Skip to content
Independent perspectives. Global stories.
BREAKING

ਵਾਤਾਵਰਣ ਨੂੰ ਸਵੱਛ ਬਣਾਉਣ ਲਈ ਵੱਡੇ ਉਪਰਾਲਿਆਂ ਦੀ ਲੋੜ : ਧੀਮਾਨ

Share this story

ਅਮਰਗੜ੍ਹ, 20 ਨਵੰਬਰ (ਸੁਖਵਿੰਦਰ ਸਿੰਘ ਅਟਵਾਲ)-ਨੇੜਲੇ ਪਿੰਡ ਮੰਨਵੀਂ ਵਿਖੇ ਵਾਤਾਵਰਨ ਨੂੰ ਸਾਫ਼ ਅਤੇ ਹਰਿਆ-ਭਰਿਆ ਰੱਖਣ ਦੇ ਮਕਸ਼ਦ ਨਾਲ਼ ਨੌਜਵਾਨ ਆਗੂ ਜਸਵੀਰ ਸਿੰਘ ਜੱਸੀ ਮੰਨਵੀਂ ਦੀ ਅਗਵਾਈ ਵਿੱਚ ਸਰਪੰਚ ਗੁਰਮੇਲ ਸਿੰਘ ਮੇਲੀ ਵੱਲੋਂ ਸਮੁੱਚੀ ਗ੍ਰਾਮ ਪੰਚਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ਼ ਪਿੰਡ ਵਿੱਚ ਇੱਕ ਅਧੁਨਿਕ ਪਾਰਕ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਪਾਰਕ ਦੀ ਰਸਮੀਂ ਤੌਰ ’ਤੇ ਨੀਂਹ ਦੀ ਪਹਿਲੀ ਇੱਟ ਰੱਖਣ ਪਹੁੰਚੇ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇਂ ਜਿੱਥੇ ਇਸ ਨਵੇਕਲੇ ਕਾਰਜ ਲਈ ਨੌਜਵਾਨ ਆਗੂ ਜਸਵੀਰ ਸਿੰਘ ਜੱਸੀ ਮੰਨਵੀਂ ਅਤੇ ਸਰਪੰਚ ਗੁਰਮੇਲ ਸਿੰਘ ਮੇਲੀ ਨੂੰ ਮੁਬਾਰਕਬਾਦ ਦਿੱਤੀ ਉਥੇ ਹੀ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਵਧ ਰਹੇ ਪ੍ਰਦੂਸ਼ਣ ਕਾਰਨ ਗੰਧਲੇ ਹੋ ਰਹੇ ਵਾਤਾਵਰਨ ਨੂੰ ਸਵੱਛ ਬਣਾਉਣ ਲਈ ਪਿੰਡਾਂ ਵਿੱਚ ਅਜਿਹੇ ਉਪਰਾਲਿਆਂ ਦੀ ਸਖ਼ਤ ਜਰੂਰਤ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਪੰਚਾਇਤਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਪਿੰਡਾਂ ਵਿੱਚ ਵੱਧ ਤੋਂ ਵੱਧ ਦਰਖ਼ਤ ਲਗਾਉਣ ਤਾਂ ਜੋ ਸਾਰਿਆਂ ਨੂੰ ਸੁੱਧ ਹਵਾ ਮਿਲ ਸਕੇ, ਨਾਲ਼ ਹੀ ਉਨ੍ਹਾਂ ਇਸ ਪਾਰਕ ਵਿੱਚ ਬੱਚਿਆਂ ਦੇ ਖੇਡਣ ਲਈ ਝੂਲੇ,ਬਜ਼ੁਰਗਾਂ ਦੇ ਬੈਠਣ ਲਈ ਸੀਮੇਂਟ ਦੀਆਂ ਕੁਰਸੀਆਂ,ਸਟਰੀਟ ਲਾਇਟਾਂ,ਫੁੱਲ਼ ਅਤੇ ਫਲ਼ਦਾਰ ਬੂਟੇ ਲਗਾਵਾਉਣ ਦੀ ਗੱਲ ਆਖੀ, ਨਾਲ਼ ਹੀ ਮੰਨਵੀਂ ਤੋਂ ਭੁਰਥਲੇ ਜਾਣ ਵਾਲੀ ਲਿੰਕ ਸੜ੍ਹਕ ਦੇ ਕੰਮ ਨੂੰ ਦਸੰਬਰ ਮਹੀਨੇ ਦੇ ਅਖ਼ੀਰ ਤੱਕ ਨੇਪਰੇ ਚਾੜਨ ਦਾ ਦਾਅਵਾ ਵੀ ਕੀਤਾ।

WRITTEN BY