ਚੜ੍ਹਦੀ ਜਵਾਨੀ ਦਿਨੋ-ਦਿਨ ਹੋ ਰਹੀ ਸੁਲਫੇ ਸੂਟੇ ਦੀ ਭੇਂਟ

ਜਿਵੇ ਕਿ ਆਪਾਂ ਨੂੰ ਪਤਾ ਹੀ ਹੈ ਕਿ ਕੁੱਝ ਸਮਾਂ ਪਹਿਲਾਂ ਰੰਗਲੇ ਪੰਜਾਬ ਅੰਦਰ ਨਸ਼ਿਆ ਦਾ ਦਰਿਆ ਜੋਰਾਂ ਤੇ ਵਗਿਆ।ਇਸਨੇ ਸੋਹਣੇ ਜਵਾਨਾਂ ਨੂੰ ਆਪਣੀ ਲਪੇਟ ਵਿੱਚ ਪੂਰੀ ਤਰਾਂ ਲੈ ਲਿਆ।ਅਸੀ ਹੁਣ ਵੀ ਆਪਣੇ ਆਲੇ ਦੁਆਲੇ ਬਹੁਤ ਤਰਾਂ ਦੇ ਨਸ਼ੇ ਦੇਖਦੇ ਤੇ ਸੁਣਦੇ ਵੀ ਹੋਵਾਂਗੇ ਉਨਾਂ ਵਿੱਚ ਇੱਕ ਹੈ ਸੁਲਫਾ। ਇਹ ਨਸ਼ਾ ਆਮ ਖੇਤਾਂ ਜਾਂ ਨਹਿਰ ਦੇ ਕਿਨਾਰਿਆਂ ਤੋਂ ਬੜੀ ਅਸ਼ਾਨੀ ਨਾਲ ਮਿਲ ਜਾਦਾ ਹੈ। ਪਿਛਲੇ ਕੁੱਝ ਸਮੇ ਵਿੱਚ ਇਹ ਬੁਹਤ ਤੇਜੀ ਨਾਲ ਫੈਲਿਆ ਹੈ । ਇਸਦੇ ਛੇਤੀ ਫੈਲਣ ਦੇ ਕਈ ਕਾਰਨ ਹਨ।ਇੱਕ ਤਾਂ ਇਹ ਬਿਨਾਂ ਕਿਸੇ ਕੀਮਤ ਤੋ ਮਿਲ ਜਾਦਾਂ ਹੈ। ਦੂਜਾ ਨੋਜਵਾਨ ਇਹ ਸਮਝਦੇ ਹਨ ਕਿ ਇਸਦੀ ਵਰਤੋ ਨਾਲ ਉਹ ਸਰੀਰਕ ਸ਼ਕਤੀ ਤੋ ਜਿਆਦਾ ਕੰਮ ਲੈ ਸਕਦੇ ਹਨ। ਇੱਕ ਤੋ ਬਾਅਦ ਇੱਕ ਇਸਦੀ ਲੱਤ ਲਗਾਤਾਰ ਫੈਲਦੀ ਜਾ ਰਹੀ ਹੈ ।ਅਜੋਕੀ ਗਾਇਕੀ ਨੇ ਵੀ ਇਸਨੂੰ ਗੀਤਾਂ ਰਾਹੀ ਖੂਬ ਚਰਚਿਤ ਕੀਤਾ ।ਕਈ ਨੋਜਵਾਨ ਡੇਰਿਆਂ ਵਿੱਚ ਬੈਠੇ ਕੁੱਝ ਪੰਖਡੀ ਸਾਧਾਂ ਮਗਰ ਲੱਗ ਕੇ ਇਸਨੂੰ ਪੀਰਾਂ ਜਾਂ ਭਗਵਾਨਾਂ ਦਾ ਪ੍ਰਸ਼ਾਦ ਮੰਨਦੇ ਹਨ ਅਤੇ ਬੀੜੀਆਂ, ਸਿਗਰਟਾਂ ਤੇ ਚਿਲਮਾਂ ਰਾਹੀ ਇਸਦਾ ਸੇਵਨ ਕਰਦੇ ਹਨ।ਸਾਡੇ ਕਿਸੇ ਵੀ ਪੀਰਾਂ ਫਕੀਰਾਂ ਅਤੇ ਦੇਵਤਿਆਂ ਨੇ ਸਾਨੂੰ ਇਸਦੀ ਵਰਤੋ ਕਰਨ ਲਈ ਨਾਂ ਤਾਂ ਕੋਈ ਸੰਦੇਸ਼ ਦਿੱਤਾ ਤੇ ਨਾਂ ਹੀ ਪ੍ਰੇਰਿਤ ਕੀਤਾ।ਮਾਲਵੇ ਇਲਾਕੇ ਦੇ ਕਈ ਪਿੰਡਾਂ ਵਿੱਚ ਇਸਦਾ ਸੇਵਨ ਪੂਰੇ ਜੋਰਾਂ ਤੇ ਹੈ।ਕੁੱਝ ਕੁ ਕਾਲਜਾਂ ਵਿੱਚ ਪੜਨ ਵਾਲੀ ਨੋਜਵਾਨ ਪੀੜੀ ਦੇ ਨਾਲ-ਨਾਲ ਅੱਧਖੜ ਉਮਰ ਦੇ ਇਨਸ਼ਾਨ ਵੀ ਇਸਦੇ ਸਕੰਜੇ ਵਿੱਚ ਜਕੜੇ ਪਏ ਹਨ।