
ਸਾਹਿਤ ਮਾਨਵ ਦੀ ਅਜਿਹੀ ਸਿਰਜਣਾ ਹੈ ਜੋ ਸੁਹਜ, ਸੁਆਦ ਅਤੇ ਗਿਆਨ ਦਾ ਸੰਗਮ ਹੁੰਦਾ ਹੈ। ਸਾਹਿਤ ਸਿਰਜਣਾ ਕਿਸੇ ਅਗੰਮੀ ਸ਼ਕਤੀ ਦਾ ਪ੍ਰਗਟਾਅ ਨਹੀਂ ਸਗੋਂ ਮਨੁੱਖ ਦੀ ਰੁਚੀ ਅਤੇ ਸਾਧਨਾਂ ਦਾ ਸਿੱਟਾ ਹੁੰਦਾ ਹੈ। ਮਨੁੱਖ ਦੇ ਆਪਣੇ ਇਤਿਹਾਸਿਕ ਸਮਾਜਿਕ ਵਿਕਾਸ ਵਿੱਚੋਂ ਉਸਦੀ ਆਪਣੀ ਰੁਚੀ ਤੇ ਸਮਰੱਥਾ ਉ੍ਯੱਭਰਦੀ ਹੈ। ਹਰ ਕੰਮ ਭਾਵੇਂ ਹਰ ਇੱਕ ਦੇ ਵੱਸ ਨਹੀਂ, ਸਗੋਂ ਮਨੁੱਖ ਦੀ ਲਗਨ, ਮਿਹਨਤ ਤੇ ਦ੍ਰਿੜਤਾ ਉਸ ਨੂੰ ਸਫਲਤਾ ਦੇ ਦਰਵਾਜੇ ਤੱਕ ਲੈ ਪਹੁੰਚਦੀ ਹੈ। ਸਵਾਲ ਇਹ ਉਤਪਨ ਹੁੰਦਾ ਹੈ ਕਿ ਸਾਹਿਤ ਸਿਰਜਣਾ ਕੇਵਲ ਆਪਣੀ ਗੁਭ-ਗੁਭਾਟ ਕੱਢਣ ਲਈ ਕੀਤੀ ਜਾਵੇ ਜਾਂ ਫਿਰ ਸਮਾਜ ਦੀ ਕਿਸੇ ਖਾਸ ਧਿਰ ਦੇ ਹੱਕ ਜਾਂ ਵਿਰੋਧ ਵਿੱਚ ਕੀਤੀ ਜਾਵੇ ਜਾਂ ਫਿਰ ਸਮਾਜ ਤੇ ਪ੍ਰਕਿਰਤੀ ਨੂੰ ਹੋਰ ਖੂਬਸ਼ੂਰਤ ਬਣਾਉਣ ਲਈ ਕੀਤੀ ਜਾਵੇ।
ਉ੍ਯੱਚੀ ਸਾਹਿਤ ਸਿਰਜਣਾ ਸਮਾਜ ਤੇ ਪ੍ਰਕਿਰਤੀ ਦੀ ਖੂਬਸੂਰਤੀ ਲਈ ਕੀਤੀ ਗਈ ਹੁੰਦੀ ਹੈ। ਉਸ ਵਿੱਚ ਆਮ ਤੌਰ ਤੇ ਵਿਅਕਤੀ ਵਿਸ਼ੇਸ਼ ਦੇ ਹੱਕ ਜਾਂ ਵਿਰੋਧ ਦੀ ਥਾਂ ਸਮਾਜੀ ਗੁਣਾਂ-ਔਗੁਣਾਂ ਦੇ ਆਧਾਰ ਤੇ ਉ੍ਯੱਚੀਆਂ ਕਦਰਾਂ ਕੀਮਤਾਂ ਦੀ ਉਸਾਰੀ ਕੀਤੀ ਗਈ ਹੁੰਦੀ ਹੈ। ਸਾਹਿਤ ਸਮਾਜ ਦਾ ਸਿਰਫ਼ ਸੀਸ਼ਾ ਹੀ ਨਹੀਂ ਹੁੰਦਾ ਸਗੋਂ ਪ੍ਰਤੀਕਰਮ ਵੀ ਪ੍ਰਗਟ ਕਰਦਾ ਹੈ। ਵਕਤੀ ਸਵਾਰਥਾਂ ਤੋਂ ਉ੍ਯੱਪਰ ਉ੍ਯੱਠ ਕੇ ਨਰੋਈਆਂ ਕਦਰਾਂ ਕੀਮਤਾਂ ਉਸਾਰਨ ਵਾਲਾ ਸਾਹਿਤ ਜਾਂ ਫਿਰ ਲੋਕਾਂ ਦੇ ਹਾਵ-ਭਾਵਾਂ ਨੂੰ ਸੁਹਜ ਰੂਪ ਵਿੱਚ ਪੇਸ਼ ਕਰਨ ਵਾਲਾ ਸਾਹਿਤ ਲੋਕਾਂ ਦਾ ਆਪਣਾ ਸਾਹਿਤ ਬਣ ਜਾਂਦਾ ਹੈ। ਉਹ ਲੋਕਾਂ ਲਈ ਆਦਰਸ਼ ਹੋ ਨਿਬੜਦਾ ਹੈ ਅਤੇ ਉਨ੍ਹਾਂ ਦਾ ਇੱਕ ਅਨਮੋਲ ਖਜ਼ਾਨਾ ਬਣ ਜਾਂਦਾ ਹੈ। ਪੰਜਾਬੀ ਦਾ ਲੋਕ ਸਾਹਿਤ, ਸੂਫੀ ਕਾਵਿ, ਗੁਰਮਤਿ ਕਾਵਿ, ਵੀਰ ਕਾਵਿ ਅਤੇ ਕਿੱਸਾ ਕਾਵਿ ਆਦਿ ਦੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਆਧੁਨਿਕ ਪੰਜਾਬੀ ਸਾਹਿਤ ਦੇ ਬਹੁਤ ਹੀ ਸੀਮਤ ਪਾਠਕ ਵਰਗ ਦੀ ਪ੍ਰਮੁੱਖ ਸਮੱਸਿਆ ਹੈ ਕਿ ਬਹੁਤੇ ਲੇਖਕ ਪੰਜਾਬੀ ਸਾਹਿਤ ਪਰੰਪਰਾ ਅਤੇ ਲੋਕਾਂ ਦੀ ਬੋਲੀ, ਮੁਹਾਵਰੇ, ਸੁਭਾਅ ਅਤੇ ਪੱਧਰ ਤੋ ਦੂਰ ਵਿਚਰਦੇ ਹਨ।
ਸਮਾਜ ਦੇ ਮੌਜੂਦਾ ਸੰਦਰਭ ਵਿੱਚ ਸਾਡੀਆਂ ਸੰਸਥਾਵਾਂ ਵਿੱਚ ਪਦਾਰਥਕ ਪੱਖ ਤੋਂ ਕਾਫ਼ੀ ਤਰੱਕੀ ਹੋਈ ਹੈ, ਜਿਵੇਂ ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ, ਖੇਤੀਬਾੜੀ ਅਤੇ ਉਦਯੋਗ ਵਿੱਚ ਨਵੀਂ ਤਕਨੀਕ, ਵਿਦਿਅਕ ਤੇ ਮੈਡੀਕਲ ਸੰਸਥਾਵਾਂ, ਪ੍ਰਬੰਧਕੀ ਅਦਾਰੇ ਆਦਿ ਦੀ ਤਦਾਦ ਵਿੱਚ ਕਾਫ਼ੀ ਵਾਧਾ ਹੋਇਆ ਹੈ, ਪਰੰਤੂ ਇੰਨ੍ਹਾਂ ਸੰਸਥਾਵਾਂ ਦੇ ਨਿਗਰਾਨ ਤੇ ਚਲਾਉਣ ਵਾਲਿਆਂ ਵਿੱਚ ਜੋ ਸਮਾਜ ਪ੍ਰਤੀ ਸਮਰਪਿਤ ਦੀ ਭਾਵਨਾ ਹੋਣੀ ਚਾਹੀਦੀ ਹੈ ਉਸ ਦੀ ਘਾਟ ਬੁਰੀ ਤਰ੍ਹਾਂ ਰੜਕਦੀ ਹੈ। ਇਕ ਡਾਕਟਰ, ਅਧਿਆਪਕ, ਇੰਜੀਨੀਅਰ ਜਾਂ ਪ੍ਰਬੰਧਕ ਵਿੱਚ ਲੋਕ ਸੇਵਾ ਦੀਆਂ ਅੱਛੀਆਂ ਕਦਰਾਂ ਕੀਮਤਾਂ ਵਿੱਚ ਗਿਰਾਵਟ ਆ ਚੁੱਕੀ ਹੈ। ਸਾਡੇ ਸਮਾਜ ਦੇ ਪ੍ਰਮੁੱਖ ਨਿਗਰਾਨ-ਰਾਜਨੀਤਿਕ ਪ੍ਰਬੰਧ ਵਿੱਚ ਸਮਾਜਿਕ ਵਿਕਾਸ ਦੇ ਆਦਰਸ਼ ਦੀ ਥਾਂ ਨਿੱਜੀ ਸਵਾਰਥ ਭਾਰੂ ਹੋ ਚੁੱਕੇ ਹਨ। ਸਰਸਵਤੀ ਉ੍ਯੱਪਰ ਲਕਸ਼ਮੀ ਦਾ ਬੋਲਬਾਲਾ ਹੈ। ਪੈਸੇ ਅਤੇ ਸ਼ੋਹਰਤ ਦੀ ਦੌੜ ਹੈ। ਪੈਸਾ ਲਾਉਣਾ ਤੇ ਪੈਸਾ ਕਮਾਉਣਾ ਹੀ ਪ੍ਰਮੁੱਖ ਕਾਰਜ ਬਣ ਗਿਆ ਹੈ। ਦੁਨੀਆ ਵਿੱਚ ਸਮਾਜਿਕ ਵਿਕਾਸ ਦੀ ਥਾਂ ਅਰਬਾਂ ਰੁਪਏ ਹਥਿਆਰਾਂ ਉ੍ਯੱਪਰ ਵਗਾਏ ਜਾ ਰਹੇ ਹਨ। ਪ੍ਰਮਾਣੂ ਧਮਾਕਿਆਂ ਦੁਆਰਾ ਸਮਾਜ ਅਤੇ ਪ੍ਰਕਿਰਤੀ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਸਮੁੱਚੀ ਮਨੁੱਖਤਾ ਅਤੇ ਪ੍ਰਕਿਰਤੀ ਦੇ ਹਰ ਕਣ ਦਾ ਦਮ ਘੁੱਟਦਾ ਹੈ। ਨੇਤਾ ਤੇ ਪਰਜ਼ਾ, ਮਾਲਕ ਤੇ ਮਜਦੂਰ, ਡਾਕਟਰ ਤੇ ਮਰੀਜ, ਅਧਿਆਪਕ ਤੇ ਵਿਦਿਆਰਥੀ, ਪ੍ਰਬੰਧਕ ਤੇ ਸਹਾਇਕ ਆਦਿ ਵਿੱਚ ਆਪਸੀ ਸੰਬੰਧ ਆਮ ਤੌਰ ਤੇ ਸੁਹਿਰਦਤਾ ਵਾਲੇ ਨਹੀਂ ਸਗੋਂ ਪੈਸੇ ਅਤੇ ਵਕਤੀ ਮੁਫਾਦਾਂ ਵਾਲੇ ਬਣ ਗਏ ਹਨ, ਪਰੰਤੂ ਅੱਜ ਵੀ ਹਰ ਅਦਾਰੇ ਵਿੱਚ ਰੌਸ਼ਨੀ ਦੇਣ ਵਾਲੀਆਂ ਸ਼ਖਸੀਅਤਾਂ ਮੌਜੂਦ ਹਨ ਜੋ ਸੋਹਣੇ ਸਮਾਜ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ।
ਅਫਸੋਸ ਅਜੋਕੀ ਨੌਜਵਾਨ ਪੀੜ੍ਹੀ ਦਾ ਸਾਹਿਤ ਨਾਲੋਂ ਮੋਹ ਟੁੱਟਦਾ ਜਾ ਰਿਹਾ ਹੈ, ਅਜੋਕੇ ਬਹੁਤ ਸਾਰੇ ਨੌਜਵਾਨ ਅਤੇ ਮੁਟਿਆਰਾਂ ਵਧੀਆ ਸਾਹਿਤਕ ਕਿਤਾਬਾਂ ਪੜ੍ਹਣ ਜਾਂ ਕੁੱਝ ਲਿਖਣ ਨੂੰ ਮਗਜ ਖਪਾਈ ਸਮਝਦੇ ਹਨ। ਲਗਭਗ ਹਰ ਸਕੂਲ ਕਾਲਜ ਵਿੱਚ ਲਾਇਬਰ੍ਰੇਰੀ ਹੁੰਦੀ ਹੈ, ਪਰ ਇੰਨ੍ਹਾਂ ਲਾਇਬਰ੍ਰੇਰੀਆਂ ਵਿੱਚ ਬੈਠ ਕੇ ਚੰਗੀਆਂ ਸਾਹਿਤਕ ਕਿਤਾਬਾਂ ਕਿੰਨੇ ਵਿਦਿਆਰਥੀ ਪੜ੍ਹਦੇ ਹਨ, ਇਹ ਸੱਚਾਈ ਸਾਰੇ ਜਾਣਦੇ ਹਨ। ਅਜੋਕੀ ਨੌਜਵਾਨ ਪੀੜ੍ਹੀ ਕੋਲ ਸਾਹਿਤ ਪੜ੍ਹਣ ਲਈ ਮਿੰਟ ਦਾ ਸਮਾਂ ਵੀ ਨਹੀਂ ਪਰ ਵਿਹਲੇ ਬਹਿ ਕੇ ਗੱਪਾਂ ਮਾਰਨ, ਦੂਜਿਆਂ ਦੀ ਬੁਰਾਈ ਕਰਨ, ਮੋਬਾਇਲ ਤੇ ਘੰਟਿਆਂ ਬੱਧੀ ਗੱਲਾਂ ਕਰਨ ਲਈ ਸਮਾਂ ਬਹੁਤ ਹੁੰਦਾ ਹੈ। ਅਨੇਕਾਂ ਲੱਖਾਂ ਕਿਤਾਬਾਂ ਆਪਣੇ ਪਾਠਕਾਂ ਨੂੰ ਉਡੀਕ ਰਹੀਆਂ ਹਨ। ਚੰਗਾ ਸਾਹਿਤ ਲਿਖ ਕੇ ਜਾਂ ਪੜ੍ਹਕੇ ਦ੍ਰਿੜਤਾ, ਸ਼ਹਿਣਸੀਲਤਾ, ਸਵੈ-ਨਿਰਭਰਤਾ ਵਰਗੇ ਕਈ ਗੁਣ ਆਪਣੇ ਅੰਦਰ ਪੈਦਾ ਕੀਤੇ ਜਾ ਸਕਦੇ ਹਨ। ਸਾਹਿਤ ਪੜ੍ਹਦਿਆਂ ਜਾਂ ਲਿਖਦਿਆਂ ਅਜਿਹੀ ਸੇਧ ਮਿਲਦੀ ਹੈ ਕਿ ਇਨਸਾਨ ਆਮ ਤੋਂ ਖਾਸ ਬਣ ਜਾਂਦਾ ਹੈ।
ਚੰਗਾ ਸਾਹਿਤ ਸਮੁੱਚੇ ਸਮਾਜ ਲਈ ਮਾਰਗ-ਦਰਸ਼ਕ ਹੁੰਦਾ ਹੈ। ਗੋਰਿਆਂ ਵਿੱਚ ਪੁਸਤਕਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ ਪਰ ਸਾਡੇ ਨੌਜਵਾਨਾਂ ਵਿੱਚ ਇਹ ਆਦਤ ਬਹੁਤ ਘਟ ਰਹੀ ਹੈ। ਇਸ ਲਈ ਉਹ ਦੇਸ਼ ਕਿੱਥੇ ਜਾ ਰਹੇ ਹਨ ਅਤੇ ਅਸੀਂ ਕਿੱਥੇ? ਕਹਿੰਦੇ ਹਨ ਕਿ ਕਲਮ ਦਾ ਵਾਰ ਤਲਵਾਰ ਦੇ ਵਾਰ ਨਾਲੋਂ ਕਈ ਗੁਣਾ ਤਿੱਖੇ ਹੁੰਦੇ ਹੈ। ਬੰਦੇ ਨੂੰ ਇਨਸਾਨ ਬਨਣ ਦੇਣ ਲਈ ਸਾਹਿਤ ਦਾ ਮੋਹਰੀ ਰੋਲ ਹੈ। ਚੰਗਾ ਸਾਹਿਤ ਹੀ ਇੱਕ ਚੰਗੇ ਸਮਾਜ ਦੀ ਸਥਾਪਨਾ ਕਰ ਸਕਦਾ ਹੈ।
ਸਾਹਿਤ ਦਾ ਵਿਸ਼ਾ ਉਹ ਲੋਕ ਹੋਣੇ ਚਾਹੀਦੇ ਹਨ ਜਿਹੜੇ ਸਮਾਜਿਕ ਪੌੜੀ ਦੇ ਬਿਲਕੁਲ ਹੇਠਲੇ ਡੰਡਿਆਂ ਉ੍ਯੱਤੇ ਖੜ੍ਹੇ ਹਨ। ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਇੰਨ੍ਹਾਂ ਲੋਕਾਂ ਦੇ ਮਸਲਿਆਂ, ਸੰਘਰਸ਼ਾਂ ਨੂੰ ਆਪਣੀ ਰਚਨਾਵਾਂ ਰਾਹੀਂ ਉਜਾਗਰ ਕਰਨ। ਫਰੇਬ ਦੇ ਲੱਟ ਤੇ ਟਿਕੇ ਇਸ ਨਿਜਾਮ ਦੀਆਂ ਖਾਮੀਆਂ, ਗਲਤ ਕੀਮਤਾਂ ਤੇ ਵਿਰੋਧਤਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ। ਸਾਹਿਤਕਾਰਾਂ ਨੂੰ ਨਿੱਜੀ ਲਾਭ ਜਾਂ ਨਾਮਣਾ ਖੱਟਣ ਤੇ ਲਾਲਚ ਵਿੱਚ ਲੋਕਾਂ ਨੂੰ ਕੁਰਾਹੇ ਪਾਉਣ ਦੀਆਂ ਸਿਆਸਤੀ ਨੀਤੀਆਂ ਤੇ ਫੁੱਲ ਨਹੀਂ ਚੜਾਉਣੇ ਚਾਹੀਦੇ। ਸਮੇਂ ਦੇ ਹਾਣੀ ਹੋ ਕੇ ਲਿਖਣ ਤੇ ਲੋਕਾਂ ਨੂੰ ਉਨ੍ਹਾਂ ਦੀ ਤਾਕਤ ਤੋ ਜਾਣੂ ਕਰਵਾਕੇ ਉਨ੍ਹਾਂ ਨੂੰ ਜ਼ਿੰਦਗੀ ਦੇ ਸੰਘਰਸ਼ ਲਈ ਪ੍ਰੇਰਿਤ ਕਰਨ। ਸਾਹਿਤ ਵਿੱਚ ਇਹ ਸ਼ਕਤੀ ਹੈ ਜੋ ਕਿ ਉਹ ਲੋਕਾਂ ਨੂੰ ਉਨ੍ਹਾਂ ਦੀ ਉਸ ਸ਼ਕਤੀ ਤੋਂ ਜਾਣੂ ਕਰਵਾਉਂਦੀ ਹੈ ਜਿਸ ਨੂੰ ਵੱਡੀ ਤੋਂ ਵੱਡੀ ਫੌਜੀ ਤਾਕਤ ਵੀ ਕੁਚਲ ਨਹੀਂ ਸਕਦੀ। ਇਹ ਲੋਕ ਸ਼ਕਤੀ ਤਲਵਾਰ ਦੀ ਧਾਰ ਤੋਂ ਤੋਪਾਂ ਦੀਆਂ ਗਰਜ਼ਾਂ ਤੋਂ ਜਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ।
ਸੋ ਅਜਿਹੀ ਸਮਾਜਿਕ ਵਿਵਸਥਾ ਵਿੱਚ ਉ੍ਯੱਚ ਸਾਹਿਤ ਸਿਰਜਣ ਦੀ ਬਹੁਤ ਜਰੂਰਤ ਹੈ, ਜੋ ਇਨਸਾਨ ਨੂੰ ਅੱਛਾ ਇਨਸਾਨ ਬਣਾਵੇ, ਜੋ ਬੱਚਿਆਂ ਦੇ ਭਵਿੱਖ ਅਤੇ ਬਜੁਰਗਾਂ ਦੇ ਸਤਿਕਾਰ ਪ੍ਰਤੀ ਚਿੰਤਤ ਹੋਵੇ, ਜੋ ਈਰਖਾ ਦੀ ਥਾਂ ਪਿਆਰ ਅਤੇ ਇਛਾਵਾਂ ਦੀ ਥਾਂ ਸਬਰ ਉਤਪੰਨ ਕਰੇ। ਜੋ ਸਮਾਜਿਕ ਵਿਤਕਰੇ ਅਤੇ ਬੇਇਨਸਾਫ਼ੀ ਪ੍ਰਤੀ ਅਵਾਜ ਬਣੇ, ਜੋ ਬਾਹਰੀ ਦਿਖਾਵਟ ਦੀ ਥਾਂ ਇਨਸਾਨ ਦੀ ਅੰਦਰਲੀ ਖੂਬਸੂਰਤੀ ਨੂੰ ਉਭਾਰੇ ਅਤੇ ਜੋ ਪ੍ਰਕਿਰਤਕ ਵਾਤਾਵਰਨ ਨੂੰ ਸ਼ੁੱਧ ਤੇ ਸੁਹਾਵਨਾ ਬਣਾਉਣ ਲਈ ਵਿੱਚ ਜਾਗ੍ਰਤੀ ਪੈਦਾ ਕਰੇ।



