June 22, 2026 8:37 am

1936 ਵੀਆਂ ਉਲਪਿੰਕ ਖੇਡਾਂ ਦਾ ਜਿਉਂਦਾ ਜਾਗਦਾ ਹਸਤਾਖਰ: ਜ਼ੌਨ ਲੀਜ਼ਾਕ

ਉਂਜ ਤਾਂ ਹੁਣ ਤੱਕ ਕੋਈ ਸੈਕੜੇ ਉਲੰਪਿਅਨ ਖਿਡਾਰੀ ਹੋਏ ਹਨ, ਜਿਨ੍ਹਾਂ ਨੇ ਸਦੀ ਤੋਂ ਵੀ ਵੱਧ ਦੀ ਅਉਧ ਹੰਢਾਈ ਹੈ, ਪਰ ਜ਼ੌਨ ਲੀਜ਼ਾਕ ਇੱਕੋ-ਇੱਕ ਅਜਿਹਾ ਅਮਰੀਕਨ ਖਿਡਾਰੀ ਹੈ, ਜੋ ਕਿ ਬਰਲਿਨ ‘ਚ ਹੋਈਆਂ 1936 ਦੀਆਂ ਉਲੰਪਿਕ ਖੇਡਾਂ ਦਾ ਜਿਊਂਦਾ-ਜਾਗਦਾ ਗਵਾਹ ਅੱਜ ਸਾਡੇ ਵਿੱਚ ਮੌਜੂਦ ਹੈ। ਕਿਸ਼ਤੀ ਦੌੜ ਦੀ ਕੈਨੋਇੰਗ ਵੰਨਗੀ ‘ਚ ਸ਼ਿਰਕਤ ਕਰਨ ਵਾਲਾ 103 ਸਾਲਾ ਲੀਜ਼ਾਕ ਅਮਰੀਕਾ ਦੇ ਸ਼ਹਿਰ ਫਰੀਮੌਂਟ ਵਿਚ ਤੰਦਰੁਸਤ ਜੀਵਨ ਬਸਰ ਕਰ ਰਿਹਾ ਹੈ।
ਜ਼ੌਨ ਲੀਜ਼ਾਕ ਦਾ ਜਨਮ 16 ਅਗਸਤ 1914 ਨੂੰ ‘ਅਮਰੀਕਾ’ ਦੇ ਸ਼ਹਿਰ ‘ਨਿਊਜਰਸੀ’ ਵਿਖੇ ਹੋਇਆ। ਜ਼ੌਨ ਉਸ ਵਕਤ ਸਿਰਫ 4 ਸਾਲਾਂ ਦਾ ਸੀ ਜਦੋਂ ਉਸਦੀ ਮਾਤਾ ਦੀ ਨਮੂਨੀਏ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ। ਉਸਦੇ ਪਿਤਾ ਨੇ ਉਸਦੀਆਂ ਦੋਵੇਂ ਭੈਣਾਂ ਦਾ ਪਾਲਣ- ਪੋਸ਼ਣ ਕਿਸੇ ਰਿਸ਼ਤੇਦਾਰ ਨੂੰ ਸੌਂਪ ਦਿੱਤਾ ਅਤੇ ਉਸਨੂੰ ‘ਔਰਫਿਨ ਯਤੀਮਖਾਨੇ’ ਵਿਚ ਭੇਜ ਦਿੱਤਾ।ਛੋਟੀ ਉਮਰੇ ਹੀ ਲੀਜ਼ਾਕ ਆਪਣੇ ਭਰਾ ‘ਸਟੀਫਨ’ ਨਾਲ ‘ਹਡਸਨ’ ਦਰਿਆ ਵਿਚ ਕਿਸ਼ਤੀ ਚਲਾਉਣ ਲੱਗਾ।ਜਲਦੀ ਹੀ ਉਹ ਆਪਣੇ ਸਾਥੀ ‘ਜੇਮਜ਼ ਉਰਕੀ’ ਨਾਲ ਮਿਲਕੇ ਬਰਲਿਨ ਉਲਪਿੰਕ ਲਈ ਤਿਆਰੀ ਵਿੱਚ ਜੁਟ ਗਿਆ।