Skip to content
Independent perspectives. Global stories.
BREAKING

ਕਰਨਾਟਕ ਦੀ ਗਠਜੋੜ ਸਰਕਾਰ ਤੋਂ ਉਮੀਦ

Share this story

ਕਰਨਾਟਕ ਦੇ ਨਾਟਕ ਦਾ ਪਰਦਾ ਆਖਰ ਗਿਰ ਗਿਆ ਹੈ। ਕਰਨਾਟਕ ਦੀ ਐਚ.ਡੀ. ਕੁਮਾਰਸਵਾਮੀ ਦੀ ਤਿੰਨ ਦਿਨ ਪੁਰਾਣੀ ਜੇਡੀ (ਐਸ)-ਕਾਂਗਰਸ ਸਰਕਾਰ ਨੇ ਵਿਧਾਨ ਸਭਾ ਵਿ¤ਚ ਮੁਕਾਬਲੇ ਤੋਂ ਬਿਨਾਂ ਹੀ ਭਰੋਸੇ ਦਾ ਵੋਟ ਜਿ¤ਤ ਲਿਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵੋਟਿੰਗ ਤੋਂ ਪਹਿਲਾਂ ਹੀ ਵਾਕ ਆਊਟ ਕਰ ਗਏ। ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ। ਭਾਜਪਾ ਨੇ ਸਭ ਤੋਂ ਵੱਧ 104 ਸੀਟਾਂ ਜਿੱਤੀਆਂ ਸਨ। ਇਸ ਦੇ ਆਧਾਰ ਉ¤ਪਰ ਹੀ ਭਾਜਪਾ ਨੇ ਸੂਬੇ ਵਿੱਚ ਸਰਕਾਰ ਬਣਾਉਣ ਦੀ ਪਹਿਲ ਕੀਤੀ, ਪ੍ਰੰਤੂ ਸੁਪਰੀਮ ਕੋਰਟ ਦੇ ਦਖਲ ਕਾਰਨ ਭਾਜਪਾ ਨੂੰ ਆਪਣਾ ਬਹੁਮਤ ਦਿਖਾਉਣ ਲਈ ਲੋੜੀਂਦੇ ਵਿਧਾਇਕ ਨਹੀਂ ਮਿਲ ਸਕਦੇ। ਸਿੱਟੇ ਵਜੋਂ ਭਾਜਪਾ ਦੀ ਸਰਕਾਰ ਢਾਈ ਦਿਨਾਂ ਵਿੱਚ ਹੀ ਟੁੱਟ ਗਈ। ਭਾਜਪਾ ਦੀ ਇਹ ਇਕ ਵੱਡੀ ਗਲਤੀ ਸੀ। ਇਸ ਨਾਲ ਭਾਜਪਾ ਦਾ ਪੂਰੇ ਦੇਸ਼ ਵਿੱਚ ਸਿਆਸੀ ਤੌਰ ’ਤੇ ਜਲੂਸ ਨਿਕਲ ਗਿਆ। ਬਦਲੇ ਹਾਲਾਤਾਂ ਵਿੱਚ ਸ਼੍ਰੀ ਕੁਮਾਰਸੁਵਾਮੀ ਵੱਲੋਂ ਕਾਂਗਰਸ ਨਾਲ ਰਲ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਗਿਆ। ਦੋਵੇਂ ਪਾਰਟੀਆਂ ਦੇ ਗਠਜੋੜ ਨੂੰ ਵਿਧਾਨ ਸਭਾ ਵਿੱਚ 117 ਵਿਧਾਇਕਾਂ ਦਾ ਸਮਰਥਨ ਦਿਖਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਭਾਜਪਾ ਦਾ ਦਾਅਵਾ ਪੂਰੀ ਤਰ੍ਹਾਂ ਝੂਠਾ ਸੀ। ਸੂਬੇ ਦਾ ਰਾਜਪਾਲ ਵੱਲੋਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਵਿਧਾਨਿਕ ਤੌਰ ’ਤੇ ਸਹੀ ਨਹੀਂ ਸੀ। ਜੇਕਰ ਸੁਪਰੀਮ ਕੋਰਟ ਦਖਲ ਨਾ ਦਿੰਦੀ ਤਾਂ ਹੋ ਸਕਦਾ ਸੀ ਕਿ ਭਾਜਪਾ ਕੁਝ ਨਾ ਕੁਝ ਵਿਧਾਇਕ ਤੋੜ ਕੇ ਜਾਂ ਖਰੀਦ ਕੇ ਆਪਣੀ ਸਰਕਾਰ ਨੂੰ ਬਚਾਅ ਸਕਦੀ ਸੀ। ਕਰਨਾਟਕ ਦੇ ਸਿਆਸੀ ਨਾਟਕ ਨੇ ਭਾਰਤੀ ਲੋਕਤੰਤਰ ਦੀਆਂ ਕਈ ਕਮਜੋਰੀਆਂ ਨੂੰ ਸਾਹਮਣੇ ਲੈ ਆਂਦਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਿਆਸੀ ਨੇਤਾਵਾਂ ਦੇ ਮਨ ਵਿੱਚ ਵਿੱਚ ਉ¤ਚੀਆਂ ਲੋਕਤੰਤਰੀ ਪ੍ਰੰਪਰਾਵਾਂ ਲਈ ਕੋਈ ਸਤਿਕਾਰ ਨਹੀਂ ਹੈ। ਇਕ ਸੂਬੇ ਦੀ ਸਰਕਾਰ ਲਈ ਭਾਜਪਾ ਵੱਲੋਂ ਸਾਰੇ ਨਿਯਮ ਅਤੇ ਪ੍ਰੰਪਰਾਵਾਂ ਛਿੱਕੇ ਟੰਗ ਦਿੱਤੇ ਗਏ। ਜੇਡੀ ਯੂ ਅਤੇ ਕਾਂਗਰਸ ਦੇ ਨੇਤਾਵਾਂ ਨੇ ਬਹੁਤ ਹੀ ਸਿਆਣਪ ਨਾਲ ਆਪਣੀ ਬਾਜੀ ਖੇਡੀ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਕਰਨਾਟਕ ਵਿੱਚ ਬਣੀ ਦੋਹਾਂ ਪਾਰਟੀਆਂ ਦੀ ਸਾਂਝੀ ਸਰਕਾਰ ਸੂਬੇ ਦੇ ਲੋਕਾਂ ਲਈ ਬੇਹਤਰ ਕੰਮ ਕਰੇਗੀ। ਸ਼੍ਰੀ ਕੁਮਾਰਸੁਵਾਮੀ ਨੇ ਵਿਧਾਨ ਸਭਾ ਵਿੱਚ ਅਜਿਹਾ ਭਰੋਸਾ ਵੀ ਦਿੱਤਾ ਹੈ। ਕਰਨਾਟਕ ਦੇ ਲੋਕਾਂ ਨੇ ਵੱਡੀ ਉਮੀਦ ਨਾਲ ਉਨ੍ਹਾਂ ਦੀ ਸਰਕਾਰ ਨੂੰ ਚੁਣਿਆ ਹੈ। ਦੋਵੇਂ ਪਾਰਟੀਆਂ ਨੂੰ ਆਪਣੇ ਚੋਣ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਪੰਜਾਬ ਵਾਂਗ ਕਰਨਾਟਕ ਦੇ ਕਿਸਾਨ ਵੀ ਸੰਕਟ ਵਿੱਚੋਂ ਗੁਜ਼ਰ ਰਹੇ ਹਨ। ਕਿਸਾਨਾਂ ਦੇ ਕਰਜ਼ੇ ਦੀ ਮੁਆਫੀ ਦਾ ਮੁੱਦਾ ਕਾਫੀ ਅਹਿਮ ਹੈ। ਸੂਬਾ ਸਰਕਾਰ ਨੂੰ ਤੁਰੰਤ ਇਸ ਸਬੰਧੀ ਕੋਈ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਪੀੜਤ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕੇ। ਇਸੇ ਤਰ੍ਹਾਂ ਦੂਸਰੇ ਵਰਗਾਂ ਲਈ ਵੀ ਸਾਰੇ ਕਾਰਜ ਤਰਜੀਹੀ ਆਧਾਰ ’ਤੇ ਕੀਤੇ ਜਾਣ।
29 ਮਈ 2018 – ਬਲਜੀਤ ਸਿੰਘ ਬਰਾੜ

WRITTEN BY