ਇਹ ਕਹਾਣੀ ਹੈ ਓਸ ਸਮੇਂ ਦੀ ਜਦੋਂ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਉਪਰ ਚਿੱਟੇ ਮੱਛਰ ਨੇ ਹਮਲਾ ਕੀਤਾ ਤੇ ਬੀਜਾਂ, ਰੇਹਾਂ ਸਪਰੇਹਾਂ ਘਟੀਆਂ ਹੋਣ ਕਾਰਣ ਫਸਲਾਂ ਪੂਰਾ ਝਾੜ ਨਾ ਦੇ ਸਕੀਆਂ ਕਿਸਾਨਾਂ ਦੀਆਂ ਓਮੀਦਾਂ ਤੇ ਪਾਣੀ ਫਿਰ ਗਿਆ।ਜਿਸ ਕਾਰਨ ਕਿਸਾਨ ਤੇ ਕਿਸਾਨੀ ਦਾ ਅਜਿਹਾ ਬੁਰਾ ਹਾਲ ਹੋ ਗਿਆ।ਵਿਚਾਰੇ ਕਿਸਾਨਾਂ ਨੇ ਆਪਣੀ ਆਉਣ ਵਾਲੀ ਫਸਲ ਦੇ ਸਿਰ ਤੇ ਜੋ ਕਾਰਜ ਆਰੰਭੇ ਸਨ ਉਹ ਅੱਦ ਵਿਚਕਾਰ ਹੀ ਲਟਕ ਗਏ ਜੋ ਕਰਜਾਉਹਨਾਂ ਨੇ ਫਸਲਾਂ ਨੂੰ ਪਾਲਣ ਲਈ ਲਿਆ ਸੀ ਉਹ ਨਾ ਉਤਰ ਸਕਿਆ ਸਗੋ ੳੱਪਰੋ ਕਰਜੇ ਦੀਆਂ ਦੂਹਰੀ ਮਾਰਝੱਲਣੀ ਪਈ।ਜਿਸ ਕਾਰਨ ਉਹਨਾਂ ਦਾ ਜਿਓਣਾ ਬੇਹਾਲ ਹੋ ਗਿਆ, ਆਪਣੇ ਸਿਰ ਚੜੀਆਂ ਕਰਜੇ ਦੀਆਂ ਪੰਡਾਂ ਦਾ ਸਿਰ ਤੇ ਐਸਾ ਭਾਰ ਪਿਆ ਕਿ ਉਹ ਪਰਿਵਾਰ ਦੀਆਂ ਜਿੰਮੇਵਾਰੀਆਂ ਨੂੰ ਪੂਰਾ ਕਰਨ ‘ਚ ਅਸਮਰਥ, ਕਿਸਾਨ ਦੁਨੀਆਂ ਨੂੰ ਅਲਵਿਦਾ ਆਖ ਕੇ ਆਪਣੇ ਹੱਥੀ ਲਾਈ ਨਿੰਮ ਦੇ ਢਾਹਣੇ ਤੇ ਆਪਣੇ ਸਿਰ ਤੇ ਤਾਜ ਆਪਣੀ ਪੱਗ ਨਾਲ ਫਾਹਾ ਲੈ ਕੇ ਲਟਕ ਜਾਂਦਾ ਹੈ।
333ਜਰਨੈਲ ਸਿੰਘ ਤੇ ਉਸਦੀ ਪਤਨੀ ਹਰਨਾਮ ਕੌਰ ਆਪਣੇ ਘਰ ਪਰਿਵਾਰ ਵਿੱਚ ਬੈਠੇ ਗੱਲਾਂ ਕਰ ਰਹੇ ਹਨ ਕਿ ਐਂਤਕੀ ਆਪਾਂ ਫ਼ਸਲ ਵੇਚ ਕੇ ਆਪਣਾ ਸਾਰਾ ਪੁਰਾਣਾ ਕਰਜਾ ਉਤਾਰ ਦਿਆਂਗੇ ਤੇ ਘਰ ਵਿੱਚ ਇੱਕ ਵਧੀਆ ਦੁਧਾਰੂ ਪਸ਼ੂ ਲੈ ਕੇ ਆਵਾਂਗੇ ਤਾਂ ਜੋ ਦੁੱਧ ਲੈਣ ਲਈ ਬਾਹਰ ਨਾ ਜਾਣਾ ਪਵੇ, ਨਾਲੇ ਬਚਿਆ ਹੋਇਆ ਵਾਧੂ ਦੁੱਧ ਆਪਾਂ ਡੇਅਰੀ ਤੇ ਪਾ ਆਇਆ ਕਰਾਂਗੇ ਦੋ ਪੈਸੇ ਇਕੱਠੇ ਹੋ ਜਾਣਗੇ ਤਾਂ ਹਰਨਾਮ ਕੌਰ ਉਸ ਨੂੰ ਯਾਦ ਕਰਵਾਉਂਦੀ ਹੈ ਕਿ
ਸ਼ਰਦਾਰ ਜੀ ਆਪਣੀ ਧੀ ਵੱਲ ਵੀ ਨਜਰ ਮਾਰੋ ਸੁੱਖ ਨਾਲ ਉਹ ਹੁਣ ਜਵਾਨ ਹੋ ਗਈ ਹੈ ਤੇ ਉਸਦੀ ਡਿਗਰੀ ਵੀ ਪੂਰੀ ਹੋ ਗਈ ਹੈ,ਹੁਣ ਤਾਂ ਆਪਣੇ ਘਰ ਰਿਸ਼ਤੇ ਵੀ ਆਉਣ ਲੱਗ ਪਏ ਹਨ ਆਪਾਂ ਐਂਤਕੀ ਫਸਲ ਵੇਚਕੇ ਲੜਕੀ ਦਾ ਵਿਆਹ ਧੁੂਮ-ਧਾਮ ਨਾਲ ਕਰਾਂਗੇ।
ਸਮਾਂ ਲੰਘਦਾ ਗਿਆ ਫਸਲਾਂ ਦੇ ਨਾਲ ਨਾਲ ਜਿੰਮੇਵਾਰੀਆਂ ਵੱਡੀਆਂ ਹੁੰਦੀਆਂ ਗਈ, ਧੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਤੇ ਸਾਰੇ ਰਿਸ਼ਤੇਦਾਰਾਂ ਨੂੰ ਵਿਆਹ ਦਾ ਸੱਦਾ ਦਿੱਤਾ ਗਿਆ ਪਰ ਜਰਨੈਲ ਸਿੰਘ ਤੇ ਬਾਕੀ ਕਿਸਾਨਾਂ ਦੀਆਂ ਉਮੀਦਾਂ ਓਸ ਦਿਨ ਢਹਿ ਢੇਰੀ ਹੋ ਗਈਆਂ, ਜਦ ਫਸਲਾਂ ਉਪਰ ਚਿੱਟੇ ਮੱਛਰ ਨੇ ਹਮਲਾ ਕਰ ਦਿੱਤਾ।ਜਰਨੈਲ ਸਿੰਘ ਆਪਣਾ ਇੱਕ ਬਲਦ ਵੇਚ ਕੇ ਸ਼ਹਿਰੋ ਵਧੀਆਂ ਰੇਹਾਂ ਸਪਰੇਹਾਂ ਲੈ ਕੇ ਆਉਂਦਾ ਹੈ ਪਰ ਉਸ ਦੀ ਇਸ ਆਸ ਨੂੰ ਵੀ ਬੂਰ ਨਹੀਂ ਪੈਂਦਾ, ਉਸਦੀ ਸਾਰੀ ਫ਼ਸਲ ਬਰਬਾਦ ਹੋ ਜਾਂਦੀ।