ਜੋ ਇਸ ਨੂੰ ਪੀਣ ਤੋ ਬਾਅਦ ਆਪਣੇ ਹੋਸ਼ ਹਵਾਸ਼ ਪੂਰੀ ਤਰਾਂ ਗੁਆ ਬੈਠਦੇ ਹਨ ।ਇਹ ਨਸ਼ਾ ਪਹਿਲਾਂ ਤਾਂ ਇਨਸ਼ਾਨ ਨੂੰ ਕੁੱਝ ਸਮੇ ਲਈ ਆਪਣੀ ਲੋਅ ਵਿੱਚ ਰੱਖਦਾ ਹੈ ਪਰ ਬਾਅਦ ਵਿੱਚ ਇਸਦਾ ਅਸਰ ਬਹੁਤ ਮਾੜਾ ਹੁੰਦਾ ਹੈ ਇਸਦਾ ਸੇਵਨ ਸਰੀਰ ਨੂੰ ਕਮਜੋਰ ਕਰਨ ਲੱਗ ਜਾਦਾਂ ਹੈ ਅਤੇ ਦਿਮਾਗ ਤੇ ਬਹੁਤ ਜਿਆਦਾ ਅਸਰ ਪਾਉਦਾਂ ਹੈ ਜਿਸ ਕਾਰਨ ਇਸਨੂੰ ਲਗਾਤਾਰ ਸੇਵਨ ਕਰਨ ਵਾਲੇ ਵਿਅਕਤੀ ਕੁੱਝ ਸਮੇ ਬਾਅਦ ਪਾਗਲ ਹੋਣ ਦੀ ਸਥਿਤੀ ਤੱਕ ਵੀ ਪੁਹੰਚ ਜਾਦੇ ਹਨ। ਅੱਜਕੱਲ ਇਸ ਨੂੰ ਬਹੁਤ ਗਲਤ ਢੰਗ ਨਾਲ ਵਰਤੋ ਵਿੱਚ ਲਿਆਇਆ ਜਾ ਰਿਹਾ ਹੈ।ਭਾਵੇ ਸਾਡੀਆਂ ਸਰਕਾਰਾਂ ਨਸ਼ਿਆਂ ਦੀ ਰੋਕ ਲਈ ਬਹੁਤ ਕਦਮ ਚੱਕ ਰਹੀਆ ਹਨ ਪਰ ਇਸ ਨਸ਼ੇ ਦੀ ਰੋਕਥਾਮ ਵੱਲ ਕਦੀ ਕੋਈ ਧਿਆਨ ਨਹੀ ਦਿੱਤਾ ਗਿਆ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਡੈਪੋ ਟੀਮ ਨੂੰ ਵੀ ਬੇਨਤੀ ਹੈ ਕਿ ਨਵੀ ਪੀੜ੍ਹੀ ਨੂੰ ਇਸ ਸਬੰਧੀ ਜਾਗਰੂਕ ਕਰਕੇ ਇਸ ਨਸ਼ੇ ਦੀ ਰੋਕਥਾਮ ਲਈ ਵਿਸ਼ੇਸ ਕਦਮ ਚੁੱਕਣ ।ਅੰਤ ਮੇਰੇ ਰੰਗਲੇ ਪੰਜਾਬ ਦੇ ਨੋਜਵਾਨਾਂ ਨੂੰ ਇਹੀ ਸੁਨੇਹਾ ਦੇਵਾਗਾਂ ਕਿ ਇਹ ਇੱਕ ਘਾਤਕ ਨਸ਼ਾ ਹੈ।ਭਗਤ ਸਿੰਘ, ਰਾਜਗੁਰੂ, ਸੁਖਦੇਵ ਤੋ ਬਾਅਦ ਪੰਜਾਬ ਨੂੰ ਤੁਹਾਡੇ ਾਂੋ ਕਈ ਉਮੀਦਾਂ ਹਨ ਸਾਡੇ ਸ਼ਹੀਦ ਸਾਡੇ ਲਈ ਆਪਣੀਆਂ ਜਾਨਾਂ ਵਾਰ ਗਏ ਤਾਂਕਿ ਅਸੀ ਅਜ਼ਾਦ ਜਿਉ ਸਕਿਏ ਪਰ ਨਵੀ ਪੀੜ੍ਹੀ ਇਸ ਦੱਲ ਦੱਲ ਵਿੱਚ ਲਗਾਤਾਰ ਧਸਦੀ ਜਾਂ ਰਹੀ ਹੈ, ਲੋੜ ਹੈ ਆਪਣੇ ਮਾਪਿਆਂ ਅਤੇ ਪਰਿਵਾਰ ਪ੍ਰਤੀ ਆਪਣੇ ਫਰਜਾਂ ਨੂੰ ਯਾਦ ਰੱਖ ਕੇ ਨਸ਼ਿਆਂ ਭਰੀ ਦੁਨੀਆਂ ਵਿੱਚੋ ਨਿਕਲ ਕੇ ਖੁਸਹਾਲ ਜਿੰਦਗੀ ਜੀੳਣੁ ਦੀ।
– ਰਵੀ ਕੰਕਰ ਕੁਲਰੀਆਂ,
ਸੰਪਰਕ : 97793-39008

Send this to a friend