ਚੰਡੀਗੜ੍ਹ, 10 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਸਰਕਾਰ ਨੇ 14 ਅਪ੍ਰੈਲ, 2018 ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਰ ਜੈਯੰਤੀ ਨਾਲ 5 ਮਈ ਤਕ ‘ਗ੍ਰਾਮ ਸਵਰਾਜ ਮੁਹਿੰਮ’ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਮੁੱਖ ਸਕੱਤਰ ਡੀ.ਐਸ.ਢੇਸੀ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਵਿਚ ਮੁਹਿੰਮ ਨੂੰ ਲੈ ਕੇ ਕੀਤੀ ਜਾ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ। ਸ੍ਰੀ ਢੇਸੀ ਨੇ ਦਸਿਆ ਕਿ ਗ੍ਰਾਮ ਸਵਰਾਜ ਮੁਹਿੰਮ ਦੌਰਾਨ ਕੇਂਦਰ ਸਰਕਾਰ ਨੈ 21058 ਪਿੰਡਾਂ ਜਿੰਨ੍ਹਾਂ ਵਿਚ ਹਰਿਆਣਾ ਦੇ 235 ਪਿੰਡ ਸ਼ਾਮਿਲ ਹਨ, ਵਿਚ 7 ਯੋਜਨਾਵਾਂ ਜਿੰਨ੍ਹਾਂ ਵਿਚ ਉਜਵਲਾ ਯੋਜਨਾ, ਉਜਾਲਾ ਪ੍ਰੋਗ੍ਰਾਮ, ਮਿਸ਼ਨ ਇੰਦਰਧਨੂਸ਼ ਤੋਂ ਇਲਾਵਾ ਹਰ ਘਰ ਬਿਜਲੀ ਪਹੁੰਚਾਉਣ ਨਾਲ ਜੁੜੀ ਸੌਭਾਗਯ ਯੋਜਨਾ, ਜਨ ਧਨ ਯੋਜਨਾ, ਪੀ.ਐਮ.ਸੁਰੱਖਿਆ ਬੀਮਾ ਯੋਜਨਾ ਅਤੇ ਪੀ.ਐਮ. ਜੀਵਨ ਜੋਤੀ ਬੀਮਾ ਯੋਜਨਾਵਾਂ ਹਨ, ਨੂੰ ਕਵਰੇਜ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ।