Skip to content
Independent perspectives. Global stories.
BREAKING

ਜਿਸ ਦੇਸ਼ ਦਾ ਨੌਜਵਾਨ ਖੁਸ਼ ਰਹੇਗਾ, ਉਹ ਦੇਸ਼ ਤੇਜੀ ਨਾਲ ਅਗੇ ਵਧੇਗਾ : ਮੁਖ ਮੰਤਰੀ ਮਨੋਹਰ ਲਾਲ

Share this story

ਚੰਡੀਗੜ, 20 ਮਈ– ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜਿਸ ਦੇਸ਼ ਦਾ ਨੌਜਵਾਨ ਖੁਸ਼ ਰਹੇਗਾ, ਉਹ ਦੇਸ਼ ਤੇਜੀ ਨਾਲ ਅਗੇ ਵਧੇਗਾ। ਇਸ ਲਈ ਹਰਿਆਣਾ ਪ੍ਰਦੇਸ਼ ਦੇ ਨੌਜਵਾਨਾਂ ਦੇ ਨਾਲ-ਨਾਲ ਹੀ ਵਰਗ ਨੂੰ ਖੁਸ਼ ਰਖਣ ਲਈ ਰਾਜ ਸਰਕਾਰ ਨੇ ਰਾਹਗਿਰੀ ਦਾ ਇਕ ਰੰਗ ਮੰਚ ਤਿਆਰ ਕੀਤਾ ਹੈ। ਇਸ ਰੰਗ ਮੰਚ ‘ਤੇ ਸ਼ਹਿਰ ਦੇ ਲੋਕ ਇਕਠੇ ਹੋ ਕੇ ਜਦੋਂ ਆਪਸ ਵਿਚ ਮਨ ਦੀ ਗਲ ਸਾਂਝੀ ਕਰਣਗੇ ਅਤੇ ਪਰੰਪਰਾਗਤ ਖੇਡਾਂ ਨੂੰ ਖੇਡਣਗੇ ਜਾਂ ਸਭਿਆਚਾਰਕ ਪ੍ਰੋਗ੍ਰਾਮਾਂ ਦਾ ਆਨੰਦ ਲੈਣਗੇ ਤਾਂ ਯਕੀਨੀ ਹੀ ਹਰ ਇਕ ਨਾਗਰਿਕ ਦਾ ਤਨਾਵ ਘਟ ਹੋਵੇਗਾ ਅਤੇ ਦੋ ਪਲ ਖੁਸ਼ੀਆਂ ਦੇ ਹਾਸਲ ਹੋਣਗੇ। ਜਦੋਂ ਨੌਜਵਾਨ ਜਾਂ ਆਮ ਨਾਗਰਿਕ ਦੇ ਚਿਹਰੇ ‘ਤੇ ਖੁਸ਼ੀ ਵਿਖਾਈ ਦੇਵੇਗੀ ਤਦ ਸਰਕਾਰ ਦੇ ਰਾਹਗਿਰੀ ਵਰਗੇ ਪ੍ਰੋਗ੍ਰਾਮਾਂ ਦੀ ਸਫਲਤਾ ਨਜ਼ਰ ਆਵੇਗੀ।ਮੁਖ ਮੰਤਰੀ ਮਨੋਹਰ ਲਾਲ ਅਜ ਕੁਰੂਕਸ਼ੇਤਰ ਵਿਚ ਪੁਲਿਸ ਪ੍ਰਸ਼ਾਸਨ ਅਤੇ ਜਿਲਾ ਪ੍ਰਸ਼ਾਸਨ ਦੇ ਤਤਵਾਧਾਨ ਵਿਚ ਆਯੋਜਿਤ ਰਾਹਗਿਰੀ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁਖ ਮੰਤਰੀ ਮਨੋਹਰ ਲਾਲ , ਹਰਿਆਣੇ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ, ਵਿਧਾਇਕ ਸੁਭਾਸ਼ ਸੁਧਾ, ਵਿਧਾਇਕ ਡਾ. ਪਵਨ ਸੈਨੀ, ਮੁਖ ਮੰਤਰੀ ਦੇ ਵਿਸ਼ੇਸ਼ ਅਧਿਕਾਰੀ ਏ.ਡੀ.ਜੀ.ਪੀ. ਓਪੀ ਸਿੰਘ ਨੇ ਝੰਡੀ ਦਿਖਾ ਕੇ 4 ਕਿਲੋਮੀਟਰ ਮੈਰਾਥਨ ਨੂੰ ਰਵਾਨਾ ਕੀਤਾ। ਇਸ ਮੈਰਾਥਨ ਵਿਚ ਹਰ ਵਰਗ ਦੇ ਲੋਕਾਂ ਨੇ ਦੋੜ ਲਗਾਈ।

WRITTEN BY