ਸਾਡੀ ਬਦਕਿਸਮਤੀ ਅਜ ਦੀ ਪੈਦਾਇਸ਼ ਨਹੀਂ ਹੈ ਬਲਕਿ ਸਦੀਆਂ ਤੋਂ ਅਸੀਂ ਇਸ ਬਦਕਿਸਮਤੀ ਦਾ ਸ਼ਿਕਾਰ ਰਹੇ ਹਾਂ ਕਿ ਪਹਿਲਾਂ ਤਾ ਸਾਨੂੰ ਇਹ ਆਖਿਆ ਜਾਂਦਾ ਰਿਹਾ ਹੈ ਕਿ ਇਹ ਰਾਜੇ ਮਹਾਰਾਜੇ ਰਬ ਦੇ ਭੇਜੇ ਹੋਏ ਹਨ ਅਤੇ ਇਸ ਲਈ ਸਾਡੇ ਮਿਥਿਹਾਸ ਵਿੱਚ ਰਾਜਿਆਂ ਨੂੰ ਭਗਵਾਨ ਦਾ ਦਰਜਾ ਦਿਤਾ ਜਾਂਦਾ ਰਿਹਾ ਹੈ। ਫਿਰ ਜਦ ਮਿਥਿਹਾਸ ਵਿਚੋਂ ਅਸੀਂ ਬਾਹਰ ਨਿਕਲੇ ਸਾਂ ਤਾਂ ਇਥੇ ਖਾਨਦਾਨੀ ਰਾਜ ਆ ਗਿਆ ਅਤੇ ਕਈ ਵਾਰੀਂ ਉਲੂ ਦੇ ਪਠਿਆਂ ਨੂੰ ਵੀ ਅਸੀਂ ਰਬ ਦੇ ਭੇਜੇ ਰਾਜੇ ਸਮਝਕੇ ਸਲਾਮਾਂ ਹੀ ਨਹੀਂ ਕਰਦੇ ਰਹੇ ਬਲਕਿ ਉਨ੍ਹਾਂ ਦੀਆਂ ਬੇਵਕੂਫੀਆ ਅਤੇ ਬਹੂਦਗਿਆਂ ਦਾ ਸ਼ਿਕਾਰ ਵੀ ਹੁੰਦੇ ਰਹੇ ਹਾਂ, ਪਰ ਸਾਨੂੰ ਕਦੀ ਵੀ ਕਿੰਤੂ ਪ੍ਰੰਤੂ ਕਰਨ ਦੀ ਆਗਿਆ ਨਹੀਂ ਦਿਤੀ ਗਈ ਅਤੇ ਫਿਰ ਜਦ ਬਾਹਰੀ ਹਮਲੇ ਹੋਣ ਲਗ ਪਏ ਤਾਂ ਸਾਡੇ ਰਾਜਿਆਂ ਨੇ ਕਦੀ ਵੀ ਸਾਡਾ ਖਿਆਲ ਨਹੀਂ ਰਖਿਆ ਅਤੇ ਅਗਰ ਪੁਰਾਣੇ ਰਾਜਿਆਂ ਦੇ ਕਿਲ੍ਹੇ ਅਤੇ ਮਹਿਲ ਦੇਖੇ ਜਾਣ ਤਾਂ ਉਹ ਆਪਣੀ ਹੀ ਰਖਿਆ ਦਾ ਪ੍ਰਬੰਧ ਕਰਦੇ ਰਹਿੰਦੇ ਸਨ ਅਤੇ ਜਦ ਕਦੀ ਵੀ ਕਿਸੇ ਹੋਰ ਦਾ ਕਬਜ਼ਾ ਹੋ ਜਾਂਦਾ ਸੀ ਤਾ ਅਸੀਂ ਉਸਦੀ ਗੁਲਾਮੀ ਕਰਨ ਲਗ ਪੈਂਦੇ ਸਾਂ ਅਤੇ ਇਸ ਤਰ੍ਹਾਂ ਕਦੀ ਵੀ ਇਸ ਦੇਸ਼ ਅੰਦਰ ਦੇਸ਼ ਭਗਤੀ ਦਾ ਮਾਦਾ ਪੈਦਾ ਨਾ ਤਾਂ ਕੀਤਾ ਗਿਆ ਅਤੇ ਨਾ ਹੀ ਕਦੀ ਮੋਕਾ ਹੀ ਬਣਿਆ ਸੀ। ਅਗਰ ਇਹ ਵਿਦੇਸ਼ੀ ਹਮਲਾਵਰ ਲੁਟਾ ਕਰਦੇ ਸਨ, ਕਤਲ ਕਰਦੇ ਸਨ, ਧਾਰਮਿਕ ਅਸਥਾਨਾ ਦੀ ਬੇਅਦਬੀ ਕਰਦੇ ਸਨ ਜਾਂ ਧੀਆਂ ਭੈਣਾ ਦੀ ਬੇਜ਼ਤੀ ਕਰਦੇ ਸਨ ਤਾਂ ਇਹ ਮਾਰ ਵੀ ਆਮ ਆਦਮੀ ਅਰਥਾਤ ਜੰਤਾ ਉਤੇ ਪੈਂਦੀ ਸੀ ਅਤੇ ਰਾਜਿਆਂ ਦਾ ਜਾਂ ਤਾ ਕਤਲ ਕਰ ਦਿਤਾ ਜਾਦਾ ਸੀ ਜਾ ਕੈਦ ਕਰਕੇ ਬਾਹਰ ਭੇਜ ਦਿਤੇ ਜਾਂਦੇ ਸਨ।
ਇਸ ਤਰ੍ਹਾਂ ਦੇ ਇਤਿਹਾਸ ਵਿਚੋਂ ਸਾਡਾ ਜਨਮ ਹੋਇਆ ਹੈ ਅਤੇ ਇਹ ਇਤਿਹਾਸ ਇਹੀ ਬਿਆਨ ਕਰਦਾ ਹੈ ਕਿ ਅਸੀਂ ਕਦੀ ਸਹੀ ਢੰਗ ਨਾਲ ਇਨਸਾਨ ਹੀ ਨਹੀਂ ਸਾਂ ਸਮਝੇ ਗਏ ਅਤੇ ਇਹ ਰਾਜੇ ਆਪ ਹੀ ਸਾਰਾ ਕੁਝ ਬਦੀ ਫਿਰਦੇ ਸਨ ਅਤੇ ਅਗਰ ਸਾਹਿਤ ਦੀਆਂ ਕਿਤਾਬਾਂ ਵੀ ਫਰੋਲੀਆਂ ਜਾਣ ਤਾਂ ਉਥੇ ਵੀ ਰਾਜਿਆਂ, ਮਹਾਰਾਜਿਆਂ ਬਾਦਸ਼ਾਹਾਂ, ਰਾਣੀਆਂ, ਰਾਜਕੁਮਾਰਾਂ, ਰਾਜ ਕੁਮਾਰੀਆਂ ਅਤੇ ਗੁਲਾਮਾਂ ਦੀਆਂ ਕਹਾਣੀਆਂ ਹੀ ਦਰਸਾਈਆਂ ਗਈਆਂ ਹਨ ਅਤੇ ਆਮ ਆਦਮੀ ਦਾ ਜ਼ਿਕਰ ਇਹ ਸਾਹਿਤਕਾਰ ਵੀ ਨਹੀਂ ਸਨ ਕਰਦੇ। ਇਸ ਲਈ ਅਗਰ ਆਮ ਆਦਮੀ ਅਜ ਵੀ ਚੁਪ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਆਮ ਆਦਮੀ ਦੀ ਸਮਝ ਹੀ ਘਅ ਹੈ, ਬਲਕਿ ਆਮ ਆਦਮੀ ਨੂੰ ਧਾਰਮਿਕ ਹਸਤੀਆਂ ਨੇਵੀ ਇਹ ਸਮਝਾ ਦਿਤਾ ਸੀ ਕਿ ਹਰ ਆਦਮੀ ਦੀ ਕਿਸਮਤ ਰਬ ਆਪ ਲਿਖਦਾ ਹੈ ਅਤੇ ਇਹ ਰਬ ਦੀ ਲਿਖੀ ਹੋਣੀ ਬਰਦਾਸ਼ਿਤ ਕਰ ਲੈਣੀ ਚਾਹੀਦੀ ਹੈ।
