Skip to content
Independent perspectives. Global stories.
BREAKING

ਪੰਜਾਬ ’ਚ ਪੜ੍ਹਾਈਆਂ ਜਾ ਰਹੀਆਂ ਪਾਠ ਪੁਸਤਕਾਂ ਵਿਚਲੇ ਸਿੱਖ ਇਤਿਹਾਸ ਦੇ ਤੱਥਾਂ ਨੂੰ ਪੜਚੋਲਣ ਦੀ ਲੋੜ

Share this story

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਤਿਆਰ ਕੀਤੀ ਗਈ ਬਾਰਵੀਂ ਕਲਾਸ ਦੇ ‘ਇਤਿਹਾਸ’ ਵਿਸ਼ੇ ਦੀ ਪੁਸਤਕ ਦੇ ਪਾਠਕ੍ਰਮ ਸੰਬੰਧੀ ਵਿਵਾਦ ਚਰਚਾ ਅਧੀਨ ਹੈ। ਅਖਬਾਰਾਂ, ਟੀ.ਵੀ ਚੈਨਲਾਂ, ਸ਼ੋਸਲ ਮੀਡੀਆ ਆਦਿ ’ਤੇ ਵਿਦਵਾਨਾਂ, ਪਾਠਕਾਂ, ਰਾਜਨੀਤਕ ਨੇਤਾਵਾਂ ਤੇ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੱਖੀ-ਵਿਪੱਖੀ ਦਲੀਲਾਂ ਪੜ੍ਹਨ ਸੁਣਨ ਨੂੰ ਮਿਲੀਆਂ ਹਨ। ਰਾਜਨੀਤਕ ਨੇਤਾ ਜਾਂ ਵਿਦਵਾਨ ਨਵੀਂ ਆਈ ਕਿਤਾਬ ਸੰਬੰਧੀ ਚਰਚਾ ਕਰ ਰਹੇ ਹਨ ਅਤੇ ਆਪਣੇ ਆਪਣੇ ਤਰਕਾਂ ਰਾਹੀਂ ਕਿਤਾਬ ਦੀ ਸਮਗਰੀ ‘ਤੇ ਕਿੰਤੂ ਕਰ ਰਹੇ ਹਨ । ਇਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਕਿਸੇ ਵੀ ਖਿਤੇ/ਸੂਬੇ ਦਾ ਇਤਿਹਾਸ ਸੰਬੰਧਿਤ ਲੋਕਾਂ ਲਈ ਸਿਰਫ ਜਾਣਕਾਰੀ ਹੀ ਨਹੀਂ ਹੁੰਦਾ ਸਗੋਂ ਪ੍ਰੇਰਨਾਤਮਕ ਸਰੋਤ ਵੀ ਹੁੰਦਾ ਹੈ। ਸਿੱਖ ਇਤਿਹਾਸ ਦੇ ਸੰਬੰਧ ਵਿਚ ਤਾਂ ਇਸ ਸੰਬੰਧੀ ਕੋਈ ਸ਼ਕ ਰਹਿ ਹੀ ਨਹੀਂ ਜਾਂਦਾ। ਕਿਉਂਕਿ ਸਿੱਖ ਇਤਿਹਾਸ ਦੀਆਂ ਪ੍ਰੇਰਨਾਮਈ ਰੂਹਾਨੀ ਸ਼ਖਸੀਅਤਾਂ ਦੀ ਕਮਾਈ ਤੇ ਸ਼ਹਾਦਤਾਂ ਆਦਿ ਦਾ ਤਾਂ ਰੋਜ਼ਾਨਾ ਗੁਰਦੁਆਰਿਆਂ ਵਿਚ ‘ਅਰਦਾਸ’ ਵਿਚ ਸਵੇਰੇ-ਸ਼ਾਮ ਧਿਆਨ ਧਰ ਕੇ ਵਾਹਿਗੁਰੂ ਨੂੰ ਸਿਮਰਿਆ ਜਾਂਦਾ ਹੈ। ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਨਵੀਂ ਪੇਸ਼ ਕੀਤੀ ਗਈ ਬਾਰਵੀਂ ਕਲਾਸ ਦੀ ਕਿਤਾਬ ਸੰਬੰਧੀ ਸਿੱਖਾਂ, ਰਾਜਨੀਤਕ ਨੇਤਾਵਾਂ ਤੇ ਵਿਦਵਾਨਾਂ ਨੇ ਦੋ ਇਤਰਾਜ਼ ਲਗਾਏ ਹਨ। ਪਹਿਲਾ ਸਿੱਖ ਇਤਿਹਾਸ ਦਾ ਵੱਡਾ ਹਿੱਸਾ ਕਿਤਾਬ ਵਿਚੋਂ ਕੱਢ ਦੇਣਾ ਅਤੇ ਦੂਜਾ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨਾ ਹੈ। ਪੁਸਤਕ ਦੇ ਪਾਠ-ਵਿਸ਼ਲੇਸ਼ਣ ਤੋਂ ਉਕਤ ਦੋਵੇਂ ਇਤਰਾਜ਼ ਸਹੀ ਸਿੱਧ ਹੁੰਦੇ ਹਨ। +2 ਦੀ ਇਤਿਹਾਸ ਦੀ ਨਵੀਂ ਕਿਤਾਬ ਦਾ ਪਾਠ-ਵਿਸ਼ਲੇਸਣ ਕਰਨ ਉਪਰੰਤ ਕਿਤਾਬ ਵਿਚ ਸਿਧਾਂਤਕ ਤੇ ਭਾਸ਼ਾਈ ਗਲਤੀਆਂ ਸਪਸ਼ਟ ਦੇਖੀਆਂ ਜਾ ਸਕਦੀਆਂ ਹਨ। ਨਵੀਂ ਕਿਤਾਬ ਵਿਚਲੇ ਤੱਥਾਂ ਸੰਬੰਧੀ ਇਤਰਾਜ਼ਾਂ ਬਾਰੇ ਬਹੁਤ ਕੁਝ ਮੀਡੀਆ ਦੇ ਵਖ-ਵਖ ਰੂਪਾਂ ਰਾਹੀਂ ਲੋਕਾਂ ਸਾਹਮਣੇ ਆ ਚੁੱਕਾ ਹੈ।
