Skip to content
Independent perspectives. Global stories.
BREAKING

ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਦੀ ਜ਼ਰੂਰਤ

Share this story

ਸਮਾਜ ਵਿਚ ਤਬਦੀਲੀਆਂ ਤਾਂ ਹਰ ਯੁਗ ਵਿਚ ਆਉਂਦੀਆਂ ਰਹੀਆਂ ਹਨ ਪਰ ਇਨ੍ਹਾਂ ਤਬਦੀਲੀਆਂ ਦੀ ਜੋ ਰਫ਼ਤਾਰ ਪਿਛਲੇ 25-30 ਸਾਲਾਂ ਵਿਚ ਵੇਖਣ ਨੂੰ ਮਿਲੀ ਹੈ, ਉਹ ਇਸ ਤੋਂ ਪਹਿਲਾਂ ਕਦੇ ਨਹੀਂ ਸੀ । ਅਜੋਕੀਆਂ ਤਬਦੀਲੀਆਂ ਦਾ ਮੁਖ ਕਾਰਨ ਸੰਸਾਰੀਕਰਨ ਅਤੇ ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਹਨ, ਜਿਨ੍ਹਾਂ ਨੇ ਸਰਮਾਏ ਦੇ ਪ੍ਰਵਾਹ ਨੂੰ ਤਿਖੇਰਾ ਕੀਤਾ ਹੈ। ਇਸ ਵਰਤਾਰੇ ਦਾ ਅਸਰ ਜ਼ਿੰਦਗੀ ਦੇ ਹਰ ਪਹਿਲੂ ਉਪਰ ਵੇਖਣ ਨੂੰ ਮਿਲ ਰਿਹਾ ਹੈ । ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਨੇ ਨਿਜੀ ਖੇਤਰ ਦੇ ਵਧਣ-ਫੁਲਣ ਦੇ ਪਹਿਲਾਂ ਨਾਲੋਂ ਵਧੇਰੇ ਮੌਕੇ ਦਿਤੇ ਪਰ ਨਿਜੀ ਖੇਤਰ ਨੂੰ ਮੁਨਾਫ਼ੇ ਤੋਂ ਬਿਨਾਂ ਹੋਰ ਕੁਝ ਨਹੀਂ ਦਿਸਦਾ । ਚੰਗੇ ਸੰਸਕਾਰ, ਉਚੇਰੀਆਂ ਕਦਰਾਂ-ਕੀਮਤਾਂ, ਚੰਗਾ ਚਜ-ਆਚਾਰ ਆਦਿ ਇਨ੍ਹਾਂ ਲਈ ਬੇਮਾਅਨੇ ਸ਼ਬਦ ਹਨ। ਗਲ ਸਿਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਦੇ ਬਹੁਤ ਸਾਰੇ ਅਨਮੋਲ ਰਤਨ ਹਨ, ਜਿਨ੍ਹਾਂ ਵਿਚ ਨਾਮ ਜਪਣ, ਸਚੀ ਕਿਰਤ ਕਰਨ, ਵੰਡ ਛਕਣ, ਸਰਬ-ਸਾਂਝੀਵਾਲਤਾ, ਇਸਤਰੀ ਦਾ ਸਨਮਾਨ, ਜਾਤ-ਪਾਤ ਦਾ ਵਿਰੋਧ, ਹਊਮੈ ਦਾ ਤਿਆਗ, ਭਿ?ਸ਼ਟਾਚਾਰ ਦਾ ਵਿਰੋਧ, ਸਵੈ-ਮਾਣ, ਕਰਮ ਕਾਂਡਾਂ ਦਾ ਵਿਰੋਧ, ਗ੍ਰਹਿਸਥ ਜੀਵਨ ਬਤੀਤ ਕਰਨ, ਨਿਮਰਤਾ, ਪਰਉਪਕਾਰ, ਸਚ-ਅਚਾਰ ਅਦਿ ਪ੍ਰਮੁਖ ਹਨ। ਗੁਰੂ ਨਾਨਕ ਦੇਵ ਜੀ ਦੀ ਬਾਣੀ, ਜੀਵਨ ਦਰਸ਼ਨ ਅਤੇ ਸਿਖਿਆਵਾਂ ਵਿਚ ਇਨ੍ਹਾਂ ਅਨਮੋਲ ਰਤਨਾਂ ਦਾ ਹੀ ਉਲੇਖ ਹੈ ਪਰ ਰੂਹਾਂ ਤਾਂ ਉਦੋਂ ਵਲੂੰਦਰੀਆਂ ਜਾਂਦੀਆਂ ਹਨ, ਜਦੋਂ ਸਾਨੂੰ ਅਜੋਕੇ ਮਨੁਖੀ ਜੀਵਨ ਪਧਰ ਅਤੇ ਸ਼ਖ਼ਸੀਅਤ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਗਿਰਾਵਟ ਵੇਖਣ ਨੂੰ ਮਿਲਦੀ ਹੈ। ਜੋ ਇਸ ਗਲ ਦਾ ਸਬੂਤ ਹੈ ਕਿ ਸਾਡਾ ਸਮਾਜ 500 ਸਾਲ ਬਾਅਦ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਤੇ ਉਦੇਸ਼ਾਂ ਉਪਰ ਖਰਾ ਨਹੀਂ ਉਤਰਿਆ । ਅਜ ਦੇ ਮਨੁਖ ਨੂੰ ਆਪਣੇ ਜੀਵਨ ਨੂੰ ਉਚ, ਸਵਛ ਅਤੇ ਸ਼ੁਧ ਬਣਾਉਣ ਦੇ ਲਈ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਨੂੰ ਅਪਣਾਉਣ ਦੀ ਸਖ਼ਤ ਜ਼ਰੂਰਤ ਹੈ। ਇਸ ਤੋਂ ਇਲਾਵਾ ਧਰਮ ਮਨੁਖ ਨੂੰ ਕੁਦਰਤ ਨਾਲ ਇਕਸੁਰਤਾ ਦੀ ਜਾਚ ਸਿਖਾਉਂਦਾ ਹੈ। ਇਹ ਧਰਤੀ ਨੂੰ ਮਾਂ, ਪਾਣੀ ਨੂੰ ਪਿਤਾ ਤੇ ਹਵਾ ਨੂੰ ਗੁਰੂ ਸਮਾਨ ਮਹਤਵ ਪ੍ਰਦਾਨ ਕਰਦਾ ਹੈ। ਧਰਮ ਸਥਾਨਾਂ ਨੂੰ ਇਸ ਪਖ ਦੀ ਚੇਤਨਾ ਦਾ ਸਮਾਜ ਵਿਚ ਵਿਆਪਕ ਸੰਚਾਰ ਕਰਨ ਦੀ ਬੇਹਦ ਲੋੜ ਹੈ। ਧਰਮ ਮਨੁਖ ਨੂੰ ਰਿਸ਼ਤਿਆਂ ਦਾ ਸਤਿਕਾਰ ਸਿਖਾਉਂਦਾ ਹੈ। ਅਜ ਸਿਖ ਧਰਮ ਦਿਨ ਪ੍ਰਤੀ ਦਿਨ ਗਿਰਾਵਟ ਵਲ ਜਾ ਰਿਹਾ ਹੈ। ਯੂਰਪ ਤੇ ਅਮਰੀਕਾ ਵਿਚ ਵਧਦੀ ਸਿਖ ਧਰਮ ਦੀ ਲਹਿਰ ਨੂੰ ਵੇਖ ਕੇ ਜਾਪਦਾ ਹੈ ਕਿ ਜਿਵੇਂ ਭਾਰਤ ਦਾ ਬੁਧ ਧਰਮ ਚੋਖੇ ਸਮੇਂ ਤੋਂ ਆਪਣਾ ਦੇਸ਼ ਛਡ ਕੇ ਵਿਦੇਸ਼ਾਂ ਵਿਚ ਜਾ ਵਸੀਆ ਹੈ ਉਸੀ ਤਰ੍ਹਾਂ ਸਿਖ ਧਰਮ ਵੀ ਕਿਸੇ ਦਿਨ ਵਿਦੇਸ਼ਾਂ ਵਿਚ ਜਾ ਕੇ ਹੀ ਫੈਲੇਗਾ। ਔਰ ਅਗਰ ਹੁਣ ਵੀ ਅਸੀਂ ਸੁਚੇਤ ਨ ਹੋਏ ਤਾਂ ਪੰਜਾਬ ਜਾਂ ਭਾਰਤ ਵਿਚ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦਾ ਇਹ ਧਰਮ ਵਧੇਰੇ ਚਿਰ ਨਹੀਂ ਠਹਿਰ ਸਕੇਗਾ। ਬਸ ਇਹੋ ਸਿਖ ਧਰਮ ਦਾ ਭਵਿਖ ਸਪਸ਼ਟ ਰੂਪ ਵਿਚ ਦਿਖ ਰਿਹਾ ਹੈ। ਸੋ ਅਜ ਸਾਨੂੰ ਲੋੜ ਹੈ ਰਸਮੀ ਕਰਮ-ਕਾਡਾਂ ਨੂੰ ਛਡ ਕੇ ਗੁਰਮਤਿ ਨੂੰ ਪੜ੍ਹਨ ਦੀ, ਵਿਚਾਰਨ ਦੀ, ਸਮਝਣ ਦੀ, ਕਮਾਉਣ ਦੀ ਅਤੇ ਆਪਣੇ ਜੀਵਨ ਵਿਚ ਢਾਲਣ ਦੀ।