Skip to content
Independent perspectives. Global stories.
BREAKING

ਪ੍ਰਵਾਸੀ ਮਜ਼ਦੂਰ ਦਾ 7 ਸਾਲਾ ਬੱਚਾ ਅਵਾਰਾ ਕੁੱਤਿਆਂ ਨੇ ਨੋਚਿਆ

Share this story

ਨਾਭਾ, 20 ਮਈ (ਕਰਮਜੀਤ ਸੌਮਲ, ਸਿਕੰਦਰ)- ਨਾਭਾ ਨੇੜਲੇ ਪਿੰਡ ਮੈਹਸ ਵਿਖੇ ਇਕ ਦਿਲ ਨੂੰ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।ਦਰਅਸਲ ਦੂਸਰੀ ਕਲਾਸ ਵਿਚ ਪੜਾਈ ਕਰ ਰਿਹਾ ਸਤ ਸਾਲ ਦਾ ਬਚਾ ਮਨੀਸ਼ ਦੁਪਹਿਰ ਸਮੇਂ ਆਪਣੇ ਘਰ ਤੋਂ ਥੋੜੀ ਹੀ ਦੂਰ ਪੇੜ ਤੋਂ ਅੰਬੀਆਂ ਤੋੜਨ ਇਕਲਾ ਹੀ ਗਿਆ ਤੇ ਜਿਥੇ ਅਵਾਰਾ ਕੁਤਿਆਂ ਨੇ ਮਨੀਸ਼ ਨੂੰ ਬੁਰੀ ਤਰਾਂ ਨੋਚ ਦਿਤਾ ਤੇ ਸ਼ੋਰ ਪੈਣ ਤੇ ਪਰਿਵਾਰਕ ਮੈਬਰਾ ਨੇ ਲੋਕਾਂ ਦੀ ਸਣੇ ਮਸ਼ਕਤ ਨਾਲ ਅਵਾਰਾ ਕੁਤਿਆਂ ਨੂੰ ਭਜਾ ਕੇ ਮੁਨੀਸ਼ ਜੋ ਕਾਫੀ ਜਖਮੀ ਹਾਲਤ ਵਿਚ ਸੀ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਲੈ ਗਏ ਜਿਥੋਂ ਮੁਨੀਸ਼ ਦੀ ਹਾਲਤ ਵੇਖਦਿਆਂ ਕਲ ਉਸਨੂੰ ਪੀਜੀਆਈ ਚੰਡੀਗੜ ਰੈਫਰ ਕਰ ਦਿਤਾ ਗਿਆ ਜਿਥੇ ਜਿਆਦਾ ਖੂਨ ਬਹਿ ਜਾਣ ਕਾਰਨ ਉਸਦੀ ਮੌਤ ਹੋ ਗਈ।ਫਿਲਹਾਲ ਪਰਿਵਾਰਕ ਮੈਬਰਾ ਨੇ ਪੀਜੀਆਈ ਪ੍ਰਸ਼ਾਸ਼ਨ ਤੇ ਮਨੀਸ਼ ਦੇ ਇਲਾਜ ਵਿਚ ਕੋਤਾਹੀ ਕਾਰਨ ਉਸਦੀ ਮੌਤ ਹੋਣ ਦੇ ਦੋਸ਼ ਲਾਗਏ। ਦਰਅਸਲ ਮੁਨੀਸ਼ ਦੇ ਮਾਤਾ ਪਿਤਾ ਪਿੰਡ ਨਜਦੀਕ ਹੀ ਭਠੇ ਤੇ ਮਜ਼ਦੂਰੀ ਕਰਦੇ ਉਥੇ ਹੀ ਰਹਿੰਦੇ ਸਨ।ਦੂਜੇ ਪਾਸੇ ਪੰਜਾਬ ਵਿਚ ਬੀਤੇ ਦਿਨੀ ਅਵਾਰਾ ਕੁਤਿਆਂ ਦੇ ਸ਼ਿਕਾਰ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਲੇਕਿਨ ਸਰਕਾਰ ਵਲੋਂ ਕੋਈ ਢੁਕਵਾਂ ਹਲ ਨਹੀਂ ਕੀਤਾ ਜਾ ਰਿਹਾ।ਮੁਨੀਸ਼ ਦੇ ਪਰਿਵਾਰਿਕ ਮੈਬਰਾ ਨੇ ਦਸਿਆ ਕਿ ਮੁਨੀਸ਼ ਦਾ ਡਾਕਟਰਾਂ ਵਲੌ ਸਹੀ ਤਰਾਂ ਇਲਾਜ ਨਹੀਂ ਕੀਤਾ ਤੇ ਉਸਦੀ ਮੌਤ ਹੋ ਗਈ।

WRITTEN BY