ਫਿਰ ਵੀ ਨਵੀਂ ਕਿਤਾਬ ਵਿਚਲੇ, ਸਿੱਖ ਧਰਮ ਤੇ ਇਤਿਹਾਸ ਸੰਬੰਧੀ ਕੁਝ ਗਲਤ ਤਥਾਂ/ਵਿਗਾੜਾਂ ਬਾਰੇ ਇਥੇ ਜਿਕਰ ਕੀਤਾ ਜਾਵੇਗਾ:
1. ਨਵੀਂ ਕਿਤਾਬ ਵਿਚਲੀ ਸਭ ਤੋਂ ਵਡੀ ਗਲਤੀ ‘ਭਗਤੀ ਦੇ ਨਵੇਂ ਰੂਪ’ ਨਾਮੀ ਅਧਿਆਇ ਵਿਚ ਸਿੱਖ ਧਰਮ ਨੂੰ ‘ਰਾਮ ਭਗਤੀ’ ਦੇ ਅੰਤਰਗਤ ਦਰਸਾਇਆ ਜਾਣਾ ਹੈ। ਅਧਿਆਇ ਦੇ ਤਤਕਰੇ ਵਿਚ ‘ਸਿੱਖ ਧਰਮ ਵਿਚ ਭਗਤੀ ਦਾ ਸਰ ੂਪ’ ਬਾਰੇ ਕਿਤੇ ਜ਼ਿਕਰ ਨਹੀਂ ਕੀਤਾ ਗਿਆ ਪਰੰਤੂ ਅਧਿਆਇ ਦੇ ਵਿਚ, ਬਿਨਾ ਸਿੱਖ ਧਰਮ ਦਾ ਜ਼ਿਕਰ ਕੀਤਿਆਂ ਹੀ ਰਾਮ ਭਗਤੀ ਦੇ ਚਲਦੇ ਪ੍ਰਸੰਗ ਨਾਲ ਹੀ ਇਕ ਪੰਨੇ ਦੀ ਸੀਮਤ ਜਿਹੀ ਜਾਣਕਾਰੀ ਦਿਤੀ ਗਈ ਹੈ।
2. ‘ਸਿੰਘ ਸਭਾ ਅੰਦੋਲਨ’ ਸਿਰਲੇਖ ਅਧੀਨ ਇਸਨੂੰ ‘ਜਿਮੀਦਾਰਾਂ’ ਵਲੋਂ ਸਥਾਪਿਤ ਕੀਤਾ ਦਸਿਆ ਗਿਆ ਹੈ ਜੋ ਕਿ ਦਰੁਸਤ ਨਹੀਂ ਹੈ। ਇਸਦੇ ਮੋਢੀ ਸਿੱਖਾਂ ਸੰਬੰਧੀ ਵੀ ਭੰਬਲਭੂਸਾ ਪਾਇਆ ਹੋਇਆ ਹੈ। ਸਿੰਘ ਸਭਾ ਲਹਿਰ ਦਾ ਉਦੇਸ਼ ਪੰਜਾਬੀ ਭਾਸ਼ਾ ਦੇ ਵਿਕਾਸ ਤਕ ਸੀਮਤ ਕੀਤਾ ਗਿਆ ਹੈ ਜਦੋਂ ਕਿ ਸਿੰਘ ਸਭਾ ਲਹਿਰ ਸਿੱਖ ਪੁਨਰ ਜਾਗ੍ਰਿਤੀ ਦੀ ਲਹਿਰ ਸੀ ਜਿਸਨੇ ਸਿੱਖਾਂ ਦੀ ਵਿਲਖਣ ਪਛਾਣ ਨੂੰ ਸਥਾਪਿਤ ਕਰਨ ਵਿਚ ਬਹੁਮੁਲਾ ਯੋਗਦਾਨ ਪਾਇਆ ਸੀ। ‘ਹਮ ਹਿੰਦੂ ਨਹੀਂ’ ਇਸੇ ਲਹਿਰ ਦੇ ਪ੍ਰਭਾਵ ਅਧੀਨ ਹੋਂਦ ਵਿਚ ਆਈ ਕਿਤਾਬ ਸੀ।
3. ਬਾਬਾ ਬੰਦਾ ਸਿੰਘ ਬਹਾਦੁਰ ਦੀ ਲਾਸਾਨੀ ਸ਼ਹਾਦਤ ਨੂੰ ‘ਹਾਰ’ ਵਜੋਂ ਦਰਸਾਇਆ ਗਿਆ ਹੈ ਅਤੇ ਉਸਦਾ ਮੁਗਲ ਸਲਤਨਤ ਵਿਰੁਧ ਲੜਨਾ, ਉਸਦੀ ‘ਵਡੀ ਭੁਲ’ ਦਸਿਆ ਗਿਆ ਹੈ। ਜਦੋਂ ਕਿ ਸਿੱਖ ਧਰਮ ਵਿਚ ਸ਼ਹਾਦਤਾਂ ਪ੍ਰੇਰਨਾ ਸਰੋਤ ਹਨ। ਇਸ ਲਈ ਰੋਜ਼ਾਨਾ ਸਿੱਖ ਇਤਿਹਾਸ ਵਿਚਲੀਆਂ ਸ਼ਹਾਦਤਾਂ ਨੂੰ ‘ਅਰਦਾਸ’ ਵਿਚ ਰੋਜ਼ਾਨਾ ਧਿਆਨ ਧਰਿਆ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਸਿਦਕੀ ਸੂਰਵੀਰ ਸੀ। ਉਹ ਆਪਣੇ ਸਾਥੀ ਸਿੰਘਾਂ ਅਤੇ ਆਪਣੇ ਪੁਤਰ ਦੀ ਸ਼ਹਾਦਤ ਤੋਂ ਬਾਅਦ ਵੀ ਆਪਣੇ ਸਿਦਕ ਤੇ ਕਾਇਮ ਰਿਹਾ, ਡੋਲਿਆ ਨਹੀਂ, ਝੁਕਿਆ ਨਹੀਂ ਅਤੇ ਆਪਣਾ ਆਪ ਵਾਰ ਦਿਤਾ। ਬਾਬਾ ਬੰਦਾ ਸਿੰਘ ਦੀ ਸਹਾਦਤ ਸਿੱਖਾਂ ਨੂੰ ਜਬਰ-ਜੁਲਮ ਦੇ ਖਿਲਾਫ ਮਰਦੇ ਦਮ ਤਕ ਜੂਝਣ ਦੀ ਪ੍ਰੇਰਨਾ ਦਿੰਦੀ ਹੈ।
