ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪੂਰੇ ਦੇਸ਼ ਵਿਚ ਹਰਿਆਣਾ ਹੀ ਸਿਰਫ ਅਜਿਹਾ ਸੂਬਾ ਹੈ, ਜਿੱਥੇ ਪੜੀ ਲਿਖੀ ਪੰਚਾਇਤਾਂ ਹਨ ਅਤੇ ਇਸ ਲਈ ਸਰਕਾਰ ਨੇ ਸੁਪ੍ਰੀਮ ਕੋਰਟ ਤਕ ਆਪਣੀ ਗੱਲ ਮਜ਼ਬੂਤੀ ਨਾਲ ਰੱਖੀ ਸੀ। ਸੂਬਾ ਸਰਕਾਰ ਵੱਲੋਂ ਈ ਪੰਚਾਇਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਾਲ ਜੀਰੋ ਟੋਲਰੇਂਸ ਦੇ ਸਿਧਾਂਤ ‘ਤੇ ਚਲਦੇ ਹੋਏ ਭ੍ਰਿਸ਼ਟਾਚਾਰ ‘ਤੇ ਰੋਕ ਲੱਗੀ। ਉਨਾਂ ਕਿਹਾ ਕਿ ਇਸ ਯੋਜਨਾ ਦਾ ਉਹ ਹੀ ਕੁਝ ਲੋਕ ਵਿਰੋਧ ਕਰ ਰਹੇ ਹਨ, ਜਿੰਨਾਂ ਦਾ ਇਰਾਦਾ ਗੜਬੜ ਕਰਨ ਦਾ ਹੈ। ਉਨਾਂ ਕਿਹਾ ਕਿ ਜਿਸ ਤਰਾਂ ਨਾਲ ਜੀ.ਐਸ.ਟੀ. ਲਾਗੂ ਕੀਤਾ ਗਿਆ ਅਤੇ ਉਸ ਵਿਚ ਕੁਝ ਮੁਸ਼ਕਲਾਂ ਆਈਆਂ ਸਨ ਅਤੇ ਉਨਾਂ ਤੋਂ ਬਾਅਦ ਵਿਚ ਦੂਰ ਕੀਤਾ ਗਿਆ, ਠੀਕ ਉਸ ਤਰਾਂ ਈ ਪੰਚਾਇਤ ਯੋਜਨਾ ਵਿਚ ਜੋ ਵੀ ਥੋੜਾ ਬਹੁਤ ਕੰਪਿਊਟਰ ਦਾ ਗਿਆਨ ਨਾ ਹੋਣ ਦੀ ਆਵੇਗੀ, ਉਹ 2-4 ਮਹੀਨੇ ਵਿਚ ਠੀਕ ਹੋ ਜਾਵੇਗਾ। ਉਨਾਂ ਨੇ ਪ੍ਰੋਗ੍ਰਾਮ ਵਿਚ ਮੌਜ਼ੂਦਾ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਈ ਪੰਚਾਇਤ ਸਿਸਟਮ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਸਮਝਾਉਣ। ਮੁੱਖ ਮੰਤਰੀ ਅੱਜ ਅੰਬਾਲਾ ਸ਼ਹਿਰ ਵਿਚ ਵੱਖ-ਵੱਖ ਵਿਕਾਸ ਪਰਿਯੋਜਨਾਵਾ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਹਰਿਆਣਾ ਦੇ ਸਵਰਣ ਜੈਯੰਤੀ ਸਾਲ ਦੇ ਮੌਕੇ ਅੰਬਾਲਾ ਸ਼ਹਿਰੀ ਵਿਚ ਦਿੱਲੀ ਮਾਗਰ ‘ਤੇ ਸਥਾਪਿਤ ਕੀਤੇ ਗਏ ਸਵਰਣ ਜੈਯੰਤੀ ਦਰਵਜੇ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ‘ਤੇ ਸਿਹਤ ਮੰਤਰੀ ਅਨਿਲ ਵਿਜ, ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ, ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਨਾਇਬ ਸਿੰਘ ਸੈਣੀ, ਅੰਬਾਲਾ ਦੇ ਸਾਂਸਦ ਰਤਨ ਲਾਲ ਕਟਾਰਿਆ, ਵਿਧਾਇਕ ਸ੍ਰੀਮਤੀ ਸੰਤੋਸ਼ ਸਾਰਵਾਨ ਅਤੇ ਵਿਧਾਇਕ ਅਸੀਮ ਗੋਇਲ ਵੀ ਹਾਜ਼ਿਰ ਸਨ। ਉਨਾਂ ਕਿਹਾ ਕਿ ਪਿਛਲੀ ਸਾਢੇ ਤਿੰਨ ਸਾਲ ਦੇ ਸਮੇਂ ਵਿਚ ਭਾਜਪਾ ਸਰਕਾਰ ਨੇ ਪੂਰਾ ਸੂਬੇ ਵਿਚ ਬਰਾਬਰ ਵਿਕਾਸ ਕਰਵਾਇਆ ਹੈ। ਜਿੱਥੇ ਭਾਜਪਾ ਦੇ ਵਿਧਾਇਕ ਨਹੀਂ ਹਨ, ਉਨਾਂ ਹਲਕਿਆਂ ਵਿਚ ਵੀ ਵਿਕਾਸ ਹੋ ਰਿਹਾ ਹੈ। ਉੱਥੇ ਵੀ ਕਰੋੜਾਂ ਰੁਪਏ ਦੀ ਰਕਮ ਵਿਕਾਸ ਕੰਮਾਂ ‘ਤੇ ਖਰਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨੈਲੋ ਦਾ ਕੰਮ ਸਿਰਫ ਵਿਰੋਧ ਕਰਨਾ ਹੈ ਅਤੇ ਹਰ ਥਾਂ ‘ਤੇ ਕਾਲੇ ਝੰਡੇ ਵਿਖਾਉਣਾ ਹੈ। ਉਨਾਂ ਕਿਹਾ ਕਿ ਹੁਣ ਇਸ ਪਾਰਟੀ ਦਾ ਨਾਂਅ ਕਾਲਾ ਝੰਡਾ ਪਾਰਟੀ ਬਣਾ ਕੇ ਰਹੀ ਗਈ ਹੈ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਐਲਾਨਾਂ ਦਾ ਜ਼ਿਆਦਾਤਰ ਕੰਮ ਪੂਰਾ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਦਾ ਕੰਮ ਤਰੱਕੀ ‘ਤੇ ਹੈ। ਉਨਾਂ ਨੇ ਭਰੋਸਾ ਪ੍ਰਗਟਾਇਆ ਕਿ ਅਗਲੇ ਡੇਢ ਮਹੀਨੇ ਵਿਚ ਵਿਕਾਸ ਲਈ ਐਲਾਨ ਕੀਤੀ ਗਈ ਕਿਸੇ ਵੀ ਵਿਕਾਸ ਪਰਿਯੋਜਨਾ ਦਾ ਕੰਮ ਅਧੂਰਾ ਨਹੀਂ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਬੇਟੀ ਬਚਾਓ, ਬੇਟੀ ਪੜਾਓ, ਸਵੱਛਤਾ ਮੁਹਿੰਮ, ਸਕਸ਼ਮ ਯੋਜਨਾ, ਕਿਸਾਨਾਂ ਲਈ ਭਾਵਾਂਤਰ ਯੋਜਨਾ ਅਤੇ 300 ਟੇਲ ‘ਤੇ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਈ ਮੰਡੀਆਂ ਵਿਕਸਿਤ ਕੀਤੀਆਂ ਗਈਆਂ ਹਨ, ਵਪਾਰੀ ਭਲਾਈ ਬੋਰਡ ਬਣਾਇਆ ਗਿਆਹੈ। ਉਨਾਂ ਕਿਹਾ ਕਿ 8 ਅਪ੍ਰੈਲ ਨੂੰ ਰੋਹਤਕ ਵਿਚ ਵਪਾਰੀ ਸੰਮੇਲਨ ਆਯੋਜਿਤ ਕੀਤੀ ਜਾਵੇਗੀ। ਜਿਸ ਵਿਚ ਵਿਚਾਰ ਕਰਕੇ ਵਪਾਰੀਆਂ ਲਈ ਯੋਜਨਾਵਾਂ ਬਣਾਈ ਜਾਵੇਗੀ। ਉਨਾਂ ਨੇ ਅੰਬਾਲਾ ਸ਼ਹਿਰ ਵਿਧਾਨ ਸਭਾ ਖੇਤਰ ਵਿਚ ਹੋਏ ਵਿਕਾਸ ਕੰਮਾਂ ਤੇ ਚਲ ਰਹੀ ਵਿਕਾਸ ਪਰਿਯੋਜਨਾਵਾਂ ਦੀ ਜਾਣਕਾਰੀ ਲੋਕਾਂ ਤੋਂ ਪ੍ਰਾਪਤ ਕੀਤੀ। ਮੁੱਖ ਮੰਤਰੀ ਨੇ ਅੰਬਾਲਾ ਸ਼ਹਿਰ ਬੱਡ ਅੱਡੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇੱਥੇ ਦੇ ਲੋਕਾਂ ਇਕ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਸਨ। ਬੱਸ ਸਟੈਂਡ ਬਹੁਮੰਜਿਲਾ ਹੋਵੇਗਾ ਅਤੇ ਇਸ ਵਿਚ ਲਿਫਟ ਦੀ ਵੀ ਵਿਵਸਥਾ ਹੋਵੇਗੀ। ਬੱਸ ਸਟੈਂਡ ਦੇ ਨਿਰਮਾਣ ਤੋਂ ਜੋ ਵੀ ਰਕਮ ਬਚੇਗੀ, ਉਸ ਨੂੰ ਇੱਥੇ ਖਰਚ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਨਹਿਰੀ ਪੀਣ ਵਾਲਾ ਪਾਣੀ ਯੋਜਨਾ ਅਮਰੂਤ ਯੋਜਨਾ ਦੇ ਤਹਿਤ ਤਿਆਰ ਕੀਤੀ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ 18 ਸ਼ਹਿਰਾਂ ਵਿਚ 20 ਪਰਿਯੋਜਨਾਵਾਂ ‘ਤੇ ਕੰਮ ਚਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਤਲਾਬਾਂ ਦੇ ਰੱਖ ਰਖਾਓ ਤੇ ਉਨਾਂ ਵਿਚ ਸਾਫ ਪਾਣੀ ਦੀ ਉਪਲੱਬਧਾ ਲਈ ਪੌਂਡ ਅਥਾਰਿਟੀ ਬਣਾਈ ਗਈ ਹੈ। ਉਨਾਂ ਨੇ ਹਮਾਰਾ ਗਾਂਵ ਜਗਮਗ ਗਾਂਵ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿਲਾ ਅੰਬਾਲਾ ਉਨਾਂ ਪੰਜ ਜਿਲਿਅ ਵਿਚ ਸ਼ਾਮਿਲ ਹੈ, ਜਿਸ ਦੇ ਸਾਰੇ ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਅਜੇ ਤਕ ਸੂਬੇ ਦੇ 2000 ਪਿਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਯੋਜਨਾ ਦੇ ਤਹਿਤ ਪੜਾਅਵਾਰ ਢੰਗ ਨਾਲ ਉਨਾਂ ਸਾਰੇ ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਅਜੇ ਤਕ ਸੂਬੇ ਦੇ 2000 ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਅਪ੍ਰੈਲ-ਮਈ ਮਹੀਨੇ ਵਿਚ 500 ਪਿੰਡ ਹੋਰ ਇਸ ਯੋਜਨਾ ਵਿਚ ਜੁੜ ਜਾਣਗੇ। ਇਸ ਮੌਕੇ ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਕਿਹਾ ਕਿ ਇੱਥੇ ਦੇ ਬਸ ਸਟੈਂਡ ਦੇ ਨਿਰਮਾਣ ਦੀ ਮੰਗ ਕਾਫੀ ਪੁਰਾਣੀ ਹੈ। ਉਨਾਂ ਕਿਹਾ ਕਿ ਇਸ ਸਮੇਂ ਇੱਥੋਂ ਤੋਂ 212 ਬੱਸ ਚਲਦੀਆਂ ਹਨ ਅਤੇ ਨਵੇਂ ਬੱਸ ਸਟੈਂਡ ਤੋਂ ਬਾਅਦ ਇੱਥੇ ਤੋਂ 350 ਬੱਸਾਂ ਸੂਬੇ ਦੇ ਵੱਖ-ਵੱਖ ਜਿਲਿਆਂ ਤੇ ਹੋਰ ਸੂਬਿਆਂ ਵਿਚ ਜਾਣਗੀਆਂ। ਉਨਾਂ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਹੁਣ ਤਕ ਸਮੇਂ ਵਿਚ 26 ਨਵੇਂ ਬੱਸ ਅੱਡਿਆਂ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿੰਨਾਂ ਵਿਚੋਂ ਕੁਝ ਦਾ ਕੰਮ ਪੂਰਾ ਹੋ ਚੁੱਕਿਆ ਹੈ। ਉਨਾਂ ਕਿਹਾ ਕਿ ਮੌਜ਼ੂਦਾ ਸਰਕਾਰ ਨੇ 2038 ਡਰਾਈਵਰਾਂ ਦੀ ਭਰਤੀ ਕੀਤੀ, ਜਿੰਨਾਂ ਵਿਚੋਂ 1734 ਨੇ ਜੁਆਇਨ ਕਰ ਲਿਆ ਹੈ ਅਤੇ 940 ਕੰਡਕਟਰਾਂ ਅਤੇ ਤਕਨੀਕੀ ਅਮਲੇ ਦੀ ਭਰਤੀ ਵੀ ਜਲਦ ਕੀਤੀ ਜਾਵੇਗੀ। ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਨਾਇਬ ਸੈਣੀ ਨੇ ਮੁੱਖ ਮੰਤਰੀ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਜਿਲਾ ਅੰਬਾਲਾ ਵਿਚ 100 ਐਲਾਨ ਕੀਤੇ, ਪਰ ਸਿਰਫ 10 ‘ਤੇ ਅਮਲ ਹੋਇਆ, ਜਦੋਂ ਕਿ ਮੌਜ਼ੂਦਾ ਸਰਕਾਰ ਨੇ ਜਿਲਾ ਦੇ ਚਾਰੋਂ ਵਿਧਾਨ ਸਭਾ ਖੇਤਰਾਂ ਵਿਚ ਵਿਕਾਸ ਦੇ ਕੰਮ ਚਲ ਰਹੇ ਹਨ। ਇਸ ਮੌਕੇ ‘ਤੇ ਸਾਂਸਦ ਰਤਨ ਲਾਲ ਕਟਾਰਿਆ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਜਿੱਥੇ ਪੂਰੇ ਹਰਿਆਣਾ ਵਿਚ ਬਰਾਬਰ ਵਿਕਾਸ ਦੇ ਕੰਮ ਹੋ ਰਹ ਹਨ, ਉੱਥੇ ਅੰਬਾਲਾ ਲੋਕ ਸਭਾ ਹਲਕੇ ਵਿਚ ਵੀ ਵਿਕਾਸ ਦੀਆਂ ਪਰਿਯੋਜਨਾਵਾਂ ‘ਤੇ ਕਰੋੜਾਂ ਰੁਪਏ ਦੀ ਰਕਮ ਖਰਚ ਕੀਤੀ ਜਾ ਰਹੀ ਹੈ, ਜਿੰਨਾਂ ‘ਤੇ ਸਾਬਕਾ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਇਸ ਤੋਂ ਪਹਿਲਾਂ ਅੰਬਾਲਾ ਸ਼ਹਿਰ ਦੇ ਵਿਧਾਇਕ ਅਸੀਮ ਗੋਇਲ ਨੇ ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਕਰੋੜਾਂ ਰੁਪਏ ਦੀਆਂ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਉਨਾਂ ਕਿਹਾ ਕਿ ਨਵਾਂ ਬੱਸ ਸਟੈਂਡ ਬਣਨ ਨਾਲ ਜਨਤਾ ਨੂੰ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਸਾਬਕਾ ਵਿਚ ਜਿਸ ਵੀ ਪਾਰਟੀ ਦੀ ਸਰਕਾਰ ਰਹੀ, ਉਸ ਨੇ ਖੇਤਰਵਾਦ ਅਤੇ ਪਰਿਵਾਰ ਹਾਵੀ ਰਿਹਾ।