Skip to content
Independent perspectives. Global stories.
BREAKING

ਗਰੀਬਾਂ ਦੀ ਫਰਿਜ਼ ਮਿੱਟੀ ਦਾ ਘੜਾ

Share this story

ਗਰਮੀ ਦੀ ਰੁੱਤ ਸ਼ੁਰੂ ਹੁੰਦੇ ਹੀ ਹਰ ਇੱਕ ਇਨਸਾਨ ਠੰਡੇ ਪਾਣੀ ਦੀ ਮੰਗ ਕਰਦਾ ਹੈ ਅਸੀਂ ਆਪਣੀ ਪਿਆਸ ਬੁਝਾਉਣ ਤੇ ਰਿਸ਼ਤਿਆਂ ਨੂੰ ਅਹਿਮੀਅਤ ਦੇਣ ਲਈ ਉਸ ਦੀ ਆਓ ਭਗਤ ਲਈ ਕੋਈ ਕਮੀ ਨਾ ਰਹਿ ਜਾਵੇ ਘਰ ਵਿੱਚ ਆਉਂਦਿਆਂ ਸਾਰ ਠੰਡੇ ਪਾਣੀ ਨਾਲ ਸਵਾਗਤ ਕਰਦੇ ਹਾਂ ਉਹ ਹੈ ਫਰਿਜ ਦਾ ਠੰਡਾ ਪਾਣੀ ਉਸ ਤੋਂ ਬਾਅਦ ਕੋਡਰਿੰਕ ਪਰ ਇਸ ਨਾਲ ਕੁੱਝ ਸਮੇਂ ਲਈ ਪਿਆਰ ਬੁਝਦੀ ਹੈ, ਤੇ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ, ਇਹ ਫਰਿਜ ਸਾਨੂੰ ਠੰਡਾ ਪਾਣੀ ਉਦੇ ਹੀ ਦਿੰਦੀ ਹੈ ਜਦੋਂ ਸਾਡੇ ਘਰ ਬਿਜਲੀ ਚਲ ਰਹੀ ਤੇ ਜੇਕਰ ਕਿਤੇ ਕਟ ਲਗਿਆ ਹੋਵੇ ਤਾਂ ਫਿਰ ਅਸੀਂ ਬਜਾਰ ਵਿੱਚੋਂ ਬਰਫ ਲੈਣ ਲਈ ਭੱਜਦੇ ਹਾਂ, ਪਰ ਅਸੀਂ ਬਿਮਾਰੀਆਂ ਤੋਂ ਰਹਿਤ ਬਿਨਾ ਬਿਜਲੀ ਖਰਚੇ ਹਮੇਸ਼ਾ ਠੰਡਾ ਪਾਣੀ ਦੇਣ ਵਾਲੇ ਮਿੱਟੀ ਦੇ ਘੜੇ ਨੂੰ ਭੁੱਲ ਗਏ ਅਜੋਕੇ ਸਮੇਂ ਤੇ ਹੁਣ ਵੀ ਜੋ ਗਰੀਬ ਲੋਕ ਝੁੱਗੀ ਝੌਂਪੜੀਆਂ ਖੇਤਾਂ ਵਿੱਚ ਕਿਸਾਨ ਜਾਂ ਕਹਿ ਲਵੋ ਜਿੱਥੇ ਕਿਤੇ ਵੀ ਬਿਜਲੀ ਦਾ ਕੋਈ ਸਾਧਨ ਨਹੀਂ ਹੈ ਇਹਨਾ ਮਿੱਟੀ ਦੇ ਘੜਿਆਂ, ਸੁਰਾਹੀ ਲੋਟ ਜੋ ਸਿਰਫ ਕਿਸਾਨ ਹੀ ਖੇਤਾਂ ਵਿੱਚ ਵਰਤਦਾ ਹੈ, ਸੀ ਲੋਟ ਦੀ ਬਨਤਰ ਉਹ ਗੋਲ ਤੇ ਉਹਦਾ ਮੂੰਹ ਬਿਲਕੁਲ ਛੋਟਾ ਉਸਦਾ ਮੂੰਹ ਬੰਦ ਕਰਨ ਲਈ ਕਪੜੇ ਦਾ ਹੀ ਇਸਤੇਮਾਲ ਕੀਤਾ ਜਾਂਦਾ ਸੀ ਕਿਸਾਨ ਉਸ ਲੋਟ ਨੂੰ ਪਾਣੀ ਨਾਲ ਭਰਕੇ ਖੇਤ ਵਿੱਚ ਕਿਸੇ ਗਿੱਲੀ ਜਗ੍ਹਾ ’ਚ ਮਿੱਟੀ ਵਿੱਚ ਦੱਬ ਦਿੰਦਾ ਸੀ ਤੇ ਜਿਸਦਾ ਪਾਣੀ ਫਰਿਜ ਨਾਲੋਂ ਕਿਤੇ ਠੰਡਾ ਤੇ ਗੁਣਕਾਰੀ ਸਾਬਤ ਹੁੰਦਾ ਜੇਕਰ ਵੇਖਿਆ ਜਾਵੇ ਪਹਿਲਾਂ ਨਾਲੋਂ ਹੁਣ ਬਿਮਾਰੀਆਂ ਬਹੁਤ ਵਾਧਾ ਹੋਇਆ ਸਾਡੇ ਜੋ ਪੁਰਾਣੇ ਬਜੁਰਗ ਲੋਕ ਹਨ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਜੇਕਰ ਕਿਸੇ ਨੂੰ ਥੋੜੀ ਬਹੁਤ ਤਕਲੀਫ ਹੈ ਉਹ ਭਿਆਨਕ ਬਿਮਾਰੀ ਨਹੀਂ ਜਿਸਦਾ ਕੋਈ ਇਲਾਜ ਨਾ ਹੋਵੇ, ਪਰ ਅੱਜ ਅਸੀਂ ਮਿੱਟੀ ਦਾ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਭੁੱਲ ਗਏ ਹਾਂ ਪਰ ਇਹਨਾਂ ਕਾਰੀਗਰਾਂ ਨੇ ਆਪਣੀ ਮਿਹਨਤ ਸਦਕਾ ਠੰਡਾ ਪਾਣੀ ਕਰਨ ਵਾਲੀ ਮਿੱਟੀ ਦੀ ਫਰਿਜ ਨੂੰ ਰੂਪ ਦਿੱਤਾ, ਇਹ ਮਿੱਟੀ ਦੀ ਫਰਿਜ ਘੜਾ, ਵੇਖਣ ਵਿੱਚ ਇਹ ਇੱਕ ਪਾਣੀ ਦੇ ਕੈਂਪਰ ਵਾਂਗ ਲਗਦੀ ਹੈ, ਇਸ ਵਿੱਚੋਂ ਪਾਣੀ ਕੱਢਣ ਲਈ ਇੱਕ ਟੁਟੀ ਫਿਟ ਕਰ ਦਿੱਤੀ ਹੈ ਤੇ ਰੰਗਾਂ ਨਾਲ ਚਿਤਰਕਾਰੀ ਇਹ ਫੜਾ ਜਿਨਾ ਵੇਖਣ ਵਿੱਚ ਸੋਹਣਾ ਲਗਦਾ ਹੈ ਉਨਾ ਚੰਗਾ ਗੁਣਕਾਰੀ ਪਾਣੀ ਇਸ ਘੜੇ ਵਿੱਚ ਪਾਣੀ ਦੀ ਹਮੇਸ਼ਾ ਕੂ¦ਿਗ ਬਣੀ ਰਹਿੰਦੀ ਹੈ, ਕੋਰੇ ਘੜੇ ਦੇ ਪਾਣੀ ਦੀ ਵਰਤੋਂ ਕਰਨ ਨਾਲ ਸਾਡੇ ਸ਼ਰੀਰ ਨੂੰ ਅਨੇਕਾਂ ਫਾਇਦੇ ਮਿਲਦੇ ਹਨ ਘੜੇ ਦਾ ਪਾਣੀ ਕੁਦਰਤੀ ਤੌਰ ਤੇ ਠੰਡਾ ਹੁੰਦਾ ਹੈ ਇਸ ਵਿੱਚ ਪ੍ਰਕ੍ਰੀਤਿਕ ਗੁਣ ਹੁੰਦੇ ਹਨ ਜੋ ਸਾਡੇ ਸ਼ਰੀਰ ਨੂੰ ਊਰਜਾ ਦਿੰਦੇ ਹਨ ਇਸ ਪਾਣੀ ਦੀ ਵਰਤੋਂ ਨਾਲ ਤੇਜਾਬ, ਸਾਹ, ਦਮਾ, ਨਜਲਾ, ਜੁਖਾਮ, ਕਬਜ, ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਇਸ ਨਾਲ ਸਾਡੀ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ ਇਹ ਪਾਣੀ ਸਾਡੇ ਸ਼ਰੀਰ ਵਿੱਚ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਪਰ ਸਾਡੇ ਲੋਕਾਂ ਨੇ ਉਹਨਾਂ ਸੁਖ ਸਹੁਲਤਾਂ ਨੂੰ ਅਪਣਾ ਲਿਆ ਜਿਹਨਾਂ ਦੇ ਸਾਨੂੰ ਲਾਭ ਘੱਟ ਤੇ ਨੁਕਸਾਨ ਜਿਆਦਾ ਹਨ। ਹੁਣ ਵੀ ਜੋ ਵੈਦ, ਡਾਕਟਰ, ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਮਰੀਜਾਂ ਨੂੰ ਘੜੇ ਦੇ ਪਾਣੀ ਦੀ ਹੀ ਸਲਾਹ ਦਿੰਦੇ ਹਨ। ਇਹਨਾਂ ਘੜਿਆਂ ਨੂੰ ਬਨਾਉਣ ਵਾਲੇ ਜੋ ਮਿੱਟੀ ਦੇ ਬਰਤਨ ਬਨਾਉਂਦੇ ਸਨ ਸਾਥੋਂ ਦੂਰ ਹੋ ਗਏ ਕਿਉਂਕਿ ਲੋਕਾਂ ਨੂੰ ਮਿੱਟੀ ਦੇ ਬਰਤਣ ਦੀ ਵਰਤੋਂ ਘਟਾ ਦਿੱਤੀ, ਪਹਿਲਾਂ ਲੋਕ ਰਾਹਗੀਰਾਂ ਲਈ ਸੜਕਾਂ ਜੋ ਰਸਤੇ ਜਿਆਦਾ ਵਗਦੇ ਸਨ ਉਹਨਾਂ ਰਸਤਿਆਂ ਵਿੱਚ 10-10, 20-20 ਮਿੱਟੀ ਦੇ ਘੜੇ ਪਾਣੀ ਦੇ ਭਰਕੇ ਰੱਖਦੇ ਸਨ ਜਿੱਥੇ ਲੋਕ ਆਪਣੀ ਪਿਆਸ ਬੁਝਾਉਣ ਲਈ ਰੁਕਦੇ ਸਨ ਅੱਜ ਕੱਲ ਲੋਕ ਏਸੀ ਕਾਰਾਂ, ਗੱਡੀਆਂ ਤੇ ਸਫਰ ਕਰਦੇ ਹਨ, ਰਸਤੇ ਵਿੱਚ ਲੱਗੇ ਪਾਓ ਜਾ ਕਿਤੇ ਰੱਖੇ ਹੋਏ ਪਾਣੀ ਦੇ ਘੜਿਆਂ ਵਿੱਚੋਂ ਪਾਣੀ ਪੀਣ ਤੋਂ ਸ਼ਰਮ ਮੰਨਦੇ ਹਨ ਵੱਡੇ ਵੱਡੇ ਹੋਟਲਾਂ ਤੇ ਰੁਕਦੇ ਹਨ, ਇਹਨਾਂ ਮਿੱਟੀ ਦੇ ਬਣੇ ਘੜਿਆਂ ਨੂੰ ਜੇਕਰ ਅਸੀਂ ਵਰਤਾਂਗੇ ਇਸ ਨਾਲ ਅਸੀਂ ਬਿਮਾਰੀਆਂ ਤੋਂ ਦੂਰ ਰਹਾਂਗੇ ਹੀ ਉਸ ਨਾਲ ਇਹਨਾ ਕਾਰੀਗਰਾਂ ਦੇ ਰੁਜ਼ਗਾਰ ਵਿੱਚ ਵੀ ਵਾਧਾ ਹੋਵੇਗਾ। ਸਾਡੇ ਬਿਜਲੀ ਖਰਚੇ ਵੀ ਘਟਣਗੇ। ਇਸ ਲਈ ਸਿਆਣੇ ਕਹਿੰਦੇ ਹਨ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਇਸ ਲਈ ਮਿੱਟੀ ਦੇ ਘੜੇ ਵਰਤਣ ਨਾਲ ਕਾਰੀਗਰਾਂ ਦਾ ਵੀ ਭਲਾ ਹੋਵੇਗਾ ਕਿਉਂਕਿ ਉਸਦੇ ਰੁਜ਼ਗਾਰ ਵਿੱਚ ਵਾਧਾ ਹੋਵੇਗਾ ਇਸ ਲਈ ਜਿਸ ਵਿੱਚ ਸਾਰਿਆਂ ਦਾ ਭਲਾ ਹੋਵੇ ਉਹ ਕੰਮ ਸਾਨੂੰ ਜਰੂਰ ਕਰਨਾ ਚਾਹੀਦਾ ਹੈ।

WRITTEN BY