ਪਰਵਾਸ ਦਾ ਧਰਵਾਸ

ਉਹ ਦਿਨ ਚਲੇ ਗਏ ਜਦੋ ਇਕ ਪਿੰਡ ਹੀ ਪੂਰਾ ਸੰਸਾਰ ਸੀ ਹੁਣ ਤਾਂ ਸਗੋਂ ਪੂਰਾ ਸੰਸਾਰ ਹੀ ਇਕ ਧਰੁਵੀ ਪਿੰਡ ਬਣ ਗਿਆ ਹੈ। ਸੰਸਰੀਕਰਨ, ਸਰਲੀਕਰਨ, ਨਿਜੀਕਰਨ ਤੇ ਸੂਚਨਾਂ ਪ੍ਰਣਾਲੀਕਰਨ (ਕਮਪਿਉਟਰੀਕਰਨ) ਨੇ ਮਨੁਖ ਦੇ ਬੁਧ ਬਿਬੇਕ ਟੈਕਨਾਲਓਜੀ ਤੇ ਗਿਆਨ ਦੇ ਹੋਰ ਸਾਰੇ ਸੋਮੇ ਸਾਂਝੇ ਕਰ ਦਿਤੇ ਹਨ। ਇਕ ਮੁਲਕ ਦੀ ਲੇਬਰ ਦੂਜੇ ਦੀ ਮਸ਼ੀਨਰੀ ਤੀਜੇ ਦੀ ਜ਼ਮੀਨ ਚੌਥੇ ਦੀ ਤਕਨਾਲੋਜੀ ਸਾਰੇ ਸਾਂਝੇ ਹੋ ਕੇ ਮਨੁਖ ਦੀ ਸੇਵਾ ਲਈ ਜੁਟ ਰਹੇ ਨੇ ਵਿਸ਼ਵ ਸੰਸਥਾਵਾਂ ਸਹਿਤ, ਕਲਚਰ ਮਨੁਖੀ ਅਧਿਕਾਰ, ਬੈਂਕ ਆਦਿ ਸਾਰੀਆਂ ਮਨੁਖ ਦੀ ਵਿਸ਼ਵਮਈ ਸੋਚ ਦਾ ਵਿਕਾਸ ਕਰ ਰਹੀਆਂ ਹਨ। ਸਾਡੇ ਮੁਲਕ ’ਚ ਬਹੁਤ ਲੋਕ ਪਹਿਲਾ ਇੰਗਲੈਂਡ ਫੇਰ ਮਲਾਆਇਆ, ਸਿਘਾਪੁਰ ਆਦਿ ਮੁਲਕਾਂ ਵਿਚ ਜਾਂਦੇ ਸਨ ਉਸ ਬਾਅਦ ਅਮਰੀਕਾ, ਕੈਨੇਡਾ, ਅਸਟਾਰੇਲਿਆ, ਜਰਮਨ ਫਰਾਂਸ ਇਟਲੀ ਥਾਈਲੈਂਡ, ਤੇ ਗਲਪ ਮੁਲਕ ਜਿਵੇਂ ਅਰਬ ਦੀ ਖਾੜੀ ਦੁਬਈ ਆਦਿ ਸ਼ੁਰੂ ਹੋਏ। ਲੋਕਾਂ ਲਈ ਬਾਹਰ ਜਾਣ ਦੇ ਸੋਮੇ, ਪੜ੍ਰਾਈ, ਸ਼ਾਦੀ, ਨੌਕਰੀ, ਰਿਸ਼ਤੇਦਾਰੀ ਜਾਂ ਨਜਾਇਜ ਢੰਗ ਸਨ। ਇਹ ਸੀ ਪਛਮੀ ਮੁਲਕਾਂ ਦੀ ਕਹਾਣੀ।ਦੂਜਾ ਦੌਰ ਗਰੀਬ ਲੋਕ ਨਿਰੋਲ ਮਜਦੂਰੀ, ਦਿਹਾੜੀ,ਤੇ ਲੇਬਰ ਇਹ ਸਭ ਉਸਾਰੀ ਕਮਪਨੀਆਂ ਲੇਬਰ ਦੇ ਠੇਕੇ ਲੈ ਕੇ ਲਿਜਾਂਦੇ ਨੇ ਪਰ ਗ਼ਲਪ ਵਿਚ ਅਹਿੰਸਾ ਨੇ ਕੁਝ ਠਲ ਪਾਈ ਹੈ। ਜਿਆਦਾ ਲੋਕ ਗੁਜਰਾਤ ਮਹਾਰਾਸ਼ਟਰ, ਕੈਰਲਾ, ਕਰਨਾਟਕਾ ਤਾਮਿਲਨਾਡੂ ਫੇਰ ਪੰਜਾਬ ਦੇ ਲੋਕ ਵਧੇਰੇ ਗਏ ਹਨ। ਗੁਜਰਾਤ ਦੇ ਪਟੇਲ ਹੋਟਲ ਵਪਾਰ ਕਰਨਾਟਕਾ ਦੇ ਸੂਚਨਾ ਖੇਤਰ ਚ ਸਾਡੇ ਲੋਕ ਟ੍ਰਾੰਸਪੋਰਟ ਗੈਸ ਸਟੇਸ਼ਨ ਆਦਿ ਚ ਗਏ। ਮਸਲਾ ਇਹ ਐ ਕਿਉਂ ਗਏ ਇਸ ਦੇ ਇਕ ਨਹੀਂ ਕਈ ਕਾਰਨ ਨੇ ਜਿਵੇਂ; ਸਾਡੇ ਮੁਲਕ ਚ ਰੁਜਗਾਰ ਦੇ ਘਟ ਸਾਧਨ, ਗਰੀਬੀ, ਰਿਜ਼ਰਵੇਸ਼ਨ, ਯੋਗਤਾ ਮੁਤਾਬਕ ਰੁਜਗਾਰ ਨਾ ਮਿਲਣਾ ਰਾਜਨੀਤਕ ਲੁਟ ਸਰਕਾਰੀ ਭਰਿਸਟਾਚਾਰ, ਬੁਨਿਆਦੀ ਢਾਂਚੇ ਦੀ ਘਾਟ, ਤਨਖਾਹਾਂ ਘਟ, ਸਿਫਾਰਸ਼ ਵਾਦ ਕੁੰਨਬਾਪ੍ਰਬੀ, ਸੇਹਤ ਸਿਖਿਆ ਤੇ ਬੁਨਿਆਦੀ ਸਹੂਲਤਾਂ ਦੀ ਘਾਟ ,ਸਮਾਜਿਕ, ਰਾਜਨੀਤਕ, ਭੌਤਿਕ ਵਾਤਾਵਰਨ ਦੀ ਘਾਟ ਆਦਿ ਕਾਰਨ ਬਣੇ ।ਕਈ ਵਾਰੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਵਿਦੇਸ਼ਾਂ ’ਚ ਜਾ ਕੇ ਪਰਵਾਸੀ ਪੰਜਆਬੀਆਂ ਨੂੰ ਏਧਰ ਆਉਣ ਲਈ ਯਤਨ ਕੀਤੇ ਕਨੂੰਨਸਰਲ ਕੀਤੇ, ਦੂਹਰੀ ਨਾਗਰਿਕਤਾ ਕੀਤੀ। ਵਧੇਰੇ ਪਰਵਾਸ1970 ਤੋਂ 1980 ਦੌਰਾਨ ਹੋਇਆ 1990 ਚ ਕੁਝ ਵਾਪਸੀ ਹੋਈ ਤਾਜਾ ਅੰਕੜਿਆਂ ਮੁਤਾਬਿਕ 30541319 ਲੋਕ ਬਾਹਰ ਹਨ ਜਿਨ੍ਹਾਂ ਵਿਚੋ 10308012 ਂੌਂ-੍ਰ5ਸ਼945ਂਠ 9ਂ491ਂ (ਂ੍ਰ9) ਹਨ। 17835403 ਫ9ੌ ਹੋਲਡਰ ਹਨ। ਸਾਡੇ ਲੋਕਾਂ ਨੇ ਉਧਰ ਜਾਕੇ ਆਪਣੇ ਅਤੇ ਦੇਸ਼ ਲਈ ਨਾਮਣੇ ਖਟੇ ਹਨ । ਜੇ ਅਸੀਂ ਪੰਜਾਬ ਦੀ ਗਲ ਕਰੀਏ ਤਾਂ ਸਾਡੇ ਜਟ ਕਿਸਾਨ ਵਧੇਰੇ ਜਾ ਰਹੇ ਨੇ ਕਿਉਂਕਿ ਖੇਤੀ ਤੇ ਬੋਝ ਪੈ ਰਿਆਂ ਹੈਂ ਖੇਤੀ ਤੇ ਟੁਕੜੇ ਲੋੜਾ ਚ ਵਾਧਾ ਰੁਜਗਾਰ ਮਈ ਸਿਖਿਆ ਦੀ ਘਾਟ ਰੁਜ਼ਗਾਰ ਦੇ ਸਾਧਨ ਥੋੜ੍ਹੇ। ਵਿਦਿਆਂ ਦੀ ਦਰ ਚ ਵਾਧਾ ਆਦਿ ਹਨ। ਲਗਦੈ ਆਉਣ ਵਾਲੇ 10 ਸ਼ਾਲਾਂ ਵਿਹ ਪੰਜਾਬ ਚ ਪੂਰਬੀਏ ਪਹਾੜੀਏ। ਏਥੇ ਰਲ ਕੇ ਹਿੰਦੂ ਆਬਾਦੀ ਬਹੁਗਿਣਤੀ ਤੇ ਸਿਖ ਘਟ ਗਿਣਤੀ ਕਰ ਦੇਣਗੇ।। ਜੇਹੜੇ ਖਾਲਿਸਤਾਨ ਦਾ ਡਰ ਭਾਰਤ ਸਰਕਾਰ ਮਨਦੀ ਸੀ ਉਹ ਖਤਮ ਹੋਜੂ ਤੇ ਕਨੇਡਾ ਜਾ ਅਸਟਰੇਲਿਆ ਵਰਗੇ ਮੁਲਕ ਵਿਵਹ ਹੋ ਸਕਦਾ ਕਿਸੇ ਬਹੁਗਿਣਤੀ ਦੇ ਸਿਖ ਵਸੋਂ ਵਾਲੇ ਸੂਬੇ ਦਾ ਨਾਮ ਉਥੋਂ ਦੀ ਸਰਕਾਰ ਖਾਲਿਸਤਾਨ ਰਖ ਦੇਵੇ।ਇਧਰ ਯੂ ਪੀ ਐਮ ਪੀ ਬਿਹਾਰ ਝਰਖੰਡ, ਉਤਰਾਚਲ ਹਿਮਾਚਲ ਵਰਗੇ ਸੂਬਿਆਂ ਚੋ ਹਿੰਦੂ ਆਬਾਦੀ ਪੰਜਾਬ ਚ ਆਕੇ ਪੰਜਾਬ ਨੂੰ ਵੀ ਹਿੰਦੂ ਭਾਈਚਾਰੇ ਦੀ ਬਹੁਗਿਣਤੀ ਕਰਨ ਚ ਸਫਲ ਹੋ ਜਾਵੇ ਲੋਕ ਰੋਜਗਾਰ ਲਈ ਵਸੇਬਾ ਬਦਲ ਲੈਂਦੇ ਨੇ ਬੋਲੀ ਬਦਲ ਜਾਂਦੀ ਐ ਪੰਜਾਬ ਦੇ ਸਹਿਰੀ ਸਰਕਾਰੀ ਸਕੂਲਾਂ ’ਚ ਬਾਹਰਲੇ ਸੂਬਿਆਂ ਦੇ ਬਚੇ ਪੰਜਾਬੀ ਮਾਧਿਅਮ ਨਾਲ ਤੇ ਸਿਖਾਂ ਦੇ ਬਚੇ ਅੰਗਰੇਜੀ ਮਾਧਿਅਮ ਨਾਲ ਪੜ੍ਹਦੇ ਹਨ। ਸਿਰਫ ਸਾਡੇ ਲੋਕ ਹੀ ਨਹੀਂ ਬਲਕਿ ਜਿਆਦਾ ਤਰ ਦੇਸ ਇਥੋਪੀਆ, ਨਾਈਜੀਰੀਆ, ਕੀਨੀਆ, ਦਖਣੀ ਅਫਰੀਕਾ, ਇਰਾਨ ਚੀਨ ,ਮੇਕਸਿਕੋ ,ਜਮੀਅਕਾ ਮਲੇਸ਼ੀਆ, ਅਤੇ ਇੰਗਲੈਂਡ ਦੇ ਪੜ੍ਹੇ ਲਿਖੇ ਲੋਕ ਵੀ ਇਗੰਲੈਂਡ ਛਡ ਕੇ ਅਮਰੀਕਾ ਕਨੇਡਾ ਟੇ ਅਸਟਾਰੇਲਿਆ ਜਾ ਰਹੇ ਹਨ।