ਜਿਸਦੀ ਬਦੋਲਤ ਉਹ ਨਿਰੰਤਰ ਕਰਜਾਈ ਹੁੰਦਾ ਜਾਂਦਾ ਹੈ। ਫਿਰ ਸਰਕਾਰ ਤੋਂ ਆਪਣੀਆਂ ਚਿੱਟੇ ਮੱਛਰ ਨਾਲ ਬਰਬਾਦ ਹੋਈਆਂ ਫਸਲਾਂ ਦੇ ਮੁਆਵਜੇ ਲਈ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਗਏ ਧਰਨੇ ਤੇ ਜਾਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਜਰਨੈਲ ਸਿੰਘ ਤੇ ਹਰਨਾਮ ਕੌਰ ਵੀ ਜਾਣ ਲੱਗ ਜਾਂਦੇ ਹਨ, ਕਿ ਖੋਰੇ ਸਰਕਾਰ ਸਾਡੀ ਵੀ ਸੁਣ ਲਵੇ,ਧਰਨੇ ਦੌਰਾਨ ਸੜਕ ਦੀ ਫੁੱਟਪਾਥ ਤੇ ਬੈਠੇ ਰੋਟੀ ਖਾਂਦੇ-ਖਾਂਦੇ ਜਰਨੈਲ ਸਿੰਘ ਤੇ ਹਰਨਾਮ ਕੌਰ ਗੱਲਾਂ ਕਰਦੇ ਹਨ ਕਿ ਇਸ ਫਸਲ ਦੇ ਸਿਰ ਮੈਂ ਆਪਣੀ ਧੀ ਜੀਤੋ ਦਾ ਵਿਆਹ ਕਰਨਾ ਸੀ. ਘਰ ‘ਚ ਦੁੱਧ ਲਈ ਇੱਕ ਦੁੱਧਾਰੂ ਪਸ਼ੂ ਲਿਆਉਣਾ ਸੀ ਤੇ ਤੇਰੇ ਬੀਜ ਲਈ ਗਹਿਣੇ ਧਰੇ ਕਾਂਟੇ ਵੀ ਛੁਡਵਾਉਣੇ ਸਨ ਪਰ ਸ਼ਾਇਦ ਹੁਣ ਇਹ ਜਿੰਮੇਵਾਰੀਆਂ ਮੈਂ ਪੂਰੀਆਂ ਨਾ ਕਰ ਸਕਾਂ ਕਿਉਂਕਿ ਜਿੰਨੀ ਕੁ ਫਸਲ ਵਿਕੀ ਹੈ ਉਸ ਨਾਲ ਤਾਂ ਆੜ੍ਹਤੀਏ ਦਾ ਕਰਜਾ ਵੀ ਨੀ ਲੱਥਣਾ, ਹੁਣ ਮੇਰੀ ਆਸ ਸਰਕਾਰ ਤੋਂ ਹੀ ਹੈ, ਜੇਕਰ ਸਰਕਾਰ ਨੇ ਕਿਸਾਨਾਂ ਦੀ ਮੰਗ ਦੇ ਮੁਤਾਬਿਕ ਮੁਆਵਜਾ ਨਾ ਦਿੱਤਾ ਤਾਂ ਮੇਰੇ ਵਰਗੇ ਹੋਰ ਕਿਸਾਨ ਜਿੰਨਾ ਨੇ ਇਸ ਫਸਲ ਤੋਂ ਕਿੰਨ੍ਹੀਆਂ ਹੀ ਆਸਾਂ ਲਾਈਆਂ ਹੋਣ ਗਈਆਂ ਉਹਨਾਂ ਦਾ ਕੀ ਬਣੇਗਾ, ਉਹ ਵਿਚਾਰੇਕੀ ਕਰਨਗੇ3ਇਹ ਗੱਲਾਂ ਕਰਦੇ ਉਹ ਆਥਣੇ ਘਰ ਆ ਜਾਂਦੇ ਤੇ ਸਾਜਰੇ ਫਿਰ ਚਲੇ ਜਾਂਦੇ, ਲਗਾਤਾਰ ਕਈ ਦਿਨ ਧਰਨੇ ਤੇ ਜਾਂਦੇ ਰਹੇ ਪਰ ਸਰਕਾਰ ਵੱਲੋਂ ਕੋਈ ਭਰਵਾਂ ਹੁੰਗਾਰਾ ਨਾ ਮਿਲਿਆ ਸਗੋਂ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ ਗਿਆ ਕਿਸੇ ਨੂੰ 10 ਰੁਪਏ ਦੇ ਚੈਕ ਦੇ ਕੇ ਕਿਸੇ ਨੂੰ 5 ਰੁਪਏ ਦੇ।
ਹੁਣ ਜਰਨੈਲ ਸਿੰਘ ਦੀ ਚਿੰਤਾਂ ਹੋਰ ਵੀ ਵਧ ਗਈ ਕਿਉਂਕਿ ਲੜਕੀ ਦਾ ਵਿਆਹ ਨੇੜੇ ਆ ਰਿਹਾ ਸੀ ਤੇ ਦੂਜੇ ਪਾਸੇ ਸਰਕਾਰੇ-ਦਰਬਾਰੇ ਕੋਈ ਗੱਲ ਨਹੀਂ ਸੁਣ ਰਿਹਾ ਸੀ।ਸਾਰੀ ਰਾਤ ਜਰਨੈਲ ਸਿੰਘ ਸੋਚਦਾ ਰਿਹਾ ਤੇ ਉਸਨੇ ਫੈਸਲਾ ਕੀਤਾ ਹੁਣ ਉਸ ਵੱਸਕੁੱਝ ਨਹੀ ਰਿਹਾ, ਉਹ ਆਪਣੀਆਂ ਜਿੰਮੇਵਾਰੀਆਂ ਪੂਰੀਆਂ ਕਰਨ ‘ਚ ਅਸਮਰੱਥ ਹੈ ਬਸ ਉਸਦੀ ਇੱਕੋ ਇੱਕ ਓਮੀਦ ਸੀ ਫਸਲ ਜਿਸ ਨੇ ਉਸਨੂੰ ਹੋਰ ਵੀ ਕਰਜੱਈ ਕਰ ਦਿੱਤਾ ਤੇ ਹੁਣ ਉਹ ਆਪਣੇ ਆਪ ਨੂੰ ਹਾਰਿਆ-ਹਾਰਿਆ ਮਹਿਸੂਸ ਕਰ ਰਿਹਾ ਸੀ। ਉਹ ਲੜਕੀ ਦੇ ਵਿਆਹ ਤੋਂ 10 ਦਿਨ ਪਹਿਲਾਂ ਆਪਣੇ ਖੇਤ ਜਾ ਕੇ ਜੋ ਨਿੰਮ੍ਹ ਉਸਨੇ ਕਦੇ ਆਪਣੇ ਹੱਥੀ ਲਗਾਇਆ ਸੀ ਨਾਲ ਢੇਰ ਸਾਰਾ ਦੁੱਖ ਸਾਝਾ ਕੀਤਾ ਤੇ ਉਸਦੇ ਢਾਹਣੇ ਨਾਲ ਹੀ ਕਰਜੇ ‘ਚ ਭਿੱਜੀ ਪੱਗ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਂਦਾ ਹੈ
