ਕੋਟਕਪੂਰਾ, 28 ਮਈ (ਚਰਨਦਾਸ ਗਰਗ/ਸਤਨਾਮ ਸਿੰਘ)-ਸਥਾਨਕ ਨਗਰ ਕੋਂਸਲ ਦਫਤਰ ਦੇ ਮੀਟਿੰਗ ਹਾਲ ’ਚ ਮਿਊਂਸਪਲ ਸੇਵਾਮੁਕਤ ਕਰਮਚਾਰੀ ਯੂਨੀਅਨ ਕੋਟਕਪੂਰਾ ਦੀ ਮੀਟਿੰਗ ਕ੍ਰਿਸ਼ਨ ਕੁਮਾਰ ਥਾਪਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਉਚੇਚੇ ਤੌਰ ’ਤੇ ਸੂਬੇ ਦੇ ਪ੍ਰਧਾਨ ਬਲਵੰਤ ਸਿੰਘ ਸੰਧੂ ਪਟਿਆਲਾ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਮੁਲਾਜਮ ਭਲਾਈ ਬੋਰਡ ਦੇ ਸੂਬਾਈ ਵਾਈਸ ਚੇਅਰਮੈਨ ਹਰਬੰਸ ਲਾਲ ਸ਼ਰਮਾਂ, ਬੁਆ ਦਿੱਤਾ ਸ਼ਰਮਾਂ ਪਟਿਆਲਾ ਅਤੇ ਸੁਰਿੰਦਰ ਸ਼ਰਮਾਂ ਪਟਿਆਲਾ ਫੈਡਰੇਸ਼ਨ ਦੇ ਨੇਤਾਵਾਂ ਨੇ ਵੀ ਸੰਬੋਧਨ ਕੀਤਾ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਰਪ੍ਰਸਤ ਕੇ.ਕੇ. ਥਾਪਰ, ਪ੍ਰਧਾਨ ਜਗਦੀਸ਼ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ, ਮੀਤ ਪ੍ਰਧਾਨ ਰਜਿੰਦਰ ਕੁਮਾਰ ਗਰਗ, ਜਨਰਲ ਸਕੱਤਰ ਪ੍ਰਲਾਦ ਰਾਏ, ਕੈਸ਼ੀਅਰ ਵਿਜੈ ਕੁਮਾਰ ਸ਼ਰਮਾਂ ਤੋਂ ਇਲਾਵਾ ਬੰਤ ਸਿੰਘ, ਤਰਸੇਮ ਲਾਲ, ਜਗਰੂਪ ਸਿੰਘ, ਉਮ ਪ੍ਰਕਾਸ਼ ਅਤੇ ਕਸ਼ਮੀਰ ਸਿੰਘ ਕਾਰਜ ਕਾਰਨੀ ਮੈਂਬਰ ਚੁਣੇ ਗਏ। ਅੱਜ ਦੀ ਮੀਟਿੰਗ ਦੌਰਾਨ ਇਸੇ ਹਫਤੇ ਆਪਣੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਕਾਰਜ ਸਾਧਕ ਅਫਸਰ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ।



