Skip to content
Independent perspectives. Global stories.
BREAKING

ਰਾਹੁਲ-ਸੋਨੀਆਂ- ਮੋਦੀ ਮੈਜਿਕ

Share this story

ਹਾਲ ਹੀ ਵਿੱਚ ਹੋਈਆਂ ਦੋ ਰਾਜਾਂ ਹਿਮਾਚਲ ਤੇ ਖਾਸ ਤੌਰ ’ਤੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਹਿੰਦੁਸਤਾਨ ਦੇ ਹੁਕਮਰਾਨ ਨਰੇਂਦਰ ਮੋਦੀ ਤੇ ਸਾਬਕਾ ‘ਹੁਕਮਰਾਨ’ ਸੋਨੀਆਂ-ਰਾਹੁਲ ਦਰਮਿਆਨ ਹੋਈ ਅਸਿੱਧੀ ਜੰਗ ਵਿੱਚ ਬੇਸ਼ੱਕ ਨਰੇਂਦਰ ਮੋਦੀ ਦਾ ਹਕੂਮਤੀ ਚੌਥੇ ਸਾਲ ਤੱਕ ਅੱਪੜਣ ਤੱਕ ਵੀ ‘ਮੈਜਿਕ’ ਬਰਕਰਾਰ ਰਿਹਾ, ਪਰ ‘ਤਿਆਗ ਦੀ ਮੂਰਤ’ ਸੋਨੀਆਂ ਗਾਂਧੀ ਆਪਣੇ ਫਰਜੰਦ ਰਾਹੁਲ ਗਾਂਧੀ ਨੂੰ ਨਾ ਕੇਵਲ ਆਪਣਾ ਉਤਰਾਧਿਕਾਰੀ ਬਣਾਉਣ ਵਿੱਚ ਸਫਲ ਰਹੀ ਸਗੋਂ ਮੋਦੀ ਦੇ ਆਪਣੇ ਜੱਦੀ ਸੂਬੇ ਵਿੱਚ ਗਰਜ ਕੇ ਰਾਹੁਲ ਨੇ ਵੀ ਅਜਿਹਾ ‘ਮੈਜਿਕ’ (ਜਾਦੂ) ਵਿਖਾਇਆ ਕਿ ਇੰਨੀ ਉਮਰ ਹੋ ਜਾਣ ਦੇ ਬਾਵਜੂਦ ਆਪਣੇ ’ਤੇ ਲੱਗੇ ‘ਪੱਪੂ’ ਹੋਣ ਦੇ ਕ¦ਕ ਨੂੰ ਧੋਹ ਕੇ ਰੱਖ ਦਿੱਤਾ।
ਇਹੋ ਵਜ੍ਹਾ ਰਹੀ ਕਿ ਰਾਹੁਲ ਨੇ ਹਿੰਦੁਸਤਾਨ ਨੂੰ ਕਾਂਗਰਸ ਮੁਕਤ ਕਰ ਕੇ ਪੂਰੇ ਮੁਲਕ ’ਚ ‘ਕਮਲ’ ਖਿੜਾਉਣ ਦਾ ਸੁਪਨਾ ਲੈਣ ਵਾਲੇ ਨਰੇਂਦਰ ਮੋਦੀ ਨੂੰ ਆਪਣੀ ਵਜ਼ਾਰਤ ਸਹਿਤ ਗੁਜਰਾਤ ’ਚ ਡੇਰੇ ਜਮਾਈ ਰੱਖਣ ਦੇ ਬਾਵਜੂਦ ਚੈਨ ਦੀ ਨੀਂਦ ਸੌਣ ਨਹੀਂ ਦਿੱਤਾ । ਬੇਸ਼ਕ ਉਹ ਮੁਲਕ ਦੇ ਦੋ ਹੋਰ ਸੂਬੇ ਜਿੱਤ ਆਪਣੀ ਪਾਰਟੀ ਦੇ ‘ਕਮਲ’ ਲਹਿਰਾਉਣ ਵਿੱਚ ਸਫਲ ਰਹੇ ਪਰ ਇਸ ਬਾਦਸ਼ਾਹੀ ਲਈ ਹਿਮਾਚਲ ’ਚ ‘ਠੰਢ’ ਹੋਣ ਦੇ ਬਾਵਜੂਦ ਤ੍ਰੇਲੀਆਂ ਬਰਕਰਾਰ ਰਹੀਆਂ।