ਉਹ ਘਰ ਜਿੱਥੇ ਫਸਲ ਆਉਣ ਨਾਲ ਕਦੇ ਸ਼ਗਨ ਹੋਣੇ ਸਨ, ਢੋਲ ਵੱਜਣੇ ਸਨ ਤੇ ਬੋਲੀਆਂ ਪੈਣੀਆਂ ਸਨ ਉਸ ਘਰ ਅੱਜ ਵੈਣ ਪੈ ਰਹੇ ਹਨ, ਚੀਕਾਂ ਦੀਆਂ ਅਵਾਜਾਂ ਆ ਰਹੀਆਂ ਹਨ ਤੇ ਜਿਸ ਕਿਸਾਨ ਨੇ ਆਪਣੀ ਧੀ ਦੀ ਡੋਲੀ ਨੂੰ ਕੰਧਾਂ ਦੇਣਾ ਸੀ ਅੱਜ ਉਹ ਬਾਪ ਕਿਸਾਨ ਅੱਜ ਕਰਜੇ ਦੇ ਕਫਨ ਚ ਲਪੇਟਿਆ ਆਪਣੀਆਂ ਜਿੰਮੇਵਾਰੀਆਂ ਅਧੂਰੀਆਂ ਛੱਡ ਦਾ ਚਾਰ ਹੋਰ ਕੰਧਿਆਂ ਦਾ ਕਰਜੱਈ ਹੁੰਦਾ ਹੋਇਆਂ ਸਿਵਿਆਂ ਦੇ ਵੱਲ ਜਾ ਰਿਹਾ ਤੇ ਹਰਨਾਮ ਕੌਰ ਤੇ ਉਸਦਾ ਪਰਿਵਾਰ ਵਿਰਲਾਪਦਾ ਉਸਨੂੰ ਆਵਾਜਾਂ ਮਾਰ ਰਿਹਾ । 10 ਦਿਨਾਂ ਬਆਦ ਜਿਸ ਦਿਨ ਜਰਨੈਲ ਸਿੰਘ ਦੇ ਘਰ ਉਸ ਦੀ ਧੀ ਦੀ ਬਰਾਤ ਆਉਣੀ ਸੀ ਤੇ ਰਿਸ਼ਤੇਦਾਰਾਂ ਨੇ ਆਉਣਾ ਸੀ।ਉਸ ਦਿਨ ਰਿਸ਼ਤੇਦਾਰ ਤਾਂ ਆਏ ਪਰ ਉਸਦੇ ਭੋਗ ਤੇ।
ਇਹ ਦਾਸਤਾਂ ਇੱਕੱਲੇ ਜਰਨੈਲ ਸਿੰਘ ਦੀ ਹੀ ਨਹੀਂ ਸਗੋਂ ਦੇਸ਼ ਦੇ ਹਰ ਕਿਸਾਨ ਦੀ ਹੈ ਪਤਾ ਨਹੀ ਕਿੰਨ੍ਹੇ ਕੁ ਕਿਸਾਨ ਆਪਣੀ ਫਸਲਾਂ ਦੀ ਬਰਬਾਦੀ ਤੇ ਆਪਣੀਆਂ ਅਧੂਰੀਆਂ ਆਸਾਂ ਨੂੰ ਛੱਡ ਕੇਜਰਨੈਲ ਸਿੰਘ ਵਾਂਗ ਖੁਦਕੁਸ਼ੀਆਂ ਕਰਦੇ ਹਨ ਆਏ ਦਿਨ ਅਖਬਾਰਾਂ ਦੀਆਂ ਫਰੰਟ ਪੇਜਾਂ ਉਪਰ ਕਿਸਾਨਾਂ ਦੀਆਂ ਖੁਦਕੁਸ਼ੀ ਦੀਆਂ ਖਬਰਾਂ ਆਉਂਦੀਆਂਰਹਿੰਦੀਆਂ ਹਨ ਕਿ ਕਰਜੇ ਦੇ ਸਤਾਏ ਕਿਸਾਨ ਵੱਲੋਂ ਖੁਦਕੁਸ਼ੀ, ਇਹ ਖਬਰਾਂ ਦਾ ਸਿਲਸਿਲਾ ਹਾਲੇ ਤੱਕ ਜਾਰੀ ਹੈ ਆਏ ਦਿਨ ਕਿਸੇ ਨਾ ਕਿਸੇ ਕਿਸਾਨ ਦੇ ਘਰ ਡੋਲੀ ਦੀ ਜਗ੍ਹਾ ਅਰਥੀ ਚੁੱਕੀ ਜਾਂਦੀ ਹੈ ਤੇ ਦੁਨੀਆਂ ਦਾਰੀ ਇਸ ਵੱਲ ਕੋਈ ਗੌਰ ਨਹੀ ਕਰ ਰਹੀ।