ਮੰਡੀ ਗੋਬਿੰਦਗੜ, 10 ਅਪ੍ਰੈਲ (ਬਲਜਿੰਦਰ ਸਿੰਘ ਪਨਾਗ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਅਕਾਲ਼ੀ ਦਲ ਦੀ ਅਗਵਾਈ ਵਿੱਚ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਲਈ ਸ਼ੁਰੂ ਕੀਤੀ ਠਮੇਰੀ ਦਸਤਾਰ ਮੇਰੀ ਸ਼ਾਨਠ ਮੁਹਿੰਮ ਦਾ ਕੋਆਰਡੀਨੇਟਰ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਨਿਯੁਕਤ ਕਰਨ ਤੇ ਅੱਜ ਸਮੁੱਚੇ ਜਿਲ੍ਹਾ ਫਤਹਿਗੜ੍ਹ ਸਾਹਿਬ ਅੰਦਰ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਸੇ ਕੜੀ ਤਹਿਤ ਗੁਰਦੁਅਰਾ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੌਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜੱਥੇਦਾਰ ਸਵਰਨ ਸਿੰਘ ਚਨਾਰਥਲ ਦੀ ਅਗਵਾਈ ਵਿੱਚ ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਮਨਪ੍ਰੀਤ ਕੌਰ ਹੁੰਦਲ, ਹਲਕਾ ਬਸੀ ਪਠਾਣਾ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਤੇ ਹਲਕਾ ਸਰਹਿੰਦ ਦੇ ਇੰਚਾਰਚ ਦੀਦਾਰ ਸਿੰਘ ਭੱਟੀ ਵੱਲੌਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਯੂਥ ਅਕਾਲੀ ਦਲ ਦੀ ਮੁਹਿੰਮ ਦਾ ਕੋਆਰਡੀਨੇਟਰ ਬਣਨ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਪਰੋਕਤ ਆਗੁਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਂਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਇਸ ਮਿਹਨਤੀ ਨੌਜਵਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਇਸ ਵਿਸ਼ੇਸ਼ ਮੁਹਿੰਮ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਆਗੁਆਂ ਨੇ ਕਿਹਾ ਕਿ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੌ ਪੰਜਾਬ ਦੀ ਨੌਜਵਾਨੀ ਨੂੰ ਵਿਰਸੇ ਨਾਲ ਜੋੜਨ ਲਈ ਯੂਥ ਅਕਾਲੀ ਦਲ ਦੀ ਰਹਿਨੁਮਾਈ ਹੇਠ ਠਮੇਰੀ ਦਸਤਾਰ, ਮੇਰੀ ਸਾਨ, ਮੁਹਿੰਮ ਸੁਰੂ ਕੀਤੀ ਜਾ ਰਹੀ ਹੈ ਜਿਸ ਦੀ ਅਹਿਮ ਜੁਮੇਵਾਰੀ ਸ਼ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਨੂੰ ਪੰਜਾਬ ਦਾ ਕੋਆਰਡੀਨੇਟਰ ਨਿਯੁਕਤ ਕਰਕੇ ਲਾਈ ਗਈ ਹੈ,ਪਾਰਟੀ ਪ੍ਰਧਾਨ ਵਲੋਂ ਰਾਜੂ ਖੰਨਾ ਨੂੰ ਸੌਪੀ ਇਸ ਅਹਿਮ ਜੁਮੇਵਾਰੀ ਤੇ ਜਿਥੇ ਪੂਰੇ ਪੰਜਾਬ ਦੇ ਨੌਜਵਾਨਾਂ ਵਿਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਅਜ ਅਮਲੋਹ ਦੀ ਸਮੁਚੀ ਸੀਨੀਅਰ ਲੀਡਰਸਿਪ ਵੱਲੋਂ ਵੀ ਰਾਜੂ ਖੰਨਾ ਨੂੰ ਸਨਮਾਨ ਦਿੱਤਾ ਗਿਆ। ਇਸ ਮੌਕੇ ਤੇ ਰਾਜੂ ਖੰਨਾ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜੋ ਭਰੋਸਾ ਮੇਰੇ ਉਪਰ ਪ੍ਰਗਟਿਆ ਹੈ ਉਹ ਉਸ ਤੇ ਸਹੀ ਉਤਰਦੇ ਹੋਏ ਮੇਰੀ ਦਸਤਾਰ, ਮੇਰੀ ਸਾਨ, ਮੁਹਿਮ ਤਹਿਤ ਨੌਜਵਾਨਾਂ ਨੂੰ ਜਿਥੇ ਵਿਰਸੇ ਨਾਲ ਜੋੜਨ ਵਿਚ ਕੋਈ ਕਸਰ ਨਹੀ ਛਡਣਗੇ,ਉਥੇ ਹਮੇਸਾ ਦੀ ਤਰਾਂ ਪਾਰਟੀ ਦੀ ਮਜਬੂਤੀ ਲਈ ਵੀ ਦਿਨ ਰਾਤ ਜੁਟੇ ਰਹਿਣਗੇ,ਉਹਨਾਂ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਸਮੁੱਚੀ ਲੀਡਰਸਿਪ ਦਾ ਵਿਸੇਸ਼ ਤੋਰ ਤੇ ਧੰਨਵਾਦ ਕੀਤਾ ਜਿਹਨਾਂ ਵਲੋ ਸਮੇਂ ਸਮੇ ਤੇ ਉਹਨਾਂ ਨੂੰ ਮਾਣ ਸਨਮਾਨ ਦਿਤਾ ਜਾਦਾ ਹੈ। ਇਸ ਸਨਮਾਨ ਸਮੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਐਸ ਓ ਆਈ ਦੇ ਸਰਬਜੀਤ ਸਿੰਘ ਝਿੰਜਰ, ਜਿਲ੍ਹਾ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਗਿੱਲ, ਯੂਥ ਆਗੂ ਧਰਮਿੰਦਰ ਸਿੰਘ ਹੁੰਦਲ, ਸਾਬਕਾ ਚੇਅਰਮੈਨ ਲਖਵੀਰ ਸਿੰਘ ਥਾਬਲਾ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਕੁਲਦੀਪ ਸਿੰਘ ਮੁਢੜੀਆ, ਤੇਜੀ ਪਟਿਆਲਾ, ਗੁਰਵਿੰਦਰ ਸਿੰਘ ਸੇਠੀ, ,ਕਰਮਜੀਤ ਸਿੰਘ ਸੈਡੀ,ਲਖੀ ਔਜਲਾ, ਸਿਕੰਦਰ ਸਿੰਘ ਤਲਵਾੜਾ, ਅਵਤਾਰ ਸਿੰਘ ਤਾਰੀ, ਗੁਰਮੁੱਖ ਸਿੰਘ ਚਨਾਰਥਲ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਵਿਸੇਸ ਤੌਰ ਤੇ ਹਾਜਰ ਸਨ।