ਕੋਈ ਰਾਜਨੀਤਕ ਅਸਥਿਰਤਾ, ਕੋਈ ਜੰਗ, ਕੋਈ ਨਸਲੀ ਦੰਗੇ ਤੇ ਵਿਤਕਰੇ ਕਰਕੇ, ਕੋਈ ਸਮਾਜਿਕ ਸੁਰਖਿਆ ਕਰਕੇ, ਸ਼ਹਿਰੀ ਅਤੇ ਡਾਕਟਰੀ ਸਹੂਲਤਾਂ ਕਰਕੇ ਮੁਲਕ ਛਡ ਰਹੇ ਨੇ ।ਮਈ 2017 ’ਚ ਮਨੁਖੀ ਸਰੋਤ ਮੰਤਰੀ ਹਰਸ਼ ਵਰਧਨ ਦੇ ਬਿਆਨ ਕਿ ਬ੍ਰੇਨ ਡ੍ਰੇਨ ਹੁਣ ਬ੍ਰੇਨ ਗ਼ੈਨ ਹੋ ਰਿਹਾ ਹੈ ਕਿਉਂਕਿ 1000 ਸਾਇੰਸਦਾਨ ਭਾਰਤ ਮੁੜ ਆਏ ਸਨ।।ਇਹ ਗਿਣਤੀ ਥੋੜੀ ਐ ਉਹ ਵੀ ਇਥੇ ਪਕੇ ਨਹੀਂ ਬਲਕਿ ਵਪਾਰ ਲਈ ਮੁੜੇ ਸਨ ਜੜਾਂ ਅਜੇ ਉਥੇ ਹੀ ਰਖੀਆਂ ਨੇ। ਕੁਝ ਸ਼ਾਲਾਂ ਚ ਅੰਕੜੇ ਵਧ ਘਟ ਹੀ ਜਾਂਦੇ ਨੇ ਕਿਉਂਕਿ ਉਧਰ ਸਰਕਾਰਾ ਇਮੀਗ੍ਰੇਸ਼ਨ ਦੀ ਨੀਤੀ ਚ ਬਦਲਾ ਜਾ ਸਖਤੀ ਕਰ ਦਿੰਦੀਆਂ ਨੇ 2013 ’ਚ ਪੰਜਾਬ ਦੀ ਅਕਾਲੀ ਸਰਕਾਰ ਨੇ ਂੌਂ-੍ਰ5ਸ਼945ਂਠ 9ਂ491ਂ (ਂ੍ਰ9) ਸੰਮੇਲਨ ਕਰਕੇ ਪੰਜਾਬ ਚ ਉਦਯੋਗ ਤੇ ਵਪਾਰ ਕਰਨ ਲਈ ਵਪਾਰ ਕਰਨ ਲਈ ਇਕਹਿਰੀ ਪ੍ਰਣਾਲੀ ਤੇ ਗਵਰਨੇਸ ਲਈ ਸਰਲਤਾ ਲਿਆਂਦੀ ਸੀ ਪਰ ਰਿਸ਼ਵਤ ਦੇ ਰੇਟ ਚ ਤੇ ਰਾਜਨੀਤਕ ਲੁਟ ਕੋਈ ਦਾ ਫਰਕ ਨਾ ਪੈਣ ਕਾਰਣ ਉਹ ਸਕੀਮ ਠੁਸ ਹੋਗੀ ਸੀ। ਸਾਡੇ ਲੋਕ ਖਾਸਕਰ ਨੌਜਵਾਨ ਉਧਰ ਵੀ ਨਸ਼ਿਆਂ ਗੈਂਗਵਾਰ ਤੇ ਹੋਰ ਅਲਾਮਤਾਂ ਚ ਉਲਝਣ ਲਗੇ ਨੇ ਬਹੁਤ ਕਤਲ ਤੇ ਲੜਾਈਆਂ ਹੋਣ ਲਗ ਪਈਆਂ। ਸਚ ਹੀ ਕਿਹਾ ਸੀ ਬੜੇ ਸਾਲ ਪਹਿਲਾਂ ; ਠਤੁਰ ਜਾ ਬਰਮਾ ਨੂੰ ਭਾਗ ਜਾਣਗੇ ਨਾਲੇਠ ਬ੍ਰੇਨ ਡ੍ਰੇਨ ਦੇ ਨਾਲ ਹੁਣ ਤਾਂ ਸਾਡੇ ਮੁਲਕ ਦੇ ਵਡੇ ਤਸਕਰ ਠਗ ਤੇ ਸਕੈਮਸਟਰ ਵੀ ਹਜਾਰਾਂ ਕਰੋੜ ਦੇ ਘਪਲੇ ਕਰਕੇ ਬਾਹਰ ਜਾ ਰਹੇ ਨੇ ।