ਪੁਰਾਣੇ ਸਮੇਂ ਵਿੱਚ ਦੁੱਧ, ਘਿਉ ਤੇ ਪਨੀਰ ਬਿਲਕੁਲ ਸ਼ੁੱਧ ਮਿਲਦੇ ਸਨ । ਜਿੱਥੇ ਘਰ ਦੀ ਲਾਵੇਰੀ ਦਾ ਸ਼ੁੱਧ ਦੁੱਧ ਘਰ ਦੇ ਜੀਆਂ ਨੂੰ ਆਰੋਗ ਰੱਖਦਾ ਸੀ ਉ¤ਥੇ ਘਰ ਵਿੱਚ ਤਿਆਰ ਹੋਣ ਕਰਕੇ ਸ਼ੁੱਧ ਘਿਉ ਤੇ ਪਨੀਰ ਵੀ ਸਿਹਤ ਲਈ ਕਾਫੀ ਲਾਹੇਵੰਦ ਹੁੰਦੇ ਸਨ । ਅੱਜਕੱਲ੍ਹ ਬਜ਼ਾਰ ਵਿੱਚੋਂ ਨਾ ਹੀ ਸ਼ੁੱਧ ਦੁੱਧ ਮਿਲ ਰਿਹਾ ਹੈ, ਨਾ ਹੀ ਘਿਉ ਅਤੇ ਨਾ ਹੀ ਪਨੀਰ । ਉਲਟਾ ਡੇਅਰੀ ਮਾਲਕ ਇਹਨਾਂ ਚਿੱਟੇ ਰੰਗ ਦੇ ਪਦਾਰਥਾਂ ਦਾ ਕਾਲਾ ਧੰਦਾ ਕਰਕੇ ਲੱਖਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ । ਇਹ ਨਕਲੀ ਦੁੱਧ ਤੇ ਨਕਲੀ ਦੁੱਧ ਤੋਂ ਬਣੇ ਪਦਾਰਥ ਕਈ ਬੀਮਾਰੀਆਂ ਦੀ ਜੜ੍ਹ ਬਣੇ ਹੋਏ ਹਨ । ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਇਲਾਵਾ ਇਹਨਾਂ ਪਦਾਰਥਾਂ ਦਾ ਜਾਲ਼ ਜੰਮੂ-ਕਸ਼ਮੀਰ ਤੱਕ ਵਿਛ ਚੁੱਕਿਆ ਹੈ ।
ਚਿੱਟੇ ਦੁੱਧ ਦਾ ਕਾਲਾ ਧੰਦਾ ਕਰਨ ਵਾਲੇ ਡੇਅਰੀ ਮਾਲਕ ਨਕਲੀ ਸੁੱਕੇ ਦੁੱਧ ਜਾਂ ਸਿੰਥੈਟਿਕ ਨੁਮਾ ਪਾਊਡਰ ਨੂੰ ਪਾਣੀ ਵਿੱਚ ਘੋਲ ਕੇ ਦੁੱਧ ਬਣਾਉਂਦੇ ਹਨ । ਉਹ ਇਸੇ ਨਕਲੀ ਦੁੱਧ ਤੋਂ ਹੀ ਨਕਲੀ ਪਨੀਰ ਤਿਆਰ ਕਰਦੇ ਹਨ ਜਾਂ ਸਪਰੇਟੇ ਦੁੱਧ ਭਾਵ ਦੁੱਧ ਤੋਂ ਸਾਰੀ ਕਰੀਮ ਕੱਢ ਕੇ ਬਾਕੀ ਬਚੇ ਘਟੀਆ ਮਿਆਰ ਦੇ ਦੁੱਧ ਦਾ ਪਨੀਰ ਤਿਆਰ ਕੀਤਾ ਜਾਂਦਾ ਹੈ । ਦੁੱਧ ਨੂੰ ਜਲਦੀ ਫਟਾਉਣ ਲਈ ਵੀ ਤੇਜ਼ਾਬ ਨੁਮਾ ਤਰਲ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ । ਤਰੀਕੇ ਵੀ ਬੇਢੰਗੇ ਹੁੰਦੇ ਹਨ । ਇਸੇ ਤਰ੍ਹਾਂ ਨਕਲੀ ਦੁੱਧ ਤੋਂ ਨਕਲੀ ਕਰੀਮ, ਨਕਲੀ ਖੋਆ ਤੇ ਨਕਲੀ ਘਿਉ ਆਦਿ ਤਿਆਰ ਕੀਤਾ ਜਾਂਦਾ ਹੈ । ਡੇਅਰੀ ਮਾਲਕਾਂ ਵੱਲੋਂ ਇਹ ਧੰਦਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਇਸ ਕੰਮ ਵਿੱਚ ਉਹਨਾਂ ਵੱਲੋਂ ਇਹ ਪਦਾਰਥ ਬਹੁਤ ਘੱਟ ਕੀਮਤ ਤੇ ਤਿਆਰ ਹੁੰਦੇ ਹਨ ਅਤੇ ਇਹਨਾਂ ਪਦਾਰਥਾਂ ਨੂੰ ਵੇਚ ਕੇ ਮੋਟਾ ਮੁਾਨਾਫਾ ਹੁੰਦਾ ਹੈ । ਵੇਖਣ ਵਿੱਚ ਆਇਆ ਹੈ ਕਿ ਇਸ ਕੰਮ ਲਈ ਡੇਅਰੀ ਮਾਲਕਾਂ ਵੱਲੋਂ ਜ਼ਿਆਦਾਤਰ ਛੋਟੀ ਉਮਰ ਦੇ ਨੌਜੁਆਨਾਂ ਨੂੰ ਰੱਖਿਆ ਜਾਂਦਾ ਹੈ ।
ਹੁਣ ਸਵਾਲ ਇਹ ਹੈ ਕਿ ਸਾਨੂੰ ਮੁੱਲ ਦਾ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਲੈਣ ਵਾਲਿਆਂ ਨੂੰ ਕਿਵੇਂ ਪਤਾ ਲੱਗੇ ਕਿ ਕਿਹੜਾ ਦੁੱਧ ਤੇ ਕਿਹੜੇ ਦੁੱਧ ਤੋਂ ਬਣੇ ਪਦਾਰਥ ਅਸਲੀ ਹਨ ਜਾਂ ਨਕਲੀ ? ਅਸਲੀ ਅਤੇ ਨਕਲੀ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਪਹਿਚਾਣ ਕਰਨੀ ਬਹੁਤ ਹੀ ਔਖੀ ਹੈ । ਪਰ ਫਿਰ ਵੀ ਇਹ ਫਰਕ ਜਾਣਨ ਲਈ ਇਹਨਾਂ ਪਦਾਰਥਾਂ ਨੂੰ ਛੂਹ ਕੇ ਦੇਖਿਆ ਜਾ ਸਕਦਾ ਹੈ । ਜੇਕਰ ਤੁਹਾਡੇ ਹੱਥਾਂ ਨੂੰ ਚਿਕਨਾਹਟ ਜਾਂ ਥਿੰਦਾਪਣ ਮਹਿਸੂਸ ਹੁੰਦਾ ਹੈ ਤਾਂ ਇਹ ਅਸਲੀ ਦੁੱਧ ਤੇ ਅਸਲੀ ਦੁੱਧ ਤੋਂ ਬਣੇ ਪਦਾਰਥ ਹੋ ਸਕਦੇ ਹਨ । ਨਕਲੀ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਛੂਹੀਏ ਤਾਂ ਸਿਰਫ ਪਾਣੀ ਹੀ ਮਹਿਸੂਸ ਹੁੰਦਾ ਹੈ ਅਤੇ ਇਹਨਾਂ ਵਿੱਚ ਚਿਕਨਾਹਟ ਨਹੀਂ ਹੁੰਦੀ । ਨਕਲੀ ਦੁੱਧ ਤੋਂ ਬਣੇ ਪਦਾਰਥ ਰਬੜ ਨੁਮਾ ਵੀ ਲੱਗਦੇ ਹਨ ।
