ਭਾਰਤੀ ਸਮਾਜ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੋਲੀ ਵਰਣ ਵੰਡ ਮੁਤਾਬਕ ਸ਼ੂਦਰਾਂ ਦੇ ਹਿੱਸੇ ਅਇਆ ਸੀ । ਇਸ ਦਿਨ ਮਿਥਹਾਸ ਦੀਆਂ ਕਈ ਕਹਾਣੀਆ ਇਸ ਹੋਲੀ ਨਾਲ ਜੁੜਦੀਆਂ ਹਨ । ਸਮੁੱਚੇ ਭਾਰਤ ਵਿੱਚ ਜਿੱਥੇ ਇੱਕ ਦੂਜੇ ਉਪਰ ਗੰਦੇ ਮੰਦੇ ਕੈਮੀਕਲ ਰੰਗ ਸੁੱਟ ਕਿ ਹੋਲੀ ਮਨਾਈ ਜਾਂਦੀ ਹੈ, ਉਹਥੇ ਹੀ ਸਿੱਖ ਕੌਮ ਦੇ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਵਿੱਖੇ ਚੜਦੀ ਕਲਾ ਦਾ ਪ੍ਰਤੀਕ ਹੋਲਾ ਮਹੁੱਲਾ ਆਰੰਭ ਕਰ ਕਿ ਸਿੱਖ ਕੌਮ ਦਾ ਹੋਲੀ ਤਿਉਹਾਰ ਨਾਲੋ ਉ¤ਕਾ ਹੀ ਸਬੰਧ ਤੋੜ ਦਿੱਤਾ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਥੇ ਸਿੱਖਾਂ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਇੱਕ ਵਿਲੱਖਣ ਸਿਧਾਂਤ ਦਿੱਤਾ, ਉ¤ਥੇ ਹੀ ਗੁਰੂ ਜੀ ਨੇ ਖਾਲਸੇ ਦੇ ਤਿਉਹਾਰ ਵੀ ਜਾਹੋ ਜਲਾਲ ਵਾਲੇ ਪੈਦਾ ਕੀਤੇ, ਜਿਸ ਨੂੰ ਦੇਖ ਕੇ ਅਜ਼ਾਦੀ ਲੈਣ ਦੀ ਜੁਰਤ ਅਤੇ ਗੁਲਾਮੀ ਨੂੰ ਜੜ੍ਹੋ ਪੁਟਣ ਦੀ ਸੋਚ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਗੁਰੂ ਸਹਿਬ ਜੀ ਨੇ ਚੜਦੀਕਲਾ ਦਾ ਪ੍ਰਤੀਕ ਹੋਲਾ ਮੁਹੱਲਾ ਸਿੱਖ ਕੌਮ ਦੀ ਝੋਲੀ ਪਾਇਆ । ਜਿਸ ਵਿੱਚ ਗੁਰੂ ਕੀਆਂ ਲਾਡਲੀਆਂ ਫੌਜਾਂ ਦੇ ਜੰਗੀ ਕਰਤਵ ਸ਼ਾਸ਼ਤਰ ਵਿਦਿਆ ਘੋੜ ਸਵਾਰੀ ਦੇ ਜੌਹਰ ਸੰਗਤਾ ਨੂੰ ਵਿਖਾਉਣ ਦੀ ਰੀਤ ਬਣਾਈ ਜਿਵੇਂ ਇੱਕ ਗੱਲ ਆਮ ਪ੍ਰਚੱਲਤ ਹੈ ਲੋਕਾਂ ਦੀਆ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ । ਏਥੇ ਗੌਰ ਤਲਬ ਹੈ ਕਿ ਸਾਡਾ ਕੋਈ ਵੀ ਤਿਉਹਾਰ ਮੁਸਲਮਾਨ ਭਾਰਵਾਂ ਇਸਾਈ ਜੈਨੀ ਬੋਧੀਆ ਨਾਲ ਨਹੀਂ ਰਲਦਾ ਜਿਨੇ ਵੀ ਤਿਉਹਾਰ ਰਲਦੇ ਹਨ, ਬਸ ਉਹ ਹਿੰਦੂ ਕੌਮ ਦੇ ਤਿਉਹਾਰਾਂ ਨਾਲ ਹੀ ਹਨ, ਜਿਵੇਂ ਮਿਸਾਲ ਦੇ ਤੌਰ ਤੇ ਦਿਵਾਲੀ, ਟੁਟੀ ਗੰਡਣਹਾਰ ਦਿਵਸ, ਮਾਘੀ, ਇਸੇ ਤਰਾ ਹੀ ਹੋਲਾ ਮੁਹੱਲਾ । ਇਹ ਤਿਉਹਾਰ ਰਲਣ ਦਾ ਇੱਕ ਇਹ ਵੀ ਕਾਰਨ ਹੋ ਸਕਦਾ ਹੈ ਕਿ ਜਦ ਹੋਰ ਲੋਕ ਆਪਣੇ ਤਿਉਹਾਰ ਮੰਨਾਉਂਦੇ ਹਨ ਤਾਂ ਸਿੱਖ ਕੌਮ ਉਹਨਾਂ ਦੇ ਤਿਉਹਾਰਾਂ ਵਿੱਚ ਸ਼ਰੀਕ ਹੋਣ ਦੀ ਬਿਜਾਏ ਆਪਣੇ ਵੱਖਰੇ ਨਿਵੇਕਲੇ ਤਿਉਹਾਰ ਮੰਨਾਵੇ ? ਵੱਡਾ ਭੁਲੇਖਾ ਅਸੀਂ ਇਸ ਕਰਕੇ ਖਾ ਜਾਦੇ ਹਾ ਕੇ ਹੋਲੀ ਅਤੇ ਹੋਲਾ ਦੋਵਾ ਸ਼ਬਦਾ ਦਾ ਆਪਸ ਵਿੱਚ ਤਾਲ ਮੇਲ ਜੁੜਦਾ ਹੈ। ਇਸ ਲਈ ਅਸੀਂ ਕਦੀ ਘੋਖਣ ਦਾ ਜਤਨ ਹੀ ਨਹੀਂ ਕੀਤਾ ਕਿ ਹੋਲੀ ਕੀ ਹੈ ਅਤੇ ਹੋਲਾ ਕਿਉਂ ਹੈ? ਵਿਦਵਾਨਾਂ ਦੀ ਇੱਕ ਮੱਤ ਇਹ ਵੀ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਜੀ ਵਿਖੇ, ਚੇਤ ਵਦੀ ਏਕਮ, 17 ਚੇਤ ਸੰਮਤ 1757 ਬਿਕ੍ਰਮੀ ਨੂੰ ਹੋਲਾ ਮੁਹੱਲਾ ਮਨਾਇਆਂ ਭਾਵ ਕਿ ਜਿਸ ਦਿਨ ਸਿੱਖ ਕੌਮ ਆਪਣਾ ਨਵਾਂ ਸਾਲ ਮਨਾਉਂਦੀ ਹੈ ਉਸ ਦਿਨ ਹੋਲਾ ਮੁਹੱਲਾ ਮਨਾਇਆ ਗਿਆ, ਪਰ ਦਿਨ ਬਾ-ਦਿਨ ਸਿੱਖਾਂ ਦੀ ਅਜ਼ਾਦ ਸੋਚ ਦੀ ਹਾਮੀ ਭਰਨ ਵਾਲਾ ਹੋਲਾ ਮੁਹੱਲਾ ਵੀ ਬਿਪਰਵਾਦ ਦੀ ਭੇਟ ਚੱੜ ਚੁੱਕਾ ਹੈ, ਪਹਿਲਾ ਅੱਠ ਹੋਲੀਆ ਆਂਉਦੀਆ ਹਨ, ਜਿਆਦਾ ਤਰ ਸਿੱਖ ਕੌਮ ਪਹਿਲੀ ਹੋਲੀ ਤੋ ਹੀ ਸ਼੍ਰੀ ਆਨੰਦਪੁਰ ਸਾਹਿਬ ਜਾਣਾ ਸ਼ੁਰੂ ਹੋ ਜਾਂਦਾ ਹੈ, ਜਦ ਕਿ ਹੋਲੀਆ ਨਾਲ ਸਿੱਖ ਕੌਮ ਦਾ ਕੋਈ ਸਬੰਧ ਹੈ ਹੀ ਨਹੀਂ । ਸਾਡੀ ਸਿਧਾਂਤਕ ਅਤੇ ਪੰਥ ਦੀ ਸਿਰਮੌਰ ਮੰਨੀ ਜਾਣ ਵਾਲੀ ਸੰਸਥਾ ਵੀ ਘੋਗਲ ਕੰਨੀ ਬਣੀ ਬੈਠੀ ਹੈ । ਸਿਆਸੀ ਗਲਬੇ ਹੇਠ ਜਕੜੀ ਸ਼੍ਰੋਮਣੀ ਕਮੇਟੀ ਵੀ ਅਸਲੀ ਸਿਧਾਂਤ ਸਹਾਮਣੇ ਲਿਆਉਣ ਤੋ ਟਾਲਾ ਪਾਸਾ ਵੱਟ ਰਹੀ ਹੈ । ਤਖੱਤ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਜਥੇਦਾਰ ਵੱਲੋਂ ਕੌਮ ਦੇ ਨਾਮ ਸੰਦੇਸ਼ ਜਾਣਾ ਅੱਤ ਲਾਜਮੀ ਹੈ, ਕਿ ਹੋਲੀਆ ਨਾਲ ਸਾਡਾ ਕੋਈ ਸਬੰਧ ਨਹੀਂ ਕੌਮ ਹੋਲੇ ਮੁਹੱਲੇ ਦੇ ਚੱਲਦੇ ਸਮਾਗਮ ਵਿੱਚ ਹਾਜਰੀ ਭਰੇ, ਪਰ ਨਹੀ, ਦੂਜੇ ਬੰਨੇ ਸ਼੍ਰੋਮਣੀ ਕਮੇਟੀ ਵਲੋ ਹਜਾਰਾ ਰੁਪਿਆ ਧਰਮ ਪ੍ਰਚਾਰ ਉਪਰ ਖਰਚ ਕੀਤਾ ਜਾਂਦਾ ਹੈ, ਉਸ ਖਰਚ ਕੀਤੇ ਪੈਸੇ ਦਾ ਪਤਾ ਤਾਂ ਇਹੋ ਜਿਹੇ ਤਿਉਹਾਰਾਂ ਤੋਂ ਲਗਣਾ ਹੈ। ਕਿ ਕੌਮ ਉਤੇ ਧਰਮ ਪ੍ਰਚਾਰ ਕੀ ਅਸਰ ਰੱਖਦਾ ਹੈ। ਪਰ ਸਾਡੀ ਸਿੱਖ ਕੌਮ ਪਹਿਲੀ ਹੋਲੀ ਤਂੋ ਹੀ ਸ੍ਰੀ ਆਨੰਦਪੁਰ ਸਾਹਿਬ ਜਾਣੀ ਸ਼ੁਰੂ ਹੋ ਜਾਂਦੀ ਹੈ । ਜਾਣਾ ਮੁਬਾਰਕ ਹੈ ਪਰ ਮਨ ਵਿੱਚ ਇਹ ਸ਼ਰਦਾ ਸਮੋਈ ਹੁੰਦੀ ਹੈ ਕਿ ਹੋਲੀਆ ਦਾ ਤਿਉਹਾਰ ਚੱਲ ਰਿਹਾ ਹੈ ਅਤੇ ਖਾਲਸੇ ਦੀ ਜ਼ਨਮ ਭੂਮੀ ਉਪਰ ਜਾਣਾ ਜ਼ਰੂਰੀ ਹੈ, ਕੀ ਇਹ ਬਿਪਰਵਾਦੀ ਸੋਚ ਨਹੀਂ ? ਇਹ ਵੀ ਸੋਚਿਆ ਜਾ ਸਕਦਾ ਹੈ ਕਿ ਆਉਂਣ ਵਾਲੇ ਹੋਲੇ ਮਹੁੱਲੇ ਦੇ ਸਬੰਧ ਵਿੱਚ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਨੱਤਮਸਤਕ ਹੋਣ ਆਏ ਹਾਂ। ਕਿਉਂਕਿ ਕੌਮ ਦਾ ਸਬੰਧ ਸਿੱਧਾ ਹੋਲੇ ਮੁਹੱਲੇ ਨਾਲ ਹੈ, ਜੰਗੀ ਕਰਤਵ ਜੰਗੀ ਪੈਂਤੜੇ ਬਾਜੀ ਅਤੇ ਸਾਡੇ ਮਨਾ ਅੰਦਰ ਵੜੀ ਬਿਪਰਵਾਦੀ ਸੋਚ ਨੂੰ ਕੱਡਣਾ ਅਤੇ ਦ੍ਰਿੜਤਾ ਦਾ ਅਹਿਸਾਸ ਜਗਾਉਣਾ, ਪਰ ਅਸੀਂ ਹੋਲੇ ਮੁਹੱਲੇ ਵਿਚੋ ਕੀ ਖੱਟਿਆ ਕੌਮ ਨੂੰ ਇੱਕ ਮੰਚ ਉਪਰ ਬੈਠ ਕੇ ਸੋਚ ਲੈਣਾ ਚਾਹੀਦਾ ਹੈ। ਜਿਸ ਮਨੋਰਥ ਲਈ ਕੌਮ ਦੀਆ ਕੌਮੀ ਜਥੇਬੰਦੀਆਂ ਤੋਂ ਜੋ ਆਸ ਕੀਤੀ ਜਾਣੀ ਸੀ। ਉਹ ਕਿਧਰੇ ਦਿਖਾਈ ਨਹੀਂ ਦਿੰਦੀ। ਸਗੋਂ ਸਿਆਸੀ ਮੰਚਾ ਦੀ ਸਿਆਸੀ ਧੂੜ ਅੰਬਰੀ ਪਹੁੰਚੀ ਹੋਈ ਹੈ। ਸਿਆਸਤ ਦੇ ਰੌਲੇ ਰੱਪੇ ਵਿੱਚ ਸਿੱਖ ਕੌਮ ਵੀ ਉਲਜੀ ਨਜ਼ਰ ਆਉਂਦੀ ਹੈ । ਜਿਸ ਤਰੀਕੇ ਨਾਲ ਸਾਡੀ ਕੌਮ ਵੱਡੇ ਵੱਡੇ ਮੋਟਰ ਸਾਈਕਲ ਟਰੈਕਟਰ ਟਰਾਲੀਆਂ ਤੇ ਵੱਡੇ ਵੱਡੇ ਡੀਜੇ ਲਾ ਕਿ ਸ਼ੋਰ ਸ਼ਰਾਬੇ ਨੂੰ ਜ਼ਨਮ ਦਿੱਤਾ ਜਾ ਰਿਹਾ ਹੈ । ਇਹ ਪੰਥਕ ਸਫ਼ਾ ਵਿੱਚ ਪੂਰਾ ਨਹੀਂ ਉਤਰਦਾ ਜਿਨ੍ਹਾ ਉਤਸ਼ਾਹ ਸਾਨੂੰ ਟਰੈਕਟਰ ਟਰੱਕ ਟਰਾਲੀਆਂ, ਮੋਟਰ ਸਾਈਕਲ ਸ਼ਿੰਗਾਰਨ ਵਿੱਚ ਹੈ ਕਿਤੇ ਉਸਦਾ ਚੌਥਾ ਹਿੱਸਾ ਵੀ ਗੁਰੂ ਵੱਲ ਹੋ ਜਾਵੇ ਸਾਡੀ ਕੌਮ ਦੀ ਕਾਇਆ ਕਲਪ ਹੋ ਜਾਵੇਗੀ । ਪਰ ਬੱਦ ਕਿਸਮਤੀ ਸਾਡੀ ਨਾ ਅਸੀਂ ਸਮਝੇ ਅਤੇ ਨਾ ਸਾਨੂੰ ਕਿਸੇ ਸਮਝਾਇਆ। ਜਿਵਂੇ ਇੱਕ ਪੰਜਾਬੀ ਦੀ ਕਹਾਵਤ ਹੈ, ਜਿਸ ਦੇ ਵਿਆਹ ਜਾਈਏ ਘੋੜੀਆਂ ਵੀ ਉਹਸੇ ਦੀਆਂ ਹੀ ਗਾਈ ਦੀਆਂ ਹਨ। ਪਰੰਤੂ ਸਿਆਸਤ ਦਾ ਫਤੂਰ ਵੀ ਸੰਗਤਾ ਦੇ ਸਿਰ ਚੜ ਬੋਲਦਾ ਹੈ। ਕੋਈ ਕਿਸੇ ਦੀ ਬਖਤੋਈ ਕਰੀ ਜਾਂਦਾ ਅਤੇ ਕੋਈ ਕਿਸੇ ਪਾਰਟੀ ਦੀ ਸੋਭਾ, ਬਹੁਤ ਘੱਟ ਸੰਗਤਾ ਹਨ ਜਿਹੜੀਆ ਬਾਜਾਂ ਵਾਲੇ ਦੇ ਪਰਉਪਕਾਰ ਨੂੰ ਯਾਦ ਕਰ ਕਿ ਆਪਣਾ ਜਨਮ ਸਫਲਾ ਕਰ ਰਹੀਆ ਹੁੰਦੀਆਂ ਹਨ। ਹੋਲੇ ਮੁਹੱਲੇ ਦੀ ਸੱਭ ਤੋਂ ਵੱਡੀ ਖਾਸਈਅਤ ਹੀ ਇਹ ਹੁੰਦੀ ਹੈ ਕਿ ਗੁਰੂ ਕੀਆਂ ਲਾਡਲੀਆਂ ਫੌਜਾ ਨਿਹੰਗ ਸਿੰਘ ਗੁਰੂ ਆਸ਼ੇ ਉਨਸਾਰ ਹੋਲਾ ਮੁਹੱਲਾ ਮਨਾਉਂਦੀਆ ਹਨ। ਪਰ ਹੈਰਾਨੀ ਉਸ ਵੇਲੇ ਹੱਦਾਂ ਬੰਨੇ ਟੱਪ ਜਾਂਦੀ ਹੈ ਜਦੋਂ ਉਹਨਾ ਉਪਰ ਵੀ ਬਿਪਰਨ ਕੀ ਰੀਤ ਦਾ ਥੋੜ੍ਹਾ ਥੋੜ੍ਹਾ ਅਸਰ ਦਿਖਾਈ ਦਿੰਦਾ ਹੈ । ਉਸ ਵੇਲੇ ਇਹ ਸ਼ਬਦ ਆਪ-ਮਾਹਾਰੇ ਯਾਦ ਆ ਜਾਂਦੇ ਹਨ, ਕਿਸਥੇ ਪਤਾ ਪੂਸ਼ੇ ਮੰਜਲੇ ਜਾਨਾ, ਜਿਸ ਕੋ ਤੇਰੀ ਖਬਰ ਥੀ ਵੋਹ ਬੀ ਬੇਖਬਰ ਮਿਲਾ । ਭਾਵ ਅਸੀਂ ਤਾਂ ਹੋਲਾ ਮੁਹੱਲਾ ਸ੍ਰੀ ਆਨੰਦਪੁਰ ਸਾਹਿਬ ਇਸ ਲਈ ਵੇਖਣ ਜਾਂਦੇ ਹਾ ਕਿ ਸਾਡੀਆ ਨਿਹੰਗ ਸਿੰਘ ਜਥੇਬੰਦੀਆ ਗੁਰੂ ਕੀਆਂ ਲਾਡਲੀਆ ਫੌਜਾਂ ਸ਼੍ਰੋਮਣੀ ਕਮੇਟੀ ਸਾਨੂੰ ਗੁਰੂ ਜੀ ਦੀ ਦਿੱਤੀ ਸਿੱਖਿਆ ਨੂੰ ਚੰਗੇ ਤਰੀਕੇ ਨਾਲ ਸੰਗਤਾ ਵਿੱਚ ਅਦਾਨ-ਪਰਦਾਨ ਪ੍ਰਦਾਨ ਕਰੇ। ਪਰ ਉਹ ਤਾ ਆਪ ਹੀ ਸਿਧਾਂਤ ਤੋਂ ਉਲਟ ਰੰਗ ਬਰੰਗੇ ਰੰਗਾਂ ਵਿੱਚ ਰੰਗੀਆਂ ਨਜਰ ਆਉਂਦੀਆ ਹਨ । ਜਿਸ ਹੋਲੀ ਨੂੰ ਗੁਰੂ ਸਾਹਿਬ ਨੇ ਪਛਾੜ ਕਿ ਹੋਲਾ ਬਣਾਇਆ ਸੀ ਪਰ ਸਿੱਖਾਂ ਨੇ ਉਸ ਹੋਲੀ ਨੂੰ ਫਿਰ ਅਪਣਾ ਲਿਆ ਹੈ । ਜਿਹੜੇ ਰੰਗ ਸਾਡੇ ਉਪਰ ਛਿੜਕੇ ਜਾਂਦੇ ਹਨ ਉਹ ਵਿਗਿਆਨਕ ਤੌਰ ’ਤੇ ਵੀ ਮਨੱਖ ਦੀ ਚਮੜੀ ਲਈ ਭਾਰੀ ਨੁਕਸਾਨ ਦੇਹ ਹਨ । ਮੇਰੇ ਵਰਗੇ ਨਿਦਾਨ ਲੋਕ ਤਾ ਅਜੇ ਸਿਧਾਂਤ ਤੋਂ ਕੋਰੇ ਹਨ, ਪਰ ਸ਼੍ਰੋਮਣੀ ਕਮੇਟੀ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਤਾਂ ਸਿਧਾਂਤ ਦਾ ਸਾਰਾ ਹੀ ਪਤਾ ਹੈ । ਜਾਣ ਬੁੱਝ ਕੇ ਬਿਪਰਵਾਦੀ ਸੋਚ ਨੂੰ ਕੌਮ ਵਿੱਚ ਧੱਕਣਾ ਅਤੇ ਸ਼੍ਰੋਮਣੀ ਕਮੇਟੀ ਦਾ ਗੁਰੂ ਸਾਹਿਬ ਜੀ ਦੀ ਬਾਣੀ ਦੇ ਉਪਦੇਸ਼ ਤੋਂ ਪਾਸਾ ਵੱਟਣਾ ਗੁਰੂ ਸਾਹਿਬ ਜੀ ਨੂੰ ਪਿੱਠ ਦੇਣ ਬਰਾਬਰ ਹੈ । ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਵਿੱਚ ਮਨ ਰੰਗਣ ਦੀ ਗੱਲ ਆਖੀ ਸੀ। ਪਵਿਤਰ ਬਾਣੀ ਦਾ ਉਪਦੇਸ਼ ‘‘ਕਚਾ ਰੰਗ ਕਸੁੰਭ ਕਾ, ਥੌੜੜਿਆ ਦਿਨ ਚਾਰਿ’’ ਲਾਲ ਰੰਗ ਤਿਸ ਕਉ ਲਗਾ । ਜਿਸ ਕੇ ਵਡਭਾਗਾ ॥ ਮੈਲਾ ਕਦੇ ਨਾ ਹੋਵਈ ਨਾ ਲਾਗੇ ਦਾਗਾ ॥ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ॥ ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨ ਕਚ ॥ ਇਸ ਤਰਾਂ ਦੀਆਂ ਅਨੇਕ ਪੰਗਤੀਆਂ ਗੁਰੂ ਸਾਹਿਬ ਜੀ ਨੇ ਬਾਣੀ ਰਾਹੀ ਉਪਦੇਸ਼ ਰੂਪ ਵਿੱਚ ਸਾਨੂੰ ਦਿੱਤੀਆ ਹਨ। ਪਰ ਅਸੀਂ ਗੁਰੂ ਸਾਹਿਬ ਜੀ ਦੇ ਪੱਕੇ ਰੰਗ ਨੂੰ ਛੱਡ ਕੇ ਫਿਰ ਕੱਚੇ ਪਿਲੇ ਰੰਗਾ ਵਿੱਚ ਵੱੜਦੇ ਜਾ ਰਹੇ ਹਾਂ । ਜਿਸ ਤਰੀਕੇ ਨਾਲ ਆਪਾਂ ਸ੍ਰੀ ਆਨੰਦਪੁਰ ਸਾਹਿਬ ਜੱਥੇਬੰਦੀਆਂ ਨੂੰ ਹੋਲਾ ਮਨਾਉਂਦਿਆ ਦੇਖਦੇ ਹਾਂ, ਉਸਦਾ ਅਸਰ ਸਾਡੇ ਬੱਚਿਆਂ ਉਪਰ ਪੈਣਾ ਸੁਭਾਵਿਕ ਜਿਹੀ ਗੱਲ ਹੈ। ਏਥੇ ਸਾਨੂੰ ਸਮਝਣ ਦੀ ਲੋੜ ਹੈ, ਲੱਖਾ ਦੀ ਗਿਣਤੀ ਵਿੱਚ ਸਿੱਖ ਕੌਮ ਸ੍ਰੀ ਆਨੰਦਪੁਰ ਸਾਹਿਬ ਹੋਲੇ ਮੁਹੱਲੇ ਦੇ ਪਵਿਤਰ ਦਿਹਾੜੇ ਤੇ ਨਤਮੱਸਤਕ ਹੁੰਦੀ ਹੈ । ਕਿਤੇ ਅਸੀਂ ਆਪ ਹੀ ਕੌਮ ਨੂੰ ਕੁਰਾਹੇ ਤਾਂ ਨਹੀਂ ਪਾ ਰਹੇ। ਸਾਨੂੰ ਵਿਚਾਰ ਕਰਨ ਦੀ ਤੁਰੰਤ ਲੋੜ ਹੈ, ਅਸੀਂ ਹੋਲੇ ਮੁਹੱਲੇ ਵਿਚੋਂ ਕੀ ਸਿੱਖਿਆ ਲਈ ਅਤੇ ਉਸਦਾ ਸਾਡੇ ਮਨ ਤਨ ਉਪਰ ਕੀ ਅਸਰ ਹੋਇਆ। ਜਿਹੜਾ ਵਿਲੱਖਣ ਸਿਧਾਂਤ ਅਤੇ ਮਾਰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਸੀ, ਅਸੀਂ ਉਸ ਮਾਰਗ ਤੋਂ ਥਿੜਕ ਤਾ ਨਹੀਂ ਗਏ।