ਆਜ਼ਾਦੀ ਆਈ, ਸਾਨੂੰ ਪਤਾ ਹੀ ਨਹੀਂ ਲਗਾ ਅਤੇ ਇਸ ਆਜ਼ਾਦੀ ਵਿੱਚ ਤਾ ਕੋਈ ਪਾਨੀਪਤ ਦੀ ਲੜਾਈ ਵੀ ਨਹੀਂ ਹੋਈ ਅਤੇ ਅੰਗਰੇਜ਼ ਸਾਮਰਾਜੀਏ ਆਪ ਹੀ ਬੜੇ ਆਰਾਮ ਨਾਲ ਰਾਜ ਛਡ ਗਏ ਅਤੇ ਜਾਣ ਲਗਿਆ ਇਕ ਤਾਂ ਬਟਵਾਰਾ ਕਰਕੇ ਸਾਡੇ ਗਲ ਮਰਿਆ ਹੋਇਆ ਸਪ ਪਾ ਗਏ ਜਿਸ ਦਾ ਭਾਰ ਅਤੇ ਬਦਬੂ ਸਦੀਆਂ ਤਕ ਸਾਡਾ ਜੀਵਨ ਹਰਾਮ ਕਰਦੀ ਰਵੇਗੀ ਅਤੇ ਦੂਜਾ ਸਾਨੂੰ ਆਪ ਹੀ ਚੁਣਕੇ ਰਾਜਸੀ ਲੋਕਾਂ ਹਵਾਲੇ ਕਰ ਗਏ ਜਿਹੜੇ ਚੁਪ ਚੁਪੀਤੇ ਗਦੀਆ ਉਤੇ ਜਾ ਬੈਠੇ ਅਤੇ ਅਗੋਂ ਵੀ ਰਾਜਸੀ ਖੇਤਰ ਦੀਆਂ ਭਰਤੀਆਂ ਆਪ ਹੀ ਕਰਦੇ ਰਹੇ ਹਨ ਅਤੇ ਕੁਲ ਮਿਲਾਕੇ ਲੋਕਾਂ ਨੂੰ ਪਤਾ ਹੀ ਨਹੀਂ ਲਗਾ ਕਿ ਉਹ ਕਦ ਆਜ਼ਾਦ ਹੋਏ ਸਨ ਅਤੇ ਕਦ ਹਿਹ ਪਰਜਾਤੰਤਰ ਵੀ ਆ ਗਿਆ ਸੀ। ਲੋਕਾਂ ਦੀਆਂ ਵੋਟਾ ਪੈਣ ਲਗ ਪਈਆਂ ਅਤੇ ਇਹ ਗਲ ਵੀ ਵਡੀ ਸਮਝੀ ਗਈ ਕਿ ਰਾਜ ਗਦਦੀਆਂ ਉਤੇ ਬੈਠਣ ਵਾਲੇ ਪਹਿਲਾਂ ਵੋਟਾ ਲਈ ਲੋਕਾਂ ਦੇ ਘਰ ਘਰ ਜਾ ਕੇ ਤਰਲੇ ਕਰਨ ਲਗ ਪਹੇ ਅਤੇ ਰਾਜ ਗਦੀਆਂ ਉਤੇ ਬੈਠਦੇ ਬਾਅਦ ਲੋਕਾਂ ਨੂੰ ਭੁਲ ਹੀ ਜਾਂਦੇ ਰਹੇ।