ਦੇਸ਼ ਦਾ ਅੰਨ੍ਹਦਾਤਾ ਅੱਜ ਮੁਸ਼ਕਿਲ ਘੜੀ ‘ਚ ਹੈ ਪਰ ਦੁਨੀਆਂ ਪੈਸੇ ਮਗਰ ਤੁਰੀ ਫਿਰਦੀ ਹੈ ਤੇ ਓਸੇ ਨੂੰ ਲੁੱਟ ਕੇ ਖਾ ਰਹੀ ਹੈ,
ਕਿਸਾਨਾਂ ਨੂੰ ਘਟੀਆ ਬੀਜ, ਰੇਹਾ ਸਪਰੇਹਾਂ ਵੇਚੀਆਂਜਾਂਦੀਆਂ ਹਨ, ਸਰਮਾਏਦਾਰਾਂ ਵੱਲੋਂ ਵਧੀਆਂ ਯੂਰੀਆਂ,ਰੇਹਾਂ,ਸਪਰੇਹਾਂ ਗੋਦਾਮਾਂ ;ਚ ਸਟੋਰ ਕਰਕੇ ਰੱਖਿਆ ਜਾਂਦਾ ਹੈ ਤੇ ਮਹਿੰਗੇ ਮੁੱਲ ਤੇ ਫਿਰ ਕਿਸਾਨਾਂ ਨੂੰ ਵੇਚਿਆਂ ਜਾਂਦਾ ਹੈ ਫਿਰ ਕਰਜੇ ਦੀ ਦੂਹਰੀ ਮਾਰ ਨੂੰ ਝੱਲਦਾ ਕਿਸਾਨ ਆਪਣੀ ਫਸਲ ਨੂੰ ਮੰਡੀਆਂ ਤੱਕ ਲੈ ਕੇ ਜਾਂਦਾ ਹੈ ਆਪਣੇ ਪੁੱਤਾਂ ਵਾਂਗੂ ਪਾਲੀ ਫਸਲ ਦਾ ਸਹੀ ਮੁੱਲ ਨਾ ਪੈਣ ਕਾਰਨ ਦੁਖੀ ਕਿਸਾਨਾਂ ਦੇ ਪਰਿਵਾਰ ਜਰਨੈਲ ਸਿੰਘ ਤੇ ਹਰਨਾਮ ਕੌਰ ਵਾਂਗੂ ਸੜਕਾਂ ਤੇ ਧਰਨੇ ਦੇ ਰਹੇ ਹਨ ,ਡਾਂਗਾਂ ਸੋਟੀਆਂ ਖਾ ਰਹੇ ਹਨ, ਆਪਣੇ ਹੀ ਮੁਲਕ ਅੰਦਰ ਉਹਨਾਂ ਨਾਲ ਗੁਲਾਮਾਂ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ, ਕਿਸਾਨਾਂ ਦੀਆਂ ਜਮੀਨਾਂ ਦੀ ਕੁਰਕੀ ਕਰਵਾਈ ਜਾਂਦੀ ਹੈ, ਕੀ ਇਹ ਸਿਲਸਿਲਾ ਇਸੇ ਤਰ੍ਹੁਾਂ ਜਾਰੀ ਰਹੇਗਾ, ਆਖਿਰ ਕਦੋਂ ਤੱਕ?
ਦੇਸ਼ ’ਚ ਕਦੋਂ ਤੱਕ ਲਟਕਦੀ ਰਹੇਗੀ ਕਿਸਾਨੀ



