Skip to content
Independent perspectives. Global stories.
BREAKING

ਪੰਜਾਬੀ ਗਾਇਕੀ ’ਚ ਵਧ ਰਿਹਾ ਨੰਗੇਜ਼ ਅਤੇ ਗੁੰਡਾਗਰਦੀ ਚਿੰਤਾ ਦਾ ਵਿਸ਼ਾ

Share this story

ਸਾਡਾ ਅਮੀਰ ਵਿਰਸਾ, ਰੀਤੀ ਰਿਵਾਜ, ਖਾਣ-ਪੀਣ, ਖੁਸ- ਸਾਡੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਦੀ ਹੈ, ਜਿਸ ਦੀ ਪੂਰੀ ਦੁਨੀਆ ਕਾਇਲ ਹੈ। ਇਕ ਸਮਾਂ ਸੀ ਜਦੋਂ ਪਿੰਡ ਦੀਆਂ ਸੱਥਾਂ, ਵਿਆਹਾਂ, ਮੇਲਿਆਂ, ਤਿਉਹਾਰਾਂ ‘ਚ ਲੋਕ ਗੀਤ ਵੱਜਣੇ। ਜਿਸ ਨੂੰ ਸੁਣ ਕੇ ਰੂਹ ਨੂੰ ਸਕੂਨ ਅਤੇ ਆਪਸੀ ਪਿਆਰ ਉਮੜਨਾ। ਆਪਸੀ ਸਾਂਝ ਦੇ ਹੁੰਦੇ ਸੀ ਉਹ ਗੀਤ:
‘‘ਪੰਜ ਸਿਰ ਕਣਕ ਉਧਾਰੀ ਲਿਆਂਦੀ
ਮੁੜ ਮੁੜ ਉੁਹਨੂੰ ਜੋਖਦਾ।
ਤਕੀਆ ਪੈਂਦੀ ਬਾਜੀ,
ਤੂੰ ਬਾਜੀ ਕਿਉਂ ਨਹੀਂ ਵੇਖਦਾ।
ਇਹਨਾਂ ਗੀਤ, ਬੋਲੀਆਂ ਵਿੱਚ ਆਪਸੀ ਪਿਆਰ ਸਾਦਗੀ, ਸਾਫ ਝਲਕਦੀ ਸੀ। ਪਰ ਅੱਜ ਦੀ ਗਾਇਕੀ ਵਿੱਚ ਨੰਗੇਜ਼ ਅਤੇ ਗੁੰਡਾ-ਗਰਦੀ ਵੇਖਣ ਨੂੰ ਮਿਲਦੀ ਹੈ। ਗੀਤ ਵਿੱਚ ਗਾਇਕ ਦੀ ਕਲਾ ਘੱਟ ਨੰਗੇਜ਼, ਮਾਰੂ ਹਥਿਆਰ, ਫੁਕਰਾਪਣ ਆਪ-ਹੁਦਰੇ ਸਾਹਮਣੇ ਆਉਂਦਾ ਹੈ। ਘਰਾਂ ਵਿੱਚ ਪਰਿਵਾਰਾਂ ਨਾਲ ਬੈਠ ਕੇ ਅਜਿਹੇ ਗੀਤਾਂ ਨੂੰ ਵੇਖਣਾ ਅਸੰਭਵ ਹੈ। ਕਮਾਲ ਦੀ ਗੱਲ ਹੈ ਜੋ ਕੁੜੀ ਮਾਪਿਆਂ ਦੀ ਇੱਜਤ ਹੁੰਦੀ ਹੈ, ਅੱਜ ਦੇ ਗੀਤਾਂ ਵਿੱਚ ਉਸ ਦੇ ਹੱਥ ਹਥਿਆਰ ਫੜਾ ਕੇ ਮਾਪਿਆਂ ਦਾ ਹੀ ਕਤਲ ਹੁੰਦਿਆਂ ਜ਼ਸ਼ਨ ਮਨਾਉਂਦੇ ਦਿਖਾਇਆ ਜਾਂਦਾ ਹੈ। ਨਸ਼ਾ, ਹਥਿਆਰ ਆਮ ਤੌਰ ਤੇ ਗੀਤਾਂ ਵਿੱਚ ਦੋ ਧਿਰਾਂ ਵਿੱਚ ਆਪਸੀ ਖਹਿ-ਬਾਜੀ ਵਿੱਚ ਜਾਨਾਂ ਦਾ ਜਾਣਾ ਆਮ ਹੋ ਗਿਆ ਹੈ।