ਅੰਤਾਂ ਦੀ ਸਿਰਤੋੜ ਮਿਹਨਤ ਸਦਕਾ ਅਖ਼ੀਰ ਉਸਨੇ 22 ਸਾਲ ਦੀ ਉਮਰ ਵਿੱਚ ਬਰਲਿਨ ਦੀਆਂ ਉਲਪਿੰਕ ਖੇਡਾਂ ਵਿੱਚ ਭਾਗ ਲਿਆ ਅਤੇ ਸੱਤਵਾਂ ਸਥਾਨ ਹਾਸਿਲ ਕੀਤਾ। ਉਲਪਿੰਕ ਖੇਡਾਂ ਤੋਂ ਵਾਪਿਸ ਆ ਕੇ ਉਸਨੇ ‘ਸਪਰਿੰਗ ਫੀਲਡ ਕਾਲਜ’ ਵਿੱਚ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ । ਇਥੇ ਹੀ ਉਹ ਆਪਣੀ ਪਤਨੀ ‘ਜੂਨ’ ਨੂੰ ਮਿਲਿਆ।ਉਸਦੇ ਦੋ ਲੜਕੇ ਪੈਦਾ ਹੋਏ। ਨੇਵੀ ਵਿੱਚ ਨੌਕਰੀ ਕਰਦਿਆਂ ਉਸਨੇ ਦੂਸਰੇ ਸੰਸਾਰ ਯੁੱਧ ਵਿੱਚ ਵੀ ਭਾਗ ਲਿਆ। ਇਕ ਵਾਰ ਉਸਦਾ ਭਿਆਨਕ ਕਾਰ ਐਕਸੀਡੈਂਟ ਹੋਇਆ ਤੇ ਡਾਕਟਰਾਂ ਨੇ ਕਿਹਾ ਕਿ ਉਹ ਹੁਣ ਕਦੀ ਉਠ ਨਹੀਂ ਸਕੇਗਾ।ਅਣਥੱਕ ਮਿਹਨਤ ਅਤੇ ਲਗਨ ਸਦਕਾ ਉਸਨੇ ਇੱਕ ਵਾਰ ਫਿਰ ਜਿੰਦਗੀ ਦੀ ਬਾਜ਼ੀਜਿੱਤ ਲਈ ਅਤੇ ‘ਸਾਨਫਰਾਂਸਿਸਕੋ’ ‘ਚ ਪੇਟਿੰਗ ਦਾ ਕਾਰੋਬਾਰੀ ਬਣਿਆ। ਜਦੋਂ ਲੀਜ਼ਾਕ ਨੂੰ ਇਹ ਪੁੱਛਿਆ ਗਿਆ ਕਿ ਉਸਨੂੰ ‘ਬਰਲਿਨ ਉਲਪਿੰਕ ਖੇਡਾਂ’ ਦੀ ਕਿਹੜੀ ਗੱਲ ਯਾਦ ਹੈ ਤਾਂ ਉਸਨੇ ਕਿਹਾ ਕਿ , ‘ ਮੈਂ ਅਮਰੀਕਾ ਦੇ ਮਹਾਨ ਖਿਡਾਰੀ ‘ਜੈਸੀ ਉਵਨਜ਼’ ਨੂੰ ਚਾਰ ਗੋਲਡ ਮੈਡਲ ਜਿੱਤਦੇ ਦੇਖਿਆ ਹੈ ਤੇ ਜਦੋਂ ਉਸਨੂੰ ਮੈਡਲ ਦੇਣ ਲਈ ਵਿਕਟਰੀ ਸਟੈਂਡ ‘ਤੇ ਖੜ੍ਹਾ ਕੀਤਾ ਗਿਆ ਤਾਂ ਉਸਦੇ ਕਾਲੇ ਹੋਣ ਦੇ ਨਾਂ ‘ਤੇ ਉਸ ਵੇਲੇ ਦਾ ਤਾਨਾਸ਼ਾਹ ‘ਅਡੋਲਫ ਹਿਟਲਰ ਸਟੇਡੀਅਮ’‘ਚੋ ਉਠ ਕੇ ਬਾਹਰ ਬਾਹਰ ਚਲਾ ਗਿਆ । ਸਫਰ ਦੌਰਾਨ ਉਲਪਿੰਕ ਵਾਪਸੀ ਵੇਲੇ ਜਦੋਂ ਅਸੀਂ ਇੱਕਠੇ ਆ ਰਹੇ ਸੀ ਤਾਂ ਮੈਂ ਜੈਸੀ ਨਾਲ ਅਫਸੋਸ ਜ਼ਾਹਰ ਕੀਤਾ ਤਾਂ ਉਸਦਾ ਜਵਾਬ ਸੀ ਕਿ ਸਾਡੇ ਨਾਲ ਨਸਲਵਾਦ ਹਮੇਸ਼ਾ ਹੁੰਦਾ ਹੈ ਤੇ ਕੋਈ ਗੱਲ ਨਹੀਂ ਮੈਂ ਇਸਦਾ ਆਦੀ ਹੋ ਚੁੋਿਕਆ ਹਾਂੂ। ਉਸਨੂੰ ਇੱਕ ਹੋਰ ਗੱਲ ਯਾਦ ਹੈ ਕਿ ,ਠ1936 ਦੀਆਂ ਬਰਲਿਨ ਉਲਪਿੰਕ ਖੇਡਾਂ ਦੌਰਾਨ ਜਦੋਂ ਉਹ ਸਟੇਡੀਅਮ ਵਿਚ ਗਿਆ ਤਾਂ ਸਾਰੇ ਦਰਸ਼ਕ ਵਰਦੀਆਂ ਵਿਚ ਸਜੇ ਹੋਏ ਸਨ, ਉਹ ਸ਼ਾਇਦ ਫੌਜੀ ਜਾਂ ਸਕੂਲੀ ਵਰਦੀਆਂ ਵਿਚ ਤਿਆਰ ਬਰ ਤਿਆਰ ਬੱਚੇ ਸਨ । ਸਟੇਡੀਅਮ ਵਿਚ ਚਾਰੇ ਪਾਸੇ ਫੁੱਲ ਅਤੇ ਝੰਡੇ ਨਜ਼ਰ ਆ ਰਹੇ ਸਨੂ।
2001 ਵਿੱਚ ਉਸਦੀ ਪਤਨੀ ‘ਜੂਨ’ ਦਾ ਦੇਹਾਂਤ ਹੋ ਗਿਆ । ਲੀਜ਼ਾਕ 90 ਸਾਲ ਦੀ ਉਮਰ ਤੱਕ ਆਪਣੇ ਕਿਸ਼ਤੀ ਚਾਲਕ ਦੇ ਸ਼ੌਕ ਨੂੰ ਪਾਲਦਾ ਰਿਹਾ । ਇਸ ਤੋਂ ਪਹਿਲਾ 1932 ਦੇ ਉਲਪਿੰਕ ਖਿਡਾਰੀ ‘ਸਾਈਮਨ ਚੈਲਰ’,ਇਸ ਧਰਤੀ ਦੇ ਸਭ ਤੋਂ ਆਖੀਰਲਾ ਉਲੰਪਿਅਨ ਸੀ ਜੋ 104 ਸਾਲਾ ਦਾ ਹੋ ਕੇ 2016 ਵਿੱਚ ਇਸ ਜਹਾਨ ਤੋਂ ਰੁਕਸਤ ਹੋ ਗਿਆ।1928 ਦੀ ਆਖਰੀ ਉਲੰਪੀਅਨ ਇਟਲੀ ਦੀ ਕਲਾਰਾ ਮਾਰਨਗੋਨੀ ਸੀ ਜਿਸਨੇ ਦੇਸ਼ ਲਈ ਚਾਂਦੀ ਦਾ ਤਮਗਾ ਜਿੱਤਿਆ ਸੀ।ਉਹ ਵੀ 102 ਸਾਲਾ ਦੀ ਆਯੂ ਹੰਡਾਕੇ ਜਨਵਰੀ 2018 ਵਿਚ ਇਸ ਜਹਾਨੋ ਕੂਚ ਕਰ ਗਈ ਸੀ।
ਇਸ ਵਕਤ ‘ਬਰਲਿਨ ਉਲਪਿੰਕ ਖੇਡਾਂ’ ਦਾ ਇੱਕ ਮਾਤਰ ਜੀਵਤ ਹਸਤਾਖ਼ਰ ‘ਜ਼ੌਨ ਲੀਜ਼ਾਕ’ ਕੈਲੇਫੋਰਨੀਆਂ ਦੇ ਸ਼ਹਿਰ ‘ਫਰੀਮਾਊਂਟ ‘ਚ ਆਪਣੇ ਦੋ ਪੁੱਤਰਾਂ ਨਾਲ ਆਪਣਾ 104ਵੇਂ ਜਨਮ ਦਿਨ ਦੀਆਂ ਤਿਆਰੀਆਂ ਕਰ ਰਿਹਾ ਹੈ।ਲੀਜ਼ਾਕ ਨੇ ਲੰਬੀ ਉਮਰ ਦਾ ਰੱਹਸ ਦੱਸਦਿਆ ਕਿਹਾ ਕਿ, ਠਕਿਰਿਆਸ਼ੀਲ ਰਹਿਣਾ ਹੀ ਲੰਬੀ ਉਮਰ ਭੋਗਣ ਦਾ ਰਾਜ ਹੈੂ।

Send this to a friend