ਬੀਬੀ ਕੌਲਾਂ ਜੀ ਭਲਾਈ ਕੇਂਦਰ ਵੱਲੋਂ ਭਲੇ ਦੇ ਕਾਰਜ ਇੱਕ ਹੋਰ ਨਵਾ ਵੱਡਾ ਉਪਰਾਲਾ

ਅੰਮ੍ਰਿਤਸਰ – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਸਰਵਾਲੀ, ਜਿਲ੍ਹਾਂ ਬਟਾਲਾ ਵਿਖੇ 10 ਹਜਾਰ ਗਜ ਜਗ੍ਹਾਂ ਤੇ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਦਾ ਨੀਂਹ ਪੱਥਰ ਰਖਿਆ ਗਿਆ। ਇਸ ਮੌਕੇ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਸੰਗਤਾਂ ਦੇ ਹੁੱਕਮ ਨਾਲ ਪਿੰਡ ਸਰਵਾਲੀ ਜਿਲ੍ਹਾ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਖੋਲਿਆ ਜਾ ਰਿਹਾ ਹੈ। ਭਾਈ ਸਾਹਿਬ ਜੀ ਨੇ ਦੱਸਿਆ ਕਿ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਵਿਖੇ ਲੜਵੰਦ ਵਿਧਵਾ ਬੀਬੀਆਂ ਲਈ ਹਰ ਮਹੀਨੇ ਫ੍ਰੀ ਰਾਸ਼ਨ, ਫ੍ਰੀ ਕੀਰਤਨ ਸਿਲਾਈ ਅਕੈਡਮੀ, ਲੌੜਵੰਦ ਬੱਚੀਆਂ ਲਈ ਫ੍ਰੀ ਕੰਪਿਊਟਰ ਕੋਰਸ, ਫ੍ਰੀ ਸਿਲਾਈ ਕਢਾਈ ਦੇ ਕੋਰਸ ਅਤੇ ਹੋਰ ਭਲਾਈ ਕਾਰਜਾਂ ਲਈ ਖੋਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸੇ ਜਗਾਂ ਤੇ ਮਾਤਾ ਸੁਲੱਖਣੀ ਜੀ ਡਿਗਰੀ ਕਾਲਜ ਬਣਉਣ ਦਾ ਉਪਰਾਲਾ ਵੀ ਕੀਤਾ ਜਾਵੇਗਾ। ਭਾਈ ਸਾਹਿਬ ਜੀ ਨੇ ਕਿਹਾ ਕਿ ਇਹ ਸਾਰੇ ਕਾਰਜ ਨਿਸ਼ਕਾਮ ਰੂਪ ਵਿੱਚ ਕੀਤੇ ਜਾਣਗੇ। ਇਸ ਮੌਕੇ ਜੱਪ ਤੱਪ ਦੇ ਸਮਾਗਮ ਵੀ ਕਰਵਾਏ ਗਏ। ਜਿਸ ਵਿਚੱ ਸੰਗਤਾਂ ਵੱਲੋਂ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਵਾਹਿਗੁਰੂ ਸਿਮਰਨ ਜਾਪ ਦੀਆਂ ਹਾਜਰੀਆਂ ਵੀ ਲਗਾਈਆਂ ਉਪਰੰਤ ਭਾਈ ਸੁਖਵਿੰਦਰ ਸਿੰਘ ਜੀ ਗੋਗਾ ਵੀਰ ਜੀ, ਭਾਈ ਗੁਰਦੀਪ ਸਿੰਘ ਜੀ, ਭਾਈ ਅਮਨਦੀਪ ਸਿੰਘ ਜੀ ਗੁ: ਭਾਈ ਮੰਝ ਸਾਹਿਬ ਜੀ ਵਾਲੇ ਤੋਂ ਇਲਾਵਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਕਥਾ ਕੀਰਤਨ ਦੀਆਂ ਛਹਿਬਰਾਂ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸਹਿਬ ਜੀ ਨੇ ਛੇਵੇ ਪਾਤਸ਼ਾਹ ਦੇ ਬਚਨ ਸੁਣਾਏ ਕਿ ਛੇਵੇ ਪਾਤਸ਼ਾਹ ਜੀ ਦੇ ਹੁਕਮ ਕਿ ਸੰਗਤ ਦੀ ਸੇਵਾ ਗੁਰੂ ਦੀ ਖੁਸ਼ੀ ਹੈ। ਇਸ ਨੂੰ ਮੁੱਖ ਰੱਖਦੇ ਹੋਏ ਭਾਈ ਸਾਹਿਬ ਜੀ ਨੇ ਦੱਸਿਆ ਕਿ ਮਾਤਾ ਸੁਲੱਖਣੀ ਭਲਾਈ ਕੇਂਦਰ ਤਿਆਰ ਹੋ ਕੇ ਸੰਗਤਾਂ ਦੀ ਸੇਵਾ ਵਿੱਚ ਹਾਜਰ ਕੀਤਾ ਜਾਵੇਗਾ। ਇਸ ਮੌਕੇ ਭਾਈ ਹਰਮਿੰਦਰ ਸਿੰਘ ਜੀ ਕਾਰ ਸੇਵਾ, ਡਾ ਸੁਰਜੀਤ ਸਿੰਘ ਦਾਲਮ, ਸ੍ਰ. ਟਹਿਲਇੰਦਰ ਸਿੰਘ ਜੀ, ਭਾਈ ਹਰਵਿੰਦਰ ਸਿੰਘ, ਭਾਈ ਅਮਰਜੀਤ ਸਿੰਘ ਸਿਲਕੀ।
– ਪੰਜਾਬ ਟਾਇਮਜ਼ ਬਿਊਰੋ

Send this to a friend