Skip to content
Independent perspectives. Global stories.
BREAKING

ਕੈਨੇਡਾ ਦੀ ਕਬੱਡੀ ’ਚ ਸੰਗਰੂਰ ਜ਼ਿਲ੍ਹੇ ਦੇ ਝੰਡੇ ਗੱਡਣ ਵਾਲਾ ਮਾਲਵੇ ਦਾ ਮਾਣ : ਭੁਪਿੰਦਰ ਬੱਬਲ

Share this story

ਪੰਜਾਬੀ ਦੁਨੀਆ ਭਰ ਵਿੱਚ ਕੰਮਕਾਜ ਦੀ ਤਲਾਸ ਗਏ ਸਨ । ਹੱਡਭੰਨਵੀ ਮੇਹਨਤ ਨਾਲ ਆਪਣੇ ਜੋਗਾ ਕਮਾਉਣ ਤੋਂ ਬਾਅਦ ਉਹਨਾਂ ਆਪਣੀ ਮਾਤ ਭੂਮੀ ਦੀ ਸੇਵਾ ਨੂੰ ਸਮਰਪਿਤ ਕੁੱਝ ਦਸਵੰਦ ਕੱਢਣਾ ਸ਼ੁਰੂ ਕੀਤਾ ।ਇਸ ਨਾਲ ਜਿੱਥੇ ਸਾਡੀ ਬੋਲੀ,ਸਭਿਆਚਾਰ, ਖੇਡਾਂ ਤੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਸੰਭਵ ਹੋਇਆ ਹੈ । ਉਥੇ ਹੀ ਸਾਡੀ ਖੇਡ ਕਬੱਡੀ ਨੂੰ ਵੱਡਾ ਹੁਲਾਰਾ ਵੀ ਮਿਲਿਆ ਹੈ । ਪੰਜਾਬ ਦੀ ਮਾਂ ਖੇਡ ਕਬੱਡੀ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਜਿਆਦਾਤਰ ਪ੍ਰਮੋਟਰ ਦੁਆਬਾ ਖੇਤਰ ਨਾਲ ਸਬੰਧਿਤ ਹਨ । ਮਾਲਵੇ ਦੀ ਕਬੱਡੀ ਨੂੰ ਜਿੰਨਾ ਲੋਕਾਂ ਨੇ ਆਪਣੀ ਕਿਰਤ ਕਮਾਈ ਨਾਲ ਅੱਗੇ ਵਧਣ ਲਈ ਹੰਭਲਾ ਮਾਰਿਆ ਉਹਨਾਂ ਵਿੱਚ ਸੰਗਰੂਰ ਜਿਲੇ ਦੇ ਪਿੰਡ ਗੱਗੜਪੁਰ ਦੇ ਜੰਮਪਲ ਭੁਪਿੰਦਰ ਸਿੰਘ ਬੱਬਲ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ । ਜੋ ਪਿਛਲੇ ਦਿਨੀ ਬ੍ਰਿਟਿਸ ਕੋਲੰਬੀਆ ਦੀ ਖੇਡ ਫੈਡਰੇਸ਼ਨ ਬੀ ਸੀ ਯੂਨਾਈਟਿਡ ਦੇ ਸਰਵਸੰਮਤੀ ਨਾਲ ਪ੍ਰਧਾਨ ਬਣੇ ਹਨ । ਜਿੰਨਾ ਦੇ ਪ੍ਰਧਾਨ ਬਣਨ ਨਾਲ ਖੇਡਾਂ ਦੇ ਖੇਤਰ ਚ ਪਿਛੜੇ ਇਸ ਇਲਾਕੇ ਦੇ ਖਿਡਾਰੀ ਕਾਫੀ ਆਸਵੰਦ ਹੋਏ ਹਨ । ਪਿਛੋਕੜ ਤੇ ਪਰਿਵਾਰ – ਭੁਪਿੰਦਰ ਸਿੰਘ ਔਜਲਾ ( ਬੱਬਲ ) ਦਾ ਜਨਮ ਸੰਗਰੂਰ ਲਾਗਲੇ ਪਿੰਡ ਗੱਗੜਪੁਰ ਵਿਖੇ ਸਵ. ਨਾਹਰਵੀਰ ਸਿੰਘ ਔਜਲਾ ਦੇ ਘਰ ਹੋਇਆ ।ਉਸਨੂੰ ਵੱਡੇ ਵੀਰ ਮਨਵੀਰਪਾਲ ਔਜਲਾ ਦਾ ਪੂਰਾ ਸਹਿਯੋਗ ਮਿਲਿਆ ਜਿੰਨਾ ਨੇ ਜੀਵਨ ਦੇ ਹਰ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦਿੱਤਾ ।ਪੋਸਟ ਗ੍ਰੇਜੂਏਟ ਕਰਨ ਤੋਂ ਬਾਅਦ ਉਹ ਕੰਮਕਾਰ ਦੀ ਤਲਾਸ ਵਿੱਚ ਤਿੰਨ ਦਹਾਕੇ ਪਹਿਲਾ ਕੈਨੇਡਾ ਚਲਾ ਗਿਆ ।ਅੱਜਕੱਲ ਉਹ ਆਪਣੇ ਸਾਰੇ ਪਰਿਵਾਰ ਸਮੇਤ ਕੈਨੇਡਾ ਰਹਿ ਰਹੇ ਹਨ । ਕੈਨੇਡਾ ਦੀ ਸੰਘਰਸਮਈ ਜਿੰਦਗੀ ਨਾਲ ਜੂਝਦਿਆਂ ਉਹਨਾਂ ਜਦੋਂ ਆਪਣਾ ਕੰਮਕਾਜ ਠੀਕ ਕੀਤਾ ਤਾਂ ਆਪਣੀ ਵਿਰਾਸਤੀ ਖੇਡ ਕਬੱਡੀ ਵੱਲ ਰੁੱਖ ਕੀਤਾ ।ਉਹਨਾਂ ਕਬੱਡੀ ਖਿਡਾਰੀਆਂ ਤੇ ਇਸ ਖੇਡ ਨਾਲ ਜੁੜੇ ਲੋਕਾਂ ਦੀ ਹਰ ਸੰਭਵ ਮੱਦਦ ਕਰਨਾ ਆਪਣਾ ਮੁਢਲਾ ਫਰਜ ਸਮਝਿਆ ਹੈ । ਕਬੱਡੀ ਵਿੱਚ ਐਬਟਸਫੋਰਡ ਕਲੱਬ ਦਾ ਗਠਨ ਤੇ ਮੈਂਬਰ- ਬ੍ਰਿਟਿਸ ਕੋਲੰਬੀਆ ਦੇ ਖੂਬਸੂਰਤ ਸ਼ਹਿਰ ਵਿੱਚ ਰਹਿ ਰਹੇ ਬੱਬਲ ਸੰਗਰੂਰ ਨੇ ਆਪਣੇ ਸਾਥੀਆ ਨਾਲ ਮਿਲ ਕੇ ਇਸ ਸ਼ਹਿਰ ਦੇ ਨਾਮ ਤੇ ਹੀ ਕਬੱਡੀ ਕਲੱਬ ਦਾ ਗਠਨ ਕੀਤਾ ।ਜਿਸਦਾ ਨਾਮ ਠਐਬਟਸਫੋਰਡ ਕਬੱਡੀ ਕਲੱਬੂ ਰੱਖਿਆ । ਇਸ ਕਲੱਬ ਵਿੱਚ ਜਗਦੀਪ ਲੱਭੀ ਨੰਗਲ,ਗੁਰਜੀਤ ਮਾਂਗਟ,ਬਲਰਾਜ ਸੰਘਾ,ਸੁਖਜੀਤ ਸੀਤਾ ਖਹਿਰਾ , ਗੁਰਮੀਤ ਮਠਾੜੂ ,ਇੰਦਰਜੀਤ ਲਾਲੀ,ਨੌਨੀ ਸਾਹਨੇਵਾਲ,ਗੁਰਵਿੰਦਰ ਬੋਪਾਰਾਏ ਆਦਿ ਨਾਂ ਜਿਕਰਯੋਗ ਰਹੇ ਹਨ । ਹੁਣ ਇਹ ਕਲੱਬ ਆਜਾਦ -ਐਬਟਸਫੋਰਡ ਕਲੱਬ ਦੇ ਨਾਂ ਤੇ ਖੇਡਦੀ ਹੈ ।ਬੱਬਲ ਨੂੰ ਇੰਦਰਜੀਤ ਧੁੱਗਾ ( ਧੁੱਗਾ ਬ੍ਰਦਰਜ) ,ਜਸ ਸੋਹਲ , ਹਰਵਿੰਦਰ ਬਾਸੀ,ਸੁੱਖਾ ਬਾਸੀ,ਸੱਤਾ ਮੁਠੱਡਾ ਵਰਗੇ ਸਾਥੀਆ ਦਾ ਪੂਰਨ ਸਹਿਯੋਗ ਮਿਲਿਆ ਹੈ । ਜਿਸ ਵਿੱਚ ਪੰਜਾਬ ਤੋਂ ਚੰਗੇ ਖਿਡਾਰੀ ਸੱਦਣੇ ਸ਼ੁਰੂ ਕੀਤੇ । ਪੰਜਾਬ ਵਿੱਚ ਕਬੱਡੀ ਨਾਲ ਜੁੜ ਕੇ ਮੇਲੇ ਕਰਾਉਣੇ- ਬੱਬਲ ਸੰਗਰੂਰ ਨੇ ਸਭ ਤੋਂ ਪਹਿਲਾਂ 2006 ਵਿੱਚ ਪਹਿਲੀ ਵਾਰ ਆਪਣੇ ਪਿੰਡ ਗੱਗੜਪੁਰ ਵਿੱਚ ਵੱਡੇ ਬਜਟ ਦਾ ਖੇਡ ਮੇਲਾ ਕਰਵਾਇਆ ।ਜਿਸ ਵਿੱਚ ਖਿਡਾਰੀਆ ਨੂੰ ਲੱਖਾਂ ਦੇ ਇਨਾਮ ਦਿੱਤੇ ਗਏ । ਜਿਸ ਨਾਲ ਉਸਦੀ ਪੰਜਾਬ ਦੇ ਖੇਡ ਹਲਕਿਆ ਵਿੱਚ ਬਹੁਤ ਚਰਚਾ ਹੋਈ । ਉਸ ਤੋਂ ਬਾਅਦ ਸੰਗਰੂਰ ਦੇ ਠਵਾਰ ਹੀਰੋਜੂ ਸਟੇਡੀਅਮ ਵਿੱਚ ਵੀ ਵੱਡੇ ਬਜਟ ਦਾ ਕਬੱਡੀ ਕੱਪ ਕਰਵਾਇਆ ਜਿਸ ਵਿੱਚ ਪੰਜਾਬ ਦੀਆਂ ਨਾਮਵਰ ਖੇਡ ਅਕੈਡਮੀਆ ਦੇ ਮੁਕਾਬਲੇ ਹੋਏ ॥ਇਸ ਤਰ੍ਹਾਂ ਦਿੜ੍ਹਬਾ, ਨੰਗਲ, ਮੁਠੱਡਾ, ਸਰਹਾਲੀ, ਸ੍ਰੀ ਹਜੂਰ ਸਾਹਿਬ ਨਾਦੇੜ , ਬਬੇਲੀ , ਖਡੂਰ ਸਾਹਿਬ , ਘਰਾਚੋਂ ਆਦਿ ਇਲਾਕੇ ਦੇ ਕਬੱਡੀ ਟੂਰਨਾਮੈਂਟਾ ਨੂੰ ਵੀ ਉਹਨਾਂ ਸਪੋਸ਼ਰ ਕੀਤਾ । ਕਬੱਡੀ ਚ ਮਹਿੰਗੇ ਮਾਣ ਸਨਮਾਨ ਦੇਣ ਦੀ ਪਿਰਤ ਪਾਈ – ਸੰਗਰੂਰ ਜਿਲੇ ਦੀ ਕਬੱਡੀ ਦੇ ਇਤਿਹਾਸ ਵਿੱਚ ਮਹਿੰਗੇ ਇਨਾਮਾ ਤੇ ਖਿਡਾਰੀਆਂ ਨੂੰ ਵੱਡੀਆ ਕਾਰਾ ਦੇ ਮਾਣ ਸਨਮਾਨ ਦੇਣ ਦੀ ਰੀਤ ਭੁਪਿੰਦਰ ਸਿੰਘ ਬੱਬਲ ਤੇ ਉਹਨਾਂ ਦੀ ਖੇਡ ਕਲੱਬ ਨੇ ਪਾਈ । ਜਿੰਨਾ ਨੇ 2006 ਵਿੱਚ ਹਰਜੀਤ ਚਹਿਲ ਨੂੰ ਲੱਖਾਂ ਦੀ ਨਗਦ ਰਾਸੀ,ਫੇਰ ਖੁਸੀ ਦੁੱਗਾਂ ਨੂੰ ਸਵਿਫਟ ਕਾਰ,ਨੌਵਾ, ਫੋਰਚੂਨਰ,ਦਰਸ਼ਨ ਘਰਾਚੋਂ ਨੂੰ ਆਲਟੋ,ਸੀਲੂ ਹਰਿਆਣਾ ਨੂੰ ਨੋਵਾ,ਰਾਜ ਜਖੇਪਲ ਨੂੰ ਸਕਾਰਪੀਓ, ਮੰਗੀ ਬੱਗਾ ਪਿੰਡ ਨੂੰ ਬੀਐਮਡਬਲਯੂ, ਗੱਗੀ ਖੀਰਾਵਾਲ ਨੂੰ ਸਵਿਫਟ ਕਾਰ ਤੇ ਦਰਜਨਾਂ ਖਿਡਾਰੀਆਂ ਨੂੰ ਮੋਟਰਸਾਈਕਲ ਮਾਣ ਸਨਮਾਨ ਵਜੋਂ ਦਿੱਤੇ ।
ਛੋਟੇ ਵਜਨ ਦੇ ਖਿਡਾਰੀਆਂ ਨੂੰ ਕੈਨੇਡਾ ਖੇਡਣ ਦਾ ਮੌਕਾ ਦੇਣ ਦੇ ਨਾਲ ਪੰਜਾਬ ਵਿੱਚ ਅਕੈਡਮੀ ਬਣਾਈ 2010 -11 ਵਿੱਚ ਜਦੋਂ ਕੈਨੇਡਾ ਵਿੱਚ ਵਜਨੀ ਕਬੱਡੀ ਦੇ ਮੈਚ ਹੋਏ ਤਾਂ ਐਬਟਸਫੋਰਡ ਕਲੱਬ ਨੇ ਨਵੇਂ ਖਿਡਾਰੀਆਂ ਨੂੰ ਕੈਨੇਡਾ ਖੇਡਣ ਦਾ ਮੌਕਾ ਦਿੱਤਾ ।ਜਿੰਨਾ ਵਿੱਚ ਵਧੇਰੇ ਖਿਡਾਰੀ ਅੱਜ ਇਸ ਕਲੱਬ ਦੀ ਬਦੌਲਤ ਪੰਜਾਬ ਦੀ ਕਬੱਡੀ ਵਿੱਚ ਚਮਕ ਰਹੇ ਹਨ । ਇਸ ਦੇ ਨਾਲ ਹੀ ਉਹਨਾਂ 2013 ਵਿੱਚ ਆਪਣੇ ਪਿੰਡ ਗੱਗੜਪੁਰ ਵਿਖੇ ਇੰਟਰਨੈਸ਼ਨਲ ਐਬਟਸਫੋਰਡ ਅਕੈਡਮੀ ਦੀ ਸਥਾਪਨਾ ਕੀਤੀ ।ਜਿਸ ਨਾਲ ਪੰਜਾਬ ਦੇ ਪ੍ਰਸਿੱਧ ਖਿਡਾਰੀ ਤੇ ਨਵੇਂ ਖਿਡਾਰੀ ਜੁੜੇ । ਜਿਸ ਟੀਮ ਨੇ ਪੰਜਾਬ ਦੀ ਕਬੱਡੀ ਵਿੱਚ ਨਵੀਂ ਰੂਹ ਫੂਕੀ । ਕੈਨੇਡਾ ਵਿੱਚ ਵੱਡੇ ਟੂਰਨਾਮੈਂਟ ਕਰਾਉਣੇ- ਭੁਪਿੰਦਰ ਸਿੰਘ ਬੱਬਲ ਦੇ ਸਾਥੀਆ ਨੇ 2010 ਤੋਂ ਆਪਣੀ ਟੀਮ ਦਾ ਬਜਟ ਲੱਖਾ ਡਾਲਰਾ ਤੱਕ ਪਹੁੰਚਾ ਦਿੱਤਾ ਸੀ । ਐਬਟਸਫੋਰਡ ਦੇ ਐਬੀ ਸੈਂਟਰ ਵਿੱਚ ਵਰਲਡ ਕੱਪ ਕਰਾਉਣ ਦਾ ਸਿਹਰਾ ਵੀ ਇਸ ਕਲੱਬ ਦੇ ਹਿੱਸੇ ਆਇਆ ਹੈ । 2010-11 ਦੇ ਟੋਰਾਂਟੋ ਵਰਲਡ ਕੱਪ ਵਿੱਚ ਭਾਰਤ ਦੀ ਟੀਮ ਬਣਾਉਣ ਦਾ ਮਾਣ ਵੀ ਬੱਬਲ ਸੰਗਰੂਰ ਤੇ ਸਾਥੀਆ ਦੇ ਹਿੱਸੇ ਆਇਆ ਹੈ ।ਜਿਨਾ ਦੀ ਟੀਮ ਭਾਰਤ ਨੇ 2011 ਦਾ ਕੈਨੇਡਾ ਵਰਲਡ ਕੱਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ ।ਇਸ ਦੇ ਨਾਲ ਹੀ ਪੰਜਾਬੀਆਂ ਦੀ ਖੇਡ ਕਬੱਡੀ ਦੇ ਮਹਿੰਗੇ ਮੁੱਲ ਵਾਲੇ ਖਿਡਾਰੀ ਅੱਜਕੱਲ ਐਬਟਸਫੋਰਡ- ਆਜਾਦ ਕਲੱਬ ਲਈ ਖੇਡਦੇ ਹਨ । ਕਲੱਬ ਦੀ ਅਗਵਾਈ ਤੋਂ ਫੈਡਰੇਸ਼ਨ ਦੀ ਰਹਿਨੁਮਾਈ ਤੱਕ- ਬਹੁਤ ਹੀ ਸਾਂਤ ਸੁਭਾਅ ਦਾ ਮਾਲਿਕ ਬੱਬਲ ਸੰਗਰੂਰ ਨੇ ਹਮੇਸ਼ਾ ਆਪਣੇ ਆਪ ਨੂੰ ਇੱਕ ਸੇਵਾਦਾਰ ਵਜੋਂ ਹੀ ਪੇਸ਼ ਕੀਤਾ ਹੈ । ਪ੍ਰੰਤੂ ਉਹਨਾਂ ਦੀ ਸਹਿਣਸੀਲਤਾ ,ਨਿਮਰਤਾ ਤੇ ਸਮਪਰਣ ਦਾ ਹਰ ਕੋਈ ਕਾਇਲ ਹੈ । ਇਸ ਲਈ ਪਿਛਲੇ ਸਮੇਂ ਚ ਉਹਨਾਂ ਦੀ ਕਲੱਬ ਦੀ ਸਾਰੀ ਜੁੰਮੇਵਾਰੀ ਉਹਨਾਂ ਦੇ ਸਿਰ ਤੇ ਸੀ । ਉਸ ਤੋਂ ਬਾਅਦ ਕੈਨੇਡਾ ਦੀ ਖੇਡ ਫੈਡਰੇਸ਼ਨ ਬੀ ਸੀ ਯੂਨਾਈਟਿਡ ਵਿੱਚ ਵੀ ਇਹ ਹਲਾਤ ਬਣੇ ਕਿ ਉਹਨਾਂ ਨੂੰ ਪ੍ਰਧਾਨਗੀ ਦੀ ਜੁੰਮੇਵਾਰੀ ਸੌਂਪੀ ਗਈ ।