4. ਹੋਰ ਵੀ ਬਹੁਤ ਸਾਰੇ ਮਸਲੇ ਇਸ ਪੁਸਤਕ ਨਾਲ ਜੁੜੇ ਹੋਏ ਹਨ। ਉਕਤ ਸੰਖੇਪ ਵਿਸ਼ਲੇਸ਼ਣ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਨੇ ਕਿਤਾਬ ਦੀ ਸਮਗਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ/ਵਾਚਿਆ। ਇਹ ਅਚੇਤ ਰੂਪ ਜਾਂ ਸੁਚੇਤ ਰੂਪ ਵਿਚ ਹੋਇਆ ਇਹ ਤਾਂ ਸੰਬੰਧਿਤ ਅਮਲਾ ਦੱਸ ਸਕਦਾ ਹੈ। ਮੁਕਦੀ ਗੱਲ, ਕਿਤਾਬ ਨੂੰ ਸਿੱਖ ਇਤਿਹਾਸ ਦੀ ਪ੍ਰਵਾਨਿਤ ਪੁਸਤਕ ਨਹੀਂ ਕਿਹਾ ਜਾ ਸਕਦਾ। ਹੁਣ ਤਕ ਜਿੰਨੇ ਵੀ ਰਾਜਨੀਤਕ ਨੇਤਾਵਾਂ ਜਾਂ ਵਿਦਵਾਨਾਂ ਜਾਂ ਸਿੱਖਾਂ ਦੇ ਪ੍ਰਤੀਕਰਮ ਜਾਂ ਬਿਆਨ ਆਏ ਹਨ । ਉਹ ਨਵੀਂ ਆਈ ਕਿਤਾਬ ਬਾਰੇ ਹਨ । ਪਰ ਪਹਿਲੀਆਂ ਪੜ੍ਹਾਈਆਂ ਜਾ ਰਹੀਆਂ। ਇਤਿਹਾਸ ਦੀਆਂ ਕਿਤਾਬਾਂ ਵਿਚਲੇ ਸਿੱਖ ਇਤਿਹਾਸ ਦੀ ਪੜਚੋਲ ਕਰਨ ਸੰਬੰਧੀ ਕਿਸੇ ਸਿੱਖ ਜਾਂ ਵਿਦਵਾਨ ਦਾ ਅਜੇ ਤਕ ਕੋਈ ਬਿਆਨ ਮੇਰੀ ਜਾਣਕਾਰੀ ਅਨੁਸਾਰ, ਨਹੀਂ ਆਇਆ। ਹਾਂ, ਪਹਿਲਾਂ ਪੜ੍ਹਾਈਆਂ ਜਾ ਰਹੀਆਂ ਇਤਿਹਾਸ ਦੀਆਂ ਕਿਤਾਬਾਂ ਨੂੰ ਉਸੇ ਤਰ੍ਹਾਂ ਜਾਰੀ ਰੱਖਣ ਬਾਰੇ ਰਾਵਾਂ ਜ਼ਰੂਰ ਸਾਹਮਣੇ ਆਈਆਂ ਹਨ। ਇਸ ਆਰਟੀਕਲ ਰਾਹੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ (ਸੈਸ਼ਨ 2017-18) ਪੜ੍ਹਾਈਆਂ ਜਾ ਰਹੀਆਂ ਕਿਤਾਬਾਂ ਵਿਚ ਵੀ ਸਿੱਖ ਇਤਿਹਾਸ ਦੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਸ ਵਿਚ ਵੀ ਨਵੀਂ ਕਿਤਾਬ ਵਾਂਗ ਕਈ ਸਿਧਾਂਤਕ ਗਲਤੀਆਂ ਦੇਖੀਆਂ ਜਾ ਸਕਦੀਆਂ ਹਨ। ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪ੍ਰਵਾਨਿਤ ‘ਹਿਸਟਰੀ ਪੰਜਾਬ’ (ਹਰੀਸ਼ ਚੌਹਾਨ, ਚੰਦਰਾ ਸੇਖਰ) ਕਿਤਾਬ ਜੋ ਕਿ ਸਰਕਾਰੀ ਸਕੂਲ/ਸਕੂਲਾਂ ਵਿਚ ਪੜ੍ਹਾਈ ਜਾ ਰਹੀ ਸੀ/ਹੈ। ਇਸ ਪੁਸਤਕ ਦੇ ਟਾਈਟਲ ਪੰਨਾ ’ਤੇ ‘ਟਹਸਿ ਬੋਕ ਸਿ ੳਪਪਰੋਵੲਦ × ਰੲਚੋਮਮੲਨਦੲਦ ੳਸ ੳ ਠੲਣਟਬੋਕ ਬੇ ਟਹੲ ਪੁਨਜੳਬ ਸਚਹੋਲ ੲਦੁਚੳਟੋਿਨ ਬੋੳਰਦ, ਮੋਹੳਲ,ਿ… ਡੋਰ ਸੲਸਸੋਿਨ 2017-18ੂ ਲਿਖਿਆ ਹੋਇਆ ਹੈ। ਇਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਹ ਪੁਸਤਕ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਜਾ ਰਹੀ ਸੀ/ਹੈ ਜਾਂ ਹੋਰ ਲੇਖਕਾਂ ਦੀਆਂ ਪੁਸਤਕਾਂ ਪੜ੍ਹਾਈਆਂ ਜਾ ਰਹੀਆਂ ਸਨ, ਬਾਰੇ ਸਾਡੇ ਕੋਲ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਉਕਤ ਪੁਸਤਕ ਦੇ ਸੰਖੇਪ ਵਿਸ਼ਲੇਸ਼ਣ ਰਾਹੀਂ ਅਸੀਂ ਜੋ ਸਿਧਾਂਤਕ ਤੇ ਇਤਿਹਾਸਕ ਗਲਤੀਆਂ ਦੇਖੀਆਂ ਜਾ ਸਕਦੀਆਂ ਹਨ, ਉਨ੍ਹਾਂ ਦਾ ਵੇਰਵਾ ਦੇਣ ਉਪਰੰਤ ਉਨ੍ਹਾਂ ਦੀ ਆਲੋਚਨਾ ਕਰਨ ਦੀ ਕੋਸ਼ਿਸ਼, ਇਸ ਤਰ੍ਹਾਂ ਕੀਤੀ ਗਈ ਹੈ :
1. ਇਸ ਪੁਸਤਕ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਦੈਵੀ ਗਿਆਨ ਜੰਗਲਾਂ ਵਿਚ ਰਹਿਣ ਵਾਲੇ ਤਿਆਗੀ, ਤਪਸਵੀ ਅਤੇ ਗਿਆਨੀ ਸਾਧੂਆਂ ਤੋਂ ਪ੍ਰਾਪਤ ਹੋਇਆ। (ਪੰਨਾ ਏ- 52) ਉਕਤ ਤੱਥ ਬੇਬੁਨਿਆਦ ਤੇ ਬਿਲਕੁਲ ਗਲਤ ਹੈ। ਗੁਰੂ ਨਾਨਕ ਦੇਵ ਜੀ ਨੂੰ ਕਿਸੇ ਸਾਧੂ ਤੋਂ ਦੈਵੀ ਗਿਆਨ ਦੀ ਪ੍ਰਾਪਤੀ ਨਹੀਂ ਹੋਈ।
2. ਗੁਰਬਾਣੀ ਦੀਆਂ ਪੰਕਤੀਆਂ ਵਿਚ ਤਰੁਟੀਆਂ ਹਨ। ਬਿੰਦੀਆਂ, ਅੱਧਕ, ਆਦਿ ਦਾ ਬੇਲੋੜਾ ਪ੍ਰਯੋਗ ਕੀਤਾ ਗਿਆ ਹੈ।
3. ਗੁਰੂ ਗ੍ਰੰਥ ਸਾਹਿਬ ਵਿਚਲੇ ਰਾਗਾਂ ਦੀ ਚੋਣ ਸੰਬੰਧੀ ਲਿਖਿਆ ਹੈ ਕਿ ਇਸ ਵਿਚ ਠਜਿਆਦਾ ਖੁਸ਼ੀ ਅਤੇ ਜਿਆਦਾ ਦੁਖ ਪ੍ਰਗਟ ਕਰਨ ਵਾਲੇ ਰਾਗਾਂ ਨੂੰ ਸਥਾਨ ਨਹੀਂ ਦਿਤਾ ਗਿਆੂ (ਪੰਨਾ ਏ 99-100) ਪਤਾ ਨਹੀਂ ਉਕਤ ਜਾਣਕਾਰੀ ਕਿਸ ਸਰੋਤ ਤੋਂ ਹਾਸਲ ਕੀਤੀ ਗਈ ਹੈ।
4. ਸਿੱਖ ਇਤਿਹਾਸ ਦੇ ਸਰੋਤਾਂ ਨ ੂਨੂੰ ਪੰਜਾਬੀ-ਹਿੰਦੀ ਦੀਆਂ ਇਤਿਹਾਸਕ ਅਤੇ ਅਰਧ-ਇਤਿਹਾਸਕ ‘ਰਚਨਾਵਾਂ’ ਸਿਰਲੇਖ ਰਾਹੀਂ ਦਰਸਾਇਆ ਗਿਆ ਹੈ ਜਿਨ੍ਹਾਂ ਵਿਚ ਗੁਰਸੋਭਾ, ਦਸ ਗੁਰ ਕਥਾ, ਮਹਿਮਾ ਪ੍ਰਕਾਸ਼, ਗੁਰਬਿਲਾਸ, ਗੁਰਪ੍ਰਤਾਪ ਸੂਰਜ ਗ੍ਰੰਥ, ਨਾਨਕ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼, ਪੰਥ ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ, ਆਦਿ ਸ਼ਾਮਲ ਹਨ। ( ਪੰਨਾ ਏ-27-8) ਸਿੱਖ ਇਤਿਹਾਸ ਦੇ ਗ੍ਰੰਥਾਂ ਵਿਚ ਕਈ ਭਾਸ਼ਾਵਾਂ ਦਾ ਪ੍ਰਯੋਗ ਕੀਤਾ ਗਿਆ ਹੈ। ਪੰਜਾਬੀ ਦੇ ਨਾਲ ਬ੍ਰਜ ਭਾਸ਼ਾ ਦਾ ਪ੍ਰਭਾਵ ਸਿੱਖ ਇਤਿਹਾਸ ਦੇ ਗ੍ਰੰਥਾਂ ‘ਤੇ ਜਿਆਦਾ ਹੈ।
5. ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਬੰਧੀ ਗਲਤ ਤਥ ਪੇਸ਼ ਕੀਤੇ ਗਏ ਹਨ ਜਿਵੇਂ ਗੁਰੂ ਰਾਮਦਾਸ ਜੀ ਦੁਆਰਾ ਰਚਿਤ ‘ਗਉੜੀ ਕੀ ਵਾਰ’ ਦਾ ਵਿਸ਼ਾ ਠਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਵਿਸ਼ੇ ਵਿਚ ਵਰਣਨ ਕੀਤਾ ਗਿਆੂ ਲਿਖਿਆ ਹੈ। (ਪੰਨਾ ਏ-23) ਜਦੋਂ ਕਿ ਉਕਤ ਵਾਰ ਵਿਚ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦਾ ਜੀਵਨ ਵਰਣਨ ਨਹੀਂ ਹੈ। ਸੰਪੂਰਣ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦਾ ਜੀਵਨ ਬਿਰਤਾਂਤ ਨਹੀਂ ਹੈ। ਗੁਰੂ/ਗੁਰਿਆਈ ਨਾਲ ਸੰਬੰਧ ਪ੍ਰਸੰਗ ਜ਼ਰੂਰ ਮਿਲਦੇ ਹਨ।
