Skip to content
Independent perspectives. Global stories.
BREAKING

ਸਾਰੀ ਜ਼ਿੰਦਗੀ ਸੇਵਾ ਤੇ ਸਿਮਰਨ ਨੂੰ ਸਮਰਪਿਤ ਕਰਨ ਵਾਲੇ ਬਾਬਾ ਕੁੰਦਨ ਸਿੰਘ ਨਾਨਕਸਰ ਕਲੇਰ੍ਹਾਂ

Share this story

ਬਾਬਾ ਕੁੰਦਨ ਸਿੰਘ ਅਜਿਹੀ ਰੂਹਾਨੀ ਸ਼ਖਸੀਅਤ ਸਨ ਜਿਹਨ੍ਹਾਂ ਨੇ ਲੱਖਾਂ ਹੀ ਪ੍ਰਾਣੀਆਂ ਨੂੰ ਆਪਣੇ ਨਾਮ ਦੇ ਵਾਂਗ ਕੁੰਦਨ ਬਣਾਇਆਂ ਅਤੇ ਰਹਿੰਦੇ ਸੁਆਸਾਂ ਤੱਕ ਸਮੁੱਚੀ ਮਾਨਵਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ। ਬਾਬਾ ਕੁੰਦਨ ਸਿਘ ਜੀ ਦਾ ਜਨਮ ਤੇਰ੍ਹਾਂ ਜੇਠ ਨੂੰ ਪੱਛਮੀ ਪੰਜਾਬ ਦੇ ਜਿਲ੍ਹਾ ਲਾਹੋਰ ਦੀ ਤਹਿਸੀਲ ਚੂਨੀਆਂ ਵਿਚ ਗੱਜਣ ਸਿੰਘ ਵਾਲਾ ਵਿਖੇ ਪਿਤਾ ਠਾਕੁਰ ਸਿੰਘ ਦੇ ਘਰ ਤੇ ਮਾਤਾ ਕ੍ਰਿਸ਼ਨ ਕੋਰ ਜੀ ਦੀ ਸੁਭਾਗੀ ਕੁੱਖੋ ਹੋਇਆਂ ਬਚਪਨ ਤੋਂ ਹੀ ਆਪ ਦੀ ਬਿਰਤੀ ਗੁਰੂ ਘਰ ਦੇ ਨਾਲ ਜੁੜੀ ਸੀ ਇਸੇ ਦੌਰਾਨ ਜਦੋਂ ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਦੇ ਲਈ ਪਿੰਡ ਗੱਜਣ ਸਿੰਘ ਵਾਲਾ ਵਿਖੇ ਪਹੁੰਚੇ ਤਾਂ ਉਹਨਾਂ ਦੀ ਸੁੱਵਲੀ ਅਤੇ ਦਿਆਲੂ ਨਜ਼ਰ ਬਾਬਾ ਕੁੰਦਨ ਸਿਘ ਤੇ ਪਈ ਅਖੀਰ ਛੋਟੀ ਉੁਮਰੇ ਹੀ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਪੱਕੇ ਤੋਰ ਤੇ ਬਿਹੰਗਮ ਬਣ ਕੇ ਰਹਿਣ ਲੱਗ ਪਏ 1943 ਵਿਚ ਬਾਬਾ ਨੰਦ ਸਿੰਘ ਜੀ ਸਰੀਰ ਤਿਆਗ ਗਏ ਜਿਸ ਪਿੱਛੋਂ ਆਪ ਨੇ ਕਰੀਬ 12 ਸਾਲ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕੀਤੀ ਤੇ ਉਹਨ੍ਹਾਂ ਦੇ ਮੁਰਸ਼ਦ ਵਾਲੇ ਪਿਆਰ ਦਾ ਅਨੰਦ ਮਾਣਿਆਂ ।
ਬਾਬਾ ਈਸ਼ਰ ਸਿੰਘ ਜੀ ਦੇ ਬ੍ਰਹਮ ਲੀਣ ਹੋਣ ਤੋਂ ਬਾਅਦ ਨਾਨਕਸਰ ਕਲੇਰਾਂ ਵਿਖੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਅਤੇ ਮਰਿਆਦਾ ਪ੍ਰਗਟ ਗੁਰਾਂ ਦੀ ਦੇਹ ਜਾਣ ਕੇ ਨਿਭਾਈ ਅਤੇ ਮਰਿਯਾਦਾ ਪਾਲਣ ਦੀਆਂ ਡਿਉਟੀਆਂ ਆਪ ਵਲੋਂ ਕਰੜੀ ਤਪੱਸਿਆ ਸਰਧਾ ਸਤਿਕਾਰ ਤੇ ਇਕ ਮਨ ਇਕ ਚਿੱਤ ਹੋ ਸੰਪੂਰਨ ਕੀਤੀਆ । ਇਸ ਸਮੇਂ ਦੋਰਾਨ ਕੋਈ ਇਕ ਵੀ ਦਿਨ ਐਸਾ ਨਹੀਂ ਹੋਵੇਗਾ ਜਿਸ ਵਿਚ ਆਪ ਨੇ ਗੁਰੂ ਸਾਹਿਬ ਦੀ ਸੇਵਾ ਦੇ ਵਿਚ ਨਾਗਾ ਪਾਇਆ ਹੋਵੇ ਜਾਂ ਨਾਨਕਸਰ ਤੋਂ ਇਕ ਰਾਤ ਵੀ ਬਾਹਰ ਵਿਸਰਾਮ ਕੀਤਾ ਹੋਵੇ ਇਸੇ ਦੋਰਾਨ ਇਕ ਹੀ ਦਿਨ ਇਕ ਹੀ ਸਥਾਨ ਤੇ 13 ਹਜ਼ਾਰ ਪ੍ਰਾਣੀਆਂ ਨੂੰ ਅਮ੍ਰਿਤਪਾਨ ਕਰਵਾ ਕੇ ਸਿੱਖੀ ਲਹਿਰ ਨੂੰ ਪਰਚੰਡ ਕਰਨ ਵਿਚ ਨਵਾਂ ਮੀਲ ਪੱਥਰ ਲਾਇਆ ਸਮੇਂ ਦੀ ਮੰਗ ਨੂੰ ਵੇਖਦਿਆਂ ਆਪ ਵਲੋਂ ਲੋਕਾਈ ਦੇ ਭਲੇ ਹਿਤ ਅਨੇਕਾਂ ਹੀ ਹਸਪਤਾਲ , ਕਾਲਜ, ਸਕੂਲ, ਖੋਲੇ ਗਏ ਇਸ ਅਣਥਕ ਸੇਵਾ ਤੇ ਬਖਸ਼ਿਸ ਦਾ ਸਦਕਾਂ ਨਾਨਕਸਰ ਸੰਪ੍ਰਦਾਇ ਦਾ ਨਾਮ ਸਮੂੱਚੇ ਵਿਸ਼ਵ ਵਿਚ ਪਹੁੰਚਿਆ। ਬਿਰਧ ਅਵਸਥਾ ਵਿਚ ਜਿਸ ਸਿਰੜ ਤੇ ਸਿਦਕ ਨਾਲ ਆਪ ਨੇ ਸੇਵਾ ਸਿਮਰਨ ਨੂੰ ਤੋੜ ਚੜਾਇਆ ਉਸ ਨੂੰ ਸੰਗਤਾਂ ਹਮੇਸਾ ਹੀ ਯਾਦ ਰੱਖਣਗੀਆ। ਬਾਬਾ ਜੀ ਰੱਬ ਦੇ ਪਿਆਰੇ ਸੱਚੇ ਨਾਮ ਨੂੰ ਜੀਵਨ ਦਾ ਅਧਾਰ ਬਣਾ ਕੇ 1 ਫਰਵਰੀ 2002 ਨੂੰ ਪ੍ਰਭੂ ਦੇ ਅਟੱਲ ਸੱਚ ਵਿਚ ਸਮਾਂ ਗਏ। ਆਪ ਵਲੋਂ ਚਲਾਈ ਪ੍ਰੰਪਰਾ ਅਨੁਸਾਰ ਠਾਠ ਨਾਨਕਸਰ ਨੂਰਵਾਲਾ ਜਿਲ੍ਹਾ ਲੁਧਿਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਜਨਮ ਦਿਨ ਉਹਨ੍ਹਾਂ ਦੇ ਸੇਵਕ ਬਾਬਾ ਜਸਵਿੰਦਰ ਸਿਘ ਜੀ ਨੀਲੀ ਵਲੋਂ ਬੜੀ ਹੀ ਸਰਧਾ ਨਾਲ ਮਨਾਇਆ ਜਾਂਦਾ ਹੈ। ਜਿਸ ਤਹਿਤ 101 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਨਿਰਵਿਘਣ ਸਹਿਤ ਭੋਗ ਪਾਏ ਜਾਂਦੇ ਹਨ ਅਤੇ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਨਾਮਵਰ ਕੀਰਤਨੀ ਜਥੇ ਅਤੇ ਤਖਤ ਸਹਿਬਾਨਾ ਦੇ ਜਥੇਦਾਰ ਗੁਰ ਉਪਦੇਸਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ।

WRITTEN BY