Skip to content
Independent perspectives. Global stories.
BREAKING

ਪੰਜਾਬੀ ਕਵੀ ਸ. ਅਵਤਾਰ ਸਿੰਘ ਸਾਹਿਦ ਵਿਦਿਆਰਥੀਆਂ ਨਾਲ ਰੂ-ਬ-ਰੂ

Share this story

ਜਲੰਧਰ, 20 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਉਤਰੀ ਭਾਰਤ ਦੀ ਨਾਮਵਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਪਰਵਾਸੀ ਖੋਜ ਕੇਂਦਰ ਵਲੋਂ ਪਰਵਾਸੀ ਪੰਜਾਬੀ ਕਵੀ ਸ. ਅਵਤਾਰ ਸਿੰਘ ਸਾਹਿਦ ਨੂੰ ਵਿਦਿਆਰਥੀਆਂ ਨਾਲ ਰੂ-ਬ-ਰੂ ਕਰਾਇਆ ਗਿਆ।
ਪਰਵਾਸੀ ਖੋਜ ਕੇਂਦਰ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਨਾਗਰਾ ਨੇ ਪਰਵਾਸੀ ਕਵੀ ਅਵਤਾਰ ਸਿੰਘ ਸਾਦਿਕ ਨੂੰ ਜੀ ਆਇਆ ਆਖਿਆ ਤੇ ਉਨ੍ਹਾਂ ਦੁਆਰਾ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ। ਪਰਵਾਸੀ ਕਵੀ ਅਵਤਾਰ ਸਿੰਘ ਸਾਦਿਕ ਨੇ ਵਿਦਿਆਰਥੀਆਂ ਨੂੰ ਆਪਣੀ ਕਵਿਤਾ ਦੀ ਰਚਨ ਪ੍ਰਕਿਰਿਆ ਬਾਰੇ ਦੱਸਦਿਆ ਕਿਹਾ ਕਿ ਮੇਰੀ ਕਵਿਤਾ ਪਰਵਾਸੀ ਜੀਵਨ ਦੇ ਸੰਘਰਸ਼ ਵਿੱਚੋਂ ਜਨਮੀ ਹੈ ਤੇ ਵਿਸ਼ਵ ਪੱਧਰ ਤੇ ਲੋਕ ਪੱਖੀ ਤਬਦੀਲੀ, ਉਨ੍ਹਾਂ ਦੀ ਕਾਵਿ ਰਚਨਾ ਦੇ ਪ੍ਰਮੁਖ ਸਰੋਕਾਰ ਹਨ। ਵਿਦਿਆਰਥੀ ਉਨ੍ਹਾਂ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੇ ਬਹੁਤ ਸਾਰੇ ਸਵਾਲ-ਜਵਾਬ ਵੀ ਕੀਤੇ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੋਪਾਲ ਸਿੰਘ ਬੁਟੱਰ ਨੇ ਪਰਵਾਸੀ ਕਵੀ ਸ. ਅਵਤਾਰ ਸਿੰਘ ਸਾਦਿਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਦਿਕ ਆਪਣਾ ਪੂਰਾ ਜੀਵਨ ਲੋਕ ਸੰਘਰਸ਼ ਦੇ ਲੇਖੇ ਲਾਇਆ ਅਤੇ ਉਨ੍ਹਾਂ ਦੀ ਕਵਿਤਾ ਵੀ ਇਸ ਹੀ ਲੋਕ ਸੰਘਰਸ਼ ਅਨੁਭਵ ਦੀ ਸ਼ਾਹਦੀ ਭਰਦੀ ਹੈ। ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਿਭਾਗ ਮੁਖੀ ਪ੍ਰੋ. ਗੋਪਾਲ ਸਿੰਘ ਬੁੱਟਰ, ਡਾ. ਸੁਖਦੇਵ ਸਿੰਘ ਨਾਗਰਾ ਨੇ ਅਵਤਾਰ ਸਿੰਘ ਸਾਹਿਕ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਇੰਜੀਨੀਅਰ ਸੀਤਲ ਸਿੰਘ ਸੰਘਾ, ਪ੍ਰੋ. ਕੁਲਵੰਤ ਸਿੰਘ ਔਜਲਾ, ਮੇਜਰ ਸਲਵਿੰਦਰ ਸਿੰਘ ਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਨ ਵੀ ਹਾਜ਼ਰ ਸਨ।

WRITTEN BY