ਬੀਤੇ ਦਿਨੀਂ ਪਟਿਆਲ਼ਾ ਦੇ ਗੁਰਦੁਆਰਾ ਮੋਤੀ ਬਾਗ਼ ਵਿਚ ਇਕ ਬੜੀ ਹੀ ਅਣਹੋਣੀ ਘਟਨਾ ਵਾਪਰੀ ਹੈ, ਗੁਰਦੁਆਰਾ ਮੋਤੀ ਬਾਗ ਦੇ ਸਰੋਵਰ ਵਿਚ ਦੋ ਅਭਾਗੀਆਂ ਮਾਂਵਾਂ ਧੀਆਂ ਦੇ ਡੁਬ ਜਾਣ ਦੀ ਖ਼ਬਰ ਹੈ। ਇਹ ਅਭਾਗਣ ਮਾਂ ਨੇ ਅਪਣੀ ਚਾਰ ਸਾਲ ਦੀ ਬਚੀ ਨਾਲ ਸਰੋਵਰ ਚ ਡੁਬ ਕੇ ਖੁਦਕੁਸ਼ੀ ਕੀਤੀ, ਜਾਂ ਇਸ ਘਟਨਾ ਪਿਛੇ ਕੋਈ ਹੋਰ ਕਾਰਨ ਹੈ, ਇਸ ਰਾਜ ਤੋ ਤਾਂ ਪਰਦਾ ਉੁਠਣਾ ਅਜੇ ਬਾਕੀ ਹੈ, ਪਰੰਤੂ ਜੇਕਰ ਪਿਛੇ ਵਲ ਝਾਤੀ ਮਾਰੀਏ ਤਾਂ ਯਾਦਾਂ ਵਿਚੋਂ ਅਜਿਹੀਆਂ ਕਿੰਨੀਆਂ ਹੀ ਘਟਨਾਵਾਂ ਨਿਕਲ ਕੇ ਸਾਹਮਣੇ ਆ ਖਲੋਂਦੀਆਂ ਹਨ, ਕਿਉਂੁਕਿ ਇਸ ਤਰਾਂ ਸਰੋਵਰਾਂ ਵਿਚ ਡੁਬ ਕੇ ਮਰਨ ਦੀਆਂ ਘਟਨਾਵਾਂ ਪਹਿਲਾਂ ਵੀ ਅਕਸਰ ਹੀ ਵਾਪਰਦੀਆਂ ਰਹੀਆਂ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਵਲ ਸਾਡੇ ਗੁਰਦੁਆਰਾ ਪਰਬੰਧਕਾਂ ਦਾ ਉਕਾ ਹੀ ਧਿਆਨ ਨਹੀ। ਸਿਖੀ ਵਿਚ ਗੁਰਦੁਆਰਿਆਂ ਦੀ ਮਹਤਤਾ ਪਰਮੁਖ ਹੈ ਕਿ?ੁਕਿ ਜਿਥੇ ਇਹ ਸਿਖ ਲਈ ਆਸਥਾ ਦੇ ਕੇਂਦਰ ਹਨ, ਓਥੇ ਉੁਸ ਤੋ ਵੀ ਪਹਿਲਾਂ ਸਿਖਿਆ ਦੇ ਕੇਂਦਰ ਹਨ। ਸਿਖ ਨੇ ਗੁਰਦੁਆਰੇ ਜਾ ਕੇ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਤੋ ਸਿਖਿਆ ਲੈਣੀ ਹੁੰਦੀ ਹੈ, ਗੁਰਬਾਣੀ ਪੜ੍ਹਨੀ ਹੁੰਦੀ ਹੈ, ਵਿਚਾਰਨੀ ਹੁੰਦੀ ਹੈ ਤੇ ?ੁਹਦੇ ਤੇ ਅਮਲ ਕਰਨ ਹੁੰਦਾ ਹੈ, ਭਾਵ ਗੁਰੂ ਦੀ ਮਤ ਗ੍ਰਿਹਣ ਕਰਕੇ ?ੁਹਦੇ ਅਨੁਸਾਰ ਜੀਵਨ ਜਿ?ੁਣ ਦੀ ਜਾਚ ਸਿਖਣੀ ਹੁੰਦੀ ਹੈ, ਪਰ ਹੋ ਬਿਲਕੁਲ ਗੁਰਬਾਣੀ ਦੇ ਅਤੇ ਗੁਰੂ ਸਿਧਾਂਤ ਦੇ ਉਲਟ ਰਿਹਾ ਹੈ। ਅਸੀ ਗੁਰਦੁਆਰਿਆਂ ਵਿਚ ਗੁਰੂ ਦੀ ਬਾਣੀ ਦੀ ਸਿਖਿਆ ਲੈਣ ਤਾਂ ਜਾਂਦੇ ਹੀ ਨਹੀ, ਸਾਨੂੰ ਇਹ ਸਿਖਿਆ ਹੀ ਨਹੀ ਗਿਆ ਕਿ ਜਾਗਤ ਜੋਤ ਸਬਦ ਗੁਰੂ ਗਰੰਥ ਸਹਿਬ ਜੀ ਦਾ ਸਤਿਕਾਰ ਬਹਾਲ ਰਖਣਾ ਹੈ, ਇਸ ਲਈ ਗੁਰੂ ਗਰੰਥ ਸਹਿਬ ਜੀ ਨੂੰ ਨਤਮਸਤਕ ਵੀ ਹੋਣਾ ਹੈ, ਸੀਸ ਵੀ ਝੁਕਾਉਣਾ ਹੈ, ਤੇ ਇਹ ਅਰਦਾਸ ਵੀ ਕਰਨੀ ਹੈ ਕਿ ਸਾਨੂੰ ਗੁਰਬਾਣੀ ਤੇ ਅਮਲ ਕਰਨ ਦੀ ਸੁਮਤ ਦੀ ਬਖਸ਼ਿਸ਼ ਹੋਵੇ।ਇਹ ਨਹੀ ਸਿਖਿਆ ਗਿਆ ਕਿ ਗੁਰਬਾਣੀ ਨੂੰ ਪੜ੍ਹਨਾ ਹੈ ਜੇ ਨਹੀ ਪੜਨਾ ਤਾਂ ਸੁਣਨਾ ਹੈ, ਸੁਣਕੇ ਅਮਲ ਕਰਨਾਂ ਹੈ। ਸਾਨੂੰ ਤਾਂ ਸਿਖਿ?ਆ ਗਿਆ ਹੈ ਕਿ ਗੁਰੂ ਗਰੰਥ ਸਹਿਬ ਨੂੰ ਸਿਰਫ ਮਥਾ ਹੀ ਟੇਕਣਾ ਹੈ, ਪੜ੍ਹਨ ਦੀ ਕੋਈ ਜ਼ਰੂਰਤ ਨਹੀ, ਜੇ ਪੜਦੇ ਵੀ ਹੋ ਤਾਂ ਸਿਰਫ ਰਟੇ ਲਾ ਕੇ ਪਾਠ ਹੀ ਕਰਨਾ ਹੈ, ਇਸ ਤੋ ਅਗੇ ਸਿਖਿ?ਆ ਹੀ ਕੁਝ ਨਹੀ ਗਿਆ ਜਿਹੜੇ ਫੋਕੇ ਕਰਮ ਕਾਂਡਾਂ ਚੋਂ, ਅੰਧ ਵਿਸਵਾਸ ਵਿਚ ਗਲੇ ਤਕ ਧਸ ਚੁਕੀ ਲੋਕਾਈ ਨੂੰ ਕਢਣ ਲਈ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਵਖਰਾ ਰਾਸਤਾ ਅਖਤਿਆਰ ਕੀਤਾ, ਇਕ ਵਖਰਾ ਮਿਸ਼ਨ ਚਲਿਆ, ਉਸ ਮਿਸਨ ਨੂੰ ਪੂਰਾ ਕਰਨ ਲਈ ਗੁਰ ਗਦੀ ਦੀ ਪਰੰਪਰਾ ਨੂੰ ਜਾਰੀ ਰਖਣਾ ਪਿਆ ?