ਸਾਡੇ ਰਾਜਨੀਤਕ ਅਫਸਰਸ਼ਾਹੀ ਵਪਾਰੀ ਮੁਲਕ ਨੂੰ ਠਗ ਕੇ ਵਿਦੇਸ਼ਾਂ ਚ ਕਾਲਾ ਧਨ ਲਿਜਾ ਰਹੇ ਨੇ ।ਮੋਦੀ ਸਰਕਾਰ ਨੇ ਚੋਣ ਵੇਲੇ ਇਕ ਜੁਮਲੇ ਬਾਜੀ ਕੀਤੀ ਸੀ ਕਿ ਕਾਲਾ ਧਨ ਵਾਪਸ ਲਿਆ ਕੇ ਦੇਸ ਦੇ ਲੋਕਾਂ ਦੇ ਅਛੇ ਦਿਨ ਅਉਨਗੇ ਲੋਕ ਅਜੇ ਤਕ ਉਡੀਕੀ ਜਾ ਰਹੇ ਨੇ। ਕਾਲਾ ਧਨ ਐਫ ਡੀ ਆਈ ਦੇ ਰੂਪ ਚ ਭਾਵੇਂ ਆ ਰਿਹਾ ਹੈਂ ਪਰ ਦੇਸ਼ਾ ਦੇ ਲੋਕਾਂ ਨੂੰ ਨਹੀਂ ਬਲਕਿ ਚੋਰਾਂ ਤੇ ਲੀਡਰਾਂ ਨੂੰ ਫਾਇਦਾ ਹੋ ਰਿਹਾ ਹੈ।। ਜੇਹੜੇ ਐਨ ਆਰ ਆਈ ਬ੍ਰੇਨ ਡ੍ਰੇਨ ਕਰਕੇ ਜਾ ਰਹੇ ਨੇ, ਸੁਆਲ ਉਠਦਾ ਹੈ ਕਿ ਉਸ ਦਾ ਸਾਡੇ ਸੂਬੇ ਤੇ ਦੇਸ਼ ਨੂੰ ਉਸਦਾ ਲਾਭ ਹੈ ਜਾਂ ਹਾਨੀ? ਪਹਿਲਾ ਮੁਦਾ ਇਹ ਕੇ ਜੇਹੜੇ ਲੋਕ ਪੜ੍ਹੇ ਲਿਖੇ ਮਾਹਰ ਜਾ ਰਹੇ ਨੇ, ਉਨ੍ਹਾਂ ਦੀ ਇਥੇ ਕਦਰ ਨਹੀਂ ਉਹ ਉਥੇ ਹਕ ,ਸਚ ਤੇ ਅਣਖ ਦੀ ਕਮਾਈ ਕਰਦੇ ਨੇ ਅਤੇ ਪਹਿਲੇ 10 ਸਾਲ ਇਧਰੋਂ ਉਧਰ ਧਨ ਲਿਜਾਂਦੇ ਨੇ ਫੇਰ ਅਗਲੇ 10 ਸਾਲ ਇਧਰ ਪਰਵਾਰ ਨੂੰ ਮਦਦ ਭੇਜਦੇ ਨੇ ।ਫੇਰ ਅਗਲੇ 25 ਸਾਲ ਬਾਅਦ ਆਪਣੀ ਜਾਇਦਾਦ ਵੇਚ ਕੇ ਧਨ ਉਧਰ ਲਿਜਾਂਦੇ ਨੇ ਕਿਉਂਕਿ ਇਧਰ ਉਨਾਂ ਦੇ ਗੁਆਂਢੀ ,ਭਾਈ ਤੇ ਰਿਸਤੇਦਾਰ ਉਨਾਂ ਦੀ ਜਾਇਦਾਦ ਤੇ ਕਬਜੇ ਕਰਦੇ ਨੇ ।ਉਨ੍ਹਾਂ ਦੀ ਉਲਾਦ ਮੁੜ ਇਧਰ ਆਉਣ ਨੂੰ ਤਿਆਰ ਨਹੀਂ ਹੁੰਦੀ ਉਹ ਪਛਮੀ ਤਰਜ਼ ਚ ਬਦਲ ਜਾਂਦੇ ਨੇ, ਜਿਵੇਂ ਕਰਾਏ ਦੇ ਮਕਾਨ ਚ ਕਿਰਾਇਆ ਤੁਹਾਡਾ ਤੇ ਮਕਾਨ ਕਿਰਾਏਦਾਰ ਦਾ ਇੰਝ ਹੀ ਡਾਲਰ ਤੁਹਾਡੇ ਤੇ ਬਚੇ ਅਤੇ ਉਲਾਦ ਪਛਮ ਦੀ ।