ਇਨ੍ਹਾਂ ਰਾਜਸੀ ਲੋਕਾਂ ਦੀ ਭਰਤੀ ਵਕਤ ਕਿਸੇ ਕਿਸਮ ਦੀਆਂ ਸ਼ਰਤਾਂ ਨਹੀਂ ਰਖੀਆਂ ਗਈਆਂ ਕਿਉਂਕਿ ਇਥੇ ਕਿਸੇ ਯੋਗਤਾ ਦੀ ਜ਼ਰੂਰਤ ਹੀ ਨਹੀਂ ਸੀ। ਰਾਜ ਦਾ ਸਾਰਾ ਸਿਲਸਿਲਾ ਅੰਗਰੇਜ਼ ਸਥਾਪਿਤ ਕਰ ਹੀ ਗਏ ਸਨ ਅਤੇ ਉਹੀ ਸਿਲਸਿਲਾ ਅਜ ਤਕ ਚਲਦਾ ਆ ਰਿਹਾ ਹੈ। ਅਸੀਂ ਦੇਖ ਰਹੇ ਹਾਂ ਕਿ ਕੁਝ ਖਾਨਦਾਨਾ ਅਤੇ ਕੁਝ ਵਿਅਕਤੀ ਵਿਸ਼ੇਸ਼ਾਂ ਦਾ ਰਾਜ ਹੈ ਅਤੇ ਬਾਕੀ ਆਦਮੀ ਵੀ ਉਹ ਆਪਣੀ ਮਰਜ਼ੀ ਦੇ ਰਖਦੇ ਰਹੇ ਹਨ ਤਾਂਕਿ ਕੋਈ ਵੀ ਅਗੋਂ ਕਿੰਤੂ ਪ੍ਰੰਤਦੂ ਨਾ ਕਰੇ ਅਤੇ ਜਿਵੇ ਵੀ ਵਿਅਕਤੀਵਿਸ਼ੇਸ਼ ਇਸ਼ਾਰਾ ਕਰਨ ਉਵੇਂ ਹੀ ਨਚੀ ਜਾਵੇ ਅਤੇ ਅਜ ਸਤ ਦਹਾਕਿਆਂ ਦਾ ਇਤਿਹਾਸ ਇਹੀ ਬਿਆਨ ਕਰਦਾ ਹੈ ਕਿ ਕੁਝ ਖਾਨਦਾਨਾ ਅਤੇ ਕੁਝ ਵਿਅਕਤੀ ਵਿਸ਼ੇਸ਼ਾਂ ਦਾ ਨਾਮ ਹੀ ਬੋਲਦਾ ਆ ਰਿਹਾ ਹੈ।
ਇਉਂ ਸਤ ਦਹਾਕੇ ਲੰਘ ਗਏ ਹਨ ਅਤੇ ਅਜ ਅਗਰ ਅਸੀਂ ਇਹ ਅਧਿਅਨ ਕਰੀਏ ਕਿ ਸਤ ਦਹਾਕਿਆਂ ਵਿੱਚ ਇਸ ਦੇਸ਼ ਦੇ ਲੋਕਾਂ ਦੀਆਂ ਕੀ ਕੀ ਸਮਸਿਆਵਾਂ ਹਲ ਹੋ ਗਈਆਂ ਹਨ ਅਤੇ ਕੀ ਕੀ ਬਾਕੀ ਦੀਆਂ ਸਮਸਿਆਵਾਂ ਹਲ ਕਰਨ ਲੲਪੀ ਕੀਤਾ ਜਾ ਰਿਹਾ ਹੈ ਤਾਂ ਸਾਡੇ ਪਲੇਇਹੀ ਪੈਂਦਾ ਹੈ ਕਿ ਲੋਕਾਂ ਦੀਆਂ ਸਮਸਿਆਵਾਂ ਵਧੀਆਂ ਵੀ ਹਨ, ਪਚੀਦਾ ਵੀ ਹੋ ਗਈਆਂ ਹਨ ਅਤੇ ਅਜ ਆਦਮੀ ਅਗੇ ਨਾਲੋਂ ਜ਼ਿਅਦਾ ਤੰਗ ਹੈ ਕਿਉਂਕਿ ਲੋਕਾਂ ਦੀਆਂ ਲੋੜਾਂ ਵਧ ਗਈਆਂ ਹਨ ਅਤੇ ਕੀਮਤਾ ਵੀ ਵਧ ਗਈਆਂ ਹਨ ਅਤੇ ਇਸ ਦੋੜ ਵਿੱਚ ਆਮ ਆਦਮੀ ਮਾਰ ਖਾ ਗਿਆ ਹੈ ਕਿਉਂਕਿ ਆਮ ਆਦਮੀ ਦੀ ਆਮਦਨ ਨਹੀਂ ਵਧੀ ਜਾਂ ਘਟ ਵਧੀ ਹੈ।
