ ਖਰਚ ਤੇ ਵਧ ਆਮਦਨ ਪ੍ਰਾਪਤ ਕਰਨ ਲਈ ਪ੍ਰਬੰਧ ਕਰਨ । ਕਿਸਾਨ ਇਸ ਲਈ ਆਪਣੀ ਖ਼ੁਦ ਦੀ ਫੀਡ ਤਿਆਰ ਕਰਨ ,ਨੈਟਿੰਗ ਆਪਣੇ ਜਾਲ ਨਾਲ ਖ਼ੁਦ ਕਰਨ , ਮੰਡੀਕਰਨ ਬਾਰੇ ਜਾਣਕਾਰੀ ਰਖਣ ਤਾਂ ਜੋ ਸਹੀ ਰੇਟ ਤੇ ਵੇਚ ਸਕਣ,ਆਪਣੇ ਫ਼ਾਰਮ ਲਈ ਲੋੜੀਂਦਾ ਬਚਾ ਤਿਆਰ ਰਖਣ , ਇਸਤੋ ਇਲਾਵਾ ਕਿਸਾਨ ਸਿਧੀ ਉਪਭੋਗਤਾ ਤਕ ਸਿਧੀ ਪਹੁੰਚਾਉਣ ਤਾਂ ਜੋ ਵਿਚਲਾ ਜੋ ਵਿਚਲਾ ਮੁਨਾਫ਼ਾ ਹੈ ,ਉਹ ਮਛੀ ਪਾਲਕ ਨੂੰ ਪ੍ਰਾਪਤ ਹੋਵੇ । ਇਸੇ ਤਰਾਂ ਕਿਸਾਨ ਮੁਰਗ਼ੀ ਪਾਲਣ ਤੇ ਪਸ਼ੂ ਪਾਲਣ ਨਾਲ ਵੀ ਦੂਹਰਾ ਲਾਭ ਪ੍ਰਾਪਤ ਕਰ ਸਕਦੇ ਹਨ ,ਕਿਉਂਕਿ ਮੁਰਗੀਆਂ ਦੀਆਂ ਵਿਠਾਂ ਤੇ ਪਸ਼ੂਆਂ ਦਾ ਗੋਬਰ ਮਛੀਆਂ ਦੀ ਖ਼ੁਰਾਕ ਦੀ ਸਿਧੀ ਪੂਰਤੀ ਕਰ ਸਕਦਾ ਹੈ।
ਸਰਬਜੀਤ ਨੇ ਦਸਿਆ ਕਿ ਛੋਟੇ ਮਛੀ ਬਚੇ ਨੂੰ ਕੁਝ ਮਛੀ ਖੋਰ ਪੰਛੀ ਨੁਕਸਾਨ ਪਹੁੰਚਾਉਂਦੇ ਹਨ,ਇਹਨਾਂ ਤੋਂ ਬਚਾਉਣ ਲਈ ਤਲਾਬ ਉਪਰ ਚਮਕਦਾਰ ਧਾਗਾ ਲਗਾ ਸਕਦੇ ਹਾਂ ,ਤੇ ਪਟਾਕੇ ਚਲਾ ਕੇ ਜਾਂ ਖੜਾਕ ਨਾਲ ਇਹਨਾਂ ਨੂੰ ਭਜਾ ਸਕਦੇ ਹਾਂ। ਸਰਬਜੀਤ ਨੇ ਇਸ ਕਿਤੇ ਨੂੰ ਹੋਰ ਪ੍ਰਫੁਲਿਤ ਕਰਨ ਲਈ ਭਵਿਖ ਦੀਆਂ ਯੋਜਨਾਵਾਂ ਬਾਰੇ ਦਸਦਿਆਂ ਕਿਹਾ ਕਿ ਉਹ ਮਹਿਕਮੇ ਤੇ ਬੈਂਕ ਦੀ ਸਹਾਇਤਾ ਨਾਲ ਤਲਾਬ ਦੇ ਰਕਬੇ ਵਿਚ ਵਾਧਾ ਕਰਨਾ ਚਾਹੁੰਦਾ ਹੈ ,ਮਛੀ ਪੂੰਗ ਦੀ ਨਰਸਰੀ ਬਣਾਉਣਾ ਚਾਹੁੰਦਾ ਹੈ ਤਾਂ ਜੋ ਆਪਣੀ ਤੇ ਹੋਰ ਕਿਸਾਨਾਂ ਨੂੰ ਮਛੀ ਪੂੰਗ ਮੁਹਈਆ ਕਰਵਾ ਸਕੇ ।ਉਹ ਦੀ ਯੋਜਨਾ ਹੈ ਖੁਦ ਦੁਕਾਨ ਕਰਕੇ ਵਧੀਆ ਤੰਦਰੁਸਤ ਮਛੀ ਉਪਭੋਗਤਾ ਤਕ ਪਹੁੰਚਾ ਜਾਵੇ ।ਇਸ ਲਈ ਸਰਬਜੀਤ ਉਮੀਦ ਕਰਦਾ ਹੈ ਕਿ ਮਹਿਕਮਾ ਤੇ ਸਰਕਾਰ ਉਸਦੀ ਜ਼ਰੂਰ ਮਦਦ ਕਰਨਗੇ।
