ਜੇਕਰ ਧਿਆਨ ਪੂਰਵਕ ਘੋਖਿਆ ਜਾਵੇ,ਤਾਂ ਪਿਛਲੇ 7-8 ਵਰਿਆਂ ਵਿੱਚ ਮਨੁੱਖੀ ਸਮਾਜ ਵਿੱਚ ਆਈ ਠਵੱਡੀ ਕ੍ਰਾਂਤਿੂ ਦਾ ਅਨੁਭਵ ਕੀਤਾ ਜਾ ਸਕਦਾ ਹੈ,ਜਿਸ ਦਾ ਸਭ ਤੋਂ ਵੱਧ ਸ਼ੋਅ ਸ਼ੋਸ਼ਲ ਮੀਡੀਆੂ ਨੂੰ ਜਾਂਦਾ ਹੈ।ਕਾਫੀ ਸਮੇਂ ਤੋਂ ਪਹਿਲਾਂ ਠਓਰਕੁਟੂ ਨਾਮਕ ਵੈਬਸਾਈਟ ਚਰਚਾ ਵਿੱਚ ਰਹੀ ਸੀ,ਪਰ ਹੁਣ ਤਾਂ ਠਫੇਸਬੁੱਕ ਠ ਠਟਵਿੱਟਰੂ ਵਹੱਟਸ-ਐਪੂ ਠਇੰਸਟਾਗ੍ਰਾਮੂ ਜਿਹੀਆ ਸੈਂਕੜਾ ਐਪਸ ਚਰਚਾ ਵਿੱਚ ਰਹਿੰਦੀਆਂ ਹਨ।ਇਨ੍ਹਾਂ ਰਾਂਹੀ ਅਸੀਂ ਆਪਣੇ ਦੂਰ-ਦੁਰਾਡੇ ਬੈਠੇ ਸੱਜਣਾ-ਮਿੱਤਰਾਂ ਜਾਂ ਠਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਆਦਿ ਵੀ ਸਾਂਝਾ ਕਰ ਸਕਦੇ ਹਨ। ਠਵੀਡੀਓ-ਕਾਲਿੰਗੂ ਦੀ ਖੂਬੀ ਨੇ ਤਾਂ ਇਸਨੂੰ ਹੋਰ ਵੀ ਜਿਆਦਾ ਦਿਲਚਸਪ ਬਣਾ ਦਿੱਤਾ ਹੈ।
ਪਰ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਸ਼ੋਸ਼ਲ ਮੀਡੀਆ ਮਨੁੱਖੀ ਸਮਾਜ ਵਾਸਤੇ ਘਾਤਿਕ ਸਾਬਿਤ ਹੋ ਰਿਹਾ ਹੈ।ਅੱਜ ਦੇ ਸਮੇਂ ਵਿੱਚ ਸ਼ੋਸ਼ਲ ਮੀਡੀਆ ਇੱਕ-ਦੂਜੇ ਨਾਲ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ,ਸਗੋ ਲੋਕਾਂ ਨੂੰ ਬਰਬਾਦੀ ਵੱਲ ਤੋਰਨ ਦਾ ਵੀ ਸਾਧਨ ਬਣ ਚੁੱਕਾ ਹੈ।ਅੱਜ ਦੀ ਨੌਜਵਾਨ ਪੀੜੀ ਸ਼ੋਸ਼ਲ ਮੀਡੀਆ ਦਾ ਦੁਰਉਪਯੋਗ ਕਰ ਕੇ ਕੇਵਲ ਆਪਣੇ ਦਿਮਾਗ ਨੂੰ ਖੋਖਲਾ ਹੀ ਨਹੀਂ ਕਰਦੀ ਸਗੋਂ ਕਈ-ਕਈ ਘੰਟੇ ਸ਼ੋਸ਼ਲ ਮੀਡੀਆ ਤੇ ਬਿਤਾਉਣ ਨਾਲ ਆਪਣੇ ਸਮੇਂ ਦਾ ਨਾਸ਼ ਵੀ ਕਰ ਰਹੀ ਹੈ। ਹੁਣ ਸ਼ੋਸ਼ਲ ਮੀਡੀਆ ਦਿਖਾਵੇ ਦਾ ਯੰਤਰ ਬਣ ਚੁੱਕਾ ਹੈ।