ਅਜ ਦੀ ਅਜੋਕੇ ਗੀਤ-ਸੰਗੀਤ ਨੇ ਸਭ ਮਰਿਆਦਾ ਨੂੰ ਵਿਲਾਸਤਾ ਦੇ ਛਜ ਵਿਚ ਪਾ ਕੇ ਛਟਿਆ ਹੈ। ਸਕੂਲਾਂ-ਕਾਲਜਾਂ ਨੂੰ ਵਿਦਿਆ ਦੇ ਕੇਂਦਰ ਦੀ ਥਾਂ ਮੁੰਡੇ-ਕੁੜੀਆਂ ਦੇ ਪ੍ਰੇਮ ਸਬੰਧਾਂ ਦੇ ਕੇਂਦਰ ਵਜੋਂ ਉਭਾਰਿਆ ਜਾ ਰਿਹਾ ਹੈ। ਹਰ ਤੀਜੇ ਗੀਤ ਵਿਚ ਨਚ ਰਹੀ ਸਾਲੀ ‘ਤੇ ਸ਼ਰਾਬੀ ਜੀਜੇ ਵਲੋਂ ਨੋਟ ਸੁਟਣ ਦਾ ਜ਼ਿਕਰ ਹੋ ਰਿਹਾ ਹੈ। ਮੁੰਡਿਆਂ ਨੂੰ ਮਹਿੰਗੇ ਮੋਟਰਸਾਈਕਲਾਂ ‘ਤੇ ਲੜਕੀਆਂ ਦਾ ਪਿਛਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਗੀਤਾਂ ਵਿਚ ਸ਼ਰਾਬ, ਗੰਡਾਸੀਆਂ, ਰਾਇਫਲਾਂ ਤੇ ਪਿਸਟਲਾਂ ਦਾ ਖੁਲ੍ਹਾ ਪ੍ਰਦਰਸ਼ਨ ਨੌਜਵਾਨਾਂ ਅੰਦਰ ਮਾਰਧਾੜ ਦੀ ਰੁਚੀ ਨੂੰ ਸ਼ਹਿ ਦੇ ਰਿਹਾ ਹੈ। ਵੀਡੀਓ ਵਿਚ ਲੜਕੀਆਂ ਵਲੋਂ ਪਹਿਨਿਆ ਜਾ ਰਿਹਾ ਪਹਿਰਾਵਾ ਅਕਸਰ ਸਾਡੇ ਸਿਖ ਸਭਿਆਚਾਰ ਦੇ ਅਨਕੂਲ ਨਹੀਂ ਹੁੰਦਾ। ਗੀਤ-ਸੰਗੀਤ ਰੂਹਾਨੀ ਜੋਗ ਦੀ ਥਾਂ ਭੋਗ ਵਲ ਨਵੀਂ ਪੀੜ੍ਹੀ ਨੂੰ ਤੋਰ ਰਿਹਾ ਹੈ। ਧਰਮ ਮਨੁਖ ਨੂੰ ਰੋਗੀ ਜਾਂ ਭੋਗੀ ਬਣਾਉਣ ਦੀ ਥਾਂ ਦੁਨੀਆ ਲਈ ਉਪਯੋਗੀ ਬਣਾਉਂਦਾ ਹੈ। ਧਰਮ ਇਸਤਰੀ ਨੂੰ ਜੀਵਨ ਸਾਥਣ ਦੇ ਸਨਮਾਨਜਨਕ ਰੂਪ ਵਿਚ ਸਥਾਪਤ ਕਰਦਾ ਹੈ, ਮਾਂ ਦੇ ਰੂਪ ਵਿਚ ਪਿਤਾ ਤੋਂ ਵਧ ਕੇ ਵਡਿਆਈ ਬਖ਼ਸ਼ਦਾ ਹੈ। ਧਰਮ ਮਨੁਖ ਨੂੰ ਵਾਸ਼ਨਾ ਤੋਂ ਉਪਾਸਨਾ ਵਲ ਮੋੜਦਾ ਹੈ। ਇਸ ਤੋਂ ਇਲਾਵਾ ਅਜ ਜੋ ਕੁਝ ਵੀ ਮੀਡੀਏ ਦੇ ਰਾਹੀਂ ਸਮਾਜ ਨੂੰ ਵਿਖਾਇਆ ਜਾ ਰਿਹਾ ਹੈ, ਉਹ ਕੋਈ ਬਹਤਾ ਵਧੀਆ ਨਹੀਂ ਹੈ। ਜਿਸ ਕਰਕੇ ਖਾਸਕਰ ਨੌਜਵਾਨ ਇਸ ਨੂੰ ਰਿਐਲਟੀ ਭਾਵ ਸਚਾਈ ਸਮਝ ਕੇ ਅਪਨਾ ਰਹੇ ਹਨ ਜੋ ਉਹਨਾਂ ਲਈ ਹੀ ਖ਼ਤਰਨਾਕ ਸਬੀਤ ਹੁੰਦਾ ਹੈ। ਜਿਸ ਦਾ ਸਭ ਤੋਂ ਵਡਾ ਖਮਿਆਜ਼ਾ ਸਿਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਨੌਜਵਾਨ ਕੌਮ ਦਾ ਭਵਿਖ ਹੁੰਦੇ ਹਨ ਪਰ ਜੇਕਰ ਨੌਜਵਾਨ ਹੀ ਆਪਣੇ ਅਮੀਰ ਵਿਰਸੇ, ਸਭਿਆਚਾਰ, ਗੁਰੂਆਂ ਅਤੇ ਸਿਖਾਂ ਦੀ ਕੁਰਬਾਨੀਆਂ ਨੂੰ ਭੁਲਾ ਕੇ ਹੋਰਨਾਂ ਹੀ ਵਿਅਰਥ ਕਾਰਜਾਂ ਵਿਚ ਫਸ ਕੇ ਆਪਣਾ ਧਰਮ ਖਤਰੇ ਵਿਚ ਪਾ ਦੇਣਗੇ ਤਾਂ ਕੌਮ ਦਾ ਤਾਂ ਰਬ ਹੀ ਰਾਖਾ ਹੋਵੇਗਾ। ਅਜੇ ਵੀ ਜੇ ਸਿਖ ਲੀਡਰਸ਼ਿਪ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਸੁਹਿਰਦ ਹੋ ਜਾਣ ਤਾਂ ਨੌਜਵਾਨਾਂ ਨੂੰ ਇਸ ਮੀਡੀਏ ਦੇ ਮਕੜ ਜਾਲ ਤੋਂ ਬਚਾ ਕੇ ਦੇਸ਼, ਕੌਮ, ਧਰਮ ਦੇ ਭਲੇ ਵਿਚ ਲਾ ਸਕਦੀ ਹੈ । ਆ?ੋ ਧਰਮ ਪ੍ਰਚਾਰ ਨੂੰ ਤੇਜ਼ ਕਰਦਿਆਂ ਨੌਜਵਾਨਾਂ ਨੂੰ ਗੁਰ-ਇਤਿਹਾਸ ਨਾਲ ਜੋੜਨ ਲਈ ਉਹਨਾਂ ਤਕ ਪਹੁੰਚ ਕਰੀਏ ਤਾਂ ਕਿ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ। ਜੇਕਰ ਅਜ ਸੰਸਾਰ ਨੇ ਤਬਾਹੀ ਤੋਂ ਬਚਣਾ ਹੈ ਤਾਂ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਰਸਾਈ ਹੋਈ ਜੀਵਨ-ਜਾਚ ਨੂੰ ਅਜੋਕੇ ਸੰਦਰਭ ‘ਚ ਸਮਝ ਕੇ ਉਸ ਦਾ ਧਾਰਨੀ ਬਣਨਾ ਪਵੇਗਾ । ਆਪਣੇ ‘ਮੂਲ’ ਨਾਲੋਂ ਟੁਟ ਕੇ ਹੀ ਮਨੁਖ ਅਜ ਹਉਮੈ, ਲੋਭ, ਨਾਸ਼ਵਾਨ ਪਦਾਰਥਾਂ ਦੀ ਅਮੁਕ ਲਾਲਸਾ ਅਤੇ ਤਿ?ਸ਼ਨਾਵਾਂ ਦੀ ਅਗ ਵਿਚ ਸੜ ਰਿਹਾ ਹੈ । ਇਸੇ ਕਰਕੇ ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਸਾਨੂੰ ਵਾਰ-ਵਾਰ ਆਪਣੇ ਉਸ ‘ਮੂਲ ਅੰਸ਼’ ਨਾਲ ਜੁੜਨ ਲਈ ਆਖਦਾ ਹੈ, ਜਿਸ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ।। ਆਓ ਧਰਮ ਪ੍ਰਚਾਰ ਨੂੰ ਤੇਜ਼ ਕਰਦਿਆਂ ਨੌਜਵਾਨਾਂ ਨੂੰ ਗੁਰ-ਇਤਿਹਾਸ ਨਾਲ ਜੋੜਨ ਲਈ ਉਹਨਾਂ ਤਕ ਪਹੁੰਚ ਕਰੀਏ ਤਾਂ ਕਿ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ।

WRITTEN BY