Skip to content
Independent perspectives. Global stories.
BREAKING

ਰਾਸ਼ਟਰਪਤੀ ਦੀ ਸਿਆਣੀ ਸਲਾਹ

Share this story

ਦੇਸ਼ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਰਾਮਨਾਥ ਕੋਵਿੰਦ ਧਰਤੀ ਨਾਲ ਜੁੜੇ ਹੋਏ ਬਹੁਤ ਹੀ ਸਿਆਣੇ ਪੁਰਸ਼ ਹਨ। ਇਨ੍ਹਾਂ ਦੇ ਭਾਸ਼ਣਾਂ ਵਿੱਚ ਸਾਦਗੀ ਅਤੇ ਵਿਦਵਤਾ ਝਲਕਦੀ ਹੈ। ਜਨਤਕ ਸਮਾਗਮਾਂ ਵਿੱਚ ਉਹ ਹਮੇਸ਼ਾਂ ਅਜਿਹੀਆਂ ਗੱਲਾਂ ਕਰਦੇ ਹਨ ਜਿਹੜੀਆਂ ਦੇਸ਼ ਦੇ ਭਵਿੱਖ ਲਈ ਵੱਡੀ ਅਹਿਮੀਅਤ ਰੱਖਦੀਆਂ ਹਨ। ਇਹ ਗੱਲ ਖਾਸ ਤੌਰ ’ਤੇ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਕੋਈ ਲਿਫਾਫੇਬਾਜ਼ੀ ਨਹੀਂ ਹੁੰਦੀ ਸਗੋਂ ਉਹ ਦੇਸ਼, ਕੌਮ ਅਤੇ ਮਨੁੱਖੀ ਜ਼ਿੰਦਗੀ ਨਾਲ ਜੁੜੀਆਂ ਛੋਟੀਆਂ-ਵੱਡੀਆਂ ਚੁਣੌਤੀਆਂ ਦਾ ਸੁਭਾਵਕ ਤਰੀਕੇ ਨਾਲ ਜ਼ਿਕਰ ਕਰਦੇ ਹਨ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਨਵੀਂ ਦਿੱਲੀ ਦੇ 45ਵੇਂ ਡਿਗਰੀ ਵੰਡ ਸਮਾਰੋਹ ਦੌਰਾਨ ਬੋਲਦਿਆਂ ਉਨ੍ਹਾਂ ਨੇ ਬਹੁਤ ਹੀ ਪਾਏਦਾਰ ਗੱਲਾਂ ਕੀਤੀਆਂ ਹਨ। ਉਨ੍ਹਾਂ ਨੇ ਦੇਸ਼ ਵਿ¤ਚ ਮੈਡੀਕਲ ਸਿੱਖਿਆ ਦੀਆਂ ‘ਬਹੁਤ ਥੋੜ੍ਹੀਆਂ’ ਸੀਟਾਂ ਉਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਆਖਿਆ ਹੈ ਕਿ ਕਈ ਨਿਯੰਤਰਕ ਅੜਿ¤ਕਿਆਂ, ਜੋ ਵਿਕਾਸ ’ਚ ਵਿਘਨ ਪਾ ਰਹੇ ਹਨ, ਨੂੰ ਦੂਰ ਕਰਨਾ ਹੀ ਪਵੇਗਾ। ਰਾਸ਼ਟਰਪਤੀ ਨੇ ਦੇਸ਼ ਦੀ ਆਬਾਦੀ ਅਤੇ ਚੰਗੇ ਸਿਹਤ ਸੰਭਾਲ ਸਿਸਟਮ ਦਰਮਿਆਨ ‘ਖੱਪੇ’ ਬਾਰੇ ਵੀ ਗੱਲ ਕੀਤੀ। ਲੋੜੀਂਦੀ ਗਿਣਤੀ ਮੁਤਾਬਕ ਡਾਕਟਰਾਂ ਦੀ ਘਾਟ ਕਾਰਨ ਮੌਜੂਦ ਡਾਕਟਰਾਂ ਉ¤ਤੇ ਕੰਮ ਦੇ ‘ਬਹੁਤ ਜ਼ਿਆਦਾ’ ਬੋਝ ਬਾਰੇ ਵੀ ਉਹ ਚਿੰਤਤ ਹਨ। ਰਾਸ਼ਟਰਪਤੀ ਚਾਹੁੰਦੇ ਹਨ ਕਿ ਡਾਕਟਰਾਂ ਦੀ ਕਮੀ ਬਾਰੇ ਮਸਲੇ ਦਾ ਜਲਦੀ ਕੋਈ ਹੱਲ ਕੱਢਿਆ ਜਾਵੇ। ਰਾਸ਼ਟਰਪਤੀ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਕਿਹਾ ਕਿ, ‘ਮੈਨੂੰ ਪਤਾ ਹੈ ਕਿ ਸਾਡੇ ਡਾਕਟਰਾਂ ਦੇ ਸਮਰ¤ਥ ਮੋਢਿਆਂ ਉਤੇ ਮੈਂ ਵੱਡੀ ਜ਼ਿੰਮੇਵਾਰੀ ਪਾ ਰਿਹਾ ਹਾਂ ਮੈਂ ਮੰਨਦਾ ਹਾਂ ਕਿ ਸਾਡੇ ਡਾਕਟਰਾਂ ਨੂੰ ਮਦਦ ਦੀ ਲੋੜ ਹੈ। ਉਹ ਨੂੰ ਹੋਰ ਸਹਿ-ਕਰਮੀ ਡਾਕਟਰਾਂ ਦੇ ਰੂਪ ਵਿੱਚ ਮਦਦ ਦੀ ਲੋੜ ਹੈ। ਇਸ ਵਾਸਤੇ ਸਾਨੂੰ ਨਵੇਂ ਰੈਗੂਲੇਟਰੀ ਸਿਸਟਮ ਦੀ ਲੋੜ ਹੈ ਤਾਂ ਜੋ ਸਾਡੇ ਸਮਾਜ ਵਿ¤ਚ ਡਾਕਟਰਾਂ ਅਤੇ ਮੈਡੀਕਲ ਮਾਹਿਰਾਂ ਦੀ ਉਪਲੱਬਧਤਾ ਵਧਾਈ ਜਾ ਸਕੇ।’ ਸਰਕਾਰ ਜਾਂ ਨਿੱਜੀ ਖੇਤਰ ਵੱਲੋਂ ਚਲਾਏ ਜਾ ਰਹੇ ਮੈਡੀਕਲ ਕਾਲਜਾਂ ਵਿੱਚ ਇਸ ਸਮੇਂ 67 ਹਜ਼ਾਰ ਅੰਡਰਗਰੈਜੂਏਟ ਸੀਟਾਂ ਅਤੇ 31 ਹਜ਼ਾਰ ਪੋਸਟ-ਗਰੈਜੂਏਟ ਸੀਟਾਂ ਹਨ। ਦੇਸ਼ ਦੀ ਮੌਜੂਦਾ 1.3 ਅਰਬ ਆਬਾਦੀ ਦੇ ਮੁਕਾਬਲੇ ਇਹ ਸੀਟਾਂ ਬਹੁਤ ਥੋੜ੍ਹੀਆਂ ਹਨ। ਰਾਸ਼ਟਰਪਤੀ ਬਿਲਕੁੱਲ ਸਹੀ ਆਖਦੇ ਹਨ ਕਿ ਇਹ ਸੀਟਾਂ ਵਧਣੀਆਂ ਚਾਹੀਦੀਆਂ ਹਨ ਤਾਂ ਜੋ ਸਿਹਤ ਸੇਵਾਵਾਂ ਦਾ ਹੋਰ ਵਿਸਥਾਰ ਹੋ ਸਕੇ। ਰਾਸ਼ਟਰਪਤੀ ਨੇ ਇਸ ਬਹੁਤ ਹੀ ਅਹਿਮ ਮੁੱਦੇ ਉ¤ਪਰ ਵਿਚਾਰ ਪ੍ਰਗਟ ਕਰਕੇ ਦੇਸ਼ ਅਤੇ ਸਰਕਾਰ ਨੂੰ ਇਕ ਨਵੀਂ ਦਿਸ਼ਾ ਦਿਖਾਈ ਹੈ। ਉਨ੍ਹਾਂ ਦੀ ਸ਼ੁਭ ਭਾਵਨਾ ਮੁਤਾਬਿਕ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਾਰੇ ਅੜਿੱਕੇ ਖਤਮ ਹੋਣੇ ਚਾਹੀਦੇ ਹਨ। ਉਨ੍ਹਾਂ ਦਾ ਇਸ ਸੁਝਾਅ ਵਿਚਾਰਨਯੋਗ ਹੈ ਕਿ ‘ਨਿੱਜੀ ਹਿੱਤਾਂ’ ਕਾਰਨ ਮਿਆਰੀ ਮੈਡੀਕਲ ਸਿ¤ਖਿਆ ਦੇ ਵਿਕਾਸ ਵਿੱਚ ਰੋੜ੍ਹਾ ਬਣਨ ਵਾਲਿਆਂ ਨੂੰ ਲਾਂਭੇ ਕਰਨਾ ਪਵੇਗਾ।
– ਬਲਜੀਤ ਸਿੰਘ ਬਰਾੜ

WRITTEN BY