ਗੀਤਾਂ ਵਿੱਚ ਛੋਟੀਆਂ ਜਿਹੀਆਂ ਗੱਲਾਂ ਤੇ ਕਤਲ ਕਰਦਿਆਂ ਆਮ ਵਿਖਾਇਆ ਜਾਂਦਾ ਹੈ। ਧੀ ਮਾਪਿਆਂ ਦੀ, ਪਰਿਵਾਰ ਦੀ ਅਤੇ ਸਮਾਜ ਦੀ ਇੱਜਤ ਹੁੰਦੀ ਹੈ। ਪਰ ਉਹ ਗੀਤਾਂ ਵਿੱਚ ਆਪਣੇ ਪ੍ਰੇਮੀ ਨਾਲ ਮਿਲ ਕੇ ਇੱਜਤ ਨੂੰ ਖੇਰੂੰ ਖੇਰੂੰ ਕਰ ਦਿੰਦੀ ਹੈ। ਸ਼ਾਇਦ ਇਸ ਤਰ੍ਹਾਂ ਦੇ ਫਿਲਮਾਂਕਣ ਵੀ ਭਰੂਣ ਹੱਤਿਆਂ ਦੇ ਕਾਰਨ ਬਣਦੇ ਹਨ।
ਪੰਜਾਬੀ ਗੀਤਾਂ ਵਿੱਚ ਅੱਜ ਕੱਲ ਮਾਡਲ ਕੋਲ ਹਥਿਆਰ ਫੜਾ ਕੇ ਸ਼ਰ੍ਹੇ-ਆਮ ਗੋਲੀਆਂ ਚਲਾਉਂਦੇ ਅਤੇ ਮਾਰ-ਧਾੜ ਕਰਦੇ ਦਿਖਾਇਆ ਜਾਂਦਾ ਹੈ। ਜਿਸ ਨਾਲ ਜਿੱਥੇ ਨਵੀਂ ਪੀੜ੍ਹੀ ਉਹਨਾਂ ਪਿੱਛੇ ਲੱਗ ਕੇ ਫੇਸਬੁੱਕ, ਵੱਟਸਐਪ ਤੇ ਹਥਿਆਰਾਂ ਨਾਲ ਫੋਟੋਆਂ ਜਾਂ ਇਹੋ ਜਿਹੇ ਹਥਿਆਰਾਂ ਵਾਲੇ ਸਟੇਟਸ ਆਮ ਦੇਖਣ ਨੂੰ ਆਮ ਮਿਲਦੇ ਹਨ। ਜੋ ਕਿ ਕਿਤੇ ਨਾ ਕਿਤੇ ਨਵੀਂ ਪੀੜ੍ਹੀ ਨੂੰ ਮਾਰੂ ਨਤੀਜਿਆਂ ਵੱਲ ਪ੍ਰੇਰਿਤ ਕਰਦੇ ਹਨ।
ਸਾਨੂੰ ਸਮਾਜਿਕ ਤੌਰ ‘ਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਹਨਾਂ ਹਥਿਆਰਾਂ ਦਾ ਮੋਹ ਛੱਡ ਕੇ ਆਪਸੀ ਸਾਂਝ ਰੱਖਣੀ ਚਾਹੀਦੀ ਹੈ ਜਿਸ ਵਿੱਚ ਕੋਈ ਚਾਹੇ ਕਿਸੇ ਵੀ ਜਾਤ ਜਾਂ ਧਰਮ ਦਾ ਕਿਉਂ ਨਾ ਹੋਵੇ ਆਪਸੀ ਪਿਆਰ, ਸਤਿਕਾਰ ਅਤੇ ਸਹਿਣਸ਼ੀਲਤਾ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਕਈ ਸਮਾਜ ਵਿਰੋਧੀ ਅਨਸਰ ਤੁਹਾਨੂੰ ਜਾਂ ਸਮਾਜ ਦੇ ਕੁਝ ਲੋਕਾਂ ਨੂੰ ਗਲਤ ਤਰੀਕੇ ਨਾਲ ਗਲਤ ਸੇਧ ਦੇ ਕੇ ਵਿਰੋਧੀ ਭੂਮਿਕਾ ਨਿਭਾਉਂਦੇ ਹਨ, ਅੱਜ ਲੋੜ ਹੈ ਅਜਿਹੇ ਅਨਸਰਾਂ ਤੋਂ ਬਚਣ ਦੀ ਤਾਂ ਕਿ ਆਪਸੀ ਪਿਆਰ ਤੇ ਸਾਂਝ ਹਮੇਸ਼ਾ ਬਣੀ ਰਹੇ ਅਤੇ ਸਮਾਜ ਵਿਰੋਧੀ ਅਲਾਮਤਾਂ ਵਿਰੁੱਧ ਇਕੱਠੇ ਹੋ ਕੇ ਚੱਲ ਸਕੀਏ।