ਕੋਈ ਦੁੱਖ-ਸੁੱਖ ਸਾਂਝਾ ਕਰਨਾ ਹੋਵੇ ਤਾਂ ਆਪਣੇ ਪਰਿਵਾਰ ਨੂੰ ਨਹੀਂ ਦੱਸਦੇ,ਸਗੋਂ ਸ਼ੋਸ਼ਲ-ਮੀਡੀਆ ਤੇ ਠਸਟੇਟਸੂ ਪਾ ਕੇ ਅਜਿਹੇ ਲੋਕਾਂ ਨਾਲ ਸਾਂਝਾ ਕਰਦੇ ਹਨ,ਜਿੰਨ੍ਹਾਂ ਚੋ ਵਧੇਰੇ ਲੋਕਾਂ ਨੂੰ ਤਾਂ ਵਾਸਤਵਿਕ ਜਿੰਦਗੀ ਚ’ਕਦੇ ਦੇਖਿਆ ਵੀ ਨਹੀਂ ਹੁੰਦਾ।
ਕੁੱਝ ਤਾਂ ਅਜਿਹੇ ਵੀ ਹਨ,ਜਿਨ੍ਹਾਂ ਦੀ ਹਵਾਈ ਯਾਤਰਾ ਉਦੋਂ ਤੱਕ ਮਕੁੱਮਲ ਨਹੀਂ ਹੁੰਦੀ,ਜਦੋਂ ਤੱਕ ਉਹ ਹਵਾਈ ਅੱਡੇ ਤੇ ਆਪਣੀ ਤਸਵੀਰ ਖਿੱਚ ਕੇ ਸ਼ੋਸ਼ਲ ਮੀਡੀਆ ਤੇ ਸ਼ਾਂਝਾ ਨਾ ਕਰ ਦੇਣ।
ਸ਼ੋਸ਼ਲ ਮੀਡੀਆ ਦੀ ਇਸ ਦੁਨੀਆ ਵਿੱਚ ਤਾਂ ਇੰਝ ਜਾਪਦਾ ਹੈ,ਜਿਵੇ ਲੋਕਾਂ ਦੀ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਵੀ ਉਦੋਂ ਤੱਕ ਸਫਲ ਨਹੀਂ ਹੁੰਦੀ ਜਦੋਂ ਤੱਕ ਉਹ ਫੇਸਬੁੱਕ ਉਤੇ ਠਫੀਲਿੰਗ ਬਲੈਸਡੂ ਲਿਖ ਕੇ ਆਪਣੀ ਤਸਵੀਰ ਨਾ ਸਾਂਝੀ ਕਰ ਦੇਣ।ਇੰਝ ਜਾਪਦਾ ਹੈ ਜਿਵੇਂ ਪਰਮਾਤਮਾ ਉਨ੍ਹਾਂ ਦੀ ਅਰਦਾਸ ਨਹੀਂ ਸੁਣੇਗਾ,ਜੇਕਰ ਉਹ ਫੇਸਬੁੱਕ ਤੇ ਵਸਦੀ ਦੁਨੀਆਂ ਨੂੰ ਆਪਣੀ ਉਸ ਧਾਰਮਿਕ ਯਾਤਰਾ ਚ’ ਯਾਤਰਾ ਬਾਰੇ ਨਾਂ ਦੱਸਣ।
ਆਲਮ ਇਹ ਹੈ ਕਿ ਕੁੱਝ ਅਜਿਹੇ ਲੋਕ ਹਨ ਜੋ ਕੁੱਝ ਖਾਣ-ਪੀਣ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਕੁੱਝ ਅਜਿਹੇ ਵੀ ਹਨ,ਜੋ ਪਹਿਲਾਂ ਖਾਣੇ ਦੀ ਤਸਵੀਰ ਖਿੱਚ ਕੇ ਸ਼ੋਸ਼ਲ ਮੀਡੀਆ ਉਤੇ ਸਾਂਝਾ ਕਰਦੇ ਹਨ ਅਤੇ ਫਿਰ ਖਾਣਾ ਸ਼ੁਰੂ ਕਰਦੇ ਹਨ। ਬਹੁਤ ਥੋੜੇ ਲੋਕ ਹਨ, ਜੋ ਸ਼ੋਸ਼ਲ ਮੀਡੀਆ ਤੇ ਚੰਗੀਆ ਤੇ ਸਮਝਦਾਰੀ ਵਾਲੀਆ ਗੱਲਾਂ ਨੂੰ ਤਵੱਜੋ ਦਿੰਦੇ ਹਨ,ਪਰ ਵਧੇਰੇ ਲੋਕ ਤਾਂ ਸਮਾਜ ਨੂੰ ਗਲਤ ਸਿੱਖਿਆ ਦੇਣ ਵਾਲੀ ਸ਼ਾਮਘਰੀ ਸਾਂਝਾ ਕਰਨ ਵਿੱਚ ਹੀ ਆਪਣੀ ਪੂਰੀ ਸਮਝਦੇ ਹਨ।