ੁਹ ਮਹਿਜ ਵਖਰਾ ਧਰਮ ਜਾਂ ਮਹਿਜ ਵਖਰੀ ਕੌਮ ਤਕ ਹੀ ਸੀਮਤ ਨਹੀ ਸੀ ਬਲਕਿ ਗੁਰੂ ਸਹਿਬਾਨਾਂ ਨੇ ਪੰਡਤਾਂ ਮੁਲਾਣਿਆਂ ਦੇ ਅੰਧ ਵਿਸਵਾਸ ਚ ਫਸੀ ਲੋਕਾਈ ਨੂੰ ਸਿਧੇ ਰਾਹ ਤੇ ਲੈ ਕੇ ਆਉੁਣ ਲਈ ਇਕ ਵਖਰੀ ਦੁਨੀਆ, ਇਕ ਵਖਰੀ ਕੌਮ ਦੀ ਸਾਜਨਾਂ ਕੀਤੀ ਸੀ। ਸਿਖ ਕੌਮ ਨੂੰ ਇਹਨਾਂ ਦੋਨਾਂ ਹੀ ਫਿਰਕਿਆਂ ਹਿੰਦੂ ਅਤੇ ਮੁਸਲਿਮ ਤੋ ਵਖਰਾ ਕਰਨ ਦਾ ਮਕਸਦ ਸੀ, ਇਕ ਅਜਿਹੇ ਵਿਗਿਆਨਿਕ ਸਮਾਜ ਦੀ ਸਿਰਜਣਾ ਕਰਨਾ, ਜਿਥੇ ਫੋਕੇ ਕਰਮ ਕਾਂਡਾਂ, ਵਹਿਮਾਂ, ਭਰਮਾਂ ਲਈ ਕੋਈ ਜਗ੍ਹਾ ਨਹੀ ਹੈ। ਪ੍ਰੰਤੂ ਸਮੇ ਦੇ ਬੀਤਣ ਨਾਲ ਸਿਖੀ ਵਿਚ ਵੀ ਮੁੜ ਵਹਿਮ ਭਰਮ ਕਰਮਕਾਂਡ ਰਲਗਡ ਹੋ ਗਏ, ਗੁਰਦੁਆਰਿਆਂ ਤੇ ਮੁੜ ਉੁਹ ਲੋਕ ਕਾਬਜ ਹੋ ਗਏ ਜਿਹੜੇ ਸਿਖੀ ਅਸੂਲਾਂ ਤੋਂ ਖੁਦ ਹੀ ਕੋਹਾਂ ਦੂਰ ਸਨ ਤੇ ਉਹਨਾਂ ਨੇ ਗੁਰਦੁਆਰਿਆਂ ਨੂੰ ਅਪਣੀ ਕਮਾਈ ਦੇ ਸਾਧਨ ਬਣਾ ਲਿਆ। ਸਿਖਿਆ ਦੇ ਕੇਂਦਰ ਵਜੋਂ ਬਰੇਕਾਂ ਲਗ ਗਈਆਂ ਤੇ ਉੁਥੋਂ ਵੀ ਸਿਖ ਨੂੰ ਸਿਖੀ ਸਿਧਾਤਾਂ ਦੇ ਉਲਟ ਕਰਮਕਾਂਡੀ ਸਿਖਿਆ ਦਿਤੀ ਜਾਣ ਲਗੀ। ਲੰਮਾ ਸਮਾ ਚਲੇ ਇਸ ਮਾਰੂ ਦੌਰ ਨੇ ਐਨਾ ਗਹਿਰਾ ਪਰਭਾਵ ਛਡਿਆ ਕਿ ਹੁਣ ਜਦੋ ਕੌਮ ਅੰਦਰ ਕੁਝ ਜਾਗਰੂਕਤਾ ਆਈ ਵੀ ਹੈ ਤੇ ਸਿਖੀ ਦਾ ਸਹੀ ਪਰਚਾਰ ਕਰਨ ਦੇ ਕੁਝ ਯਤਨ ਹੋਣ ਲਗੇ ਹਨ ਤਾਂ ਲੋਕ ਉਹਨਾਂ ਰਲਗਡ ਹੋਏ ਕਰਮਕਾਡਾਂ ਨੂੰ ਛਡਣ ਲਈ ਤਿਆਰ ਹੀ ਨਹੀ । ਉਹਨਾਂ ਨੂੰ ਕਰਮਕਾਡਾਂ ਤੋ ਬਗੈਰ ਵਾਲੀ ਨਿਰੋਲ ਸਿਖੀ ਝੂਠੀ ਝੂਠੀ ਜਾਪਦੀ ਹੈ। ਸਾਡੀ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਜਿਸ ਦੀ ਸਿਖੀ ਦਾ ਸਹੀ ਰੂਪ ਵਿਚ ਪਰਚਾਰ ਪਾਸਾਰ ਕਰਨ ਦੀ ਮੁਖ ਜੁੰਮੇਵਾਰੀ ਹੈ, ਉੁਹਦੇ ਤੇ ਕਾਬਜ ਲੋਕ ਖੁਦ ਹੀ ਗੋਲਕ ਮੋਹ ਵਿਚ ਗਰਕ ਹੋ ਕੇ ਸਿਖੀ ਸਿਧਾਤਾਂ ਨੂੰ ਤਿਲਾਂਜਲੀ ਦੇ ਚੁਕੇ ਹਨ। ਜਿਸ ਦਾ ਨਤੀਜਾ ਿ?