ਚੰਡੀਗੜ – ਹਰਿਆਣਾ ਪੁਲਿਸ ਨੇ ਨਸ਼ੇ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਉਂਦੇ ਹੋਏ 8.50 ਕਿਲੋਗ੍ਰਾਮ ਅਫੀਮ ਦੇ ਪੌਦੇ ਅਤੇ ਸਵਾ ਦੋ ਕਿਲੋ 300 ਗ੍ਰਾਮ ਡੋਡਾ ਪੋਸਤ ਬਰਾਮਦ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਵਿਭਾਗ ਨੇ ਦਸਿਆ ਕਿ ਜਿਲਾ ਜੀਂਦ ਦੇ ਗੜੀ ਥਾਣਾ ਇੰਚਾਰਜ ਮਹੇਂਦਰ ਸਿੰਘ ਨੇ ਗੁਪਤਾ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ। ਉਨਾਂ ਦਸਿਆ ਕਿ ਸੂਚਨਾ ਮਿਲੀ ਸੀ ਕਿ ਪਿੰਡ ਖੇੜਾ ਵਾਸੀ ਚਮਮੌਰ ਸਿੰਘ ਨਸ਼ੀਲੇ ਦਾ ਕਾਰੋਬਾਰ ਕਰਦਾ ਹੈ, ਇੰਨਾਂ ਹੀ ਨਹੀਂ ਉਸ ਨੇ ਆਪਣੇ ਪਲਾਟ ਵਿਚ ਅਫੀਮ ਦੇ ਪੌਦੇ ਵੀ ਲਗਾਏ ਹੋਏ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਹਿਸੀਲਦਾਰ ਓਮ ਪ੍ਰਕਾਸ਼, ਐਕਸਾਇਜ ਇੰਸਪੈਕਟਰ ਵਿਕਾਸ ਕੁਮਾਰ ਦੇ ਨਾਲ ਪਲਾਟ ‘ਤੇ ਪੁੱਜ ਕੇ ਵੇਖਿਆ ਤਾਂ ਉੱਥੇ ਚਮਕੌਰ ਸਿੰਘ ਨੇ ਅਫੀਮ ਦੇ ਪੌਦੇ ਲਗਾਏ ਹੋਏ ਸਨ, ਜਿੰਨਾਂ ਵਿਚ ਕੁਝ ਤਾਂ ਸੁਕੇ ਸਨ ਅਤੇ ਕੁਝ ਪੌਦੇ ਲੱਗੇ ਹੋਏ ਸਨ। ਟੀਮ ਨੇ ਮੌਕੇ ‘ਤੇ 8.50 ਕਿਲੋਗ੍ਰਾਮ ਅਫੀਮ ਦੇ ਪੌਦੇ ਬਰਾਮਦ ਕੀਤੇ। ਦੋਸ਼ੀ ਦੇ ਖਿਲਾਫ ਐਨ.ਡੀ.ਪੀ.ਐਸ. ਦੇ ਤਹਿਤ ਮਾਮਲਾ ਦਰਜ ਕਰਕੇ ਅਗਾਊਂ ਕਾਰਵਾਈ ਕੀਤੀ ਹੈ। ਪੁਲਿਸ ਨੇ ਇਕ ਹੋਰ ਮਾਮਲੇ ਵਿਚ ਪਿੰਡ ਖੇੜਾ ਵਾਸੀ ਕੋਲੋਂ 2.300 ਕਿਲੋਗ੍ਰਾਮ ਡੋਡਾ ਪੋਸਤ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਐਲ.ਡੀ.ਪੀ.ਐਸ. ਦੇ ਤਹਿਤ ਮਾਮਲਾ ਦਰਜ ਕੀਤਾ ਅਤੇ ਅੱਗੇ ਦੀ ਕਾਰਵਾਈ ਕੀਤੀ ਹੈ।