ਖ਼ੈਰ! ਫਿਰ ਵੀ ਇਹ ਹਿੁੰਦਸਤਾਨ ਦਾ ਹੁਕਮਰਾਨ ਬਣਨ ਤੋਂ ਪਹਿਲਾਂ ਗ੍ਰਹਿ ਪ੍ਰਦੇਸ਼ ਗੁਜਰਾਤ ਵਿੱਚ ਲਗਾਤਾਰ ਤਿੰਨ ਵਾਰ ਹੁਕਮਰਾਨ ਰਹਿ ਚੁੱਕੇ ਨਰੇਂਦਰ ਮੋਦੀ ਤੇ ਉਨ੍ਹਾਂ ਦੀ ਸੱਜੀ ਬਾਂਹ ਬਣੇ ਹੋਏ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਆਪਸੀ ਜੁਗਲਬੰਦੀ ਦਾ ਕਮਾਲ ਸੀ ਕਿ ਉਨ੍ਹਾਂ ਦੀ ਰਣਨੀਤੀ ਪੂਰੀ ਤਰ੍ਹਾਂ ਸਫਲ ਰਹੀ, ਆਪੋਜ਼ੀਸ਼ਨ ਵੱਲੋਂ ਮੋਦੀ ਰਾਜ ਦੀ ਜੰਮ ਕੇ ਆਲੋਚਨਾ ਕਰਨ ਲਈ ਛੱਡੇ ਅਗਨ-ਬਾਣਾਂ ਦੇ ਬਾਵਜੂਦ । ਗੁਜਰਾਤ ਵਿੱਚ 22 ਸਾਲ ਦੀ ਭਾਜਪਾ ਹੁਕੂਮਤ ਦੀ ਵਜ੍ਹਾ ਕਾਰਨ ‘ਐਂਟੀ ਇਨਕੰਬੈਂਸੀ’ ਦਾ ਸ਼ਿਕਾਰ ਹੋਣ ਦੇ ਬਾਵਜੂਦ ਭਾਜਪਾ ਦਾ ‘ਕਮਲ’ ਬਰਕਰਾਰ ਰਿਹਾ ।
ਮੋਦੀ ‘ਸ਼ਾਹ’ ਮੈਜਿਕ ਦੇ ਇਸ ਜਲਵੇ ਬਾਅਦ ਗੁਜਰਾਤ ਵਿੱਚ ਭਾਜਪਾ ਦੀ ਤੁਲਨਾ ਪੱਛਮ ਬੰਗਾਲ ਦੀ ਵਾਮ ਮੋਰਚਾ ਸਰਕਾਰ ਨਾਲ ਕੀਤੀ ਜਾ ਰਹੀ ਹੈ ਜਿਸ ਨੇ ¦ਮੇ ਸਮੇਂ ਤੱਕ ਅਜਿਤ ਰਹਿਣ ਦਾ ਰਿਕਾਰਡ ਬਣਾਇਆ ਸੀ । ਪਰ ਭਾਜਪਾ ਦੇ ਇਨ੍ਹਾਂ ਦੋਨਾਂ ਮਹਾਂਰਥੀਆਂ ਦਾ ਵਿਜੇ ਰੱਥ ਤਾਂ ਇਸ ਤੋਂ ਵੀ ਕਿਤੇ ਅਗਾਂਹ ਨਿਕਲ ਗਿਆ ਹੈ ।
ਕਮਿਊਨਿਸਟ ਤਾਂ ਕੇਰਲ ਤੋਂ ਬਾਅਦ ਪੱਛਮੀ ਬੰਗਾਲ ਦੀ ਜਿੱਤ ਨੂੰ ਤ੍ਰਿਪੁਰਾ ਤੋਂ ਅੱਗੇ ਨਾ ਲਿਜਾ ਸਕੇ ਜਦ ਕਿ ਮੋਦੀ ‘ਸ਼ਾਹ’ ਭਾਜਪਾ ਰਥ ਨੂੰ ਤਕਰੀਬਨ ਆਲ ਇੰਡੀਆ ’ਚ ਲਿਜਾ ਚੁੱਕੇ ਹਨ । ਮੋਦੀ-ਸ਼ਾਹ ਦੇ ਇਸ ਰੱਥ ਨੂੰ ਆਪੋਜ਼ੀਸ਼ਨ ਦੇ ਨੋਟਬੰਦੀ ਤੇ ਜੀ ਐਸ ਟੀ ਭੱਥਿਆਂ ਵਿੱਚੋਂ ਦਾਗੇ ਧੂੰਆਂ-ਧਾਰ ਤੀਰ ਵੀ ਨਾ ਡੱਕ ਸਕੇ ਤੇ ਇਹ ‘ਵਿਕਾਸ’ ਦੇ ਰਾਹ ਤੁਰਦਾ ‘ਜੰਗ’ ਖੇਤਰ ’ਚ ਬੇ-ਖੌਫ ਆਪਣੇ ਵਿਰੋਧੀਆਂ ਨੂੰ ਧੂੜਾਂ ਚਟਾਉਂਦਾ ਜਾ ਰਿਹਾ ਹੈ :
ਜਾਦੂਗਰ ਜਾਦੂਗਰ ਜਾਏਗਾ,
ਕਿਸੇ ਕੋ ਸਮਝ ਨਹੀਂ ਆਏਗਾ ।
ਓਧਰ ਤਕਰੀਬਨ ਦੋ ਦਹਾਕੇ ਕਾਂਗਰਸ ਦੀ ਧੜੱਲੇਦਾਰ ਪ੍ਰਧਾਨਗੀ ਸੰਭਾਲਣ ਦੇ ਬਾਅਦ ਸੋਨੀਆਂ ਗਾਂਧੀ ਦੁਆਰਾ ਪਾਰਟੀ ਦੀ ਕਮਾਨ ਆਪਣੇ ਫਰਜੰਦ ਰਾਹੁਲ ਗਾਂਧੀ ਨੂੰ ਸੰਭਾਲ ਕੇ ਪ੍ਰਧਾਨਗੀ ਦਾ ਤਾਜ ਆਪਣੇ ਪਰਿਵਾਰ ’ਚ ਬਰਕਰਾਰ ਰੱਖਣ ਨਾਲ ਸੋਨੀਆਂ-ਰਾਹੁਲ ਦਾ ਮੈਜਿਕ ਵੀ ਮੋਦੀ-ਮੈਜਿਕ ਦੇ ਸਮਾਂਨਤਰ ਜਲਵਾ ਵਿਖਾ ਰਿਹਾ ਹੈ। ਵਰਨਾ ਹਾਸ਼ੀਏ ’ਤੇ ਜਾ ਚੁੱਕੀ ਕਾਂਗਰਸ ਜਿਸ ਦੇ ਖੇਰੂੰ-ਖੇਰੂੰ ਹੋਣ ਦੀਆਂ ਕਿਆਸ-ਅਰਾਈਆਂ ਚੱਲ ਰਹੀਆਂ ਸਨ, ਦੇ ਸੰਕਟ ’ਚੋਂ ਨਿਕਲ ਕੇ ਇਹ ਮੋਦੀ ‘ਸ਼ਾਹ ਨੂੰ ‘ਵਖਤ ਨਾ ਪਾਈ ਰੱਖਦੀ’ ।
ਕਮਾਲ ਨਹੀਂ ਕਿ ਮੋਤੀ ਲਾਲ ਨਹਿਰੂ ਤੋਂ ਲੈ ਕੇ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਦੀ ਮਜਬੂਤ ਪਕੜ ਵਾਲੀ ਇਸ ਕਾਂਗਰਸ ਨੂੰ ਰਾਹੁਲ ਦੀ ਕਮਾਨ ਹੇਠ ਜਾਣ ਤੋਂ ਰੋਕਣ ਲਈ ਕਈ ‘ਟਕਸਾਲੀ’ ਕਾਗਰਸੀ ਆਪਣੀ ਟਕਸਾਲੀ ‘ਕਸਵੱਟੀ’ ਦਾ ਕ੍ਰਿਸ਼ਮਾ ਤੱਕ ਨਹੀਂ ਵਿਖਾ ਸਕੇ ਤੇ ਦੱਬਵੀ ਸੁਰ ਵਿੱਚ ਇਨ੍ਹਾਂ ਮਾਂ-ਪੁੱਤਾਂ ਦੇ ਖਿਲਾਫ ‘ਵਿਦੇਸ਼ੀ ਕਾਰਜ-ਸ਼ੈਲੀ’ ਨੂੰ ਪੀ-ਪੀ ਕੇ ਕੋਸਣ ਦੇ ਬਾਵਜੂਦ ਸਮਾਂ ਆਉਣ ’ਤੇ ਠੁੱਸ ਹੋ ਕੇ ਰਹਿ ਗਏ ਹੋਣ ।