6. ‘ਸਦ’ ਬਾਣੀ ਬਾਰੇ ਲਿਖਿਆ ਹੈ : ਠਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ ਹੋਰ ਭਾਗ ਹੈ। ਜਿਸਨੂੰ ਭਾਈ ਸੁੰਦਰ ਜੀ ਨੇ ਲਿਖਿਆ। ਇਸ ਵਿਚ ਗੁਰੂ ਅਮਰਦਾਸ ਜੀ ਦੇ ਧਾਰਮਕ ਵਿਚਾਰਾਂ ਦਾ ਬੜਾ ਸੁੰਦਰ ਵਰਣਨ ਮਿਲਦਾ ਹੈ।ੂ (ਪੰਨਾ ਏ-23) ਜਦੋਂ ਕਿ ‘ਸਦ’ ਬਾਣੀਕਾਰ ਬਾਬਾ ਸੁੰਦਰ ਜੀ ਦੀ ਬਾਣੀ ਹੈ।
7. ਇਤਿਹਾਸ ਦੀ ਇਸ ਪੁਸਤਕ ਵਿਚ ‘ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ’, ਮਨੁਖ ਦੇ ਤੌਰ ‘ਤੇ ਹੀ ਆਂਕੀ ਗਈ ਹੈ। ਗੁਰੂ ਨਾਨਕ ਦੇਵ ਜੀ ਦਾ ਗਠੀਆ ਸਰੀਰ, ਰੰਗ ਗੋਰਾ, ਨੈਣ ਨਕਸ਼ ਤਿਖੇ ਆਦਿ ਦਸੇ ਗਏ ਹਨ। ਪੁਸਤਕ ਦੇ ਲੇਖਕਾਂ ਵਲੋਂ ਉਕਤ ਜਾਣਕਾਰੀ ਦਾ ਸਰੋਤ ਨਹੀਂ ਦਸਿਆ ਗਿਆ ਕਿ ਇਹ ਕਿਥੋਂ ਪ੍ਰਾਪਤ ਕੀਤੀ ਗਈ ਹੈ। (ਪੰਨਾ 68)
8. ਗੁਰੂ ਨਾਨਕ ਦੇਵ ਜੀ ਨੂੰ ‘ਮਹਾਨ ਕਵੀੂ ਅਤੇ ਉਨ੍ਹਾਂ ਦੀ ਬਾਣੀ ਨੂੰ ‘ਭਾਵਪੂਰਤ ਕਵਿਤਾੂ ਲਿਖਿਆ ਗਿਆ ਹੈ। (ਪੰਨਾ ਏ 71) ਬਾਬਾ ਸੁੰਦਰ ਦੀ ਬਾਣੀ ਨੂੰ ‘ਗੀਤ’ ਲਿਖਿਆ ਹੈ। (ਏ-99) ਪੁਸਤਕ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਭਾਵਪੂਰਤ ਰਚਨਾਵਾਂ ਲਿਖੀਆਂ ਹਨ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਦੇ ਵਿਸ਼ੇ ਨੀਤੀ ਤੇ ਦਰਸ਼ਨ ਦਸੇ ਗਏ ਹਨ। ਉਕਤ ਜਾਣਕਾਰੀ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ‘ਬਾਣੀ’ ਤੇ ‘ਕਵਿਤਾ’ ਦੀ ਭਿੰਨਤਾ ਨਹੀਂ ਸਿਖਾ ਸਕਦੀ। ਬਾਣੀ ਦਾ ਕਵਿਤਾ ਨਾਲੋਂ ਬਹੁਤ ਅੰਤਰ ਹੈ। ਕਵਿਤਾ ਵਿਚ ਕੇਵਲ ਲੌਕਿਕਤਾ ਨਾਲ ਸੰਬੰਧਿਤ ਹੁੰਦੀ ਹੈ, ਬਾਣੀ ਲੌਕਿਕ ਤੇ ਅਲੌਕਿਕ ਦੋਵਾਂ ਨਾਲ ਸੰਬੰਧਿਤ ਹੈ। ਸਭ ਤੋਂ ਮਹਤਵਪੂਰਨ ਗਲ, ਬਾਣੀ ‘ਧੁਰ ਕੀ ਬਾਣੀ’ ਹੈ ਇਹ ਨਿਰਾ ਨੀਤੀ ਸ਼ਾਸਤਰ ਜਾਂ ਨਿਰੋਲ ਦਰਸ਼ਨ ਨਹੀਂ ਹੈ। ਬਾਣੀ, ਸੁਚੱਜੀ ਸਿੱਖ ਜੀਵਨ ਜਾਚ ਦਾ ਸੋਮਾ ਹੈ।