ਬਹੁਤੇ ਗੀਤਾਂ ਵਿੱਚ ਗਾਇਕ ਦੀ ਅਵਾਜ ਸੁਰੀਲੀ ਨਾ ਵੀ ਹੋਵੇ ਪਰ ਮਾਡਲ ਕੁੜੀਆਂ ਨੂੰ ਘੱਟ ਕੱਪੜੇ ਪਵਾ ਕੇ ਗੀਤ ਨੂੰ ਆਕਰਸ਼ਿਤ ਕਰਨ ਦੀ ਹਰ ਸੰਭਵ ਕੋਸ਼ਿਸ ਕੀਤੀ ਜਾਂਦੀ ਹੈ।ਜੋ ਕਿ ਪਰਿਵਾਰ ਵਿੱਚ ਬੈਠ ਕੇ ਦੇਖਣ ਲੱਗਿਆਂ ਸ਼ਰਮ ਮਹਿਸੂਸ ਹੁੰਦੀ ਹੈ। ਬਹੁਤੇ ਗਾਇਕਾਂ ਦੀ ਅਵਾਜ ਸੁਰੀਲੀ ਤਾਂ ਜ਼ਰੂਰ ਹੁੰਦੀ ਹੈ ਪਰ ਛੇਤੀ ਪ੍ਰਸਿੱਧੀ ਲੈਣ ਦੇ ਚੱਕਰ ਵਿੱਚ ਗੀਤਾਂ ਨੂੰ ਨੰਗੇਜ਼ ਵੱਲ ਲੈ ਤੁਰਦੇ ਹਨ। ਇਹ ਕਹਿਣਾ ਅਤਿ-ਕਥਨੀ ਨਹੀਂ ਹੋਵੇਗੀ ਕਿ ਅੱਧੇ ਅੱਧੇ ਕੱਪੜੇ ਪਵਾ ਕੇ ਸੱਭਿਆਚਾਰ ਦੀ ਸੇਵਾ ਕਰਦੇ ਕਹਿਣ ਵਾਲੇ ਆਮ ਦਿਖਦੇ ਹਨ। ਜੇਕਰ ਸੇਵਾ ਨੰਗਜ਼ ਵਿੱਚ ਹੀ ਹੈ ਤਾਂ ਅਜਿਹੀ ਸੇਵਾ ਦੀ ਸਮਾਜ ਨੂੰ ਲੋੜ ਨਹੀਂ, ਜਿਸ ਨਾਲ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਜਨਮ ਲੈਣ ਅਤੇ ਹਰ ਕੋਈ ਇਹ ਕਹਿੰਦਾ ਨਜਰ ਆਵੇ ਕਿ ਮੈਨੂੰ ਕੁੜੀ ਨਹੀਂ ਚਾਹੀਦੀ। ਲੋੜ ਹੈ ਇਸ ਗੰਭੀਰ ਸਮੱਸਿਆ ਨੂੰ ਸਮਝਣ ਦੀ ਜਿਸ ਨਾਲ ਕਈ ਮਾਰੂ ਨਤੀਜੇ ਸਾਹਮਣੇ ਆ ਰਹੇ ਹਨ।
ਕਈ ਨੌਜਵਾਨ ਆਪਸੀ ਸਾਂਝ ਨਾਲ ਕਲੱਬਾਂ, ਸਮਾਜਸੇਵੀ ਸੰਸਥਾਵਾਂ ਦੇ ਜਰੀਏ ਵਾਤਾਵਰਣ ਬਚਾਓ ਮੁਹਿੰਮ, ਖੂਨਦਾਨ ਕੈਂਪ, ਕੁੜੀਆਂ ਦੀ ਲੋਹੜੀ ਅਤੇ ਹੋਰ ਸਮਾਜ ਸੇਵੀ ਪ੍ਰੋਗਰਾਮ ਉਲੀਕਦੇ ਹਨ। ਪਰ ਕਈ ਨੌਜਵਾਨ ਅਜਿਹੇ ਗੀਤਾਂ ਪਿੱਛੇ ਲੱਗ ਕੇ ਮਾਰੂ ਗਰੁੱਪ ਬਣਾ ਕੇ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਅਤੇ ਛੋਟੀ ਮੋਟੀ ਲੜਾਈ ਤੋਂ ਵੱਡੀਆਂ ਗੈਂਗਵਾਰ ਦੀਆਂ ਘਟਨਾਵਾਂ ਵਿੱਚ ਝੋਖੇ ਜਾਂਦੇ ਹਨ। ਜਿਸ ਤੋਂ ਪਿੱਛੇ ਮੁੜਨਾ ਅਸੰਭਵ ਹੋ ਜਾਂਦਾ ਹੈ।
ਅੱਜ ਬਹੁਤ ਜਿਆਦਾ ਲੋੜ ਹੈ ਅਜਿਹੇ ਹਾਲਾਤਾਂ ਤੇ ਕੰਟਰੋਲ ਕਰਕੇ ਨੌਜਵਾਨ ਪੀੜੀ ਨੂੰ ਬਚਾਇਆ ਜਾਵੇ, ਤਾਂ ਕਿ ਸਾਰਥਕ ਸਿੱਟੇ ਨਿੱਕਲ ਸਕਣ ਅਤੇ ਮਾਂਵਾ ਦੇ ਪੁੱਤ ਇਸ ਕੁਸੰਗਤ ਵਿੱਚ ਨਾ ਪੈ ਕੇ ਮਾਂ ਬਾਪ ਦੇ ਬੁਢਾਪੇ ਦਾ ਸਹਾਰਾ, ਭੈਣਾਂ ਦੀ ਰੱਖੜੀ ਦਾ ਕਰਜ ਲਾਹ ਸਕਣ।
ਜਿਹਨਾਂ ਗੀਤਾਂ ਵਿੱਚ ਹਥਿਆਰਾਂ ਨਾਲ ਨੌਜਵਾਨ ਪੀੜ੍ਹੀ ਨੂੰ ਗਲਤ ਰਾਹੇ ਪਾਇਆ ਜਾਂਦਾ ਹੈ ਅਤੇ ਨੰਗੇਜ਼ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਨੂੰ ਸੈਂਸਰ ਦੁਆਰਾ ਪੂਰਨ ਰੂਪ ਨਾਲ ਬੈਨ ਕਰ ਦੇਣਾ ਚਾਹੀਦਾ ਹੈ।
ਗਾਇਕਾਂ, ਸਮਾਜ-ਸੇਵੀ ਸੰਸਥਾਵਾਂ, ਲੇਖਕ ਕਲਾਮੰਚਾਂ ਅਤੇ ਸੈਂਸਰ ਬੋਰਡ ਨੂੰ ਚਾਹੀਦਾ ਹੈ ਕਿ ਅਜਿਹੇ ਹੀ ਗੀਤ ਸਮਾਜ ਵਿੱਚ ਲਿਆਂਦੇ ਜਾਣ ਜਿਹਨਾਂ ਨੂੰ ਆਪਣੇ ਪਰਿਵਾਰ ਨਾਲ ਬੈਠ ਕੇ ਦੇਖ, ਸੁਣ ਸਕੀਏ। ਅਜਿਹਾ ਪਹਿਰਾਵੇ ਦਾ ਹੀ ਫਿਲਮਾਂਕਣ ਕੀਤਾ ਜਾਵੇ ਜਿਸ ਨੂੰ ਦੇਖ ਕੇ ਸਾਨੂੰ ਸ਼ਰਮਿੰਦਗੀ ਨਾ ਹੋਵੇ, ਲੋੜ ਹੈ ਇਸ ਨੂੰ ਸੋਚਣ ਦੀ, ਸਮਝਣ ਦੀ ਅਤੇ ਲਾਗੂ ਕਰਨ ਦੀ ਜਿਸ ਦੇ ਕਾਰਨ ਨਾ ਜੰਮੀਆਂ ਮੌਤ ਦੇ ਮੂੰਹ ‘ਚ ਨਾ ਚਲੀਆਂ ਜਾਣ। ਮਾਂਵਾਂ ਪੁੱਤਾਂ ਬਾਝੋਂ ਵਿਹੂਣੀਆਂ, ਭੈਣਾਂ ਵੀਰਾਂ ਤੌਂ ਸੱਖਣੀਆਂ ਅਤੇ ਵਿਧਵਾਵਾਂ ਸਮਾਜ ਨੂੰ ਲਾਹਨਤਾਂ ਨਾ ਪਾਉਣ।

WRITTEN BY