29 ਮੰਡੀ ਟਾਊਨਸ਼ਿਪ ਨੂੰ ਸਥਾਨਕ ਸਰਕਾਰ ਵਿਭਾਗ ਵਿਚ ਟਰਾਂਸਫਰ ਕਰ ਦਿੱਤਾ – ਸਥਾਨਕ ਸਰਕਾਰ ਮੰਤਰੀ

ਚੰਡੀਗੜ – ਹਰਿਆਣਾ ਵਿਚ ਸ਼ਹਿਰੀ ਵਿਕਾਸ ਨੂੰ ਗਤੀ ਦੇਣ ਲਈ ਸੂਬਾ ਬਣਨ ਤੋਂ ਪਹਿਲਾਂ ਹੀ ਸਥਾਪਿਤ ਕੀਤੀ ਗਈ ਮੰਡੀ ਟਾਊਨਸ਼ਿਪ ਕਾਲੋਨੀਆਂ ਦੇ ਹਜ਼ਾਰਾਂ ਪਰਿਵਾਰਾਂ ਨੂੰ ਹਰਿਆਣਾ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ ਦੇ ਲਗਾਤਾਰ ਦਖਤ ਅਤੇ ਨਿਗਰਾਨੀ ਦੇ ਵਿਚਕਾਰ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੇ ਸੂਬੇ ਦੀ 29 ਮੰਡੀ ਟਾਊਨਸ਼ਿਪ ਨੂੰ ਸਥਾਨਕ ਸਰਕਾਰ ਵਿਭਾਗ ਨੂੰ ਟਰਾਂਸਫਰ ਕਰ ਦਿੱਤਾ ਹੈ ਅਤੇ ਭਵਿੱਖ ਵਿਚ ਵਧੀਆ ਵਿਕਾਸ ਦਾ ਖਾਕਾ ਤਿਆਰ ਕਰਨ ਲਈ ਕਮੇਟੀ ਦਾ ਗਠਨ ਕੀਤਾ ਹੈ, ਜੋ ਅਗਲੇ ਦੋ ਮਹੀਨੇ ਵਿਚ ਆਪਣੀ ਰਿਪੋਰਟ ਸੌਂਪ ਦੇਵੇਗੀ। ਦਸੰਬਰ, 2016 ਦੇ ਪਹਿਲੇ ਹਫਤੇ ਵਿਚ ਹਰਿਆਣਾ ਮੰਡੀ ਟਾਊਨਸ਼ਿਪ ਐਸੋਸਿਏਸ਼ਨ ਦੇ ਵਫਦ ਨੇ ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਅਤੇ ਸੁਬਾ ਮੀਡਿਆ ਇੰਚਾਰਜ ਰਾਜੀਵ ਜੈਨ ਨਾਲ ਮੁਲਾਕਾਤ ਕਰਦੇ ਹੋਏ ਯਾਦ ਪੱਤਰ ਸੌਂਪਿਆ ਸੀ। ਪੱਤਰ ਵਿਚ ਉਨਾਂ ਦਸਿਆ ਕਿ ਹਰਿਆਣਾ ਵਿਚ ਸਾਲ 1958 ਤੋਂ ਸ਼ਹਿਰੀ ਵਿਕਾਸ ਨੂੰ ਗਤੀ ਦੇਣ ਲਈ ਮੰਡੀ ਟਾਊਨਸ਼ਿਪ ਵਿਭਾਗ ਦੇ ਤਹਿਤ ਕਾਲੋਨੀਆਂ ਵਿਕਸਿਤ ਕੀਤੀਆਂ ਗਈਆਂ ਸਨ, ਜੋ ਵਿਭਾਗ ਦੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵਿਚ ਸਾਲ 1987 ਵਿਚ ਸ਼ਾਮਿਲ ਹੋਣ ਤਕ ਜਾਰੀ ਰਿਹਾ। ਇਸ ਤੋਂ ਬਾਅਦ ਵੱਖ-ਵੱਖ ਕਾਰਣਾਂ ਦੇ ਚਲਦੇ ਇੰਨਾਂ ਖੇਤਰਾਂ ਵਿਚ ਵਿਕਾਸ ਰੁੱਕ ਗਿਆ। ਸ਼ਹਿਰੀ ਸਥਾਨਕ ਮੰਤਰੀ ਕਵਿਤਾ ਜੈਨ ਨੇ ਮੁੱਖ ਮੰਤਰੀ ਮਨੋਹਰ ਲਾਲ ਤੋਂ ਉਨਾਂ ਦੀ ਮੁਲਾਕਾਤ ਕਰਦੇ ਹੋਏ ਮਾਮਲੇ ਦੀ ਗੰਭੀਰਤਾ ਨਾਲ ਜਾਣੂੰ ਕਰਵਾਇਆ। ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦੇ ਹੱਲ ਦੇ ਆਦੇਸ਼ ਦਿੱਤੇ ਗਏ। ਹਰਿਆਣਾ ਵਿਚ 1957 ਵਿਚ ਸ਼ੁਰੂ ਹੋਈ ਮੰਡੀ ਟਾਊਨਸ਼ਿਪ ਕਾਲੋਨੀਆਂ ਨੂੰ ਸੂਬਾ ਸਰਕਾਰ ਵੱਲੋਂ ਹੁੱਡਾ (ਮੌਜ਼ੂਦਾ ਵਿਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ) ਨਾਲ ਸਬੰਧਤ ਕਰ ਦਿੱਤਾ ਗਿਆ ਸੀ। ਪਾਲਿਕਾ ਵਿਚ ਟਰਾਂਸਫਰ ਦੀ ਪ੍ਰਕ੍ਰਿਆ ਪੂਰੀ ਹੋਣ ਨਾਲ ਆਦਮਪੁਰ, ਅਮੀਨ, ਅੰਬਾਲਾ ਸਿਟੀ, ਭੱਟੂ ਕਲਾਂ, ਬਵਾਨੀ ਖੇੜਾ, ਭਿਵਾਨੀ, ਵੱਲਭਗੜ, ਡਬਵਾਲੀ, ਧੰਸ਼ੂਲ ਖੇਡਰ, ਏਲਨਾਬਾਦ, ਗੁਰੂਗ੍ਰਾਮ, ਗੁਹਲਾ-ਚੀਕਾ, ਹਾਂਸੀ, ਹਥੀਨ, ਹਿਸਾਰ, ਝੱਜਰ, ਕਲਾਇਤ, ਕੈਥਲ, ਕਾਲਾਂਵਲੀ, ਕੋਸਲੀ, ਨਰਵਾਨਾ, ਨਾਰਨੌਲ, ਪਿਹੋਵਾ, ਪੂੰਡਰੀ, ਪਾਪੜਾ, ਰਤਿਆ, ਰਿਵਾੜੀ, ਸਿਰਸਾ, ਟੋਹਾਣਾ ਤੇ ਤੋਸ਼ਾਮ ਮੰਡੀ ਟਾਊਨਸ਼ਿਪ ਵਿਚ ਵਿਕਾਸ ਕੰਮਾਂ ਦੀ ਗਤੀ ਨੂੰ ਤੇਜ ਕੀਤਾ ਜਾ ਸਕੇਗਾ। ਮੰਤਰੀ ਕਵਿਤਾ ਜੈਨ ਨੇ ਦਸਿਆ ਕਿ ਮੀਟਿੰਗਾਂ ਦੇ ਦੌਰ ਤੋਂ ਬਾਅਦ ਹੁਣ ਸੂਬੇ ਦੀ 29 ਮੰਡੀ ਟਾਊਨਸ਼ਿਪ ਨੂੰ ਪਾਲਿਕਾਵਾਂ ਵਿਚ ਤਬਦੀਲ ਕਰਨ ਦੀ ਪ੍ਰਵਾਨਗੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ 113ਵੀਂ ਮੀਟਿੰਗ ਵਿਚ ਦਿੱਤੀ ਗਈ। ਇਹ ਨਹੀਂ ਇੰਨਾਂ ਮੰਡੀ ਟਾਊਨਸ਼ਿਪ ਵਿਚ ਸਹੀ ਤਰੀਕੇ ਨਾਲ ਵਿਕਾਸ ਕਰਵਾਉਣ ਲਈ ਪ੍ਰਪੋਜਲ ਤਿਆਰ ਕੀਤੇ ਜਾਣਗੇ। ਇਸ ਲਈ ਹਰੇਕ ਮੰਡੀ ਟਾਊਨਸ਼ਿਪ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਮਿਲਖ ਅਧਿਕਾਰੀ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਚੇਅਰਮੈਨ, ਪਾਲਿਕਾ ਦੇ ਸਕੱਤਰ/ਕਾਰਜਕਾਰੀ ਅਧਿਕਾਰੀ, ਡਿਪਟੀ ਕਮਿਸ਼ਨਰ ਦਾ ਨੁਮਾਇੰਦਾ ਮੈਂਬਰ ਅਤੇ ਅਥਾਰਿਟੀ ਦੇ ਉਪ ਮੰਡਲ ਇੰਜੀਨੀਅਰ (ਸਰਵੇਖਣ) ਮੈਂਬਰ ਸਕੱਤਰ ਨਿਯੁਕਤ ਕੀਤੇ ਗਏ ਹਨ। ਇਹ ਕਮੇਟੀ ਅਗਲੇ ਦੋ ਮਹੀਨਿਆਂ ਵਿਚ ਆਪਣੀ ਪੂਰੀ ਰਿਪੋਰਟ ਤਿਆਰ ਕਰਕੇ ਦੇਵੇਗੀ। ਉਨਾਂ ਦਸਿਆ ਕਿ ਰਿਪੋਰਟ ਵਿਚ ਮੰਡੀ ਟਾਊਨਸ਼ਿਪ ਦੀ ਪੂਰੀ ਸੰਪਦਾ, ਬਿਨਾਂ ਬਿਕੇ ਪਲਾਟ, ਜਨ ਸਹੂਲਤਾਂ ਦਾ ਪੱਧਰ, ਰਿਕਵਰੀ, ਜਿੰਮੇਵਾਰੀਆਂ, ਭਵਿੱਖ ਵਿਚ ਹੋਣ ਵਾਲੇ ਵਿਕਾਸ ਕੰਮਾਂ ਨੂੰ ਲੈ ਕੇ ਵੇਰਵੇ ਸਹਿਤ ਰਿਪੋਰਟ ਦਿੱਤੀ ਜਾਵੇਗੀ, ਤਾਂ ਜੋ ਪਾਲਿਕਾਵਾਂ ਵਿਚ ਤਬਦੀਲ ਹੋ ਚੁੱਕਿਆ ਇੰਨਾਂ ਮੰਡੀ ਟਾਊਨਸ਼ਿਪ ਦਾ ਵਧੀਆ ਸੰਚਲਾਨ ਅਤੇ ਵਿਕਾਸ ਯਕੀਨੀ ਕੀਤਾ ਜਾ ਸਕੇ।

Send this to a friend