9. ‘ਗੁਰੂ ਨਾਨਕ ਦੇਵ ਜੀ : ਸੁਧਾਰਕ ਜਾਂ ਕ੍ਰਾਂਤੀ ਕਾਰੀ’ ਸਿਰਲੇਖ ਹੇਠ ਇੰਦੂ ਭੂਸ਼ਣ ਬੈਨਰਜੀ, ਗੋਕਲ ਚੰਦ ਨਾਰੰਗ, ਪੇਨ, ਬਾਬਾ ਛੱਜੂ ਸਿੰਘ ਦੇ ਤਰਕਾਂ ਦੇ ਅਧਾਰ ‘ਤੇ ਬੜੇ ਹੀ ਇਤਰਾਜਯੋਗ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਵਿਚਾਰਾਂ ਰਾਹੀਂ ਗੁਰੂ ਨਾਨਕ ਦੇਵ ਜੀ ਨੂੰ ਅਜਿਹਾ ਸਮਾਜ ਸੁਧਾਰਕ ਸਿੱਧ ਕੀਤਾ ਗਿਆ ਹੈ ਜਿਨ੍ਹਾਂ ਨੇ ‘ਹਿੰਦੂ ਧਰਮ ਦੇ ਮੌਲਿਕ ਅਧਿਕਾਰਾਂ ਨੂੰ ਸਵੀਕਾਰ ਕੀਤਾ’, ‘ਹਿੰਦੂ ਦੇਵੀ ਦੇਵਤਿਆਂ ਅਤੇ ਅਵਤਾਰਾਂ ਦਾ ਅਨਾਦਰ ਨਹੀਂ ਕੀਤਾ’, ‘ਜਾਤੀ ਅਭਿਮਾਨ ਦਾ ਖੰਡਨ ਕੀਤਾ ਨਾ ਕਿ ਜਾਤੀ ਪ੍ਰਥਾ ਦਾ’, ‘ਧਾਰਮਕ ਰੀਤੀ ਰਿਵਾਜਾਂ ਤੇ ਚੋਟ ਨਹੀਂ’, ਕੀਤੀ। ਇਥੇ ਹੀ ਬਸ ਨਹੀਂ ਉਕਤ ਸਿਰਲੇਖ ਅਧੀਨ ਹੀ ‘ਸੰਗਤ ਇਕ ਨਵੀਂ ਅਤੇ ਕ੍ਰਾਂਤੀਕਾਰੀ ਸੰਸਥਾ ਨਹੀਂ’, ਲਿਖਿਆ ਹੈ ਅਤੇ ਨਾਲ ਹੀ ‘ਗੁਰੂ ਨਾਨਕ ਦੇਵ ਜੀ ਹੋਰ ਭਗਤਾਂ ਦੀ ਤਰ੍ਹਾਂ ਸੁਧਾਰਕ’ ਕਿਹਾ ਗਿਆ ਹੈ। ਅਖੀਰ ਵਿਚ ਵਿਦਿਆਰਥੀਆਂ ਤੋਂ ਪ੍ਰਸ਼ਨ ਪੁਛਿਆ ਗਿਆ ਹੈ : ਠਕੀ ਗੁਰੂ ਨਾਨਕ ਦੇਵ ਜੀ ਸੁਧਾਰਕ ਸਨ ਜਾਂ ਕ੍ਰਾਂਤੀਕਾਰੀ? ਆਪਣੇ ਉਤਰ ਦੇ ਪੱਖ ਵਿਚ ਤਰਕ ਦਿਓ।ੂ (ਪੰਨਾ 66-7) ਸਾਡੇ ਮਤ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ ਸੰਬੰਧੀ ਤਥਮੂਲਕ ਖੋਜ ਉਪਲਬਧ ਹੈ ਤਾਂ ਕਿਸੇ ਖਾਸ ਲੇਖਕਾਂ ਦੇ ਅਧਾਰ ‘ਤੇ ਉਨ੍ਹਾਂ ਦੇ ਸਿਧਾਂਤਾਂ ਸੰਬੰਧੀ ਅਜਿਹੀ ਜਾਣਕਾਰੀ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਵਿਚ ਭੰਭਲਭੂਸਾ ਪੈਦਾ ਕਰੇਗੀ ਕਿਉਂਕਿ ਵਿਦਿਆਰਥੀ ਇਕ ਸਮਝਣਗੇ ਕਿ ਕੁਝ ਲੇਖਕ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਖਤਮ ਨਹੀਂ ਕੀਤੀ ਅਤੇ ਕੁਝ ਕਹਿੰਦੇ ਹਨ ਕਿ ਜਾਤੀ ਪ੍ਰਥਾ ਖਤਮ ਕੀਤੀ। ਇਸ ਸੰਬੰਧੀ ਕੋਈ ਦੂਜੀ ਰਾਇ ਦੀ ਲੋੜ ਹੀ ਨਹੀਂ ਹੈ ਜਦੋਂ ਉਹ ਆਪ ਆਪਣੀ ਬਾਣੀ ਵਿਚ ਜਾਤੀ ਪ੍ਰਥਾ ਦਾ ਖੰਡਨ ਕਰਦੇ ਹਨ।
10. ਪੁਰਾਣੀ ਪੁਸਤਕ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦੇ ਕਾਰਨਾਂ ਵਿਚ ਪਹਿਲਾ ਕਾਰਨ ‘ਸਿੱਖਾਂ ਤੇ ਮੁਗਲਾਂ ਦੀ ਪੁਰਾਣੀ ਦੁਸ਼ਮਣੀ’ ਅਤੇ ਪੰਜਵਾਂ ਕਾਰਨ ‘ਗੁਰੂ ਜੀ ਦੀਆਂ ਕਥਿਤ ਰਾਜਨੀਤਕ ਅਤੇ ਸੈਨਿਕ ਗਤੀਵਿਧੀਆਂ’ ਲਿਖਿਆ ਗਿਆ ਹੈ। (ਪੰਨਾ ਏ 130-31) ਜਿਹੜਾ ਮੁਖ ਕਾਰਨ ਸੀ ‘ਕਸ਼ਮੀਰੀ ਪੰਡਿਤਾਂ ਤੇ ਅਤਿਆਚਾਰ’ ਵਾਲਾ ਉਸਨੂੰ ਅਖੀਰਲਾ ਕਾਰਨ ਲਿਖਿਆ ਹੋਇਆ ਹੈ। ਪਹਿਲੀ ਗੱਲ, ਗੁਰੂ ਸਾਹਿਬਾਨ ਜਾ ਸਿੱਖਾਂ ਦੀ ਕਿਸੇ ਨਾਲ ਨਿਜੀ ਦੁਸ਼ਮਣੀ ਨਹੀਂ ਰਹੀ, ਗੁਰੂ ਸਾਹਿਬਾਨ ਤੇ ਸਿੱਖਾਂ ਨੇ ਜਬਰ-ਜੁਲਮ ਦੇ ਵਿਰੁਧ ੳਵਾਜ ਉਠਾਈ ਹੈ, ਜੰਗ ਵੀ ਲੜੇ ਹਨ। ਜਬਰ ਜੁਲਮ ਕਰਨ ਵਾਲਾ ਕੋਈ ਵੀ ਹੋਵੇ ਜਾਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ।
11. ਖਾਲਸਾ ਸਾਜਣਾ ਦੇ ਕਾਰਨਾਂ ਵਿਚ ਇਕ ਕਾਰਨ ‘ਸਿੱਖ ਪੰਥ ‘ਤੇ ਜੱਟਾਂ ਦਾ ਪ੍ਰਭਾਵ’ ਲਿਖਿਆ ਗਿਆ ਹੈ।(ਪੰਨਾ ਏ-141) ਉਕਤ ਕਾਰਨ ਪਤਾ ਨਹੀਂ ਕਿਸ ਸਰੋਤ ਦੇ ਅਧਾਰ ਤੇ ਲਿਖਿਆ ਹੈ।
12. ‘ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸਿੱਖ ਧਰਮ ਵਿਚ ਤਬਦੀਲੀ’ (ਪੰਨਾ ਏ-108) ਸਿਰਲੇਖ ਅਧੀਨ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਸਿੱਖ ਧਰਮ ਵਿਚ ਅਕਾਲ ਤਖਤ ਸਾਹਿਬ ਆਦਿ ਦੀ ਸਥਾਪਨਾ ਨੂੰ ਸਿੱਖ ਧਰਮ ਵਿਚ ਤਬਦੀਲੀ ਕਰਨ ਦੇ ਸੰਦਰਭ ਵਿਚ ਲਿਖਿਆ ਹੈ ਜੋ ਕਿ ਸਿਧਾਂਤਕ ਤੌਰ ‘ਤੇ ਬਹੁਤ ਵਡੀ ਗਲਤੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਧਰਮ ਵਿਚ ਕੋਈ ਤਬਦੀਲੀ ਨਹੀਂ ਕੀਤੀ। ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਵਿਚ ਬਹੁਮੁਲਾ ਯੋਗਦਾਨ ਪਾਇਆ ।ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਲਾਏ ਸਿੱਖੀ ਦੇ ਬੂਟੇ ਨੂੰ ਉਕਤ ਕਾਰਜਾਂ ਰਾਹੀਂ ਹੀ ਪਾਣੀ ਪਾਇਆ ਹੈ।
13. ਗੁਰੂ ਗ੍ਰੰਥ ਸਾਹਿਬ ਵਿਚਲੇ ਬਾਣੀਕਾਰ ਭਗਤਾਂ ਨੂੰ ‘ਹਿੰਦੂ ਭਗਤ ਤੇ ਸੂਫੀ ਭਗਤ’ ਲਿਖਿਆ ਹੋਇਆ ਹੈ। (ਪੰਨਾ ਏ-99) ਇਹ ਵੀ ਬਹੁਤ ਵਡੀ ਸਿਧਾਂਤਕ ਗਲਤੀ ਹੈ। ਗੁਰੂ ਗ੍ਰੰਥ ਸਾਹਿਬ ਵਿਚਲੇ ਸਾਰੇ ਭਗਤ ਸਾਹਿਬਾਨ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਸਾਂਝ ਰਖਦੇ ਹਨ, ਨਿਰਗੁਣਧਾਰਾ ਨਾਲ ਸੰਬੰਧਿਤ ਹਨ ਜਦੋਂ ਕਿ ਹਿੰਦੂ ਭਗਤ ਸਰਗੁਣ ਦਾ ਪੂਜਕ, ਮੂਰਤੀ ਪੂਜਕ ਹੈ।
14. ਸਿੱਖ ਧਰਮ ਨੂੰ ‘ਸਿੱਖ ਸੰਪ੍ਰਦਾਇ’ ਲਿਖਿਆ ਹੋਇਆ ਹੈ। ‘ਸੰਪ੍ਰਦਾਇ’ ਸਬਦ ਵੀ ਵਿਦਿਆਰਥੀਆਂ ਵਿਚ ਭੁਲੇਖਾ ਪੈਦਾ ਹੋ ਸਕਦਾ ਹੈ ਕਿ ਸਿੱਖ ਧਰਮ ਕਿਸੇ ਸਥਾਪਿਤ ਧਰਮ ਜਾਂ ਮਤ ਦਾ ਸੰਪ੍ਰਦਾਇ ਹੈ। (ਪੰਨਾ ਏ-79)
15. ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਅਧਿਆਇ ਵਿਚ, ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦਾ ਨਿਰਮਾਣ ਸਿਰਲੇਖ ਹੇਠ ਹਰਿਮੰਦਰ ਸਾਹਿਬ ਲਈ ‘ਮੰਦਰ’ ਸ਼ਬਦ ਦਾ ਹੀ ਪ੍ਰਯੋਗ ਕੀਤਾ ਗਿਆ ਹੈ। ਪ ੁਸਤਕ ਵਿਚੋਂ ਹੂਬਹੂ ਸ਼ਬਦ ਇਥੇ ਦੇਖੇ ਜਾ ਸਕਦੇ ਹਨ : ਠਆਪ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਇਕ ਮੰਦਰ ਦਾ ਨਿਰਮਾਣ ਵੀ ਕੀਤਾ। ਇਸ ਮੰਦਰ ਦਾ ਨਾਂ ‘ਹਰਿਮੰਦਰ’ ਜਾਂ ‘ਈਸ਼ਵਰ ਦਾ ਮੰਦਰ’ ਰਖਿਆ ਗਿਆ। ਇਸ ਪਵਿਤਰ ਮਂਦਰ ਦੀ ਨੀਂਹ ਉਸ ਸਮੇਂ ਦੇ ਪ੍ਰਸਿਧ ਸੂਫੀ ਫਕੀਰ ਮੀਆਂ ਮੀਰ ਨੇ 1588-89 ਈ. ੀਵਚ ਰਖੀ। ਇਸ ਮੰਦਰ ਦਾ ਨਿਰਮਾਣ ਕਾਰਜ 1601 ਈ. ਵਿਚ ਰਖਿਆ। ਇਸ ਮੰਦਰ ਦੇ ਦੁਆਰ ਚੌਹਾਂ ਦਿਸ਼ਾਵਾਂ ਵੱਲ ਰਖੇ ਗਏ।ੂ (ਪੰਨਾ ਏ-94) ‘ਮੰਦਰ’ ਹਿੰਦੂ ਧਰਮ ਦਾ ਧਾਰਮਿਕ ਸਥਾਨ ਹੈ ਪਰ ਸਿੱਖਾਂ ਦਾ ਨਹੀਂ। ਸਿੱਖਾਂ ਦੇ ਪ੍ਰਮੁਖ ਧਾਰਮਿਕ ਸਥਾਨ ਨੂੰ ‘ਮੰਦਰ’ ਲਿਖਣਾ ਵਾਜਿਬ ਨਹੀਂ ਹੈ ਕਿਉਂਕਿ ‘ਮੰਦਰ’ ਅਤੇ ਹਰਿਮੰਦਰ ਸਾਹਿਬ ਵਿਚ ਬੁਨਿਆਦੀ ਅੰਤਰ ਵੀ ਹੈ। 16.ਇਕ ਮਹਤਵਪੂਰਨ ਗਲ ਹੋਰ ਕਿ ਇਸ ਕਿਤਾਬ ਵਿਚ ਮੈਕਲੋਡ, ਗੋਕਲ ਚੰਦ ਨਾਰੰਗ, ਡਾ. ਬੀ.ਪੀ ਸਕਸੈਨਾ, ਸੀ.ਪੀ. ਗੁਪਤਾ ਆਦਿ ਵਿਦਵਾਨਾਂ ਦੀਆਂ ਲਿਖਤਾਂ ਦੇ ਹਵਾਲੇ ਥਾਂ-ਥਾਂ ‘ਤੇ ਵਰਤੇ ਗਏ ਹਨ ਜਦੋਂ ਕਿ ਸਿੱਖ ਵਿਦਵਾਨਾਂ ਨੇ ਸਿੱਖ ਇਤਿਹਾਸ ਸੰਬੰਧੀ ਤਥਮੂਲਕ ਖੋਜ ਉਪਲਬਧ ਹੈ। ਪੁਸਤਕ ਦੇ ਲੇਖਕ/ਸੰਪਾਦਕ ਤੇ ਉਸ ਦੀਆਂ ਅਧਾਰ ਲਿਖਤਾਂ ਤੋਂ ਵੀ ਪੁਸਤਕ ਦੀ ਸਮਗਰੀ ਨੂੰ ਸਮਝਣ ਵਿਚ ਸਹਾਇਤਾ ਮਿਲਦੀ ਹੈ। ਉਕਤ ਸੰਖੇਪ ਵਿਸ਼ਲੇਸ਼ਣ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪ੍ਰਵਾਨਿਤ ਨਵੀਂ ਅਤੇ ਪਹਿਲਾਂ ਪੜ੍ਹਾਈਆਂ ਗਈਆਂ/ਜਾ ਰਹੀਆਂ ਕਿਤਾਬਾਂ ਰਾਹੀਂ ਸਿੱਖ ਇਤਿਹਾਸ ਸੰਬੰਧੀ ਕਿੰਨੀ ਕੁ ਸਹੀ ਤੇ ਤਥਮੂਲਕ ਜਾਣਕਾਰੀ ਦਿਤੀ ਗਈ ਜਾ ਦਿਤੀ ਜਾ ਰਹੀ ਸੀ/ਹੈ। ਇਸੇ ਤਰ੍ਹਾਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਵਿਚ ਪੜ੍ਹਾਈਆਂ/ ਲਗਵਾਈਆਂ ਜਾ ਰਹੀਆਂ ਕਿਤਾਬਾਂ ਵੀ ਸਿੱਖ ਇਤਿਹਾਸ ਸੰਬੰਧੀ ਤੱਥਾਂ ਦੀ ਪਰਖ-ਪੜਚੋਲ ਦੀ ਮੰਗ ਕਰਦੀਆਂ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਤਰੁਟੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ। ਸੋ ਜੇਕਰ ਅਜਿਹੇ ਗੰਭੀਰ ਮੁੱਦਿਆਂ ਨੂੰ ਸਿੱਖ ਸੂਝਵਾਨ ਗੰਭੀਰਤਾ ਨਾਲ ਲੈਣਗੇ ਤਾਂ ਹੀ ਸਾਰਥਕ ਨਤੀਜੇ ਮਿਲ ਸਕਦੇ ਹਨ।

WRITTEN BY