ਫੈਡਰੇਸ਼ਨ ਨੇ ਉਹਨਾਂ ਨੂੰ ਸਰਵਸੰਮਤੀ ਨਾਲ ਇਸ ਸਾਲ ਪ੍ਰਧਾਨ ਚੁਣ ਲਿਆ ਹੈ । ਜਿਸ ਨਾਲ ਸੰਗਰੂਰ, ਬਰਨਾਲਾ, ਮਾਨਸਾ, ਪਟਿਆਲਾ ਇਲਾਕੇ ਦੇ ਖਿਡਾਰੀ ਕੈਨੇਡਾ ਖੇਡਣ ਲਈ ਵਧੇਰੇ ਆਸਵੰਦ ਹੋਏ ਹਨ । ਚਣੌਤੀਆ ਦਾ ਸਾਹਮਣਾ- ਭੁਪਿੰਦਰ ਸਿੰਘ ਬੱਬਲ ਦੇ ਕੈਨੇਡਾ ਫੈਡਰੇਸ਼ਨ ਦਾ ਪ੍ਰਧਾਨ ਬਣਨ ਨਾਲ ਹੀ ਸਾਰੇ ਮਸਲੇ ਹੱਲ ਨਹੀਂ ਹੋ ਜਾਂਦੇ । ਕੈਨੇਡਾ ਦੀ ਕਬੱਡੀ ਨੂੰ ਇਸ ਸਮੇਂ ਵੱਡੀ ਠੋਕਰ ਧੜੇਬੰਦੀ ਦੀ ਲੱਗੀ ਹੋਈ ਹੈ ।ਜਿਸ ਨੂੰ ਹੱਲ ਕਰਨਾ ਹੁਣ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ । ਕਬੱਡੀ ਵਿੱਚ ਖਿਡਾਰੀਆਂ ਦਾ ਵੀਜਾ ਲੈ ਕੇ ਕੈਨੇਡਾ ਛੁਪ ਜਾਣਾ, ਡਰੱਗ ਟੈਸਟ ਨਾ ਹੋਣੇ , ਖੇਡ ਦੀ ਡਿੱਗ ਰਹੀਆ ਕਦਰਾ ਕੀਮਤਾ ਅਜਿਹੇ ਮੁੱਦੇ ਹਨ ਜਿੰਨਾ ਨੂੰ ਸੁਧਾਰਨਾ ਸਮੇਂ ਦੀ ਮੁੱਖ ਲੋੜ ਹੈ ।ਜਿਸ ਕਦਰ ਸਮੁੱਚੀ ਫੈਡਰੇਸ਼ਨ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਹੈ ।ਜੇਕਰ ਸਾਰੇ ਇਮਾਨਦਾਰੀ ਨਾਲ ਸਾਥ ਦੇਣਗੇ ਤਾਂ ਉਹ ਆਪਣੇ ਮਕਸਦ ਵਿੱਚ ਕਾਮਯਾਬ ਵੀ ਹੋਣਗੇ ।
ਭੁਪਿੰਦਰ ਸਿੰਘ ਬੱਬਲ ਦੇ ਪ੍ਰਧਾਨ ਬਣਨ ਨਾਲ ਉਸਦੇ ਇਲਾਕੇ ਦੇ ਖਿਡਾਰੀਆ ਨੂੰ ਵਿਸਵਾਸ ਹੋਇਆ ਹੈ , ਕਿ ਉਹਨਾਂ ਦੀ ਬਾਂਹ ਜਰੂਰ ਫੜੀ ਜਾਵੇਗੀ । ਕਿਉਂਕਿ ਸੰਗਰੂਰ ਦੀ ਕਬੱਡੀ ਨੂੰ ਇਸ ਵੇਲੇ ਚੰਗੇ ਇਮਾਨਦਾਰ ਰਹਿਬਰਾ ਦੀ ਲੋੜ ਹੈ ।ਜਿਸ ਤੇ ਬੱਬਲ ਸੰਗਰੂਰ ਖਰ੍ਹੇ ਉਤਰਨ ਸਾਡੀ ਦੁਆ ਹੈ।

WRITTEN BY