ਸਾਹ ਦੂਜੇ ਨੂੰ ਜਿਹੜਾ ਨਾ ਲੈਣ ਦੇਂਦਾ, ਨਿਕਲ ਜਾਣਾ ਏਂ ਉਹਦਾ ਵੀ ਸਾਹ ਮੀਆਂ

ਖ਼ਬਰ ਹੈ ਕਿ ਕਾਂਗਰਸ ਭਾਜਪਾ ਵਿਚ ਆਪਸੀ ਲੜਾਈ ਤੇਜ਼ ਹੋ ਗਈ ਹੈ। ਰਾਹੁਲ ਗਾਂਧੀ ਨੇ ਜਿਥੇ ਨਰੇਂਦਰ ਮੋਦੀ ਨੂੰ ਲੋਕਾਂ ਉਤੇ ਨਜ਼ਰ ਰਖਣ ਵਾਲਾ ਬਿਗ ਬੌਸ ਦਸਿਆ ਹੈ, ਉਥੇ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਨੇ ਰਾਹੁਲ ਗਾਂਧੀ ਦੀ ਤੁਲਨਾ ਠਛੋਟਾ ਭੀਮਠ ਨਾਲ ਕਰ ਦਿਤੀ ਹੈ। ਡਾਟਾ ਸ਼ੇਅਰ ਕਰਨ ਦੇ ਮੁਦੇ ਉਤੇ ਕਾਂਗਰਸ ਅਤੇ ਭਾਜਪਾ ਵਿਚਕਾਰ ਟਵਿਟਰ ਜੰਗ ਜਾਰੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਮੋਦੀ ਨਮੋ ਏਪ ਰਾਹੀਂ ਅੰਦਰੋਂ ਗਤੀ ਭਾਰਤੀਆਂ ਦੀ ਜਸੂਸੀ ਕਰਨਾ ਚਾਹੁੰਦੇ ਹਨ।
ਮੋਦੀ ਭਾਈ ਕਾਂਗਰਸ ਮੁਕਤ, ਕਾਮਰੇਡ ਮੁਕਤ, ਭ੍ਰਿਸ਼ਟਾਚਾਰ ਮੁਕਤ, ਗਰੀਬੀ ਮੁਕਤ, ਭੁਖ ਮੁਕਤ, ਭਾਰਤ ਦੀ ਗਲ ਕਰਦੇ ਹਰ ਰੋਜ਼ ਪਤਾ ਨਹੀਂ ਭਾਰਤ ਨੂੰ ਕਿਹੜੀ ਕਿਹੜੀ ਚੀਜ਼ ਤੋਂ ਮੁਕਤ ਕਰ ਦੇਣਗੇ? ਹਰ ਰੋਜ਼ ਨਵੀਂ ਗਲ! ਹਰ ਰੋਜ਼ ਪੁਰਾਣੀ ਗਲ ਤੋਂ ਮੁਕਤੀ! ਹਰ ਰੋਜ਼ ਨਵਾਂ ਨਾਹਰਾ! ਹਰ ਰੋਜ਼ ਪੁਰਾਣੇ ਨਾਹਰੇ ਤੋਂ ਮੁਕਤੀ! ਹਰ ਰੋਜ਼ ਨਾਹਰੇ ਬਦਲਦਿਆਂ, ਹਰ ਰੋਜ਼ ਭਾਸ਼ਨ ਬਦਲਦਿਆਂ, ਹਰ ਰੋਜ਼ ਬੋਲ ਬਦਲਦਿਆਂ। ਹਰ ਰੋਜ਼ ਬਨੈਣ, ਕਛਾ ਬਦਲਣ ਵਾਂਗਰ ਲਾਲੂ ਵਰਗਾ, ਸ਼ਿਕਾਰ ਬਦਲਦਿਆਂ, ਮੋਦੀ ਕਿਧਰੇ ਭਾਰਤ ਨੂੰ ਭਾਰਤ ਮੁਕਤ ਕਰਕੇ ਸਿਰਫ ਤੇ ਸਿਰਫ ਹਿੰਦੂ, ਹਿੰਦੀ, ਹਿੰਦੋਸਤਾਨ ਨਾ ਬਣਾ ਦੇਣ। ਹਰ ਰੋਜ਼ ਗਊ ਦੀ ਰਖਿਆ ਕਰਦਿਆਂ, ਬੰਦਿਆਂ ਦੀ ਰਖਿਆ ਕਰਨਾ ਭੁਲੇ ਮੋਦੀ, ਭਾਰਤ ਨੂੰ ਮਸੀਤ, ਚਰਚ ਮੁਕਤ ਕਰਕੇ ਸਿਰਫ ਭਾਰਤ ਦੇ ਅੰਦਰੋ-ਅੰਦਰ ਮੰਦਰੋ-ਮੰਦਰ ਨਾ ਕਰ ਦੇਣ।
ਵੇਖੋ ਨਾ ਮੋਦੀ-ਸ਼ਾਹ ਨਾ ਕਿਸੇ ਨੂੰ ਸਾਹ ਲੈਣ ਦੇਂਦੇ ਆ। ਨਾ ਆਪ ਸਾਹ ਲੈਂਦੇ ਆ। ਭਾਰਤ ਦੇ ਚਹੁੰ ਕੂੰਟੀ ਰਾਜ ਭਾਗ ਦਾ ਨਾਹਰਾ ਲਾਉਣ ਵਾਲੇ ਮੋਦੀ ਪਤਾ ਨਹੀਂ ਕਿਸੇ ਕਵੀ ਦੀ ਲਿਖੀ ਇਹ ਗਲ ਜਾਣਦੇ ਵੀ ਆ ਕਿ ਨਹੀਂ, ਠਸਾਹ ਦੂਜੇ ਨੂੰ ਜਿਹੜਾ ਨਾ ਲੈਣ ਦੇਂਦਾ, ਨਿਕਲ ਜਾਣਾ ਏਂ ਉਹਦਾ ਵੀ ਸਾਹ ਮੀਆਂਠ।
ਚੰਗੀ ਸਾਨੂੰ ਆਜ਼ਾਦੀ ਨਸੀਬ ਹੋਈ
ਵਿਹਲੇ ਫਿਰਦੇ ਹਾਂ, ਕੰਮ ਨਾ ਕਾਜ ਮਿਲਦਾ।
ਖ਼ਬਰ ਹੈ ਕਿ ਲੁਧਿਆਣਾ ਜਲੰਧਰ ਮੁਖ ਸੜਕ ‘ਤੇ ਜਲੰਧਰ ਬਾਈਪਾਸ ‘ਤੇ ਸਰਕਾਰ ਵਿਰੁਧ ਪਰਦਰਸ਼ਨ ਕਰ ਰਹੇ 8000 ਅਧਿਆਪਕਾਂ ਵਿਰੁਧ ਪੁਲਿਸ ਨੇ ਵਖ-ਵਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਹੈ। ਪੁਲਿਸ ਨੇ 8000 ਦੇ ਕਰੀਬ ਅਧਿਆਪਕਾਂ ਨੂੰ ਇਸ ਕੇਸ ‘ਚ ਨਾਮਜ਼ਦ ਕੀਤਾ ਹੈ ਪਰ ਪੁਲਿਸ ਵਲੋਂ 19 ਅਧਿਆਪਕ ਨੇਤਾਵਾਂ ਦੀ ਸ਼ਨਾਖਤ ਕੀਤੀ ਗਈ ਹੈ।
