Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਫ਼ਿਕਰ

Share this story

ਭਾਰਤ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਦੇਸ਼ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਦਾਬੋਸ ਵਿਖੇ ਆਲਮੀ ਆਰਥਿਕ ਫੋਰਮ (ਡਬਲਿਊਈਐਫ) ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਆਪਣਾ ਇਹ ਭਾਸ਼ਣ ਹਿੰਦੀ ਵਿੱਚ ਦਿੱਤਾ ਗਿਆ। ਇਸ ਵੱਡੇ ਪ੍ਰੋਗਰਾਮ ਵਿੱਚ ਭਾਰਤੀ ਪ੍ਰਧਾਨ ਮੰਤਰੀ ਨੂੰ ਬੋਲਣ ਦਾ ਵਿਸ਼ੇਸ਼ ਤੌਰ ’ਤੇ ਮੌਕਾ ਮਿਲਣਾ ਇਸ ਗੱਲ ਦਾ ਸੰਕੇਤ ਹੈ ਕਿ ਸੰਸਾਰ ਵਿੱਚ ਭਾਰਤ ਦਾ ਮਾਣ ਸਤਿਕਾਰ ਪਹਿਲਾਂ ਨਾਲੋਂ ਹੋਰ ਵੱਧ ਰਿਹਾ ਹੈ। ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਬਹੁਤ ਹੀ ਗੰਭੀਰ ਗੱਲਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦਾ ਇਹ ਕਹਿਣਾ ਵੱਡੇ ਮਾਅਨੇ ਰੱਖਦਾ ਹੈ ਕਿ ਸੰਸਾਰ ਅੱਗੇ ਅੱਤਵਾਦ, ਜਲਵਾਯੂ ਤਬਦੀਲੀ ਅਤੇ ਦੇਸ਼ਾਂ ਦਾ ਸਵੈ ਕੇਂਦਰਿਤ ਹੋਣਾ ਵੱਡੀਆਂ ਸਮੱਸਿਆਵਾਂ ਹਨ। ਇਨ੍ਹਾਂ ਤਿੰਨਾਂ ਮੁੱਦਿਆਂ ਉ¤ਪਰ ਉਨ੍ਹਾਂ ਵੱਲੋਂ ਪ੍ਰਗਟਾਏ ਗਏ ਵਿਚਾਰ ਬਹੁਤ ਹੀ ਧਿਆਨ ਨਾਲ ਸੁਣੇ ਗਏ ਹਨ। ਇਨ੍ਹਾਂ ਮੁੱਦਿਆਂ ਉ¤ਪਰ ਸੰਸਾਰ ਪੱਧਰ ’ਤੇ ਇਕ ਮੋਟੀ ਆਮ ਸਹਿਮਤੀ ਬਣਦੀ ਪ੍ਰਤੀਤ ਹੋ ਰਹੀ ਹੈ। ਅੱਤਵਾਦ ਦੇ ਮੁੱਦੇ ਉ¤ਪਰ ਬੇਸ਼ੱਕ ਕਈ ਤਰ੍ਹਾਂ ਦੇ ਮੱਤਭੇਦ ਹਨ, ਪ੍ਰੰਤੂ ਅੱਤਵਾਦ ਰਾਹੀਂ ਹੋ ਰਹੀ ਹਿੰਸਾ ਨੂੰ ਕੋਈ ਵੀ ਪਸੰਦ ਨਹੀਂ ਕਰ ਰਿਹਾ। ਅੱਤਵਾਦੀ ਹਿੰਸਾ ਸਾਰੇ ਮੁਲਕਾਂ ਲਈ ਇਕ ਚੁਣੌਤੀ ਬਣ ਗਈ ਹੈ। ਆਪੋ-ਆਪਣੇ ਰਾਜਸੀ ਹਿੱਤਾਂ ਲਈ ਕੁਝ ਦੇਸ਼ਾਂ ਵੱਲੋਂ ਚੰਗੇ ਅੱਤਵਾਦ ਅਤੇ ਮਾੜੇ ਅੱਤਵਾਦ ਦੇ ਵਿਸ਼ੇਸ਼ਣ ਵਰਤੇ ਜਾ ਰਹੇ ਹਨ। ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਮੁੱਦੇ ਉ¤ਪਰ ਬਹੁਤ ਖੁੱਲ੍ਹ ਕੇ ਵਿਚਾਰ ਪ੍ਰਗਟਾਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ‘ਚੰਗੇ ਅੱਤਵਾਦ’ ਅਤੇ ‘ਮਾੜੇ ਅੱਤਵਾਦ’ ਦਰਮਿਆਨ ਕੀਤਾ ਜਾਂਦਾ ‘ਮਸਨੂਈ ਫ਼ਰਕ’ ਵੀ ਅੱਤਵਾਦ ਜਿੰਨਾ ਹੀ ਘਾਤਕ ਹੈ। ਪ੍ਰਧਾਨ ਮੰਤਰੀ ਵੱਲੋਂ ਉਠਾਏ ਗਏ ਮੁੱਦਿਆਂ ’ਤੇ ਕਈ ਪੱਧਰਾਂ ’ਤੇ ਚਰਚਾ ਸ਼ੁਰੂ ਹੋ ਚੁੱਕੀ ਹੈ। ਇਸ ਪ੍ਰੋਗਰਾਮ ਵਿੱਚ ਲਗਪਗ ਸਾਰੇ ਪ੍ਰਮੁੱਖ ਦੇਸ਼ਾਂ ਦੇ ਮੁਖੀ ਸ਼ਾਮਿਲ ਹਨ। ਪ੍ਰੋਗਰਾਮ ਵਿੱਚ ਇਨ੍ਹਾਂ ਸਾਰੇ ਮੁੱਦਿਆਂ ’ਤੇ ਹੋਰ ਚਰਚਾ ਹੋਵੇਗੀ। ਇਹ ਚੰਗੀ ਗੱਲ ਹੈ ਕਿ ਭਾਰਤ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇਨ੍ਹਾਂ ਸਾਰੇ ਅਹਿਮ ਮੁੱਦਿਆਂ ’ਤੇ ਆਪਣੇ ਸਪੱਸ਼ਟ ਵਿਚਾਰ ਰੱਖੇ ਹਨ। ਇਸ ਨਾਲ ਇਹ ਸੰਦੇਸ਼ ਵੀ ਗਿਆ ਹੈ ਕਿ ਭਾਰਤ ਕਿਸੇ ਵੀ ਦੇਸ਼ ਜਾਂ ਸ਼ਕਤੀ ਦੇ ਦਬਾਅ ਹੇਠ ਕੰਮ ਨਹੀਂ ਕਰ ਰਿਹਾ ਸਗੋਂ ਉਸ ਦੇ ਸਾਰੇ ਕੌਮਾਂਤਰੀ ਮੁੱਦਿਆਂ ਬਾਰੇ ਸਪੱਸ਼ਟ ਅਤੇ ਖੁੱਲ੍ਹੇ ਮੌਲਿਕ ਵਿਚਾਰ ਹਨ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਇਸ ਪ੍ਰੋਗਰਾਮ ਦੇ ਅੰਤਿਮ ਐਲਾਨਨਾਮੇ ਵਿੱਚ ਭਾਰਤ ਦੇ ਵਿਚਾਰਾਂ ਨੂੰ ਪ੍ਰਮੁੱਖਤਾ ਦਿੱਤੀ ਜਾਵੇ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਸ਼ਮੂਲੀਅਤ ਅਤੇ ਉਨ੍ਹਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਨਾਲ ਭਾਰਤ ਦਾ ਕੱਦ ਹੋਰ ਵਧਿਆ ਹੈ। ਇਸ ਕਾਰਗੁਜ਼ਾਰੀ ਲਈ ਪ੍ਰਧਾਨ ਮੰਤਰੀ ਨਿੱਜੀ ਤੌਰ ’ਤੇ ਵੀ ਵਧਾਈ ਦੇ ਪਾਤਰ ਹਨ।
– ਬਲਜੀਤ ਸਿੰਘ ਬਰਾੜ

WRITTEN BY