ਬੇਸ਼ੱਕ ਸਾਡੀ ਜ਼ਿੰਦਗੀ ਅੱਤ ਦੀ ਰੁਝੇਵਿਆਂ ਵਾਲੀ ਹੁੰਦੀ ਜਾ ਰਹੀ ਹੈ ਪਰ ਫਿਰ ਵੀ ਜੇ ਕੋਈ ਰੱਖ ਸਕਦਾ ਹੋਵੇ ਤਾਂ ਘਰ ਵਿੱਚ ਲਾਵੇਰਾ ਜ਼ਰੂਰ ਰੱਖਣਾ ਚਾਹੀਦਾ ਹੈ । ਬਜ਼ਾਰੀ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਤੋਂ ਗੁਰੇਜ਼ ਕਰਕੇ ਸਾਨੂੰ ਘਰੇ ਹੀ ਸ਼ੁੱਧ ਦੁੱਧ ਤੋਂ ਕਰੀਮ, ਖੋਆ, ਪਨੀਰ ਤੇ ਘਿਉ ਆਦਿ ਪਦਾਰਥ ਘਰੇ ਹੀ ਬਣਾਉਣੇ ਚਾਹੀਦੇ ਹਨ । ਪਰ ਸਾਰੇ ਲੋਕ ਅੱਤ ਦੀ ਗੁਰਬਤ, ਮਹਿੰਗਾਈ, ਬੇਰੁਜ਼ਗਾਰੀ ਤੇ ਕਿਰਤ ਦੀ ਹੁੰਦੀ ਲੁੱਟ ਵਰਗੇ ਹਾਲਾਤਾਂ ਵਿੱਚ ਘਰ ਵਿੱਚ ਲਾਵੇਰਾ ਨਹੀਂ ਰੱਖ ਸਕਦੇ । ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਚਿੱਟੇ ਦੁੱਧ ਦਾ ਕਾਲਾ ਧੰਦਾ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਡੇਅਰੀ ਮਲਾਕਾਂ ਤੇ ਸਖਤੀ ਨਾਲ ਕਾਬੂ ਪਾਉਣ । ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਬਿਨਾਂ ਰਾਜਸੀ ਦਖਲ ਝੱਲੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਛਾਪੇਮਾਰੀ ਦੌਰਾਨ ਜਿਹਨਾਂ ਡੇਅਰੀਆਂ ਵਿੱਚੋਂ ਨਕਲੀ ਦੁੱਧ ਤੇ ਨਕਲੀ ਦੁੱਧ ਤੋਂ ਬਣੇ ਪਦਾਰਥ ਬਰਾਮਦ ਹੋਣ ਉਹਨਾਂ ਦੇ ਲਾਇਸੰਸ ਰੱਦ ਹੋਣੇ ਚਾਹੀਦੇ ਹਨ । ਪਿੰਡ/ਸ਼ਹਿਰ ਪੱਧਰ ਤੱਕ ਨਕਲੀ ਦੁੱਧ ਤੇ ਨਕਲੀ ਦੁੱਧ ਤੋਂ ਬਣੇ ਪਦਾਰਥਾਂ ਦੀ ਜਾਂਚ ਲਈ ਕਮੇਟੀਆ ਗਠਿਤ ਤੇ ਕਾਰਜ਼ਸ਼ੀਲ ਹੋਣੀਆਂ ਚਾਹੀਦੀਆਂ ਹਨ । ਇਸ ਲਈ ਮੰਨਣਯੋਗ ਹੈ ਕਿ ਨਕਲੀ ਦੁੱਧ ਤੇ ਨਕਲੀ ਦੁੱਧ ਤੋਂ ਬਣੇ ਪਦਾਰਥ ਧੜਾ-ਧੜ ਵਿਕ ਰਹੇ ਹਨ । ਇਹ ਚਿੱਟੇ ਦੁੱਧ ਦਾ ਕਾਲਾ ਧੰਦਾ ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਇਲਾਵਾ ਜੰਮੂ-ਕਸ਼ਮੀਰ ਤੱਕ ਫੈਲ ਚੁੱਕਾ ਹੈ । ਚਿੱਟੇ ਦੁੱਧ ਦਾ ਕਾਲਾ ਧੰਦਾ ਕਰਨ ਵਾਲੇ ਡੇਅਰੀ ਮਾਲਕ ਮੋਟਾ ਮੁਨਾਫਾ ਲੈਣ ਲਈ, ਘੱਟ ਕੀਮਤ ਤੇ ਤਿਆਰ ਹੁੰਦਾ ਘਟੀਆ ਮਿਆਰ ਦਾ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ । ਨਕਲੀ ਦੁੱਧ ਤੇ ਨਕਲੀ ਦੁੱਧ ਪਦਾਰਥ ਤਿਆਰ ਕਰਨ ਲਈ ਜੋ ਕੁਝ ਵੀ ਵਰਤਿਆ ਜਾਂਦਾ ਹੈ ਉਹ ਮਨੁੱਖ ਦੀ ਸਿਹਤ ਲਈ ਹਾਨੀਕਾਰਕ ਹੈ । ਤਰੀਕਾ ਵੀ ਬੇਢੰਗਾ ਹੈ । ਇਹ ਸਭ ਕਈ ਬੀਮਾਰੀਆਂ ਦੀ ਜੜ੍ਹ ਬਣੇ ਹੋਏ ਹਨ । ਜੇਕਰ ਕਰ ਸਕਦੇ ਹਾਂ ਤਾਂ ਸਾਨੂੰ ਬਜ਼ਾਰੀ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਘਰ ਲਾਵੇਰਾ ਰੱਖ ਕੇ ਇਹ ਸਭ ਪਦਾਰਥ ਘਰ ਤਿਆਰ ਕਰਨੇ ਚਾਹੀਦੇ ਹਨ । ਪਰ ਗੁਰਬਤ, ਮਹਿੰਗਾਈ, ਬੇਰੁਜ਼ਗਾਰੀ ਤੇ ਕਿਰਤ ਦੀ ਹੁੰਦੀ ਲੁੱਟ ਕਰਕੇ ਸਭ ਲਾਵੇਰਾ ਨਹੀਂ ਰੱਖ ਸਕਦੇ । ਇਸ ਲਈ ਸਰਕਾਰਾਂ, ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਮੁਨਾਫੇ ਲਈ ਨਕਲੀ ਦੁੱਧ ਤੇ ਨਕਲੀ ਦੁੱਧ ਤੋਂ ਬਣੇ ਪਦਾਰਥ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਡੇਅਰੀ ਮਾਲਕਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਪਿੰਡ/ਸ਼ਹਿਰ ਪੱਧਰ ਤੇ ਜਾਂਚ ਕਮੇਟੀਆ ਗਠਿਤ ਤੇ ਕਾਰਜ਼ਸ਼ੀਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ । ਇਸ ਤਰ੍ਹਾਂ ਨਾਲ ਅਸੀਂ ਆਪਣੀ, ਆਪਣੇ ਬੱਚਿਆਂ, ਆਪਣੇ ਪਰਿਵਾਰ, ਆਪਣੇ ਸਮਾਜ ਤੇ ਆਪਣੇ ਦੇਸ਼ ਨੂੰ ਸਿਹਤਯਾਬ ਰੱਖਣ ਲਈ ਯਤਨ ਕਰ ਸਕਦੇ ਹਾਂ।
ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਨਕਲੀ ਦੁੱਧ, ਘਿਉ ਤੇ ਪਨੀਰ ਵੇਚਣ ਵਾਲੇ ਅਪਰਾਧੀ