ਆਮ ਆਦਮੀ ਤਾਂ ਇਹ ਸੋਚਣਾ ਹੀ ਬੰਦ ਕਰ ਬੈਠਾ ਹੈ ਕਿ ਉਹ ਵੀ ਕਦੀ ਆਜ਼ਾਦ ਹੋਇਆ ਸੀ ਜਾਂ ਇਸ ਮੁਲਕ ਵਿੱਚ ਕਦੀ ਪਰਜਾਤੰਤਰ ਹੀ ਆਇਆ ਸੀ ਅਤੇ ਇਹ ਗਲਾਂ ਰਾਜਸੀ ਲੋਕਾ ਲਈ ਵਰਦਾਲ ਸਾਬਤ ਹੋਈਆਂ ਹਨ। ਰਾਜਸੀ ਲੋਕਾਂ ਦੀ ਭੀੜ ਵਧ ਗਈ ਹੈ ਅਤੇ ਇਹ ਗਲਾਂ ਵੀ ਸਾਫ ਹੋ ਆਈਆਂ ਹਨ ਕਿ ਕੁਝ ਖਾਨਦਾਨਾ ਦਾ ਰਾਜ ਬਣ ਗਿਆ ਹੈ ਅਤੇ ਉਨ੍ਹਾਂ ਵਿੱਚ ਵੀ ਕੁਝ ਕੁ ਆਦਮੀ ਹੀ ਹਨ ਜਿਹੜੇ ਵਿਅਕਤੀਵਿਸ਼ੇਸ਼ ਹਨ ਅਤੇ ਉਨ੍ਹਾਂ ਦਾ ਨਾਮ ਹੀ ਚਮਕਦਾ ਪਿਆ ਹੈ। ਇਹ ਸਦਨਾ ਵੀ ਹਨ ਅਤੇ ਇਥੇ ਇਕ ਦੂਜੇ ਉਤੇ ਇਲਜ਼ਾਮਬਾਜ਼ੀ ਹੀ ਕੀਤੀ ਜਾਂਦੀ ਹੈ, ਕੰਮ ਸਾਰਾ ਆਰਡੀਨਾਂਨਸ ਨਾਲ ਕੀਤਾ ਜਾਂਦਾ ਹੈ। ਘਟ ਹੀ ਵਡੇ ਮਸਿਆ ਉਤੇ ਬਹਿਸ ਕੀਤੀ ਜਾਂਦੀ ਹੈ ਅਤੇ ਸਦਨਾ ਦਾ ਬਹੁਤਾ ਸਮਾ ਆਪੋਂ ਵਿੱਚ ਝਗੜਿਆਂ ਉਤੇ ਹੀ ਖਰਚ ਕਰ ਦਿਤਾ ਜਾਂਦਾ ਹੈ। ਸਾਡੇ ਮੁਲਕ ਵਿੱਚ ਹਾਲਾਂ ਵੀ ਸਦਨਾ ਵਿੱਚ ਜੋ ਕੀਤਾ ਜਾਣਾ ਚਾਹੀਦਾ ਹੈ ਉਹ ਜਲਸੇ ਜਲੂਸਾਂ, ਰੈਲੀਆਂ, ਹੜਤਾਲਾਂ ਰਾਹੀਂ ਕੀਤਾ ਜਾਂਦਾ ਹੈ ਅਤੇ ਮੁਲਕ ਦਾ ਜ਼ਿਆਦਾ ਸਮਾ ਨਸ਼ਟ ਕੀਤਾ ਜਾ ਰਿਹਾ ਹੈ।
