ਬੁਲੰਦਪੁਰੀ ਸਾਹਿਬ ਵਿਖੇ ਗੁਰਬਾਣੀ ਸੰਥਿਆ ਕੇਂਦਰ ਦੀ ਸ਼ੁਰੂਆਤ

ਮਹਿਤਪੁਰ- ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬੁਲੰਦਪੁਰੀ ਸਾਹਿਬ ਵਿਖੇ ਸੰਗਤਾਂ ਨੂੰ ਗੁਰਬਾਣੀ ਦਾ ਸ਼ੁਧ ਉਚਾਰਨ ਸਿਖਾਉਣ ਲਈ ਠਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸੰਥਿਆ ਕੇਂਦਰ’’ ਦੀ ਸ਼ੁਰੂਆਤ ਹੋਈ। ਇਸ ਤੋਂ ਪਹਿਲਾਂ ਪੰਜ ਪਿਆਰੇ ਸਾਹਿਬਾਨ ਨੇ ਜੈ-ਕਾਰਿਆਂ ਦੀ ਗੂੰਜ ਵਿਚ ਸੰਥਿਆ ਕੇਂਦਰ ਦੇ ਬੋਰਡ ਤੋਂ ਪਰਦਾ ਹਟਾ ਕੇ ਉਦਘਾਟਨ ਕੀਤਾ।।ਇਸ ਮੌਕੇ ਸੰਗਤਾਂ ਵਿਚ ਬਹੁਤ ਉਤਸ਼ਾਹ ਦੇਖਿਆ ਗਿਆ। 200 ਤੋਂ ਵੀ ਵਧ ਸੰਗਤਾਂ ਨੇ ਸੰਥਿਆ ਕੇਂਦਰ ਵਿਚ ਦਾਖਲਾ ਲਿਆ ਤੇ ਗੁਰਬਾਣੀ ਸੰਥਿਆ ਦੇ ਪਹਿਲੇ ਦਿਨ ਹਾਜ਼ਰੀ ਲਵਾਈ ਕਲਾਸ ਦੇ ਅਰੰਭ ਵਿਚ ਸਿਖਿਆਰਥੀਆਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਵਲੋਂ ਗੁਰਮੁਖੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਗਏ। ਕਾਰਜਾਂ ਬਾਰੇ ਜਾਣਕਾਰੀ ਦਿਤੀ ਗਈ ਤੇ ਇਹ ਦਸਿਆ ਗਿਆ ਕਿ ਗੁਰਬਾਣੀ ਦੀ ਸੰਥਿਆ ਕਿਉਂ ਜ਼ਰੂਰੀ ਹੈ। ਇਸ ਉਪਰੰਤ ਪੰਜਾਬੀ ਦੀ ਪੈਂਤੀ ਦਾ ਸ਼ੁਧ ਉਚਾਰਨ ਸਿਖਾਇਆ ਗਿਆ ਤੇ ਮੁਹਾਰਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ। ਪਹਿਲੀ ਕਲਾਸ ਵਿਚ ਮੂਲ ਮੰਤਰਦਾ ਸ਼ੁਧ ਉਚਾਰਨ ਦ੍ਰਿੜ ਕਰਵਾਇਆ ਗਿਆ। ਬੁਲੰਦਪੁਰੀ ਸਾਹਿਬ ਵਿਖੇ ਹਰ ਐਤਵਾਰ ਸਵੇਰੇ 9:30 ਵਜੇ ਸ਼ੁਰੂ ਹੋਣ ਵਾਲੀ ਇਸ ਸੰਥਿਆ ਕਲਾਸ ਲਈ ਇਲਾਕੇ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Send this to a friend