ਸਰਬਜੀਤ ਸਮਾਜ ਸੇਵਾ ਦੇ ਖੇਤਰ ਵਿਚ ਵੀ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ।ਉਹ ਪਿੰਡ ਦਾ ਪੰਚਾਇਤ ਮੈਂਬਰ ਵੀ ਹੈ ,ਉਹ ਲੋਕਾਂ ਦੇ ਕੰਮ ਕਰਵਾਉੁਣ ਲਈ ਦਿਨ -ਰਾਤ ਤਤਪਰ ਰਹਿੰਦਾ ਹੈ ।ਸਰਬਜੀਤ ਬਰਾੜ ਇਕ ਰਜਿ; ਚੈਰੀਟੇਬਲ ਸੁਸਾਇਟੀ ਦਾ ਸਕਤਰ ਵੀ ਹੈ ਜੋ ਸਮਾਜ ਸੇਵਾ ਦੇ ਕਾਰਜਾਂ ਵਿਚ ਭਰਪੂਰ ਯੋਗਦਾਨ ਪਾ ਰਹੀ ਹੈ ।,ਸਾਹਿਤਕ ਰੁਚੀ ਰਖਣ ਵਾਲੇ ਸਰਬਜੀਤ ਦੇ ਵਖ -ਵਖ ਸਮਾਜਿਕ ਕੁਰੀਤੀਆਂ ਤੇ ਚੋਟ ਕਰਦੇ ਤੇ ਹੋਰ ਗਿਆਨ ਵਧਾਊ ਲੇਖ ਅਕਸਰ ਅਖਬਾਰਾਂ ਵਿਚ ਛਪਦੇ ਰਹਿੰਦੇ ਹਨ ।ਇਸੇ ਤਰਾਂ ਉਸਦੀਆਂ ਕਵਿਤਾਵਾਂ ਦੇ ਵਿਸ਼ੇ ਵੀ ਕਮਾਲ ਦੇ ਹਨ । ਸਰਬਜੀਤ ਵਾਤਾਵਰਨ ਵਿਚ ਪੈ ਰਹੇ ਵਿਗਾੜ ਤੋਂ ਚਿੰਤਤ ਹੈ,ਉਹ ਆਪਣੇ ਵਿਤ ਅਨੁਸਾਰ ਅਗਲੇ ਮਹੀਨੇ ਆਪਣੇ ਫ਼ਾਰਮ ਤੇ ਵਖ -ਵਖ ਕਿਸਮਾਂ ਦੇ 200 ਰੁਖ ਲਗਾ ਰਿਹਾ ਹੈ । ਸਰਬਜੀਤ ਸਿੰਘ ਨੇ ਕਿਹਾ ਹੋਰ ਕਿਸਾਨ ਵੀ ਇਸ ਕਿਤੇ ਦੀ ਟਰੇਨਿੰਗ ਲੈ ਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਨੇ। ਸਰਬਜੀਤ ਕੋਲ ਵਖ -ਵਖ ਮਛੀ ਪਾਲਕ ਮਸ਼ਵਰਾ ਕਰਨ ਲਈ ਆਉਂਦੇ ਰਹਿੰਦੇ ਨੇ ਤਾਂ ਜੋ ਸਭ ਆਪਣੇ -ਅਲਾਪਣੇ ਅਨੁਭਵ ਸਾਂਝੇ ਕਰਕੇ ਆਪਣੇ ਕਿਤੇ ਨੂੰ ਹੋਰ ਵਧੀਆ ਬਣਾ ਕੇ ਵਧ ਆਮਦਨ ਪ੍ਰਾਪਤ ਕਰ ਸਕਣ । ਸਰਬਜੀਤ ਆਪਣੇ ਪਿਤਾ ਸ.ਦਰਸ਼ਨ ਸਿੰਘ ਬਰਾੜ ,ਮਾਤਾ ਸੁਖਜੀਤ ਕੌਰ ਦੇ ਅਸ਼ੀਰਵਾਦ ਤੇ ਹੌਸਲੇ ਨਾਲ ਤੇ ਪਤਨੀ ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਅਗੇ ਵਧਣ ਲਈ ਪ੍ਰੇਰਨਾ ਦੇਣ ਲਈ ਧੰਨਵਾਦ ਕਰਦਾ ਹੈ ,ਤੇ ਪਰਮਾਤਮਾ ਅਗੇ ਨਤਮਸਤਕ ਹੁੰਦਾ ਹੈ ਕਿ ਉਹਨਾ ਦੇ ਪਰਿਵਾਰ ਨੂੰ ਪਰਮਾਤਮਾ ਲੰਮੀ ਉਮਰ ਤੇ ਤੰਦਰੁਸਤੀ ਬਖਸ਼ੇ। ਅਸੀਂ ਉਮੀਦ ਕਰਦੇ ਹਾਂ ਸਰਬਜੀਤ ਇਸ ਕਿਤੇ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਵੇਗਾ ਤੇ ਆਪਣੇ ਤੇ ਸਮਾਜ ਦੀ ਬਿਹਤਰੀ ਲਈ ਇਸੇ ਤਰ੍ਹਾਂ ਕਾਰਜ ਕਰਦਾ ਰਹੇਗਾ।
ਐਸ.ਵਾਈ.ਜੇ.ਫਿਸ਼ ਫ਼ਾਰਮ ਭਾਗਥਲਾ ਕਲਾਂ ਮੱਛੀ ਪਾਲਣ ਦੇ ਕਿੱਤੇ ’ਚ ਬੁਲੰਦੀਆਂ ’ਤੇ



