Skip to content
Independent perspectives. Global stories.
BREAKING

ਨਾੜ ਨੂੰ ਅੱਗ ਨਾਲ ਸੜ ਰਿਹੈ ਨੂਰਪੁਰਬੇਦੀ ਖੇਤਰ

Share this story

ਨੂਰਪੁਰ ਬੇਦੀ, 20 ਮਈ (ਬਲਜਿੰਦਰ ਸਿੱਧੂ)- ਪੰਜਾਬ ਚ’ਨਿਰੰਤਰ ਵੱਧ ਰਹੀ ਪ੍ਰਦੂਸ਼ਣ ਨਾਲ ਇੱਥੇ ਇੱਕ ਪਾਸੇ ਪੰਜਾਬ ਸਰਕਾਰ ਪ੍ਰੇਸ਼ਾਨ ਹੈ ਉਥੇ ਜ਼ਿਲ੍ਹੇ ਚ’ਵੀ ਵਾਤਾਵਰਣ ਪ੍ਰਦੂਸ਼ਣ ਤੇਜੀ ਨਾਲ ਵੱਧ ਰਿਹਾ ਹੈ। ਅਗਰ ਇਹੀ ਸਥਿਤੀ ਰਹੀ ਤਾਂ ਆਉਣ ਵਾਲੇ ਸਾਲਾਂ ਚ’ਸਥਿਤੀ ਘਾਤਿਕ ਹੋ ਸਕਦੀ ਹੈ। ਦੂਸਰੇ ਪਾਸੇ ਰਾਜ ਸਰਕਾਰ ਤੇ ਪ੍ਰਸ਼ਾਸ਼ਨ ਦੇ ਲੱਖ ਸਾਵਧਾਨ ਕਰਨ ਤੇ ਸਖਤੀ ਕਰਨ ਦੇ ਬਾਵਜੂਦ ਵੀ ਖੇਤਾਂ ਚ’ਨਾੜ ਜਲਾਉਣ ਦਾ ਸਿਲਸਿਲਾ ਜਾਰੀ ਹੈ। ਪ੍ਰਦੂਸ਼ਣ ਵਿਭਾਗ ਦੀ ਵੀ ਪ੍ਰਦੂਸ਼ਣ ਰੋਕਣ ਦੇ ਲਈ ਕਾਰਵਾਈ ਜ਼ੀਰੋ ਨਜ਼ਰ ਆ ਰਹੀ ਹੈ।ਗੱਲ ਜੇਕਰ ਜਿਲ੍ਹੇ ਦੀ ਕਰਿਏ ਤਾਂ ਇਸ ਜਿਲ੍ਹੇ ਦਾ ਨੂਰਪੁਰ ਬੇਦੀ ਖੇਤਰ ਇਸ ਤਰ੍ਹਾਂ ਦਾ ਹੈ ਜਿਸਦੇ ਵੱਧ ਤੋਂ ਵੱਧ ਪਿੰਡ ਇਸ ਤਰ੍ਹਾਂ ਦੇ ਹਨ ਜਿੱਥੇ ਕਿਸਾਨ ਨਾੜ ਨੂੰ ਜਲਾਕੇ ਪ੍ਰਦੂਸ਼ਣ ਫੈਲਾ ਰਹੇ ਹਨ।ਖੇਤਾਂ ਵਿੱਚੋਂ ਕਣਕ ਦੀ ਫਸਲ ਕੱਟਣ ਦੇ ਬਾਅਦ ਬਚੀ ਨਾੜ ਨੂੰ ਕਿਸਾਨਾਂ ਵੱਲੋਂ ਅੱਗ ਲਗਾਕੇ ਜਲਾਏ ਜਾਣ ਦਾ ਸਿਲਸਿਲਾ ਜਾਰੀ ਹੈ।ਕਿਸਾਨ ਥੋੜਾ ਜਿਹਾ ਸਮਾਂ ਅਤੇ ਥੋੜੇ ਜਿਹੇ ਪੈਸੇ ਬਚਾਉਣ ਦੇ ਲਈ ਪ੍ਰਸ਼ਾਸਨਿਕ ਆਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸ਼ਰੇਆਮ ਪ੍ਰਦੂਸ਼ਣ ਫੈਲਾ ਰਹੇ ਹਨ ਅਤੇ ਆਪਣੀ ਜਮੀਨਾਂ ਦੀ ਉਪਜਾਊ ਸ਼ਕਤੀ ਘਟਾ ਰਹੇ ਹਨ।ਕਿਸਾਨਾਂ ਵੱਲੋਂ ਫਸਲ ਦੀ ਨਾੜ ਨੂੰ ਅੱਗ ਲਾਗਾਏ ਜਾਣ ਦੇ ਕਾਰਨ ਇੱਕ ਪਾਸੇ ਇਹ ਜਮੀਨ ਦੀ ਉਪਜਾਊ ਸ਼ਕਤੀ ਘੱਟ ਹੁੰਦੀ ਹੈ ਉੱਥੇ ਹੀ ਭਾਰੀ ਗਿਣਤੀ ਚ’ਕੀੜੇ-ਮਕੌੜੇ ਵੀ ਮਾਰੇ ਜਾਂਦੇ ਹਨ ਅਤੇ ਖੇਤਾਂ ਦੇ ਨਾਲ ਖੜੇ ਹੋਰ ਵੀ ਰੁੱਖ ਵੀ ਜਲ ਜਾਂਦੇ ਹਨ।ਅੱਗ ਦੇ ਧੂਏ ਦੇ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਧੂਏ ਕਾਰਨ ਕਈ ਦਰਦਨਾਕ ਹਾਦਸੇ ਵੀ ਹੋ ਜਾਂਦੇ ਹਨ।