Skip to content
Independent perspectives. Global stories.
BREAKING

ਮੋਟਰਾਂ ’ਤੇ ਮੀਟਰ ਲਗਾਉਣ ਆਏ ਬਿਜਲੀ ਅਧਿਕਾਰੀਆਂ ਦਾ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਘੇਰਾਓ

Share this story

ਮੂਨਕ, 24 ਜਨਵਰੀ (ਕੁਲਵੰਤ ਸਿੰਘ ਦੇਹਲਾ)-ਸਥਾਨਕ ਸ਼ਹਿਰ ਦੇ ਨਜਦੀਕੀ ਪਿੰਡ ਦੇਹਲਾ ਸ਼ੀਹਾਂ ਵਿਖੇ ਬਿਜਲੀ ਬੋਰਡ ਦੇ ਅਧਿਕਾਰੀਆਂ ਵਲੋਂ ਖੇਤਾਂ ਵਾਲੀਆਂ ਮੋਟਰਾਂ ਤੇ ਮੀਟਰ ਲਗਾਉਣ ਦੀ ਕੀਤੀ ਕੋਸ਼ਿਸ਼ ਨੂੰ ਕਿਸਾਨਾਂ ਨੇ ਰੋਕ ਦਿਤਾ ਪੂਰੀ ਜਾਣਕਾਰੀ ਅਨੁਸਾਰ ਜਦੋਂ ਅਜ ਸਵੇਰੇ ਬਿਜਲੀ ਬੋਰਡ ਦੇ ਅਧਿਕਾਰੀਆਂ ਆਪਣੀ ਪੂਰੀ ਟੀਮ ਸਮੇਤ ਖੇਤਾਂ ਵਾਲੀਆਂ ਮੋਟਰਾਂ ਮੀਟਰ ਲਗਾਉਣ ਲਈ ਪਹੁੰਚੇ ਤਾਂ ਤੁਰੰਤ ਹੀ ਪਿੰਡ ਵਾਸੀ ਇਕਠੇ ਹੋ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬਿਜਲੀ ਅਧਿਕਾਰੀਆਂ ਦਾ ਖੇਤਾਂ ਵਿਚ ਹੀ ਘਿਰਾਓ ਕਰ ਲਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸੋਰ ਨੇ ਇਕਠੇ ਹੋ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਜਿਲ੍ਹਾ ਹੈਡਕੁਆਟਰ ਤੇ ਕਰਜਾ ਮੁਕਤੀ ਅੰਦੋਲਨ ਕੀਤਾ ਜਾ ਰਿਹਾ ਹੈ ਉਧਰ ਦੂਜੇ ਪਾਸੇ ਸਰਕਾਰ ਦੀ ਸ਼ੈਅ ਤੇ ਬਿਜਲੀ ਬੋਰਡ ਵਲੋਂ ਕਿਸਾਨਾਂ ਦੀਆਂ ਖੇਤਾਂ ਵਾਲੀਆਂ ਮੋਟਰਾਂ ਤੇ ਮੀਟਰ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨੂੰ ਕਿਸਾਨਾਂ ਦੇ ਸਹਿਯੋਗ ਨਾਲ ਰੋਕ ਦਿਤਾ ਗਿਆ ਹੈ ਇਸ ਮੌਕੇ ਬਹਾਲ ਸਿੰਘ ਢੀਂਡਸਾ, ਸੂਬਾ ਸਿੰਘ ਸੰਗਤਪੁਰਾ, ਛੋਟਾ ਸਿੰਘ ਘੋੜੇਨਾਵ, ਗੁਰਦੇਵ ਸਿੰਘ ਦੇਹਲਾ, ਅਮਨਦੀਪ ਸਿੰਘ, ਲਾਭ ਸਿੰਘ, ਜਗਾ ਸਿੰਘ ਦੇਹਲਾ, ਸ਼ਿੰਗਾਰਾ ਸਿੰਘ, ਰਾਮਲਾਲ ਸਿੰਘ ਸਾਬਕਾ ਸਰਪੰਚ, ਬਲਕਾਰ ਸਿੰਘ, ਮਲਕੀਤ ਸਿੰਘ, ਆਦਿ ਹਾਜ਼ਰ ਸਨ।

WRITTEN BY