ਸਭ ਤੋਂ ਵੱਧ ਦੁਖਦਾਈ ਗੱਲ ਤਾਂ ਇਹ ਹੈ ਕਿ ਕੁੱਝ ਮੂਰਖ ਵਿਅਕਤੀ ਸ਼ੋਸ਼ਲ ਮੀਡੀਆ ਤੇ ਸਰੀਰਕ ਅਯੋਗਤਾ ਦੇ ਸ਼ਿਕਾਰ ਹੋਏ ਲੋਕਾਂ ਦੀਆਂ ਤਸਵੀਰਾਂ ਸਾਂਝਾ ਕਰ ਕੇ ਉਨ੍ਹਾਂ ਦਾ ਮਜ਼ਾ ਬਣਾਉਦੇ ਹਨ।
ਅਸਲ ਗੁਨਾਹਗਾਰ ਉਹ ਵੀ ਨਹੀਂ ਹਨ ਜੋ ਇਹ ਸਭ ਗਲਤ ਚੀਜ਼ਾ ਪੋਸਟ ਕਰਨ ਦੀ ਪਹਿਲ ਕਰਦੇ ਹਨ,ਸਗੋਂ ਅਸਲ ਗੁਨਾਹਗਾਰ ਉਹ ਹਨ,ਜੋ ਇਨ੍ਹਾਂ ਚੀਜ਼ਾ ਨੂੰ ਠਲਾਇਕੂ ਕਰਦੇ ਹਨ ਜਾਂ ਮਜ਼ਾਕ ਤੇ ਤੌਰ ਤੇ ਅੱਗੇ ਠਸ਼ੇਅਰੂ ਕਰਦੇ ਹਨ।
ਮੇਰਾ ਇਹ ਲੇਖ ਲਿਖਣ ਦਾ ਮਕਸਦ ਇਹ ਸ਼ੰਦੇਸ਼ ਦੇਣਾ ਨਹੀਂ ਹੈ ਕਿ ਸ਼ੋਸ਼ਲ ਮੀਡੀਆ ਗਲਤ ਹੈ ਜਾਂ ਸ਼ੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਨੀ ਚਾਹੀਦੀ,ਮੈਂ ਤਾਂ ਕੇਵਲ ਇਹ ਸ਼ੰਦੇਸ਼ ਦੇਣਾ ਚਾਹੁੰਦਾ ਹਾਂ ਕਿ ਇਸਦਾ ਇਸਤੇਮਾਲ ਜਰੂਰਤ ਤੋਂ ਜਿਆਦਾ ਨਹੀਂ ਕਰਨਾ ਚਾਹੀਦਾ ਹੈ ਅਤੇ ਅਜਿਹੀਆਂ ਪੋਸਟਾਂ,ਜਿਨ੍ਹਾਂ ਰਾਹੀ ਸਮਾਜ ਨੂੰ ਗਲਤ ਸ਼ੰਦੇਸ਼ ਦਿੱਤਾ ਜਾ ਰਿਹਾ ਹੋਵੇ,ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ।
ਕੁੱਝ ਲੋਕਾਂ ਨੇ ਸ਼ੋਸ਼ਲ ਮੀਡੀਆ ਨੂੰ ਇੱਕ ਘਾਤਕ ਯੰਤਰ ਬਣਾ ਦਿੱਤਾ ਹੈ,ਜੋ ਕਿ ਸ਼ੋਸ਼ਲ ਮੀਡੀਆ ਦਾ ਦੁਰਉਪਯੋਗ ਕਰਦੇ ਹਨ,ਪਰ ਜੇਕਰ ਚੰਗੇ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਸ਼ੋਸ਼ਲ ਮੀਡੀਆ ਬਹੁਤ ਕੰਮ ਦਾ ਯੰਤਰ ਹੈ ਅਤੇ ਇਸ ਰਾਹੀ ਮਨੁੱਖੀ ਜੀਵਨ ਵਿੱਚ ਜੋ ਚੰਗੇ ਬਦਲਾਅ ਆਏ ਹਨ,ਉਨ੍ਹਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਸ਼ੋਸ਼ਲ ਮੀਡੀਆ ਦੇ ਮਾੜੇ ਪ੍ਰਭਾਵ