ਹ ਨਿਕਲਿਆ ਕਿ ਅਜ ਜੇ ਸਭ ਤੋ ਵਧ ਕਰਮਕਾਂਡ ਤੇ ਮਨ ਮਤ ਹੋ ਰਹੀ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿਚ ਆਉਂਦੇ ਇਤਿਹਾਸਿਕ ਗੁਰਦੁਆਰਿਆਂ ਵਿਚ ਹੋ ਰਹੀ ਹੈ।ਇਹੋ ਕਾਰਨ ਹੈ ਕਿ ਸਿਖ ਗੁਰਦਾਰਿਆਂ ਵਿਚ ਗੁਰਬਾਣੀ ਪੜਨ ਸੁਣਨ ਘਟ ਪਰ ਉੁਥੇ ਮਥੇ ਰਗੜਨ ਜ਼ਿਆਦਾ ਜਾਂਦੇ ਹਨ। ਅਸੀ ਪਾਪਾਂ ਦੀ ਕਮਾਈ ਚੋ ਕੁਝ ਪੈਸੇ ਗੋਲਕ ਵਿਚ ਪਾ ਕੇ ਅਤੇ ਸਰੋਵਰ ਵਿਚ ਇਸਨਾਨ ਕਰਕੇ ਅਪਣੇ ਸਾਰੇ ਪਿਛਲੇ ਪਾਪ ਧੋਤੇ ਜਾਣ ਦਾ ਭਰਮ ਪਾਲ ਲੈਂਦੇ ਹਾਂ ਤੇ ਫਿਰ ਵਾਪਸ ਆ ਕੇ ਮੁੜ ਉਹ ਹੀ ਬੇਈਮਾਨੀਆਂ ਤੇ ਧੋਖੇਵਾਜੀਆਂ ਤੇ ਜੋਰ ਦਿੰਦੇ ਹਾਂ ਕਿਉਂੁਕਿਇਸ ਤੋ ਵਧ ਅਸੀ ਸਿਖਿਆ ਹੀ ਕੁਝ ਨਹੀ। ਬਿਨਾ ਸ਼ਕ ਇਹ ਸਰੋਵਰ ਸਾਡੀ ਆਸਥਾ ਨਾਲ ਜੁੜੇ ਹੋਏ ਹਨ, ਪਰ ਕੀ ਇਹਨਾਂ ਸਰੋਵਰਾਂ ਦੀ ਡੁੰਘਾਈ ਨੂੰ ਘਟ ਨਹੀ ਕੀਤਾ ਜਾ ਸਕਦਾ। ਜਦੋ ਅਸੀ ਆਪਣੇ ਸਾਰੇ ਇਤਿਹਾਸਿਕ ਸਥਾਨਾਂ ਦੀ ਪਛਾਣ ਸੰਗਮਰਮਰ ਚੜਾਂ ਕੇ ਖਤਮ ਕਰ ਸਕਦੇ ਹਾਂ ਫਿਰ ਸਿਰਫ ਸਰੋਵਰਾਂ ਦੀ ਡੁੰਘਾਈ ਦਾ ਕੀ ਮਹਤਵ ਹੈ ? ਅਸੀ ਆਪਣੀ ਸਿਖ ਵਿਰਾਸਤ ਨੂੰ ਸਾਂਭਣ ਤੋ ਅਸਮਰਥ ਹਾ,ਕਾਰ ਸੇਵਾ ਦੇ ਨਾਮ ਤੇ ਸਭ ਕੁਝ ਮਲੀਆਮੇਟ ਕੀਤਾ ਜਾ ਚੁਕਾ ਹੈ, ਫਿਰ ਇਹ ਗਲ ਦੀ ਸਮਝ ਨਹੀ ਪੈ ਰਹੀ ਕਿ ਸਰੋਵਰਾਂ ਦੀ ਐਨੀ ਡੁੰਘਾਈ ਕਿਸ ਮਕਸਦ ਲਈ ਹੈ, ਜਦੋ ਕਿ ਮੌਜੂਦਾ ਦੌਰ ਵਿਚ ਅਜੇ ਪਾਣੀ ਦੀ ਕਿਲਤ ਵਾਲੀ ਕੋਈ ਅਜਿਹੀ ਸਮਸਿਆ ਨਹੀ ਹੈ। ਅਸੀ ਸ਼ਰਧਾ ਨਾਲ ਇਸ਼ਨਾਨ ਕਰਦੇ ਸਮੇਂ ਵੀ ਦੋ ਤਿੰਨ ਪੌੜੀਆਂ ਤੋ ਹੇਠਾਂ ਨਹੀ ਜਾਂਦੇ।ਪਰਬੰਧਕਾਂ ਨੂੰ ਚਾਹੀਦਾ ਹੈ ਕਿ ਜਾ ਤਾ ਜਿਸਤਰਾਂ ਕੁਝ ਸਰੋਵਰਾਂ ਵਿਚ ਡੁੰਘਾਈ ਦੀ ਕੁਝ ਹਦ ਤੇ ਦਿਵਾਰਾਂ ਬਣਾਈਆਂ ਗਈਆਂ ਹਨ ਉਸ ਤਰਾ ਦੀਆਂ ਦਿਵਾਰਾਂ ਬਣਾਈਆਂ ਜਾਣ, ਜਾਂ ਕੋਈ ਜਾਲ ਬਗੈਰਾ ਲਾਏ ਹੋਣ ਤਾ ਕਿ ਕੋਈ ਬਚਾ ਬਜੁਰਗ ਜਾਂ ਕੋਈ ਔਰਤ ਡੂੰਘੇ ਪਾਣੀ ਵਿਚ ਨਾ ਜਾ ਸਕੇ, ਜੇ ਕੋਈ ਗਲਤੀ ਨਾਲ ਡਿੱਗਦਾ ਵੀ ਹੈ ਤਾ ਵੀ ਸੰਭਲ਼ ਸਕੇ, ਜਾ ਓਥੇ ਕੁਝ ਗੋਤਾਖੋਰ ਸੇਵਾਦਾਰ ਤਾਇਨਾਤ ਕੀਤੇ ਜਾਣ, ਜਿਹੜੇ ਹਰ ਸਮੇ ਓਥੇ ਹਾਜਰ ਰਹਿ ਕੇ ਨਿਗਰਾਨੀ ਕਰਨ, ਜਾਂ ਫਿਰ ਸਰੋਵਰਾਂ ਦੀ ਡੁੰਘਾਈ ਤਿੰਨ ਚਾਰ ਫੁਟ ਤਕ ਹੀ ਨਿਸਚਤ ਕੀਤੀ ਜਾਵੇ ਤਾ ਕਿ ਸ਼ਰਧਾ ਨਾਲ ਤਨ ਮਨ ਦੀ ਮੈਲ ਧੋਣ ਆਏ ਸ਼ਰਧਾਲੂਆਂ ਨੂੰ ਜਾਨ ਤੋ ਹਥ ਨਾ ਧੋਣੇ ਪੈਣ ਅਤੇ ਮਾਨਸਿਕ ਰੋਗੀ ਇਹਨਾ ਪਵਿਤਰ ਸਰੋਵਰਾਂ ਨੂੰ ਖ਼ੁਦਕੁਸ਼ੀਆਂ ਦੇ ਕੇਂਦਰ ਨਾ ਬਣਾ ਸਕਣ।ਡੂੰਘੇ ਸਰੋਵਰਾਂ ’ਚ ਡੁਬ ਕੇ ਮਰਨ ਦੀਆਂ ਘਟਨਾਵਾਂ ਜਿਥੇ ਆਸਥਾ ਨੂੰ ਢਾਹ ਲਾਉਦੀਆਂ ਹਨ ਓਥੇ ਸਰੋਵਰਾਂ ਦੇ ਨਿਰਮਲ ਜ਼ਲ ਦੀ ਪਵਿਤਰਤਾ ਵੀ ਭੰਗ ਕਰਨ ਦਾ ਕਾਰਨ ਬਣਦੀਆਂ ਹਨ। ਸੋ ਦੇਖਦੇ ਹਾ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਇਸ ਪਾਸੇ ਕਦੋਂ ਧਿਆਨ ਦਿੰਦੀ ਹੈ।
ਪਵਿੱਤਰ ਸਰੋਵਰਾਂ ’ਚ ਡੁੱਬ ਮਰਨ ਦੀਆਂ ਘਟਨਾਵਾਂ ਵਾਪਰਨਾ ਚਿੰਤਾਜਨਕ