ਇਕ ਚੀਜ ਲੈਕੇ ਦੂਜੀ ਦੇਣੀ ਪੈਂਦੀ ਐ। ਇਸ ਵਿਚ ਕੋਈ ਸ਼ਕ ਨਹੀ ਕਿ ਅਸੀ ਸਾਡੇ ਦੇਸ਼ਾ ਦੇ ਹੁਨਰ, ਲਿਆਕਤ ਅਤੇ ਦਿਮਾਗ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਕੁਦਰਤ ਦਾ ਅਸੂਲ ਹੈ ਕਿ ਉਤਮ ਹੀ ਉਤਮ ਹਾਸਲ ਕਰਨ ਲਈ ਹਕਦਾਰ ਹੁੰਦਾ ਹੈ। ਸਾਡੀ ਸਰਕਾਰ ਤੇ ਨਿਜਾਮ ਨੂੰ ਉਤਮ ਹੋਣਾ ਪਵੇਗਾ। ਉਹ ਆਪਣੇ ਮੁਲਕ ਤੇ ਲੋਕਾਂ ਦੀ ਖੈਰ ਮੰਗਦੇ ਨੇ ।ਪਛਮ ਵਿਚ ਸਿਰਫ ਦੋ ਧਿਰਾਂ ਨੇ ਇਕ ਬੰਦਾ ਖ਼ੁਦ, ਦੂਜਾ ਉਸ ਦਾ ਦੇਸ਼। ਹੋਰ ਤੀਜਾ ਨਾ ਜਾਤ, ਨਾ ਧਰਮ ,ਨਾ ਫਿਰਕਾ ਨਾ ਪਰਵਾਰ। ਉਨਾਂ ਦੀ ਤਰਕੀ ਤੇ ਵਿਕਾਸ ਦੇ ਇਹ ਦੋ ਵਡੇ ਮੰਤਰ ਨੇ ਜਦੋ ਕਿ ਇਥੇ ਸਭ ਕੁਝ ਜਾਤ, ਧਰਮ ਤੇ ਫਿਰਕੇ ਦੇ ਪਲੜੇ ਦੀ ਬਲੀ ਚੜ ਗਿਆ ਹੈ । ਕਨੇਡਾ ਚ ਸਾਡੇ ਪੰਜ ਸਿਖ ਮੰਤਰੀ ਨੇ ਹੋਰ ਵੀ ਹਰ ਖੇਤਰ ਵਿਚ ਮਲਾਂ ਮਾਰ ਰਹੇ ਨੇ ਇਧਰ ਜਟ, ਪੁਲਿਸ, ਕਿਰਤੀ ,ਕਾਮੇ ,ਵਪਾਰੀ ਤੇ ਵਿਦਿਆਰਥੀ ਸਾਰੇ ਅਤਮਹਾਤਯਾ ਕਰ ਰਹੇ ਨੇ ਫੇਰ ਏਧਰ ਨਾਲੋਂ ਉਧਰ ਕੀ ਮਾੜਾ ਐ? ਇਸ ਸਾਰੇ ਥੋਕ ਦੇ ਭਾਅ ਪਰਵਾਸ ਲਈ ਸਾਡੀਆਂ ਰਸਜਨੀਤਕ ਸਰਕਾਰਾਂ ਨੇ ਭਜਾਏ ਨੇ ਕਿਉਂਕਿ ਜਿਥੇ ਪੜ੍ਹਾਈ ਦਾ ਪਧਰ ਇਲਾਜ ਮਨੁਖੀ ਅਧਿਕਾਰ ਵਾਤਾਵਰਨ, ਸਮਾਜਿਕ ਸੁਰਖਿਆ , ਬੁਨਿਆਦੀ ਸਹੂਲਤਾਂ, ਨਿਆ ਰੋਜਗਾਰ ਸਭ ਦਾ ਮਾੜਾ ਹਾਲ ਐ ਪੁਲਿਸ ਦੀ ਕੁਟ ਅਫਸਰਸ਼ਾਹੀ ਤੇ ਲੀਰਡਾਂ ਦੀ ਲੁਟ ਨੇ ਲੋਕਾਂ ਦੀ ਤੋਬਾ ਕਰਵਾ ਰਖੀ ਐ।

Send this to a friend