ਭਾਵੇ ਦੇਸ਼ ਨੂੰ ਆਜ਼ਾਦ ਹੋਏ 70 ਸਾਲ ਹੋ ਗਏ ਹਨ,ਪਰ ਫਿਰ ਵੀ ਦੇਸ਼ ਨੂੰ ਬਹੁਤ ਸਾਰੀਆਂ ਸਮੱਸਿਆਵਾ ਨੇ ਘੇਰਿਆ ਹੋਇਆ ਹੈ।ਇਹਨਾਂ ਵਿੱਚੋ ਅਬਾਦੀ ਦਾ ਵਧਣਾ ਅਤੇ ਬੇਰੁਜ਼ਗਾਰੀ ਅਤੇ ਨਸ਼ਿਆਂ ਦੀਆਂ ਸਮੱਸਿਆਵਾ ਸਮੇਤ ਹੋਰ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।ਆਬਾਦੀ ਦੇ ਵਧਣ ਕਰਕੇ ਬੇਰੁਜ਼ਗਾਰੀ’ਚ ਵਾਧਾ ਹੋ ਰਿਹਾ ਹੈ ਤੇ ਵਿਹਲੇ ਬੇਰੁਜ਼ਗਾਰ ਨੋਜਵਾਨ ਚਿੰਤਾ ਕਰਕੇ ਨਸ਼ਿਆ ਦਾ ਸੇਵਣ ਕਰਨ ਲੱਗ ਪੈਨਦੇ ਹਨ।ਭਾਰਤ ਆਬਾਦੀ’ਚ ਸਾਰਿਆ ਦੇਸ਼ਾ’ਚੋ ਦੂਸਰੇ ਨੰਬਰ ਤੇ ਹੈ ਅਤੇ ਇਸ ਦੀ ਅਬਾਦੀ ਵੱਧਦੀ ਹੀ ਜਾ ਰਹੀ ਹੈ।ਵੱਧਦੀ ਆਬਾਦੀ ਕਾਰਨ ਬੇਰੁਜ਼ਗਾਰੀ’ਚ ਬਹੁਤ ਵਾਧਾ ਹੋ ਰਿਹਾ ਹੈ,ਅਤੇ ਪੜੇ ਲਿਖੇ ਨੋਜਵਾਨ ਡਿਗਰੀਆਂ ਲੈਕੇ ਵਿਹਲੇ ਤੁਰੇ ਫਿਰਦੇ ਹਨ।ਜਦੋ ਵੱਡੀ ਗਿਣਤੀ’ਚ ਨੋਜਵਾਨ ਡਿਗਰੀਆਂ ਪ੍ਰਾਪਤ ਕਕਰੇ ਰੋਜਗਾਰ ਤੇ ਨੌਕਰੀ ਦੀ ਆਸ’ਚ ਨੋਕਰੀ ਦੀ ਭਾਲ ਕਰਦੇ ਹਨ,ਪਰ ਜਦ ਨਹੀ ਮਿਲਦੀ ਫਿਰ ਉਦਾਸ ਹੋ ਜਾਂਦੇ ਹਨ।ਕੁਝ ਤਾਂ ਹਿੰਮਤ ਨਹੀ ਹਾਰਦੇ,ਪਰ ਕੁਝ ਜਿਹੜੇ ਜਿੰਦਗੀ ਤੋ ਹਾਰਕੇ ਹਿੰਮਤ ਛੱਡ ਦਿੰਦੇ ਹਨ,ਉਹ ਗਲਤ ਕੰਮਾਂ ਵੱਲ ਪ੍ਰੇਰਿਤ ਹੋ ਜਾਂਦੇ ਹਨ।ਫਿਰ ਉਹਨਾਂ’ਚੋ ਹੀ ਕੁਝ ਨਸ਼ਿਆ ਦਤਾ ਸੇਵਣ ਕਰਨ ਲੱਗ ਪੈਂਦੇ ਹਨ। ਬਾਕੀ ਦੇ ਵਿਹਲੜ ਤੇ ਬੇਰੁਜ਼ਗਾਰ ਬੰਦੇ ਭੁੱਖੋ ਤੰਗ ਆਕੇ ਚੋਰੀਆਂ, ਠੱਗੀਆਂ, ਨਸ਼ਿਆ ਦਾ ਵਪਾਰ ਆਦਿ ਕਰਨ ਲੱਗ ਪੈਂਦੇ ਹਨ।ਇਸ ਤੋ ਇਲਾਵਾ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਵਲੋਂ ਨਸ਼ਿਆ ਖਿਲਾਫ ਸ਼ੁਰੂ ਕੀਤੀ ਵਿਸੇਸ਼ ਮੁਹਿੰਮ ਦੇ ਨਾਲ ਇਲਾਕੇ’ ਚ ਕੁਝ ਹੱਦ ਤੱਕ ਨਸ਼ੇ ਖਤਮ ਹੋ ਰਹੇ ਹਨ।ਪਰ ਫਿਰ ਵੀ ਇਸ ਦੇ ਬਜਾਏ ਇਲਾਕੇ’ਚ ਨਸ਼ਿਆ ਦੇ ਸੇਵਨ ਕਰਨ ਵਾਲੇ ਨੋਜਵਾਨਾ ਦੀ ਗਿਣਤੀ ਜ਼ਿਆਦਾ ਦਿੱਖੀ ਜਾ ਸਕਦੀ ਹੈ,ਉਹ ਵੀ ਸ਼ਰੇਆਮ ਧੜਲੇ ਨਾਲ ਗਲੀਆਂ ਬਜਾਰਾਂ ਚ ਜਿਥੇ ਨਸ਼ਿਆ ਦੀ ਵਿਕਰੀ ਚੱਲ ਰਹੀ ਹੈ,ਉਥੇ ਸ਼ਰੇਆਮ ਨੋਜਵਾਨ ਸਮੈਕ ਦੇ ਸੂਟੇ ਤੇ ਨਸ਼ੀਲੇ ਟੀਕੇ ਲਾਉਂਦੇ ਵੇਖੇ ਜਾ ਸਕਦੇ ਹਨ ਅਤੇ ਖਾਲੀ ਪਈਆ ਥਾਵਾਂ ਤੇ ਨਸ਼ੀਲੇ ਟੀਕੇ ਲਗਾਕੇ ਸ਼ਰੇਆਮ ਸੁਟੀਆਂ ਸਰਿੰਜਾਂ ਤੇ ਸੂਈਆਂ ਦੇ ਢੇਰ ਲੱਗੇ ਆਮ ਹੀ ਨਜ਼ਰੀ ਪੈਦੇ ਹਨ ਜੋ ਜਾਣੇ ਅਣਜਾਨੇ ਕਿਸੇ ਵੀ ਵਿਆਕਤੀ ਦੇ ਵੱਜ ਜਾਣ ਕਾਰਣ ਭਿਆਨਕ ਬਿਮਾਰੀਆਂ ਹੋਣ ਦਾ ਖਤਰੇ ਮਡਰਾਉਂਦਾ ਰਹਿੰਦਾ ਹੈ।ਇਸ ਤਰਾਂ ਜਿਥੇ ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ ਉਥੇ ਹੀ ਇਹਨਾਂ ਨਸ਼ਿਆਂ ਕਾਰਨ ਵਰਤਕੇ ਸ਼ਰੇਆਮ ਸੁਟੀਆਂ ਸਰਿੰਜਾਂ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਪਹੁੰਚ ਸਕਦੀਆਂ ਹਨ।ਇਸ ਤੋਂ ਇਲਾਵਾ ਪਾਬੰਦੀ ਦੇ ਬਾਵਜੂਦ ਪਿੰਡਾਂ ਵਿਚਲੀਆ ਦੁਕਾਨਾਂ ਤੇ ਵੀ ਸ਼ਰੇਆਮ ਤੰਬਾਕੂ ,ਸਿਗਰਟ ,ਬੀੜੀਆਂ ਦੀ ਵਿਕਰੀ ਹੋਣ ਨਾਲ ਇਸਦਾ ਮਾੜਾ ਪ੍ਰਭਾਵ ਬੱਚਿਆ ਤੇ ਵੀ ਪੈ ਰਿਹਾ ਹੈ।
ਸੁਝਾਅ- ਇਹਨਾ ਉਕਤ ਸਮੱਸਿਆਵਾ ਨੂੰ ਖਤਮ ਕੀਤਾ ਜਾ ਸਕਦਾ ਹੈ,ਜੇਕਰ ਲੋਕ ਵੀ ਸਰਕਾਰ ਦਾ ਸਾਥ ਦੇਣ।ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਸਰਕਾਰ ਨੋਜਵਾਨਾ ਨੂੰ ਰੁਜਗਾਰ ਦੇਵੇ ਅਤੇ ਨੌਖਰੀਆਂ ਦੇਣ ਵਾਸਤੇ ਨਵੇ ਪ੍ਰੋਜੈਕਟ ਜਾਰੀ ਕਰੇ।ਇਸ ਲਈ ਸਰਕਾਰ ਜੇਕਰ ਸੱਚਮੁਚ ਨਸ਼ਿਆ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਪਹਿਲਾਂ ਨਸ਼ੇ ਛੋਟੇ ਪੱਧਰ ਤੋ ਬੰਦ ਕੀਤੇ ਜਾਣ ਤਾਂ ਹੀ ਵੱਡੇ ਨਸ਼ਿਆ ਨੂੰ ਬੰਦ ਕੀਤਾ ਜਾ ਸਕਦਾ ਹੈ। ਇਸ ਲਈ ਚਾਹੀਦਾ ਹੈ ਕਿ ਪਹਿਲਾ ਦੁਕਾਨਾ ਤੇ ਆਮ ਵਿੱਕ ਰਹੇ ਤੰਬਾਕੂ, ਸਿਗਰਟ ਆਦਿ ਬੰਦ ਕਰਾਉਣ। ਪਰ ਸਰਾਕਰ ਦੇ ਨਾਲ ਨਾਲ ਲੋਕਾਂ ਨੂੰ ਨਸ਼ਿਆ ਦੇ ਨੁਕਾਸਨ ਤੋ ਜਾਣੂੰ ਹੋਣਾ ਚਾਹੀਦਾ ਹੈ ਤੇ ਮਾਪਿਆ ਨੂੰ ਆਪਣੇ ਬੱਚਿਆ ਦਾ ਧਿਆਨ ਰਖਣਾ ਚਾਹੀਦਾ ਹੈ ਤਾਂ ਜੋ ਉਹ ਕੋਈ ਵੀ ਗਲਤ ਕੰਮ ਨਾ ਕਰਨ। ਇਸ ਦੇ ਨਾਲ ਪੰਜਾਬ’ਚ ਨਸ਼ਿਆ ਸਮੇਤ ਹੋਰ ਸਮਾਜਿਕ ਬੁਰਾਇਆਂ ਦਾ ਖਾਤਮਾ ਹੋਣਾ ਸੰਭਵ ਹੈ।
– ਵਰਿੰਦਰਪਾਲ ਝਬਾਲ
ਜ਼ਿਲਾ ਤਰਨ ਤਾਰਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