ਕੀ ਕਰੇ ਵਿਚਾਰੀ ਪੰਜਾਬ ਦੀ ਫੌਜੀ ਸਰਕਾਰ! ਖਜ਼ਾਨਾ ਤਾਂ ‘ਕਾਲੀ‘ ਛਕ ਗਏ ਤੇ ਰਹਿੰਦਾ ਖੂੰਹਦਾ ਭਾਜਪਾਈਆਂ ਉਡਾਤਾ। ਵਾਇਦੇ ਕਰਗੇ ਕਚਿਆਂ ਤੋਂ ਪਕੇ ਕਰਨ ਦੇ ਅਕਾਲੀ-ਭਾਜਪਾਈ ਤੇ ਗਲ ਫਾਹਾ ਪਾ ਗਏ ਕਾਂਗਰਸੀਆਂ ਦੇ! ਹੁਣ ਵਿਚਾਰੇ ਠਫੌਜੀਠ ਕੋਲ ਫੌਜ ਤਾਂ ਹੈ ਨੀ, ਪੁਲਿਸ ਹੀ ਆ ਡੰਡਿਆਂ ਵਾਲੀ! ਜਿਧਰ ਵੇਖਦੇ, ਆਪ ਕਮਾਂਡ ਕਰਕੇ ਭਜਾਈ ਫਿਰਦਾ ਉਹਨਾ ਨੂੰ। ਪੁਲਿਸ ਵਾਲੇ ਵੀ ਕੀ ਕਰਨ, ਦਸ ਵਰ੍ਹਿਆਂ ਦੇ ਹੰਭੇ-ਹੁਟੇ ਆ, ਲੋਕਾਂ ‘ਤੇ, ਕਾਂਗਰਸੀਆਂ ‘ਤੇ, ਵਿਰੋਧੀਆਂ ‘ਤੇ ਝੂਠੇ ਪਰਚੇ ਦਰਜ਼ ਕਰ ਕਰਕੇ। ਇਸੇ ਲਈ ਜਦੋਂ ਵੀ ਮੌਕਾ ਮਿਲਦਾ, ਡਾਂਗਾਂ ਚੁਕ ਲੋਕਾਂ ਦੇ ਤਿਕ ਭੰਨ ਸੁਟਦੇ ਆ, ਜਾਂ ਫਿਰ ਆਹ ਪਰਚੇ ਦਰਜ਼ ਕਰਕੇ ਇਹੋ ਜਿਹੀ ਧਾਰਾ ਜੜਦੇ ਆ ਕਿ ਬੰਦਾ ਸਾਰੀ ਉਮਰ ਕਚਹਿਰੀਆਂ ਦੇ ਚਕਰ ‘ਚ ਕਾਲੇ ਕੋਟਾਂ ਤੇ ਉਹਨਾ ਦੇ ਮੁਨਸ਼ੀਆਂ ਦੇ ਗੇੜ ਪੈ ਕੇ ਦਿਨਾਂ ‘ਚ ਹੀ ਹੌਲਾ ਹੋ ਜਾਂਦਾ। ਮਨੋਂ ਵੀ, ਤਨੋਂ ਵੀ ਅਤੇ ਧਨੋਂ ਵੀ। ਉਵੇਂ ਹੀ ਜਿਵੇਂ ਅੰਗਰੇਜ਼ਾਂ ਤੋਂ ਆਜ਼ਾਦੀ ਲੈ ਆਮ ਬੰਦਾ ‘ਕਾਲੇ ਅੰਗਰੇਜ਼ਾਂਠ ਦੇ ਬਸ ਪੈ ਠਗਿਆ ਗਿਆ, ਹੋਲਾ ਜਿਹਾ ਹੋ ਗਿਆ ਇਵੇਂ ਹੀ ਆ ਵਿਚਾਰੇ ਨੌਜਵਾਨ ਨਾਲੇ ਡਾਂਗਾਂ ਖਾਈ ਜਾਂਦੇ ਆ, ਨਾਲੇ ਸਰਕਾਰ ਦੇ ਗੁਣ ਗਾਈ ਜਾਂਦੇ ਆ ਤੇ ਦਿਲੋਂ ਹੂਕ ‘ਚ ਕਢ ਲਾਈ ਜਾਂਦੇ ਆ, ਠਚੰਗੀ ਸਾਨੂੰ ਆਜ਼ਾਦੀ ਨਸੀਬ ਹੋਈ, ਵਿਹਲੇ ਫਿਰਦੇ ਹਾਂ, ਕੰਮ ਨਾ ਕਾਜ ਮਿਲਦਾਠ।
ਯਾਦ ਫੁਲ ਮਾਰੇ ਪਥਰ ਜਾਪਦਾ ਏ
