ਇੰਦਰਜੀਤ ਸਿੰਘ ਹਸਨਪੁਰੀ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮਾਨਸਿਕਤਾ ਨੂੰ ਆਪਣੇ ਗੀਤਾਂ ਦਾ ਮੁਦਈ ਬਣਾਇਆ ਸੀ। ਗੀਤ ਸਾਹਿਤ ਦੀ ਅਜਿਹੀ ਵੰਨਗੀ ਹੈ ਜਿਸ ਰਾਂਹੀ ਸੌਖੇ ਤੇ ਸਰਲ ਢੰਗ ਨਾਲ ਔਖੀ ਤੋ ਂਔਖੀ ਗੰਭੀਰ ਸਮੱਸਿਆ ਨੂੰ ਪ੍ਰਗਟਾਇਆ ਜਾਂਦਾ ਹੈ ਜੋ ਕਿ ਸਿੱਧੇ ਤੌਰ ਤੇ ਲੋਕਾਂ ਦੇ ਮਨਾਂ ਨੂੰ ਟੁੰਬਦੀ ਕੰਬਣੀ ਛੇੜਦੀ ਤੇ ਝਨਝਨਾਹਟ ਪੈਦਾ ਕਰਦੀ ਹੈ। ਗੀਤਾਂ ਵਿਚੋ ਂਲੋਕ ਗੀਤ ਲੋਕਾਂ ਦੀ ਬੋਲੀ ਦੀ ਸਰਲ ਤੋ ਂਸਰਲ ਸ਼ਬਦਾਵਲੀ ਵਿਚ ਲਿਖੇ ਜਾਂਦੇ ਹਨ ਜੋ ਆਮ ਤੇ ਸਾਧਾਰਣ ਵਿਅਕਤੀ ਵਿਚ ਵੀ ਸ਼ਰਸ਼ਰਾਹਟ ਪੈਦਾ ਕਰਦੇ ਹਨ। ਸ੍ਰੀ ਇੰਦਰਜੀਤ ਸਿੰਘ ਹਸਨਪੁਰੀ ਇਕ ਅਜਿਹਾ ਗੀਤਕਾਰ ਸੀ ਜਿਸਨੇ ਗ਼ਜ਼ਲਾਂ ਵੀ ਅਜਿਹੀਆਂ ਲਿਖੀਆਂ ਜਿਹੜੀਆਂ ਬਹੁਤ ਹੀ ਸਰਲ ਭਾਸ਼ਾ ਵਿਚ ਅਤੇ ਲੋਕਾਂ ਦੇ ਮਨਾਂ ਤੇ ਸਿਧਾ ਪ੍ਰਭਾਵ ਪਾਉਦਂੀਆਂ ਸਨ। ਇੰਦਰਜੀਤ ਸਿੰਘ ਹਸਨਪੁਰੀ ਨੇ ਜਿੰਦਗੀ ਦੇ ਦੁਖ ਸੁਖ ਬਰਾਬਰ ਮਾਣੇ ਹਨ। ਸ੍ਰੀ ਹਸਨਪੁਰੀ ਦਾ ਜਨਮ 19 ਅਗਸਤ 1932 ਨ੍ਵੰ ਆਪਣੇ ਨਾਨਕੇ ਪਿੰਡ ਗੁਰੂ ਸਰ ਸੁਧਾਰ ਵਿਖੇ ਹੋਇਆ।ਕਹਿੰਦੇ ਹਨ ਜੇ ਰੱਬ ਮੇਹਰਬਾਨ ਹੋਵੇ ਤਾਂ ਇਨਸਾਨ ਨੂੰ ਅਰਸ਼ਾਂ ਤੇ ਚੜ੍ਹਾ ਦਿੰਦਾ ਹੈ ਪ੍ਰੰਤੂ ਜੇਕਰ ਕਹਿਰਬਾਨ ਹੋ ਜਾਵੇ ਤਾਂ ਅਰਸ਼ਾਂ ਤੋ ਂਫਰਸ਼ ਤੇ ਸੁਟ ਦਿੰਦਾ ਹੈ। ਇਸੇ ਤਰ੍ਹਾਂ ਹੋਇਆ ਇੰਦਰਜੀਤ ਸਿੰਘ ਹਸਨਪੁਰੀ ਨਾਲ। ਹਸਨਪੁਰੀ ਦਾ ਪਿਤਾ ਸ੍ਰੀ ਜਸਵੰਤ ਸਿੰਘ ਠੇਕੇਦਾਰ ਪ੍ਰਸਿਧ ਲੇਖਕ ਸ੍ਰੀ ਖੁਸ਼ਵੰਤ ਸਿੰਘ ਦੇ ਪਿਤਾ ਸਰ ਸੋ ਸਿੰਘ ਦੇ ਨਾਲ ਠੇਕੇਦਾਰੀ ਦਾ ਕੰਮ ਕਰਦਾ ਸੀ। ਦਿਲੀ ਦੀ ਕਨਾਟ ਪਲੇਸ ਦੀ ਮਾਰਕੀਟ ਦੀ ਉਸਾਰੀ ਸਰ ਸ਼ੋਭਾ ਸਿੰਘ ਨੇ ਕਰਵਾਈ ਸੀ ਤੇ ਸ੍ਰੀ ਜਸਵੰਤ ਸਿੰਘ ਉਹਨਾਂ ਨਾਲ ਹੀ ਉਥੇ ਠੇਕੇਦਾਰੀ ਕਰਦੇ ਸਨ। ਪਰਿਵਾਰ ਖੁਸ਼ੀਆਂ ਤੇ ਖੇੜਿਆਂ ਵਿਚ ਆਨੰਦ ਮਾਣ ਰਿਹਾ ਸੀ। ਪਰਮਾਤਮਾ ਦਾ ਐਸਾ ਚਕਰ ਚਲਿਆ ਕਿ 1947 ਵਿਚ ਸ੍ਰੀ ਜਸਵੰਤ ਸਿੰਘ ਸਵਰਗ ਸਿਧਾਰ ਗਏ। ਉਸ ਸਮੇ ਂਸ੍ਰੀ ਇੰਦਰਜੀਤ ਸਿੰਘ ਹਸਨਪੁਰੀ 15 ਸਾਲਾਂ ਦੇ ਮਸਫੁਟ ਗਭਰੂ ਸਨ। ਘਰ ਦੀ ਸਾਰੀ ਜਿੰਮੇਵਾਰੀ ਇਸ ਮਾਸੂਮ ਦੇ ਜਿੰਮੇ ਪੈ ਗਈ ਤੇ ਮਾਂ ਭਗਵਾਨ ਕੌਰ ਆਪਣੇ ਪੇਕੇ ਪਿੰਡ ਸੁਧਾਰ ਚਲੀ ਗਈ। ਪਿਤਾ ਦੀ ਮੌਤ ਤੋ ਂਬਾਅਦ ਇੰਦਰਜੀਤ ਸਿੰਘ ਹਸਨਪੁਰੀ ਨੂੰ ਰੋਜੀ ਰੋਟੀ ਕਮਾਉਣ ਲਈ ਪੜਾਈ ਵਿਚਾਲੇ ਛਡਣੀ ਪਈ ਅਤੇ ਲੁਧਿਆਣਾ ਵਿਖੇ ਨੌਲਖਾ ਸਿਨਮਾ ਦੇ ਸਾਹਮਣੇ ਲਕੜ ਦਾ ਖੋਖਾ ਲਗਾ ਕੇ ਪੇਂਿਟੰਗ ਦਾ ਕੰਮ ਸ਼ੁਰੂ ਕਰ ਦਿਤਾ। ਸਿਨਮੇ ਦੇ ਸਾਹਮਣੇ ਹਰ ਰੋਜ ਕੰਮ ਕਰਨ ਕਰਕੇ ਗੀਤ ਲਿਖਣ ਦਾ ਸ਼ੌਕ ਪੈਦਾ ਹੋ ਗਿਆ। ਗ੍ਰਾਮੋਫੋਨ ਰਿਕਾਰਡਾਂ ਉਪਰ ਨੰਦ ਲਾਲ ਨੂਰਪੁਰੀ ਤੇ ਹੋਰ ਗੀਤਕਾਰਾਂ ਨਾਂ ਲਿਖੇ ਦੇਖਕੇ ਉਸਨੂੰ ਆਪਣਾ ਨਾਂ ਉਹਨਾਂ ਰਿਕਾਰਡਾਂ ਤੇ ਦਿਖਾਉਣ ਦੀ ਇਛਾ ਪੈਦਾ ਹੋ ਗਈ। ਇਸ ਖੋਖੇ ਤੇ ਲੁਧਿਆਣਾ ਵਿਖੇ ਰਹਿਣ ਵਾਲੇ ਲੇਖਕਾਂ ਦਾ ਆਉਣਾ ਜਾਣਾ ਹੋ ਗਿਆ। ਬੜੀ ਮਿਹਨਤ ਮੁਸ਼ਕੱਤ ਕਰਕੇ ਇਥੇ ਹੀ ਇਕ ਛੋਟੀ ਜਿਹੀ ਦੁਕਾਨ ਲੈ ਲਈ। ਗੀਤ ਲਿਖਣ ਦਾ ਚਸਕਾ ਸਾਹਿਤਕਾਰਾਂ ਤੇ ਲੇਖਕਾਂ ਦੇ ਸਾਥ ਨੇ ਹੋਰ ਵਧਾ ਦਿਤਾ। ਉਸਦੇ ਪਹਿਲੇ ਗੀਤਾਂ ਵਿਚੋ ਂਸਭ ਤੋ ਂਜਿਆਦਾ ਹਰਮਨ ਪਿਆਰਾ ਗੀਤ ਜੋ ਘੁੰਡ ਕੱਢਣ ਵਰਗੀਆਂ ਸਮਾਜਕ ਬੁਰਾਈਆਂ ਦੇ ਵਿਰੁਧ ਪਹਿਲੀ ਆਵਾਜ ਸੀ ਅਤੇ ਮੰਗ ਕੇ ਖਾਣ ਦੀ ਪ੍ਰਵਿਤੀ ਦੇ ਖਿਲਾਫ ਬਹੁਤ ਹੀ ਸੁੱਚਜੇ ਤੇ ਨਮਰ ਢੰਗ ਨਾਲ ਕੀਤਾ ਵਿਅੰਗ ਸੀ। ਉਮਰ ਦੇ 27ਵੇ ਸਾਲ ਵਿਚ ਐਚ.ਐਮ.ਵੀ ਕੰਪਨੀ ਨੇ ਇਹ ਗੀਤ ਸ਼ਾਦੀ ਰਾਮ ਤੇ ਬਖਸ਼ੀ ਰਾਮ ਦੀ ਆਵਾਜ ਵਿਚ ਕੱਢਿਆ ਜਿਸ ਦੇ ਬੋਲ ਹਨ:-
ਸਾਧੂ ਹੁੰਦੇ ਰੱਬ ਵਰਗੇ,
ਘੁੰਡ ਕੱਢਕੇ ਖੈਰ ਨਾ ਪਾਈਏ
ਉਹਨਾਂ ਜਿੰਦਗੀ ਦੀ ਅਟਲ ਸਚਾਈ ਨੂੰ ਵੀ ਬਹੁਤ ਹੀ ਸਰਲ ਅਤੇ ਸ਼ਪਸ਼ਟ ਲਫਜਾਂ ਰਾਂਹੀ ਇਕ ਗੀਤ ਵਿਚ ਮਲਮਲ ਦੀ ਕੁੜਤੀ ਨਾਲ ਤੁਲਨਾਂ ਕਰਕੇ ਆਉਣ ਵਾਲੀ ਮੌਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਗੀਤਕਾਰ ਲਿਖਦਾ ਹੈ: ਕੁੜਤੀ ਮਲਮਲ ਦੀ ਢਾਈ ਦਿਨ ਨਾਂ ਜਵਾਨੀ ਨਾਲ ਰਹਿੰਦੀ,
ਇਸ ਗੀਤ ਨੂੰ ਬਾਲੀਵੁਡ ਦੇ ਪ੍ਰਸਿਧ ਗਜਲਗੋ ਜਗਜੀਤ ਸਿੰਘ ਨੇ ਗਾਇਆ ਹੈ, ਮਲਮਲ ਦੀ ਕੁੜਤੀ ਅਤੇ ਜਵਾਨੀ ਦੀ ਤੁਲਨਾ ਕਰਕੇ ਮਹਿਸੂਸ ਕਰਵਾ ਦਿਤਾ ਹੈ ਕਿ ਜਵਾਨੀ ਦਾ ਬਹੁਤਾ ਮਾਣ ਨਹੀ ਂਕਰਨਾ ਚਾਹੀਦਾ ਇਹ ਤਾਂ ਮਲਮਲ ਦੇ ਕਪੜੇ ਦੀ ਤਰਾਂ ਕੁਝ ਦਿਨਾਂ ਦੀ ਹੀ ਪਰਹੁਣੀ ਹੁੰਦੀ ਹੈ। ਇਸੇ ਤਰ੍ਹਾਂ ਇਕ ਹੋਰ ਗੀਤ ਵਿਚ ਜਿਸ ਨੂੰ ਚਿਤਰਾ ਜਗਜੀਤ ਸਿੰਘ ਨੇ ਗਾਇਆ ਹੈ, ਵਿਚ ਗੀਤਕਾਰ ਨੇ ਚਰਖਾ ਤੇ ਸੋਨੇ ਦੀਆਂ ਮੇਖਾਂ ਦੇ ਬਿੰਬ ਨੂੰ ਵਰਤ ਕੇ ਜਿੰਦਗੀ ਦੀ ਮਹਤਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੇ ਗੀਤਾਂ ਦਾ ਵਿਸ਼ਾ ਭਾਂਵੇ ਇਹਨਾਂ ਵਿਚੋ ਕੋਈ ਵੀ ਹੋਵੇ ਉਸ ਦੇ ਹਰੇਕ ਗੀਤ ਵਿਚੋ ਸਮਾਜਿਕਤਾ ਅਤੇ ਸਮਾਜਿਕ ਬੁਰਾਈਆਂ ਦੇ ਖਿਲਾਫ ਹੋਣ ਦੀ ਝਲਕ ਜਰੂਰੀ ਪੈਦਂੀ ਹੈ। ਉਸ ਦੇ ਰੋਮਾਂਟਿਕ ਗੀਤਾਂ ਵਿਚੋਂ- ਜੇ ਮੁੰਡਿਆ ਮੇਰੀ ਤੋਰ ਤੂੰ ਵੇਖਣੀ, ਗੜਬਾ ਲੈ ਦੇ ਚਾਂਦੀ ਦਾ
ਲੱਕ ਹਿੱਲ ਮਜਾਜਣ ਜਾਂਦੀ ਦਾ
ਤੇਰੀਆਂ ਮੁਹੱਬਤਾਂ ਨੇ ਮਾਰ ਸੁ ਦੱਸ ਕੀ ਕਰਾਂ
ਇਸ਼ਕ ਨੇ ਛੱਜ ਵਿਚ ਪਾ ਸੁ ਦੱਸ ਕੀ ਕਰਾਂ
ਇਹ ਗੀਤ ਪੰਜਾਬ ਦੀ ਕੋਇਲ ਕਹੀ ਜਾਂਦੀ ਸੁਰਿੰਦਰ ਕੌਰ ਅਤੇ ਹਰਚਰਨ ਗਰੇਵਾਲ ਨੇ ਗਾਇਆ ਸੀ। ਇਸ ਗੀਤ ਦੀਆਂ ਧੁੰਮਾਂ ਪੰਜਾਬ ਵਿਚ ਹੀ ਨਹੀ ਂਸਗੋ ਦੂਨੀਆਂ ਵਿਚ ਵੀ ਪੈ ਗਈਆਂ ਸਨ। ਇਸ ਗੀਤ ਨੇ ਉਸ ਸਮੇ ਪੰਜਾਬ ਦੇ ਨੌਜਵਾਨਾਂ ਤੇ ਬੁਢਿਆ ਨੂੰ ਗੁਣਗਨਾਉਣ ਲਗਾ ਦਿਤਾ ਸੀ। ਇਹ ਗੀਤ ਪੰਜਾਬ ਦੇ ਹਰ ਪਿੰਡ ਵਿਚ, ਹਰ ਮੌੜ, ਹਰ ਗਲੀ ਮੁਹੱਲੇ, ਹਰ ਢਾਬੇ ਅਤੇ ਖਾਸ ਤੌਰ ਤੇ ਜੀ.ਟੀ.ਰੋਡ ਦੇ ਆਲੇ ਦੁਆਲੇ ਵੱਜਦਾ ਸੁਣਨ ਨੂੰ ਮਿਲਦਾ ਸੀ। ਹਸਨਪੁਰੀ ਨੇ ਲੁਧਿਆਣਾ ਵਿਖੇ ਬਣਾਏ ਆਪਣੇ ਘਰ ਦਾ ਨਾਂ ਵੀ ‘‘ਗੜਬਾ ਚਾਂਦੀ ਦਾ’’ ਰਖਿਆ ਹੋਇਆ ਹੈ। ਉਹ ਕਹਿਣੀ ਤੇ ਕਰਨੀ ਦਾ ਮਾਲਕ ਸੀ। ਆਮ ਤੌਰ ਤੇ ਸਹਿਤਕਾਰ ਤੇ ਲੇਖਕਾਂ ਦੀਆਂ ਰਚਨਾਵਾਂ ਤੇ ਆਪਣੀ ਨਿਜੀ ਜਿੰਦਗੀ ਦਾ ਜਮੀਨ ਅਸਮਾਨ ਦਾ ਫਰਕ ਹੁੰਦਾ ਹੈ ਪ੍ਰੰਤੂ ਹਸਨਪੁਰੀ ਦੀ ਲੇਖਣੀ ਤੇ ਜਿੰਦਗੀ ਦੋਵੇ ਆਪਸ ਵਿਚ ਮੈਲ ਖਾਂਦੇ ਸਨ।ਇਤਿਹਾਸ ਗਵਾਹ ਹੈ ਕਿ ਮਹਾਨ ਵਿਅਕਤੀਆਂ ਨੇ ਮਹਾਨਤਾ ਦੇ ਰੁਤਬੇ ਤੇ ਪਹੁੰਚਣ ਲਈ ਮਿਹਨਤ ਤੇ ਜਦੋ ਜਹਿਦ ਕਰਨ ਤੋ ਂਬਾਅਦ ਹੀ ਮੰਜਿਲ ਨਸੀਬ ਹੁੰਦੀ ਹੈ। ਇਹ ਸ਼ਬਦ ਹਸਨਪੁਰੀ ਤੇ ਵੀ ਪੂਰੇ ਢੁਕਦੇ ਹਨ। ਉਸ ਦੀ ਦੁਕਾਨ ਅਤੇ ਚੁਬਾਰੇ ਉਪਰ ਲੇਖਕਾਂ ਅਤੇ ਸਹਿਤਕਾਰਾਂ ਦੇ ਜੰਮਘਟੇ ਦੇ ਬਾਵਜੂਦ ਵੀ ਉਹ ਸਮਾਂ ਕੱਢ ਕੇ ਦੁਕਾਨਾਂ ਦੇ ਬੋਰਡ ਲਿਖ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਰਿਹਾ। ਦੋਸਤਾਂ ਨੂੰ ਨਾਰਾਜ ਨਹੀ ਂਸੀ ਕਰਦਾ, ਉਹਨਾਂ ਦੀ ਆੳ ਭਗਤ ਵੀ ਕਰਦਾ ਸੀ ਤੇ ਆਪਣਾ ਕੰਮ ਵੀ ਕਰਦਾ ਸੀ। ਕਈ ਵਾਰ ਜਦੋ ਉਹ ਆਪਣੇ ਕੰਮ ਤੋ ਂਵਿਹਲਾ ਹੋ ਕੇ ਪਿੰਡ ਹਸਨਪੁਰ ਨੂੰ ਜਾਣਾ ਹੁੰਦਾ ਸੀ ਤਾਂ ਉਸ ਦੀ ਜੇਕਰ ਟਰੇਨ ਖੁੰਝ ਜਾਂਦੀ ਤਾਂ ਉਹ ਰੇਲਵੇ ਸਟੇਸ਼ਨ ਤੇ ਹੀ ਠੰਡੀਆਂ ਯਖ ਰਾਤਾ ਤੇ ਗਰਮੀਆਂ ਦੀ ਕੜਕਦੀ ਗਰਮੀ ਵਿਚ ਰਾਤ ਕੱਟ ਕੇ ਸਵੇਰੇ ਉਠ ਕੇ ਕੰਮ ਤੇ ਚਲਿਆ ਜਾਂਦਾ। ਉਸ ਦੀ ਦੁਕਾਨ ਜਾਂ ਚੁਬਾਰੇ ਵਿਚ ਆਉਣ ਜਾਣ ਵਾਲੇ ਲੇਖਕਾਂ ਵਿਚ ਸਰਵ ਸ੍ਰੀ ਸੰਤੋਖ ਸਿੰਘ ਧੀਰ, ਜਸਵੰਤ ਸਿੰਘ ਕੰਵਲ, ਅਜੈਬ ਚਿਤੱਰਕਾਰ, ਵਰਿਆਮ ਸਿੰਘ ਮਸਤ, ਗੁਰਦੇਵ ਸਿੰਘ ਮਾਨ, ਦੇਵ ਥਰੀਕਿਆਂ ਵਾਲਾ, ਨੰਦ ਲਾਲ ਨੂਰਪੁਰੀ, ਮੋਹਨ ਭੰਡਾਰੀ ਅਤੇ ਸ਼ਿਵ ਕੁਮਾਰ ਬਟਾਲਵੀ ਸ਼ਾਮਲ ਸਨ। ਹਸਨਪੁਰੀ ਨੂੰ ਇਸ ਗਲ ਦਾ ਮਾਣ ਸੀ ਕਿ ਉਸਦੇ ਗੀਤਾਂ ਨੂੰ ਚੋਟੀ ਦੇ ਗਾਇਕਾਂ ਨੇ ਆਵਾਜ ਦਿਤੀ ਹੈ। ਬਾਲੀਵੁਡ ਦੇ ਗਾਇਕ ਵੀ ਇਸ ਵਿਚ ਸ਼ਾਮਲ ਹਨ। ਇਸ ਦੇ ਗੀਤਾਂ ਨੂੰ ਅਵਾਜ ਦੇਣ ਵਾਲਿਆਂ ਵਿਚ ਮੁੱਖ ਤੌਰ ਤੇ ਸਰਵ ਸ੍ਰੀ ਮੁਹੰਮਦ ਰਫੀ, ਆਸ਼ਾ ਭੋਸ਼ਲੇ, ਮੰਨਾ ਡੇ, ਗੁਰਦਾਸ ਮਾਨ, ਪ੍ਰਕਾਸ਼ ਕੌਰ, ਸਵਰਨ ਲਤਾ, ਜਗਮੌਹਨ ਕੌਰ, ਮਲਕੀਤ ਸਿੰਘ, ਹੰਸ ਰਾਜ ਹੰਸ, ਸਰਦੂਲ ਸਕੰਦਰ, ਸੁਖਵਿੰਦਰ ਸੁਖੀ ਤੇ ਪਾਲੀ ਦੇਤਵਾਲੀਆਂ ਆਦਿ ਸਾ ਹਨ।ਸ੍ਰੀ ਇੰਦਰਜੀਤ ਸਿੰਘ ਹਸਨਪੁਰੀ ਸਰਵਪੱਖੀ ਸ਼ਖਸ਼ੀਅਤ ਦੇ ਮਾਲਕ ਸਨ ਉਹ ਪਹਿਲੇ ਗੀਤਕਾਰ ਹਨ ਜਿਹਨਾਂ ਨੇ 16 ਕੀਤਾਬਾਂ ਪੰਜਾਬੀ ਮਾਂ ਬੋਲੀ ਝੋਲੀ ਪਾਈਆਂ। ਆਮ ਤੌਰ ਤੇ ਗੀਤਕਾਰ ਗੀਤ ਲਿਖਣ ਤੱਕ ਹੀ ਸੀਮਤ ਰਹਿੰਦੇ ਹਨ, ਸ੍ਰੀ ਹਸਨਪੁਰੀ ਨੇ ਗੀਤਕਾਰ ਦੇ ਨਾਲ ਨਾਲ ਇਕ ਸਹਿਤਕਾਰ ਅਤੇ ਫਿਲਮ ਨਿਰਮਾਤੇ ਦੇ ਤੌਰ ਤੇ ਵੀ ਆਪਣੀ ਪਛਾਣ ਬਣਾਈ ਹੈ। ਪੰਜਾਬੀ ਦੀ ਝੋਲੀ ਵਿਚ ਸ੍ਰੀ ਹਸਨਪੁਰੀ ਨੇ ਮੰਨਜੀਤੇ ਜਗਜੀਤ, ਦੁਖ ਭੰਜਣ ਤੇਰਾ ਨਾਮ, ਤੇਰੀ ਮੇਰੀ ਇਕ ਜਿੰਦੜੀ, ਲੋਗਂ ਦਾ ਲਿਸ਼ਕਾਰਾ ਅਤੇ ਦਾਜ ਵਰਗੀਆਂ ਫਿਲਮਾਂ ਪਾ ਕੇ ਆਪਣੀ ਵੱਖਰੀ ਪਛਾਣ ਬਣਾਈ। ਉਹ ਆਪਣੇ ਪਿਛੇ ਇਕ ਬੇਟੀ ਤੇ ਤਿੰਨ ਬੇਟੇ ਛੱਡ ਗਏ ਹਨ। ਇਸ ਸਮੇ ਂਉਹ ਆਪਣੀ ਸਵੈਜਿਵਨੀ ਲਿਖ ਰਹੇ ਸਨ।
ਪੰਜਾਬੀ ਸਭਿਆਚਾਰ ਦੀ ਮਹਿਕ ਵਾਲਾ : ਗੀਤਕਾਰ ਇੰਦਰਜੀਤ ਸਿੰਘ ਹਸਨਪੁਰੀ