ਸੋ ਇਹ ਰਾਜਸੀ ਲੋਕੀਂ ਪਕੇ ਪੈਰੀਂ ਆ ਬੈਠੇ ਹਨ ਅਤੇ ਇਹ ਹੁਣ ਇਥੇ ਹੀ ਰਹਿਣਗੇ। ਇਹ ਮੁਗਲਾਂ ਵਾਂਗ ਸਾਡੇ ਉਤੇ ਰਾਜ ਕਰਦੇਹੀ ਰਹਿਣਗੇ ਕਿਉਂਕਿ ਸਾਡੇ ਵਿੱਚ ਇਤਨੀ ਸ਼ਕਤੀ ਹੀ ਨਹੀਂ ਹੈ ਕਿ ਅਸੀਂ ਇਨ੍ਹਾਂ ਰਾਜਸੀ ਲੋਕਾਂ ਨੂੰ ਪਾਸੇ ਕਰ ਦਈਏ। ਅਸੀਂ ਤਾਂ ਮੁਗਲਾਂ ਪਾਸੋਂ ਵੀ ਆਜ਼ਾਦੀ ਪ੍ਰਾਪਤ ਨਹੀਂ ਸਾਂ ਕਰ ਸਕੇ ਅਤੇ ਇਸ ਕਰਕੇ ਅੰਗਰੇਜ਼ ਜਿਹੜੇ ਇਥੇ ਤਿਜਾਰਤ ਕਰਲ ਆਹੇ ਸਨ, ਮੁਗਲਾਂ ਪਾਸੋਂ ਉਨ੍ਹਾਂ ਨੇ ਰਾਜ ਖੋਹ ਲਿਆ ਸੀ ਅਤੇ ਅਸੀਂ ਆਪਣੇ ਹੀ ਦੇਸ਼ ਵਿੱਚ ਪਹਿਲਾਂ ਮੁਗਲਾਂ ਦੇ ਗੁਲਾਮ ਸਾਂ ਅਤੇ ਫਿਰ ਅੰਗਰੇਜ਼ਾਂ ਦੇ ਗੁਲਾਮ ਬਣ ਗਏ ਅਤੇ ਉਹ ਵੀ ਪੂਰੀ ਸਦੀ ਸਾਡੇ ਮੁਤੇ ਆਪਣਾ ਸਾਮਰਾਜ ਕਾਇਕ ਕਰੀ ਬੈਠੇ ਰਹੇ ਅਤੇ ਅਗਰ ਆਪ ਹੀ ਨਾ ਜਾਂਦੇ ਤਾਂ ਉਹ ਹੋਰ ਕਿਤਨਾ ਚਿਰ ਸਾਡੇ ਉਤੇ ਰਾਜ ਕਰੀ ਰਖਦੇ ਇਸ ਬਾਰੇ ਕੁਝ ਵੀ ਨਹੀਂ ਆਖਿਆ ਜਾ ਸਕਦਾ। ਕੋਈ ਪਿਆ ਇਹ ਦਾਹਵਾ ਕਰਦਾ ਫਿਰੇ ਕਿ ਅੰਗਰੇਜ਼ਾਂ ਪਾਸੋਂ ਅਸੀਂ ਆਜ਼ਾਦੀ ਆਪ ਪ੍ਰਾਪਤ ਕੀਤੀ ਹੈ, ਇਹ ਗਲਾਂ ਗਪ ਤਾਂ ਹੋ ਸਕਦੀ ਹੈ, ਪਰ ਇਤਿਹਾਸ ਦੇ ਤੋਰ ਤੇ ਸਚਾਈ ਨਹੀਂ ਹੈ।
ਇਸ ਲਈ ਇਨ੍ਹਾਂ ਰਾਜਸੀ ਲੋਕਾਂ ਪਾਸੋਂ ਅਸੀਂ ਆਜ਼ਾਦੀ ਤਾਂ ਪ੍ਰਾਪਤ ਨਹੀਂ ਕਰ ਸਕਦੇ, ਪਰ ਇਨ੍ਹਾਂ ਵਿਚੋਂ ਹੀ ਬਿਹਤਰ ਆਦਮੀਆਂ ਦੀ ਚੋਣ ਕਰਨ ਦਾ ਸਿਲਸਿਲਾ ਜਾਰੀ ਕਰ ਸਕਦੇ ਹਾਂ। ਅਸੀਂ ਜਿਤਨੇ ਵੀ ਆਦਮੀ ਸਾਡੇ ਸਾਹਮਣੇ ਹਨ ਉਨ੍ਹਾਂ ਵਿੱਚ ਕਾਫੀ ਸਾਰੇ ਐਸੇ ਵੀ ਹਨ ਜਿਹੜੇ ਯੋਗ ਹਨ ਅਤੇ ਅਗਰ ਅਸੀਂ ਯੋਗਤਾ ਸਾਹਮਣੇ ਰਖਕੇ ਚੋਣਾ ਕਰਨ ਦਾ ਸਿਲਸਿਲਾ ਚਾਲੂ ਕਰ ਲਈਏ ਤਾਂ ਬਹੁਤ ਸਾਰੇ ਯੋਗ ਆਦਮੀ ਜਿਹੜੇ ਰਾਜਨੀਤੀ ਵਿੱਚ ਆ ਹੀ ਨਹੀਂ ਰਹੇ ਆ ਜਾਣਗੇ ਅਤੇ ਰਾਜਸੀ ਮੁਖੀਆਂ ਨੂੰ ਵੀ ਜਦ ਪਤਾ ਲਗ ਜਾਵੇਗਾ ਕਿ ਲੋਕਾਂ ਨੇ ਯੋਗਤਾ ਦੇਖਕੇ ਵੋਟ ਪਾਉਣੀ ਹੈ ਤਾਂ ਉਹ ਵੀ ਉਮੀਦਵਾਰਾਂ ਦੀ ਨਾਮਜ਼ਦਗੀ ਕਰਨ ਵਕਤ ਲਿਆਕਤ, ਯੋਗਤਾ, ਤਜਰਬਾ, ਮੁਹਾਰ ਅਤੇ ਇਮਾਨਦਾਰੀ ਦੀਆਂ ਗਲਾਂ ਸਾਹਮਣੇ ਰਖਕੇ ਉਮੀਦਵਾਰਾਂ ਦੀ ਨਾਮਜ਼ਦਗੀ ਕਰਨ ਦਾ ਸਿਲਸਿਲਾ ਸ਼ੁਰੂ ਕਰ ਦੇਣਗੇ। ਇਸ ਲਈ ਇਹ ਜਿਹੜੀਆਂ 2019 ਦੀਆਂ ਚੋਣਾ ਹੋਣਗੀਆਂ, ਇਸ ਵਿੱਚ ਅਸੀਂ ਆਪਣੀ ਵੋਟ ਯੋਕ ਆਦਮੀ ਨੂੰ ਪਾਉਣ ਦਾ ਇਰਾਦਾ ਬਣਾ ਲਈਏ ਤਾਂ ਮਹਾਨ ਤਬਦੀਲੀਆਂ ਆ ਜਾਣਗੀਆਂ।
ਅੱਜ ਕਲ ਜਿਹੜੀਆ ਵਿਧਾਨ ਸਭਾਵਾ ਦੀਆਂ ਚੋਣਾ ਵੀ ਹੋ ਰਹੀਆਂ ਹਨ ਉਨ੍ਹਾਂ ਵਿੱਚ ਵੀ ਅਗਰ ਅਸੀਂ ਆਪਣੀ ਸਿਆਣਪ ਦਿਖਾ ਦਈਏ ਤਾਂ ਰਾਜਸੀ ਮੁਖੀਆਂ ਨੂੰ ਸਮਝ ਆ ਜਾਵੇਗੀ ਅਤੇ ਅਗਲੀਆਂ ਚੋਣਾਂ ਦੇ ਵਕਤ ਕਾਫੀ ਸਾਰੇ ਲੋਕੀਂ ਆਪ ਹੀ ਰਾਜਸੀ ਖੇਤਰ ਛਡਕੇ ਕਿਸੇ ਹੋਰ ਧੰਦੇ ਵਿੱਚ ਲਗ ਜਾਣਗੇ।
ਰਾਜਸੀ ਲੋਕਾਂ ਦੀ ਭੀੜ ਪਾਸੋਂ ਛੁਟਕਾਰਾ ਪਾਉਣਾ ਸੌਖਾ ਨਹੀਂ



