June 3, 2026 4:10 pm

ਨੌਜਵਾਨਾਂ ਦੀ ਨੌਕਰੀਆਂ ਲਈ ਤਲਾਸ਼

ਨੌਜਵਾਨ ਵਰਗ ਲਈ ਸਾਹਮਣੇ ਇਕ ਬਹੁਤ ਵਡੀ ਚੁਣੌਤੀ ਬੇਰੁਜ਼ਗਾਰੀ ਖੜੀ ਹੋ ਚੁਕੀ ਹੈ। ਅਣਗਿਣਤ ਅਜਿਹੇ ਨੌਜਵਾਨ ਪੜ੍ਹ ਲਿਖ ਕੇ ਵੀ ਬੇਰੁਜ਼ਗਾਰ ਹਨ। ਨੌਕਰੀ ਦੀ ਤਲਾਸ਼ ਵਿਚ ਥਾਂ-ਥਾਂ ਪੋਸਟ ਲਈ ਫਾਰਮ ਭਰੇ ਜਾਂਦੇ ਹਨ, ਜਿੰਨ੍ਹਾ ਦਾ ਲਿਖਤੀ ਟੈਸਟ ਅਤੇ ਕਈ ਪੋਸਟਾ ਲਈ ਇੰਟਰਵਿਊ ਵੀ ਰਖੀ ਜਾਂਦੀ ਹੈ। ਇੰਨ੍ਹਾ ਪੋਸਟਾ ਦੇ ਫਾਰਮ ਅਪਲਾਈ ਕਰਨ ਲਈ ਲਖਾ ਦੀ ਦਤਾਰ ਵਿਚ ਵਿਅਕਤੀਆ ਦੁਆਰਾ ਭਰੇ ਜਾਂਦੇ ਹਨ, ਸੀਮਤ ਪੋਸਟਾ ਦੇ ਅਧਾਰ ਤੇ ਸਾਰੀਆ ਜਰੂਰੀ ਸ਼ਰਤਾ ਦੇ ਅਨੁਸਾਰ ਹੀ ਰਖੇ ਜਾਂਦੇ ਪਰ ਕੁਝ ਅਜਿਹੇ ਵੀ ਨੌਜਵਾਨ ਹਨ, ਜਿੰਨ੍ਹਾ ਨੂੰ ਨੌਕਰੀ ਨਹੀ ਲਭਦੀ ਕਿਉਂਕਿ ਸਖ਼ਤ ਕੰਪੀਟੀਸ਼ਨ ਬਹੁਤ ਹੀ ਜਿਆਦਾ ਹੋਣ ਕਾਰਨ ਨੌਕਰੀ ਨਹੀ ਹਾਸਿਲ ਕਰ ਪਾਉਂਦੇ। ਇਸ ਤਰ੍ਹਾ ਮੰਦਭਾਗੀ ਕਿਸਮਤ ਕਾਰਨ ਉਨ੍ਹਾ ਨੂੰ ਨਿਰਾਸ਼ਾ ਹੀ ਹਥ ਲਗਦੀ ਹੈ। ਪਰ ਕਈ ਗਰੀਬ ਪਰਿਵਾਰ ਨਾਲ ਸੰਬੰਧਤ ਹੋਣ ਕਾਰਨ ਪੜ੍ਹਾਈ ਪੂਰੀ ਨਹੀ ਕਰ ਪਾਉਂਦੇ, ਪਰ ਜਿਹੜੇ ਮੰਦਹਾਲੀ ਦੇ ਹਾਲਾਤ ਹੋਣ ਦੇ ਬਾਵਜੂਦ ਵੀ ਪੂਰੇ ਦਿੜ ਵਿਸ਼ਵਾਸ ਤੇ ਹਿੰਮਤੀ ਹੋਣ ਕਾਰਨ ਕਦੇ ਨਾ ਕਦੇ ਨੌਕਰੀ ਹਾਸਿਲ ਕਰਨ ਵਿਚ ਸਫਲਤਾ ਪ੍ਰਾਪਤ ਕਰ ਲੈਂਦੇ ਹਨ। ਅਜਿਹੇ ਵਿਅਕਤੀ ਕਾਮਯਾਬੀ ਪਾ ਲੈਂਦੇ ਹਨ, ਆਪਣੇ ਉਦੇਸ਼ ਦੀ ਪੂਰਤੀ ਕਰਨ ਲਈ ਨਿਰੰਤਰ ਜਾਰੀ ਰਹਿੰਦੇ ਹਨ। ਨੌਕਰੀ ਭਾਵੇ ਕੋਈ ਹੋਵੇ, ਚਾਹੇ ਸਰਕਾਰੀ ਜਾਂ ਪ੍ਰਾਈਵੇਟ ਹੋਵੇ। ਪਰ ਇਸ ਨਾਲ ਰੁਜ਼ਗਾਰ ਮਿਲਣ ਦੇ ਆਸਾਰ ਵਧ ਜਾਂਦੇ ਹਨ। ਇਸ ਰੁਜ਼ਗਾਰ ਦੇ ਸਾਧਨ ਨਾਲ ਘਰ ਦਾ ਖਰਚਾ ਨਿਕਲਦਾ ਰਹਿੰਦਾ ਹੈ। ਹਾਂ ਇਹ ਗਲ ਸਚ ਹੈ ਕਿ ਵਧਦੀ ਮਹਿੰਗਾਈ ਕਾਰਨ ਘਰ ਦੇ ਖਰਚੇ ਕਢਣੇ ਬਹੁਤ ਔਖੇ ਹਨ। ਪਰ ਅਜ ਦੇ ਦੌਰ ਵਿਚ ਨੌਕਰੀ ਮਿਲਣੀ ਇੰਨੀ ਆਸਾਨ ਵੀ ਤਾ ਨਹੀ ਹੈ। ਜਦੋਂ ਉਚ ਪਧਰੀ ਦੀ ਵਿਦਿਆ ਹਾਸਲ ਕਰਨ ਉਪਰੰਤ ਵੀ ਨੌਕਰੀ ਨਹੀ ਮਿਲਦੀ। ਫਿਰ ਅਜਿਹੇ ਮੌਕੇ ਦੌਰਾਨ ਕਈ ਵਿਅਕਤੀ ਥਾਂ-ਥਾਂ ਭਟਕਣ ਬਾਅਦ ਹੌਸਲਾ ਹਾਰ ਹੰਭ ਜਾਂਦੇ ਹਨ, ਤੇ ਕਈ ਅਸਹਿ ਵਿਅਕਤੀ ਗਲਤ ਰਸਤੇ ਵਲ ਰੁਖ ਕਰ ਜਾਂਦੇ ਹਨ। ਜਿੰਨ੍ਹਾ ਨੂੰ ਇਥੇ ਨੌਕਰੀ ਨਹੀ ਲਭਦੀ ਤਾ ਵਿਦੇਸ਼ ਵਲ ਦਿਸ਼ਾ ਕਰਦੇ ਹਨ।
ਵਿਦੇਸ਼ ਜਾ ਕੇ ਕਈ ਕਾਸਯਾਬ ਹੋ ਜਾਂਦੇ ਤੇ ਕਈ ਨਾਕਾਮਯਾਬ। ਇਥੇ ਗਲ ਕਹਿਣੀ ਨਿਸ਼ਚਿਤ ਤੌਰ ਤੇ ਬਣਦੀ ਹੈ ਕਿ ਕੰਮ ਭਾਵੇ ਔਖਾ ਜਾਂ ਸੌਖਾ ਹੋਵੇ, ਉਸ ਨੂੰ ਜਰੂਰ ਕਰੋ ਤਾ ਬੇਰੁਜ਼ਗਾਰੀ ਵਿਚ ਗਿਣਤੀ ਘਟ ਹੋ ਸਕੇ। ਨੌਕਰੀ ਹਰੇਕ ਵਿਅਕਤੀ ਨੂੰ ਉਸਦੀ ਯੋਗਤਾ ਅਨੁਸਾਰ ਨੌਕਰੀ ਮਿਲਣੀ ਚਾਹੀਦੀ ਤਾਂ ਜੋ ਸਮਾਜ ਦੇ ਢਾਂਚੇ ਵਿਚ ਵਿਅਕਤੀਆ ਨੂੰ ਇਕ ਨਵੀ ਸੇਧ ਮਿਲ ਸਕੇਗੀ।
ਵਿਦਿਆ ਦਾ ਮਿਆਰ ਉਚਾ ਚੁਕਣ ਲਈ ਹਰੇਕ ਪੜ੍ਹੇ ਲਿਖੇ ਵਿਅਕਤੀ ਦਾ ਇਕ ਉਦੇਸ਼ ਹੋਣਾ ਚਾਹੀਦਾ ਹੈ ਕਿ ਸਿਖਿਆ ਦੇ ਖੇਤਰ ਵਿਚ ਪਾਸਾਰ ਲਈ ਪੂਰਾ ਆਪਸੀ ਸਹਿਯੋਗ ਦੇਣ ਦੀ ਲੋੜ ਹੈ। ਉਮੀਦ ਹੈ ਕਿ ਨੌਜਵਾਨ ਵਰਗ ਬੇਰੁਜ਼ਗਾਰੀ ਦੀ ਸਮਸਿਆ ਨੂੰ ਹਲ ਕਰਨ ਲਈ ਆਪਸੀ ਸਹਿਯੋਗ ਜਰੂਰ ਦੇਣਗੇ।।

Send this to a friend