ਸਿਆਸੀ ਵਿਰੋਧੀਆਂ ਦੇ ਲੱਖ ‘ਇਟਲੀ-ਇਟਲੀ’ ਕੂਕਣ ਦੇ ਬਾਵਜੂਦ ਕਾਂਗਰਸ ਪ੍ਰਧਾਨ ਬਣ ਕੇ ਹਾਲ ਹੀ ਵਿੱਚ ਗੋਆ ਅੰਦਰ ਨੰਗੇ ਪੈਰੀਂ ਸਾਈਕਲ ਚਲਾ ਕੇ ਆਪਣਾ ‘ਰਿਟਾਇਰਮੈਂਟ ਜਲਵਾ’ ਵਿਖਾਉਣ ਵਾਲੀ ਸੋਨੀਆਂ ਨੇ ਹਿੰਦੀ ਤਾਂ ਸਿੱਖੀ ਹੀ, 19 ਸਾਲ ਵਿੱਚ ਸਾਰੇ ਹਿੰਦੁਸਤਾਨੀ ਰੀਤੀ-ਰਿਵਾਜਾਂ ਵਿੱਚ ਇਸ ਕਦਰ ਢਲ ਗਈ ਕਿ ਅਵਾਮ ਅਚੰਭੇ ਨਾਲ ਵੇਖਦਾ ਦੰਗ ਹੀ ਰਹਿ ਗਿਆ। ਐਤਕੀਂ ਵੀ ਮੁਕਾਬਲਾ ਬੇਸ਼ਕ ਨਰੇਂਦਰ ਮੋਦੀ ਤੇ ਰਾਹੁਲ ਗਾਂਧੀ ਦਰਮਿਆਨ ਸੀ, ਪਰ ਕਾਂਗਰਸ ਦੀ ਕਮਾਨ ਤਾਂ ਇਟਲੀ ਤੋਂ ਆ ਕੇ ਬਰਾਸਤਾ ਡਾ. ਮਨਮੋਹਨ ਸਿੰਘ ਹਿੰਦੁਸਤਾਨ ’ਤੇ ਹਕੂਮਤ ਕਰਨ ਵਾਲੀ ‘ਤਿਆਗ ਦੀ ਮੂਰਤ’ ਸੋਨੀਆਂ ਦੀ ਹੀ ਸੀ ।
ਤੇ ਹਿੰਦੁਸਤਾਨ ਦੀ ਇਸ ਸਾਬਕਾ ‘ਹੁਕਮਰਾਨ’ ਦੁਆਰਾ ਮੁਲਕ ਦੇ ਮੌਜੂਦਾ ਹੁਕਮਰਾਨ ਦਾ ਅਗਲੀ ਵਾਰ ਵੀ ਬਰਕਰਾਰ ਰਹਿਣ ਦਾ ਰਾਹ ਡੱਕਣ ਲਈ ਆਪਣੇ ਫਰਜੰਦ ਰਾਹੁਲ ਵਿੱਚ ਆਤਮ ਵਿਸ਼ਵਾਸ਼ ਭਰ ਕੇ ਪਾਰਟੀ ਵਿੱਚ ਨਵੀਂ ਰੂਹ ਫੂਕਦਿਆਂ ਕਮਾਨ ਸੌਂਪਣਾ ਇੱਕ ਮੰਝੇ ਹੋਏ ਸਿਆਸਤਦਾਨ ਦੀ ਚਾਣਕਿਆ ਨੀਤੀ ਜਲਵੇ ਜਾਂ ਮੋਦੀ ਸ਼ਾਹ ਜਲਵੇ ਤੋਂ ਘੱਟ ਨਹੀਂ। ਖ਼ੈਰ ! ਫਿਰ ਵੀ ਹਿੰਦੁਸਤਾਨ ਦਾ ਹੁਕਮਰਾਨ ਨਰੇਂਦਰ ਮੋਦੀ ਵੱਡਾ ਜਾਦੂਦਰ ਹੈ ਜਿਸ ਨੇ ਆਪੋਜ਼ੀਸ਼ਨ ਹੀ ਨਹੀਂ, ਆਪਣੇ ਪਾਰਟੀ ਅੰਦਰਲੇ ਸ਼ਰੀਕਾਂ ਦੀ ਵੀ ਨੀਂਦ ਹਰਾਮ ਕੀਤੀ ਹੋਈ ਹੈ : ਤੂਨੇ ਖੇਲ੍ਹ ਐਸਾ ਖੇਲ੍ਹਾ
ਤੇਰੀ ਯਾਦ ਮੇਂ ਜਾਗੂੰ ਰਾਤ ਭਰ
ਬਾਜੀਗਰ ਓ ਬਾਜੀਗਰ
ਤੂੰ ਹੈ ਬੜਾ ਜਾਦੂਗਰ।

WRITTEN BY