ਅਜੋਕੇ ਸਮੇਂ ਵਿਚ ਜਦ ਮਨੁੱਖ ਦਾ ਵਿਸ਼ਵਾਸ਼ ਉਡਦਾ ਜਾ ਰਿਹਾ ਹੈ, ਲੋਕੀਂ ਖੁਦਗਰਜੀ, ਲਾਲਚ ੳਤੇ ਸਵਾਰਥ ਨੂੰ ਮੋਹਰੇ ਰਖ ਜਿੰਦਗੀ ਜੀਣ ਦੇ ਆਦੀ ਹੁੰਦੇ ਜਾ ਰਹੇ ਹਨ, ਤਾਂ ਗੁਰਬਾਣੀ ਦੀ ਤੁਕ, ‘ਕੋਈ ਹਰਿਓ ਬੂਟ ਰਹਿਓ ਰੀ’ ਮੁੜ ਮੁੜ ਹਲੂਣਦੀ ਹੈ, ਕੀ ਗੁਰਬਾਣੀ ਵਿਚ ਵਿਸ਼ਵਾਸ਼ ਰਖਣ ਵਾਲੇ ਸਰਬੱਤ ਦੇ ਭਲੇ ਅਤੇ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਬਣਨ ਵਾਲੇ ਲੋਕ ਪੰਜਾਬ ਦੀ ਧਰਤੀ ਤੋਂ ਖਤਮ ਹੋ ਗਏ ਹਨ? ਨਹੀਂ ਅਜਿਹਾ ਨਹੀਂ ਹੋਇਆ। ਪੰਜਾਬ ਦੀ ਧਰਤੀ ਤੇ ਅਜਿਹੇ ਬਹੁਤ ਸਾਰੇ ਬੂਟੇ ਖਿੜਦੇ ਰਹਿੰਦੇ ਹਨ। ਇਹਨਾਂ ਵਿਚੋਂ ਹੀ ਸਨ ਸਰਦਾਰ ਬੁੱਧ ਸਿੰਘ ਜਿਹਨਾਂ ਨੂੰ ਲੋਕੀਂ ਬਾਬਾ ਬੁੱਧ ਸਿੰਘ ਢਾਹਾਂ ਵਜੋਂ ਜਾਣਦੇ ਹਨ।
ਸ. ਬੁੱਧ ਸਿੰਘ ਜੀ ਢਾਹਾਂ ਦਾ ਜਨਮ 5 ਦਸੰਬਰ 1925 ਨੂੰ ਪਿਤਾ ਸ. ਸ਼ੇਰ ਸਿੰਘ ਅਤੇ ਮਾਤਾ ਸ੍ਰੀਮਤੀ ਨੰਦ ਕੌਰ ਦੀ ਕੁੱਖੋਂ ਪਿੰਡ ਢਾਹਾਂ, ਜ਼ਿਲ੍ਹਾ ਜਲੰਧਰ ਹੁਣ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ ਛੋਟੇ ਹੁੰਦਿਆਂ ਸਮਾਜ ਸੇਵਾ ਦੇ ਕੰਮ ਆਰੰਭੇ ਪਰਿਵਾਰ ਦੇਸ਼ ਭਗਤਾਂ ਤੇ ਗਦਰੀ ਬਾਬਿਆਂ ਦੇ ਸਿੰਘ ਸਭੀਏ ਦਾ ਹੋਣ ਕਰਕੇ ਜਿੱਥੇ ਛੋਟੀ ਉਮਰ ’ਚ ਹੀ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਰਹੇ ਉ¤ਥੇ ਇਲਾਕੇ ’ਚ ਸਮਾਜ ਸੇਵਾ ਦੇ ਕੰਮਾਂ ’ਚ ਮੋਹਰੀ ਹੋ ਕੇ ਨਿੱਤਰੇ। ਪੰਜਾਬ ’ਚ ਰਹਿੰਦਿਆਂ ਬਾਬਾ ਬੁੱਧ ਸਿੰਘ ਜੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ, ਪੰਜਾਬ ਅਮਨ ਕੌਂਸਲ ਦੇ ਮੀਤ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਰਹੇ ਅਕਾਲੀ ਦਲ ਦੇ ਵੱਖ-ਵੱਖ ਮੋਰਚਿਆਂ ’ਚ ਛੇ ਵਾਰ ਜੇਲ੍ਹ ਕੱਟੀ ਪਿੰਡ ਅਤੇ ਇਲਾਕੇ ’ਚ ਸਮਾਜ ਸੇਵਾ ਦੇ ਅਨੇਕਾਂ ਕਾਰਜ ਕੀਤੇ। 1960 ’ਚ ਬਾਬਾ ਬੁੱਧ ਸਿੰਘ ਜੀ ਕੈਨੇਡਾ ਗਏ ਪੋਰਟ ਐਲਵਰਨੀ ਤੇ ਬੀ.ਸੀ. ’ਚ ਰਹਿੰਦਿਆਂ 18-18 ਘੰਟੇ ਕੰਮ ਕਰਨ ਦੇ ਨਾਲ-ਨਾਲ ਪੰਜਾਬੀ ਦੇ ਚਾਰ ਸਕੂਲ ਅਤੇ ਇੱਕ ਪੰਜਾਬੀ ਪੇਪਰ ਦੀ ਸ਼ੁਰੂਆਤ ਕੀਤੀ ਨਿਕਸਲਾਈਟਾਂ ਤੋਂ ਗੁਰਦੁਆਰਾ ਸਾਹਿਬ ਦੇ ਕਬਜ਼ੇ ਛੁਡਵਾਏ ਕੈਨੇਡਾ ’ਚ ਰਹਿੰਦਿਆਂ ਹੀ ਦੇਸ਼ ਵਾਸੀਆਂ’ਤੇ ਆਈਆਂ ਮੁਸੀਬਤਾਂ ਭਾਵੇਂ ਕਿ ਚੀਨ-ਹਿੰਦ ਦੀ ਜੰਗ ਹੋਵੇ ਜਾਂ ਭੁਚਾਲ ਨਾਲ ਹੋਈ ਤਬਾਹੀ ਹੋਵੇ, ਇਨ੍ਹਾਂ ਮੌਕਿਆਂ ’ਤੇ ਲੱਖਾਂ ਰੁਪਏ ਆਪਣੇ ਕੋਲੋਂ ਤੇ ਆਪਣੀ ਕਮਿਊਨਿਟੀ ਤੋਂ ਇਕੱਠੇ ਕਰਕੇ ਭਾਰਤ ਸਰਕਾਰ ਨੂੰ ਭੇਜੇ। 1979 ’ਚ ਪੰਜਾਬ ਦੀ ਮਿੱਟੀ ਦੀ ਖਿੱਚ ਵਾਪਸ ਵਤਨ ਲੈ ਆਈ। ਉਨ੍ਹਾਂ ਦੇ ਉ¤ਦਮ ਸਦਕਾ ਹੀ ਪੰਜਾਬ ਵਿੱਚ ਸੇਵਾ ਦੀ ਪਿਰਤ ਨੂੰ ਨਵੀਂ ਮਜ਼ਬੂਤੀ ਮਿਲੀ। ਬਾਬਾ ਜੀ ਨੇ ਉ¤ਦਮ ਕਰਕੇ ਢਾਹਾਂ-ਕਲੇਰਾਂ ’ਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੀ ਆਰੰਭਤਾ ਕਰਕੇ 250 ਬਿਸਤਰਿਆਂ ਦਾ ਹਸਪਤਾਲ ਬਣਾਇਆ। ਪੰਜਾਬ ਵਿੱਚ ਨਰਸਿੰਗ ਦੀ ਸਿੱਖਿਆ ਲਈ ਇੱਕਾ ਦੁੱਕਾ ਸਕੂਲਾਂ ਨੂੰ ਛੱਡ ਕੇ ਕੋਈ ਅਧਾਰ ਨਹੀਂ ਸੀ ਤੇ ਬਾਬਾ ਬੁੱਧ ਸਿੰਘ ਜੀ ਨੇ ਲੜਕੀਆਂ ਨੂੰ ਨਰਸਿੰਗ ਵਿਦਿਆ ਪ੍ਰਦਾਨ ਕਰਨ ਲਈ ਪੇਂਡੂ ਇਲਾਕੇ ’ਚ ਪਹਿਲ ਕਦਮੀ ਕਰਕੇ ਢਾਹਾਂ-ਕਲੇਰਾਂ ਨੂੰ ਦੁਨੀਆਂ ਦੇ ਨਕਸ਼ੇ ’ਤੇ ਲਿਆਂਦਾ। 