ਖੇਤਾਂ ਚ’ਅੱਗ ਲਗਾਉਣ ਨਾਲ ਇੰਨਾ ਨੁਕਸਾਨ ਹੁੰਦਾ ਹੈ ਪਰ ਸਾਰੇ ਸੰਬੰਧਿਤ ਅਧਿਕਾਰੀਆਂ ਨੇ ਆਪਣੀਆਂ ਅੱਖਾ ਬੰਦ ਰੱਖੀਆਂ ਹੋਈਆਂ ਹਨ। ਕੀ ਕਹਿੰਦੇ ਹਨ ਨਾਇਬ ਤਹਿਸੀਲਦਾਰ ਸ੍ਰੀ ਅਮਰਦੀਪ ਸਿੰਘ ਚਾਵਲਾ:-ਕਣਕ ਦੀ ਨਾੜ ਨੂੰ ਅੱਗ ਲਗਾਉਣ ਦੇ ਬਾਰੇ ਚ’ਜਦ ਸਬ-ਤਹਿਸੀਲਦਾਰ ਨੂਰਪੁਰ ਬੇਦੀ ਦੇ ਨਾਇਬ ਤਹਿਸੀਲਦਾਰ ਅਮਰਦੀਪ ਸਿੰਘ ਚਾਵਲਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਖੇਤਰ ਦੇ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦੇ ਰਹਿੰਦੇ ਹਨ ਕਿਉਂਕਿ ਨਹੀਂ ਤਾਂ ਉਹਨਾਂ ਨੂੰ ਕਿਸਾਨਾਂ ਖਿਲਾਫ ਮਜਬੂਰਨ ਐਕਸ਼ਨ ਲੈਣਾ ਪੈਂਦਾ ਹੈ ਜਿਸਦੇ ਅੰਤਰਗਤ ਅਸੀ ਕਿਸਾਨਾਂ ਨੂੰ 2500/- ਰੁ: ਤੋਂ ਲੈ ਕੇ ਉੱਪਰ ਤੱਕ ਦਾ ਜੁਰਮਾਨਾ ਕਰ ਦਿੰਦੇ ਹਨ ਪਰ ਫਿਰ ਵੀ ਇਹ ਲੋਕ ਅੱਗ ਲਗਾਉਣ ਤੋਂ ਨਹੀਂ ਹੱਟ ਰਹੇ ਤਾਂ ਉਹਨਾਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕਰਦੇ ਹਨ ਸਾਡੇ ਬਲਾਕ ਦੇ ਅਧੀਨ ਪੈਣ ਵਾਲੇ ਕੁੱਝ ਪਿੰਡਾਂ ਚ’ਵੀ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਪਰ ਕਾਰਵਾਈ ਕਰਨ ਦੇ ਲਈ ਅਸੀਂ ਪਟਵਾਰੀਆਂ ਨੂੰ ਕਹਿ ਕੇ ਖਸਰਾ ਨੰਬਰ ਨੋਟ ਕਰਕੇ ਅਤੇ ਪ੍ਰਦੂਸ਼ਣ ਬੋਰਡ ਨੂੰ ਰਿਪੋਰਟ ਭੇਜ ਕੇ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਚਾਲਾਨ ਕਰਵਾਏ ਜਾਣਗੇ। ਆਉਣ ਵਾਲੇ ਦਿਨਾਂ ਚ’ਦੇਖਣਾ ਇਹ ਹੋਵੇਗਾ ਕਿ ਬੀਤੇ ਦੋ ਹਫਤਿਆਂ ਤੋਂ ਲਗਾਤਾਰ ਨੂਰਪੁਰ ਬੇਦੀ ਖੇਤਰ ਨਾੜ ਨੂੰ ਲਗਾਈ ਅੱਗ ਤੋਂ ਜਲ ਰਿਹਾ ਹੈ ਜਿਸਦੇ ਕਾਰਨ ਪ੍ਰਸ਼ਾਸ਼ਨਿਕ ਆਦੇਸ਼ਾ ਦੀਆਂ ਧੱਜੀਆਂ ਉਡਾਦੇ ਹੋਏ ਸ਼ਰੇਆਮ ਪ੍ਰਦੂਸ਼ਣ ਫੈਲਾ ਰਹੇ ਹਨ ਪ੍ਰਸ਼ਾਸ਼ਨਿਕ ਆਦੇਸ਼ਾ ਦੀਆਂ ਧੱਜੀਆਂ ਉਡਾਉਣ ਕਿਸਾਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਨਹੀਂ।

WRITTEN BY