ਵਿਸਾਖੀ ਦਾ ਨਾਂ ਸੁਣਦਿਆਂ ਹੀ ਦਿਲੋ-ਦਿਮਾਗ ’ਚ ਪੰਜਾਬ ਦਾ ਜੋਸ਼ੀਲਾ ਗਿਧਾ ਤੇ ਭੰਗੜਾ ਅਖਾਂ ਸਾਹਮਣੇ ਆ ਜਾਂਦੇ ਹਨ। ਵਿਸਾਖੀ ਦਾ ਦਿਨ ਆਮ ਤੌਰ ’ਤੇ 13 ਜਾਂ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਪੰਜਾਬ ਦਾ ਕਿਸਾਨ ਆਪਣੀ ਪਕੀ ਹੋਈ ਫ਼ਸਲ ਨੂੰ ਵੇਖ ਕੇ ਆਨੰਦਿਤ ਹੁੰਦਾ ਹੈ ਅਤੇ ਕਣਕ ਦੀ ਫ਼ਸਲ ਨੂੰ ਕਟਣ ਦੀ ਸ਼ੁਰੂਆਤ ਕਰਦਾ ਹੈ । ਇਸ ਦਿਨ ਫ਼ਸਲ ਨੂੰ ਦਾਤੀ ਪਾਉਣ‘ ਦਾ ਸ਼ਗਨ ਵੀ ਕੀਤਾ ਜਾਂਦਾ ਹੈ। ਮੌਸਮ ਨਾਲ ਸੰਬੰਧਿਤ ਹੋਣ ਕਰਕੇ ਚਿਰਾਂ ਤੋਂ ਇਹ ਪੰਜਾਬੀਆਂ ਦਾ ਸਰਵ-ਸਾਂਝਾ ਕੌਮੀ ਤਿਉਹਾਰ ਰਿਹਾ ਹੈ।। ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ। ਵਿਸਾਖੀ ਦਾ ਤਿਉਹਾਰ ਭਾਰਤੀ ਇਤਿਹਾਸ ਵਿਚ ਵਿਸ਼ੇਸ਼ ਮਹਤਤਾ ਰਖਦਾ ਹੈ। ਵਿਸਾਖੀ ਦਾ ਦਿਨ ਸਿਖ ਕੌਮ ਦੇ ਸਾਜਨਾ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।। ਇਸ ਦਿਨ 13 ਅਪ੍ਰੈਲ 1699 ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ ਅਤੇ ਉਹਨਾਂ ਹਥੋਂ ਆਪ ਛਕ ਕੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣ ਕੇ ਖਾਲਸਾ ਪੰਥ ਦੀ ਨੀਂਹ ਰਖੀ । ਤਦ ਤੋਂ ਮਗਰੋਂ ਵਿਸਾਖੀ ਦਾ ਇਹ ਦਿਨ ਖ਼ਾਲਸਾ ਸਾਜਨਾ ਦੇ ਪਵਿਤਰ ਪੁਰਬ ਵਜੋਂ ਮਨਾਇਆ ਜਾਂਦਾ ਹੈ।। ਉਸ ਦਿਨ ਤੋਂ ਪਿਛੋਂ ਸਾਜੇ ਹੋਏ ਖ਼ਾਲਸੇ ਨੂੰ ਕਕਾਰਾਂ ਦੀ ਮਰਯਾਦਾ ਦੇ ਕੇ ਪੁਰਸ਼ਾਂ ਦੇ ਨਾਂ ਪਿਛੇ ‘ਸਿੰਘ’ ਅਤੇ ਇਸਤਰੀਆਂ ਦੇ ਨਾਂ ਪਿਛੇ ‘ਕੌਰ’ ਲਾਉਣ ਦੀ ਰੀਤ ਸ਼ੁਰੂ ਹੋਈ। ਦੇਸ਼ ਭਰ ਵਿਚ ਵਿਸਾਖੀ ਦਾ ਇਹ ਪੁਰਬ ਜਿਥੇ ਪ੍ਰਾਚੀਨ ਇਤਿਹਾਸਿਕਤਾ, ਨਵੀਂ ਫ਼ਸਲ ਦੀ ਆਮਦ ਅਤੇ ਖ਼ਾਲਸੇ ਦੇ ਸਥਾਪਨਾ ਦਿਵਸ ਨਾਲ ਸੰਬੰਧਿਤ ਸਮਝ ਕੇ ਮਨਾਇਆ ਜਾਂਦਾ ਹੈ, ਉਥੇ ਇਸ ਨਾਲ ਅਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਵੀ ਜੋੜਿਆ ਜਾਂਦਾ ਹੈ ।। ਜਦੋਂ ਜਰਨਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ਼ ਵਿਚ ਇਕਤਰ ਹੋਏ ਸਿਖ ਸਮੁਦਾਇ ਦੇ ਭਾਰੀ ਇਕਠ ‘ਤੇ ਗੋਲੀ ਚਲਾਈ ਅਤੇ ਅਣਗਿਣਤ ਲੋਕਾਂ ਨੂੰ ਮਾਰ ਦਿਤਾ। ਇਉਂ ਅੰਮ੍ਰਿਤਸਰ ਵਿਚ ਮਨਾਏ ਜਾਂਦੇ ਵਿਸਾਖੀ ਪੁਰਬ ਨੂੰ ਉਸ ਖ਼ੂਨੀ ਸਾਕੇ ਦੀ ਯਾਦ ਵਜੋਂ ਵੀ ਮਨਾਇਆ ਜਾਂਦਾ ਹੈ । ਇਸ ਪੁਰਬ ‘ਤੇ ਗੁਰਦੁਆਰਿਆਂ ਵਿਚ ਦੀਵਾਨ ਸਜਦੇ ਹਨ ਅਤੇ ਭਾਰੀ ਇਕਠ ਦੇ ਰੂਪ ਵਿਚ ਲੋਕ ਵਿਸਾਖੀ ਨਾਲ ਸੰਬੰਧਿਤ ਅਤੇ ਹੋਰ ਧਰਮ ਅਸਥਾਨਾਂ ‘ ਤੇ ਜਾ ਕੇ ਮੇਲੇ ਦੇ ਰੂਪ ਵਿਚ ਇਹ ਪੁਰਬ ਮਨਾਉਂਦੇ ਹਨ।