1993 ’ਚ ਨਰਸਿੰਗ ਸਕੂਲ ਤੇ 1998 ਵਿੱਚ ਨਰਸਿੰਗ ਕਾਲਜ਼ ਸ਼ੁਰੂ ਕਰ ਕੇ ਪੰਜਾਬ ਵਿੱਚ ਨਰਸਿੰਗ ਐਜੂਕੇਸ਼ਨ ਦੀ ਆਰੰਭਤਾ ਕਰਨ ਵਾਲੇ ਪਹਿਲੇ ਪੰਜਾਬੀ ਹੋਣ ਦਾ ਮਾਣ ਪ੍ਰਾਪਤ ਕੀਤਾ। ਇਸੇ ਨਰਸਿੰਗ ਕਾਲਜ਼ ਦੀ ਕੈਨੇਡਾ ਦੀ ਯੂਨੀਵਰਸਿਟੀ ਯੂ ਬੀ ਸੀ ਨਾਲ ਵਿਦਿਅਕ ਸਾਂਝ ਹੋਣ ਨਾਲ ਖਾਸ ਤੌਰ ’ਤੇ ਨਰਸਿੰਗ ਦੇ ਕਿੱਤੇ ਨੂੰ ਬਹੁਤ ਮਾਣ ਮਿਲਿਆ ਜਿਸ ਦੀ ਬਦੌਲਤ ਅੱਜ ਹਜ਼ਾਰਾਂ ਲੜਕੀਆਂ ਢਾਹਾਂ ਕਲੇਰਾਂ ਤੋਂ ਨਰਸਿੰਗ ਕਰਕੇ ਪੂਰੇ ਵਿੱਚ ਵਿੱਚ ਸੇਵਾ ਕਰ ਰਹੀਆਂ ਹਨ। ਗੁਰੂ ਨਾਨਕ ਮਿਸ਼ਨ ਦੇ ਨਾਂ ਉ¤ਪਰ ਕਾਇਮ ਇਸ ਅਦਾਰੇ ਨੂੰ ਖੜ੍ਹਾ ਕਰਨ ਲਈ ਬਾਬਾ ਜੀ ਨੂੰ ਤਿੰਨ ਦਹਾਕੇ ਦੇ ਕਰੀਬ ਸਖ਼ਤ ਮੁਸ਼ੱਕਤ ਦੇ ਦੌਰ ਵਿੱਚੋਂ ਲੰਘਣਾ ਪਿਆ। ਇਸ ਦੌਰਾਨ ਬਾਬਾ ਬੁੱਧ ਸਿੰਘ ਜੀ ਨੇ ਦੇਸ਼-ਵਿਦੇਸ਼ ਵਿੱਚ ਵਸਦੇ ਲੋਕਾਂ ਤੱਕ ਪਹੁੰਚ ਕਰਕੇ ਕਰੋੜਾਂ ਰੁਪਏ ਇਕੱਤਰ ਕਰਕੇ ਲੋਕਾਂ ਦੀ ਸੇਵਾ ਲਈ ਖਰਚ ਕੀਤੇ।ਇਸ ਮਿਸ਼ਨ ਲਈ ਫੰਡ ਰੇਜ਼ਿੰਗ ਵਾਸਤੇ ਉਨ੍ਹਾਂ 35 ਵਿਦੇਸ਼ੀ ਫੇਰੀਆਂ ਲਾਈਆ। ਕਦੇ ਢਾਹਾਂ-ਕਲੇਰਾਂ ਦੀ ਇਹ ਕੱਲਰ ਧਰਤੀ ਉਜਾੜ ਪਈ ਸੀ। ਬਾਬਾ ਜੀ ਦੀ ਮਿਹਨਤ ਨੇ ਇਸ ਧਰਤੀ ਨੂੰ ਗੁਲਜ਼ਾਰ ਕਰ ਦਿੱਤਾ। ਉਸ ਉਜਾੜ ਥਾਂ ਉ¤ਪਰ ਵੱਡਾ ਬਹੁ-ਮੰਜ਼ਿਲਾ ਹਸਪਤਾਲ, ਨਰਸਿੰਗ ਸਕੂਲ, ਨਰਸਿੰਗ ਕਾਲਜ, ਉ¤ਚ ਮਿਆਰੀ ਸੈਕੰਡਰੀ ਸਕੂਲ ਉਸਾਰਿਆ।ਨਸ਼ਾ ਛੁਡਾਊ ਕੇਂਦਰ ਦੀ ਵੀ ਸਥਾਪਨਾ ਕਰਕੇ ਪੰਜਾਬ ਦੀ ਨਸ਼ਿਆਂ ’ਚ ਗ੍ਰਸਤ ਹੁੰਦੀ ਜਵਾਨੀ ਨੂੰ ਬਚਾਉਣ ਦੇ ਵੱਡੇ ਉਪਰਾਲੇ ਕੀਤੇ ਗਏ।