ਜ਼ਖ਼ਮ ਨਾਲੋਂ ਵਧ ਜ਼ਖ਼ਮ ਦੀ ਚੀਸ ਹੁੰਦੀ
ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ ਦੇ ਆਖ਼ਰੀ ਦਿਨ ਸਰਕਾਰੀ ਬੈਂਚਾਂ ਤੋਂ ਨਵਜੋਤ ਸਿੰਘ ਸਿਧੂ ਅਤੇ ਹੋਰ ਕਾਂਗਰਸੀ ਮੈਂਬਰਾਂ ਨੇ ‘ਆਪ‘ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁਧ ਆਵਾਜ਼ੇ ਕਸੇ। ਕਾਫੀ ਸਮਾਂ ਆਪਸੀ ਤੂੰ-ਤੂੰ, ਮੈਂ-ਮੈਂ ਹੋਈ। ਫਿਰ ਸਿਧੂ ਅਤੇ ਬਿਕਰਮ ਮਜੀਠੀਆ ਵਿਚਕਾਰ ਤਣੋ-ਤਣੀ ਹੋ ਗਈ। ਸਿਧੂ, ਸਦਨ ਵਿਚ ਹੀ ਮਜੀਠੀਆ ਨੂੰ ਢਾਹ ਲੈਣਾ ਚਾਹੁੰਦੇ ਸਨ। ਉਧਰ ਰਾਣਾ ਗੁਰਜੀਤ ਸਿੰਘ ਅਤੇ ਖਹਿਰਾ ‘ਚ ਵੀ ਚੰਗੀਆਂ ਝੜਪਾਂ ਹੋਈਆਂ ਅਤੇ ਇਕ-ਦੂਸਰੇ ਦੇ ਪੋਤੜੇ ਫਰੋਲੇ ਗਏ। ਖਹਿਰਾ ਦੀ ਹਮਾਇਤ ਵਿਚ ਆਏ ਬੈਂਸ ਭਰਾਵਾਂ ਵਿਰੁਧ ਸੁਖਵਿੰਦਰ ਸਿੰਘ ਰੰਧਾਵਾਂ ਨੇ ਦੋਸ਼ ਲਗਾਏ ਕਿ ਪਿਛਲੇ ਦਿਨੀ ਜੋ ਹੈਰੋਇਨ ਫੜੀ ਗਈ ਹੈ, ਉਹ ਬੈਂਸ ਭਰਾਵਾਂ ਦੀ ਪਾਰਟੀ ਦੇ ਇਕ ਵਰਕਰ ਦੇ ਕੈਂਟਰ ‘ਚ ਸੀ। ਬੈਂਸ ਭਰਾਵਾਂ ਇਸਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
2016 ਵਿਚ ਦੇਸ਼ ਵਿਚ ਦਲਿਤਾਂ ਨਾਲ ਭੇਦਭਾਵ ਦੇ 40,774 ਮਾਮਲੇ ਦਰਜ਼ ਕੀਤੇ ਗਏ।
ਇਕ ਵਿਚਾਰ
ਸ਼ਾਂਤੀ ਅਤੇ ਇਨਸਾਫ ਇਕ ਹੀ ਸਿਕੇ ਦੇ ਦੋ ਪਹਿਲੂ ਹਨ…।
– ਡਬਾਈਟ ਡੀ ਆਈਜਨਹਾਵਰ

Send this to a friend