May 25, 2026 2:57 am

ਬਿਟਕੋਆਇਨ ਬਣਾ ਰਿਹਾ ਹੈ ਅਰਬਪਤੀ

‘‘ਬਿਟਕੋਆਇਨ ਤੋਂ ਸਾਵਧਾਨ ਰਹੋ’’ ਇਹ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਦਿੱਤੀ ਗਈ ਤੀਜੀ ਚਿਤਾਵਨੀ ਹੈ। ਰਿਜ਼ਰਵ ਬੈਂਕ ਨੇ ਆਮ ਜਨਤਾ ਨੂੰ ਡਿਜੀਟਲ ਮੁਦਰਾ ਬਿਟਕੋਆਇਨ ਦੇ ਖਤਰਿਆਂ ਤੋਂ ਸਾਵਧਾਨ ਰਹਿਣ ਲਈ ਪਹਿਲੀ ਚੇਤਾਵਨੀ 24 ਦਸੰਬਰ 2013 ਨੂੰ ਜਾਰੀ ਕੀਤੀ ਸੀ। ਰਿਜ਼ਰਵ ਬੈਂਕ ਨੇ ਕਿਸੇ ਵੀ ਕੰਪਨੀ ਜਾਂ ਸੰਸਥਾ ਨੂੰ ਹਿੰਦੋਸਤਾਨ ਵਿੱਚ ਬਿਟਕੁਆਇਨ ਜਾਂ ਕੋਈ ਹੋਰ ਅਭਾਜੀ ਜਾਂ ਵਰਚੂਅਲ ਕਰੰਸੀ ਵਿੱਚ ਕਾਰੋਬਾਰ ਕਰਨ ਲਈ ਕੋਈ ਲਾਇਸੰਸ ਜਾਂ ਮਨਜ਼ੂਰੀ ਨਹੀਂ ਦਿੱਤੀ। ਇਸ ਮੁਦਰਾ ਦਾ ਕੋਈ ਕਾਨੂੰਨੀ ਅਧਾਰ ਨਹੀਂ ਹੈ। ਇਸ ਅਭਾਸੀ ਮੁਦਰਾ ਨਾਲ ਕਾਰੋਬਾਰ ਕਰਦੇ ਸਮੇਂ ਜੇ ਕਿਸੇ ਦਾ ਪੈਸਾ ਡੁੱਬ ਜਾਂਦਾ ਹੈ ਤਾਂ ਉਸ ਲਈ ਕੁਝ ਵੀ ਨਹੀਂ ਕੀਤਾ ਜਾ ਸਕਦਾ। ਉਂਜ ਭਾਰਤ ਵਿੱਚ ਬਿਟਕੋਆਇਨ ਬਾਕੀ ਵਰਚੂਅਲ ਕਰੰਸੀਆਂ ਨਾਲੋਂ ਸਭ ਤੋਂ ਵਧ ਜਾਣੀ ਪਹਿਚਾਣੀ ਮੁਦਰਾ ਹੈ। ਇੱਥੇ ਦੱਸਣਾ ਵੀ ਦਿਲਚਸਪ ਹੈ ਕਿ ਦੁਨੀਆ ਵਿੱਚ ਲਗਭਗ 1000 ਵਰਚੂਅਲ ਕਰੰਸੀਆਂ ਵਿੱਚ ਕਾਰੋਬਾਰ ਹੋ ਰਿਹਾ ਹੈ। ਇਨ੍ਹਾਂ ਵਿੱਚ ਲਾਇਟ ਕੋਆਇਨ, ਨੇਮ ਕੋਆਇਨ, ਰਿਪਲ, ਲਿਥਰੇਮ, ਐਨਈਐਮ, ਡੈਸ਼, ਮੈਨੇਰੋ, ਜੇਡ ਕੈਸ਼ ਅਤੇ ਪੀਪੀ ਕੋਆਇਨ ਪ੍ਰਮੁੱਖ ਹਨ।
ਬਿਟਕੋਆਇਨ ਸਾਰੀ ਦੁਨੀਆ ਵਿੱਚ ਪ੍ਰਵਾਨ ਅਭਾਸੀ ਜਾਂ ਵਰਚੂਅਲ ਡਿਜੀਟਲ ਕਰੰਸੀ ਹੈ। 3 ਜਨਵਰੀ 2009 ਵਿੱਚ ਹੋਂਦ ਵਿੱਚ ਆਈ ਇਸ ਮੁਦਰਾ ਦਾ ਮੁੱਲ ਸਿਰਫ ਸੈਂਟ ਸੀ ਅੱਜ ਇਸ ਇੱਕ ਬਿਟਕੋਆਇਨ ਦੀ ਕੀਮਤ 1092867.68 ਰੁਪਏ ਹੈ। ਇਹ ਕਰੰਸੀ ਬੜੀ ਤੇਜ਼ੀ ਨਾਲ ਵਧੀ ਹੈ। ਦਸੰਬਰ 2010 ਵਿੱਚ ਜੋ ਬਿਟਕੋਆਇਨ ਦੀਆਂ ਕੀਮਤਾਂ ਵਿੱਚ ਅਸਾਧਾਰਨ ਤੇਜ਼ੀ ਵੇਖਣ ਨੂੰ ਮਿਲੀ ਅਤੇ 29 ਨਵੰਬਰ 2017 ਨੂੰ ਇਸ ਦੀ ਕੀਮਤ 10000 ਹਜ਼ਾਰ ਡਾਲਰ ਸੀ। ਕਮਾਲ ਉਸ ਵੇਲੇ ਹੋਈ ਜਦੋਂ 5 ਦਸੰਬਰ ਨੂੰ ਇਹ ਕੋਆਇਨ ਦਾ ਮੁੱਲ 14000 ਹਜ਼ਾਰ ਡਾਲਰ ਹੋ ਗਿਆ। ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਬਿਟਕੋਆਇਨ ਨੇ ਆਪਣੇ ਵੱਲ ਖਿੱਚਿਆ ਹੈ। ਦੁਨੀਆ ਦੀ ਦਿਲਚਸਪੀ ਨੇ ਬਿਟਕੋਆਇਨ ਦੀ ਕੀਮਤ 8 ਦਸੰਬਰ ਨੂੰ 17 ਹਜ਼ਾਰ ਤੱਕ ਪਹੁੰਚਾ ਦਿੱਤੀ ਸੀ। ਇਸ ਕਰੰਸੀ ਵਿੱਚ ਨਿਵੇਸ਼ ਕਰਨ ਵਾਲੇ ਲੋਕ ਅੱਜ ਅਰਬਪਤੀ ਬਣ ਚੁੱਕੇ ਹਨ।
ਬਿਟਕੋਆਇਨ ਇੱਕ ਅਜਿਹੀ ਡਿਜੀਟਲ ਮੁਦਰਾ ਜਾਂ ਈ-ਮੁਦਰਾ ਹੈ ਜੋ ਕਾਗਜ਼ ਦੀ ਕਰੰਸੀ ਵਾਂਗ ਨਾ ਨਜ਼ਰ ਆਉਂਦੀ ਹੈ ਅਤੇ ਨਾ ਹੀ ਇਸ ਨੂੰ ਛੁਹਿਆ ਜਾਂ ਹੱਥਾਂ ਨਾਲ ਗਿਣਿਆ ਜਾਂ ਇਸ ਨੂੰ ਜੇਬ ਵਿੱਚ ਰੱਖਣਾ ਵੀ ਸੰਭਵ ਨਹੀਂ ਹੈ। ਬਿਟਕੋਆਇਨ ਨੂੰ ਸਿਰਫ ਕੰਪਿਊਟਰ ’ਤੇ ਹੀ ਦੇਖਿਆ ਜਾ ਸਕਦਾ ਹੈ, ਗਿਣਿਆ ਜਾ ਸਕਦਾ ਹੈ ਅਤੇ ਖਰਚਿਆ ਜਾ ਸਕਦਾ ਹੈ। ਇਸ ਕਰੰਸੀ ਦਾ ਲੈਣ ਦੇਣ ਸਿਰਫ ਆਨਲਾਇਨ ਹੀ ਕੀਤਾ ਜਾ ਸਕਦਾ ਹੈ। ਇਸ ਵਰਚੂਅਲ ਮੁਦਰਾ ਦੀ ਕਮਾਈ ਕਰਨ ਨੂੰ ਮਾਇਨਿੰਗ ਕਹਿੰਦੇ ਹਨ। ਇਸ ਮੁਦਰਾ ਨੂੰ ਬਿਟਕੋਆਇਨ ਵਾਲੇਟ ਵਿੱਚ ਹੀ ਰੱਖਿਆ ਜਾਂਦਾ ਹੈ। ਬਿਟਕੋਆਇਨ ਦਾ ਹਿਸਾਬ ਕਿਤਾਬ ਬਲਾਕ ਚੇਨ ਵਿੱਚ ਰੱਖਿਆ ਜਾਂਦਾ ਹੈ, ਜਿਸ ਤਰ੍ਹਾਂ ਈ-ਮੇਲ ਕਰਨ ਲਈ ਇੰਟਰਨੈ¤ਟ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਬਿਟਕੋਆਇਨ ਲਈ ਬਲਾਕ ਦੇਨ ਦੀ ਜ਼ਰੂਰਤ ਹੁੰਦੀ ਹੈ। ਬਿਟਕੋਆਇਨ ਦੀ ਵਰਤੋਂ ਅਤੇ ਭੁਗਤਾਨ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ, ਇਸੇ ਲਈ ਇਸ ਨੂੰ ਕ੍ਰਿਪਟੋਕਰੰਸੀ ਵੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਸਟੈਨੋਗਰਾਫੀ ਵਿੱਚ ਸੰਕੇਤ ਭਾਸ਼ਾ ਦੀ ਵਰਤੋਂ ਹੁੰਦੀ ਹੈ ਉਸੇ ਤਰ੍ਹਾਂ ਕ੍ਰਿਊਗਰਾਫੀ ਰਾਹੀਂ ਬਿਟਕੋਆਇਨ ਭੇਜਣ ਵਾਲਾ ਅਤੇ ਪ੍ਰਾਪਤ ਕਰਨ ਵਾਲਾ ਹੀ ਸੰਦੇਸ਼ ਖੋਲ ਅਤੇ ਪੜ੍ਹ ਸਕਦਾ ਹੈ।
ਬਿਟਕੋਆਇਨ ਇੱਕ ਅਜਿਹੀ ਮੁਦਰਾ ਹੈ ਜਿਸ ਦਾ ਕੋਈ ਬੈਂਕ ਨਹੀਂ ਹੈ। ਦੁਨੀਆ ਦੇ ਅਨੇਕਾਂ ਦੇਸ਼ਾਂ ਵਿੱਚ ਬਿਟਕੋਆਇਨ ਕਾਰੋਬਾਰੀਆਂ ਨੇ ਬਿਟਕੋਆਇਨ ਐਕਸਚੇਂਜ ਖੋਲ੍ਹੇ ਹੋਏ ਹਨ ਜਿੱਥੇ ਇਨ੍ਹਾਂ ਦੇ ਸੌਦੇ ਹੁੰਦੇ ਹਨ। ਇੱਕ ਅਨੁਮਾਨ ਅਨੁਸਾਰ ਦੁਨੀਆ ਵਿੱਚ 1 ਲੱਖ ਤੋਂ ਉ¤ਪਰ ਬਿਟਕੋਆਇਨ ਕਾਰੋਬਾਰੀ ਹਨ ਅਤੇ ਬਿਟਕੋਆਇਨ ਰਾਹੀਂ ਲੈਣ ਦੇਣ ਕਰਨ ਵਾਲੇ ਲੋਕਾਂ ਦੀ ਗਿਣਤੀ 50 ਲੱਖ ਤੋਂ ਉ¤ਪਰ ਅਨੁਮਾਨੀ ਜਾ ਰਹੀ ਹੈ। ਬਿਟਕੋਆਇਨ ਦੀ ਵੈਬਸਾਈਟ ’ਤੇ ਜਾ ਕੇ ਖਾਤਾ ਖੋਲ੍ਹਣਾ ਬਹੁਤ ਆਸਾਨ ਹੈ।
ਹਿੰਦੋਸਤਾਨ ਦੇ ਵਪਾਰੀ ਵੀ ਬਿਟਕੋਆਇਨ ਵਿੱਚ ਦਿਲਚਸਪੀ ਲੈਣ ਲੱਗੇ ਹਨ। ਅੱਜ ਕੱਲ੍ਹ ਹਰ ਮਹੀਨੇ ਭਾਰਤ ਵਿੱਚ 300 ਕਰੋੜ ਰੁਪਏ ਦਾ ਕਾਰੋਬਾਰ ਹੋ ਰਿਹਾ ਹੈ। ਇਸ ਵਿੱਚ ਮੁਨਾਫਾ ਬਹੁਤ ਤੇਜ਼ੀ ਨਾਲ ਹੋਣ ਕਾਰਨ ਲੋਕ ਇਸ ਵੱਲ ਖਿੱਚੇ ਜਾ ਰਹੇ ਹਨ। ਦੂਜੇ ਪਾਸੇ ਬਿਟਕੋਆਇਨ ਬਾਰੇ ਇਹ ਖਦਸ਼ਾ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਇੱਕ ਪਾਣੀ ਦਾ ਬੁਲਬੁਲਾ ਹੈ ਅਤੇ ਕਿਸੇ ਦਿਨ ਵੀ ਫੱਟ ਸਕਦਾ ਹੈ। ਸ਼ਾਇਦ ਇਸੇ ਕਾਰਨ ਹੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਤੀਜੀ ਚਿਤਾਵਨੀ ਜਾਰੀ ਕੀਤੀ ਹੈ।

Send this to a friend