ਬੁੱਧ ਸਿੰਘ ਦਾ ਸੁਪਨਾ ਸੀ ਕਿ ਇਸ ਬੀਤ ਦੇ ਇਲਾਕੇ ਵਿੱਚ ਜੋ ਅਜਿਹੀਆਂ ਆਧੁਨਿਕ ਸਹੂਲਤਾ ਤੋਂ ਵਾਂਝਾ ਹੈ ਉਥੇ ਵੱਡਾ ਹਸਪਤਤਲ ਖੋਲਿਆ ਜਾਏ। ਢਾਹਾਂ ਕਲੇਰਾਂ ਦੀ ਧਰਤੀ ਤੇ ਸਿਹਤ ਸੇਵਾਂਵਾਂ ਦੇ ਯੱਗ ਲਗਾਉਣ ਉਪਰੰਤ ਬਾਬਾ ਬੁੱਧ ਸਿੰਘ ਜੀ ਨੇ ਇਸ ਕੰਢੀ ਅਤੇ ਬੀਤ ਦੇ ਪੱਛੜੇ ਸਿਹਤ ਸੇਵਾਵਾਂ ਤੋਂ ਸੱਖਣੇ ਲੋੜਵੰਦ ਇਲਾਕੇ ’ਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਿੰਡ ਚਾਂਦਪੁਰ ਰੁੜਕੀ, ਨਵਾਂਗਰਾਂ, ਕੁੱਲਪੁਰ, ਭੋਲੇਵਾਲ ਦੀ ਜ਼ਮੀਨ ਜੋ ਕਿ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਹੈ ਵਿਖੇ ਹਸਪਤਾਲ ਦਾ ਨੀਂਹ ਪੱਥਰ 13 ਮਾਰਚ 2011 ਨੂੰ ਰੱਖਦਿਆਂ ਇਸ ਇਲਾਕੇ ਦੇ ਲੋਕਾਂ ਨੂੰ ਸਸਤੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਮਹੁੱਈਆਂ ਕਰਵਾਉਣ ਦਾ ਬੀੜਾ ਉਠਾਇਆ। ਜਿੱਥੇ ਬਾਬਾ ਬੁੱਧ ਸਿੰਘ ਜੀ ਵੱਲੋਂ ਬੀਤ ਅਤੇ ਕੰਢੀ ਦੇ ਲੋੜਵੰਦ ਅਤੇ ਸਿਹਤ ਸਹੂਲਤਾਂ ਪੱਖੋਂ ਸੱਖਣੇ ਇਲਾਕੇ ਵਿੱਚ 500 ਬਿਸਤਰਿਆਂ ਦਾ ਮਲਟੀਸਪੈਸ਼ਲਟੀ ਹਸਪਤਾਲ, ਪੈਰਾ ਮੈਡੀਕਲ ਕੋਰਸਿਸ ਕਲਾਸਾਂ, ਮੈਡੀਕਲ ਅਤੇ ਇੰਜੀਨੀਅਰਿੰਗ ਦੇ ਖੇਤਰ ’ਚ ਵੱਡੇ ਵਿੱਦਿਅਕ ਅਦਾਰਿਆਂ ਦੀ ਸਥਾਪਤੀ ਉਪਰੰਤ ਇਸ ਖੇਤਰ ਵਿੱਚ ਮੈਡੀਕਲ ਕਾਲਜ ਖੋਲ੍ਹਣ ਦਾ ਟੀਚਾ ਰੱਖਿਆ ਗਿਆ। ਇਸ ਮਿਸ਼ਨ ਦੀ ਪੂਰਤੀ ਲਈ ਬਾਬਾ ਬੁੱਧ ਸਿੰਘ ਜੀ ਨੇ ਪਹਿਲਾਂ ਖੁਦ ਵੱਡੀ ਪਹਿਲ ਕਰਦਿਆਂ ਆਪਣੀ ਜੱਦੀ ਜਾਇਦਾਦ ਵੇਚ ਕੇ ਕਰੋੜਾ ਰੁਪਏ ਲਿਆ ਕੇ ਜਿਸਦੀ ਸ਼ੁਰੂਆਤ ਕਰਦਿਆਂ ਗੜ੍ਹਸ਼ੰਕਰ ਆਨੰਦਪੁਰ ਸਾਹਿਬ ਮਾਰਗ ਤੇ ਗੜਸ਼ੰਕਰ ਤੋਂ 9 ਕਿਲੋਮੀਟਰ ਦੂਰੀ ਤੇ ਚਾਂਦਪੁਰ ਰੁੜਕੀ ਮੋੜ ਲਾਗੇ ਪਹਿਲਾਂ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਦੀ ਸਥਾਪਨਾ ਕਰਕੇ ਕੰਡੀ ਬੀਤ ਦੇ ਲੋਕਾਂ ਨੂੰ ਰਾਹਤ ਦੇਣ ਲਈ 30 ਬਿਸਤਰਿਆਂ ਦਾ ਹਸਪਤਾਲ ਬਣਾ ਕੇ ਚਲਾ ਦਿੱਤਾ। ਜਿਸ ਵਿੱਚ ਗਾਇਨੀ ਵਿਭਾਗ, ਮੈਡੀਸਨ ਵਿਭਾਗ, ਦੰਦਾਂ ਦਾ ਵਿਭਾਗ, ਅੱਖਾਂ ਦਾ ਵਿਭਾਗ, ਡਾਇਲਸੈਸ ਸੈਂਟਰ ਸਮੇਤ ਅਤਿ ਆਧੁਨਿਕ ਅਪ੍ਰਰੇਸ਼ਨ ਥੀਏਟਰ, ਆਧੁਨਿਕ ਲੈਬ, ਫਾਰਮੈਸੀ ਦਾ ਨਿਰਮਾਣ ਕਰਕੇ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ 24 ਘੰਟੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਲਾਜ਼ਮੀ ਤੌਰ ’ਤੇ ਬਾਬਾ ਜੀ ਦੀ ਅਗੁਵਾਈ ਹੇਠ ਸੇਵਾ ਦੀ ਸ਼ੁਰੂ ਹੋਈ ਇਸ ਲੋੜਵੰਦ ਇਲਾਕੇ ਵਿੱਚ ਨਵੀਂ ਪਹਿਲ ਕਦਮੀ ਇੱਕ ਨਵੇਂ ਇਤਿਹਾਸ ਦੀ ਗਵਾਹ ਬਣੇਗੀ। ਬਾਬਾ ਬੁੱਧ ਸਿੰਘ ਜੀ ਦੇ ਮਿਸ਼ਨ ਅਤੇ ਸੋਚ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਟੀਮ ਜਿਸ ਵਿੱਚ ਬੀਬੀ ਸੁਸ਼ੀਲ ਕੌਰ ਜੀ, ਸ ਬਲਵੀਰ ਸਿੰਘ ਬੈਂਸ, ਸ ਮਹਿੰਦਰ ਸਿੰਘ ਭਾਟੀਆ, ਦੀਪਕ ਬਾਲੀ ਜੀ ਸ ਰਘਬੀਰ ਸਿੰਘ ਮੁੱਖ ਪ੍ਰਬੰਧਕ, ਦਿਨ ਰਾਤ ਇਲਾਕੇ ਦੇ ਲੋਕਾਂ ਅਤੇ ਦੇਸ਼ ਵਿਦੇਸ਼ ਅੰਦਰ ਵਸਦੇ ਦਾਨੀਆਂ ਦੇ ਸਹਿਯੋਗ ਸਦਕਾ ਬੀਤ ਅਤੇ ਕੰਢੀ ਦੇ ਖੇਤਰ ਦੇ ਲੋਕਾਂ ਨੂੰ ਸਸਤੀਆਂ ਸਿਹਤ ਅਤੇ ਮਿਆਰੀ ਵਿੱਦਿਅਕ ਸਹੂਲਤਾਂ ਮਹੁੱਈਆ ਕਰਵਾਉਣ ਲਈ ਦਿਨ ਰਾਤ ਅਣਥੱਕ ਮਿਹਨਤ ਕਰ ਰਹੇ ਹਨ।