Skip to content
Independent perspectives. Global stories.
BREAKING

ਰਾਜਿਆ ਵੇ! ਲੱਜ ਮਾਰਿਆ, ਤੂੰ ਰਾਜਾ ਏਂ ਰੌਣ

Share this story

ਖ਼ਬਰ ਹੈ ਕਿ ਦਖਣੀ ਭਾਰਤੀ ਸਿਨੇਮਾ ਦੇ ਹਰਮਨ ਪਿਆਰੇ ਅਦਾਕਾਰ ਕਮਲ ਹਸਨ ਵਲੋਂ ਭਾਰਤ ਵਿਚ ਫੈਲ ਰਹੇ ਹਿੰਦੂ ਅਤਵਾਦ ਬਾਰੇ ਦਿਤੇ ਵਿਵਾਦਿਤ ਬਿਆਨ ਤੋਂ ਬਾਅਦ ਹੁਣ ਅਦਾਕਾਰ ਪ੍ਰਕਾਸ਼ ਰਾਜ ਨੇ ਵੀ ਟਿਪਣੀ ਕੀਤੀ ਹੈ। ਉਹਨਾ ਭਾਜਪਾ ਅਤੇ ਹਿੰਦੂ ਸੰਗਠਨ ਬਾਰੇ ਕਿਹਾ, ਠਜੇ ਧਰਮ ਸਭਿਆਚਾਰ ਅਤੇ ਨੈਤਿਕਤਾ ਦੇ ਅਧਾਰ ਤੇ ਕਿਸੇ ਨੂੰ ਡਰਾਉਣਾ ਅਤਵਾਦ ਨਹੀਂ ਹੈ ਤਾਂ ਇਹ ਕੀ ਹੈ? ਜੇ ਦੇਸ਼ ਦੀਆਂ ਸੜਕਾਂ ਤੇ ਨੌਜਵਾਨ ਜੋੜਿਆਂ ਨਾਲ ਨੈਤਿਕਤਾ ਦੇ ਅਧਾਰ ‘ਤੇ ਬਦਸਲੂਕੀ ਕਰਨਾ ਅਤਵਾਦ ਨਹੀਂ ਹੈ ਤਾਂ ਇਹ ਕੀ ਹੈ? ਗਊ ਹਤਿਆ ਦੇ ਸ਼ਕੀ ਮਾਮਲਿਆਂ ‘ਚ ਕਾਨੂੰਨ ਨੂੰ ਹਥ ‘ਚ ਲੈ ਕੇ ਲੋਕਾਂ ਨੂੰ ਕੁਟ-ਕੁਟ ਮਾਰਨਾ ਅਤਵਾਦ ਨਹੀਂ ਹੈ ਤਾਂ ਇਹ ਕੀ ਹੈ?’’
ਦੇਸ਼ ਦਾ ਰਾਜਾ ਪਤਾ ਕੌਣ ਹੈ? ਦੇਸ਼ ਦਾ ਰਾਜ ਹੈ ਰੌਣ! ਜਿਹੜਾ ਆਖਦਾ ਆ ਟਟਿਹਰੀ ਵਾਂਗਰ ਕਿ ਅਸਮਾਨ ਮੈਂ ਹੀ ਥੰਮਿਆ ਹੋਇਐ! ਉਹ ਕਹਿੰਦਾ ਆ ਕਿ ਜੇ ਮੈਂ ਆਖਾਂ, ਚਿੜੀਓ ਮਰ ਜਾਉ ਤਾਂ ਚਿੜੀਆਂ ਮਰ ਜਾਣ ।ਜੇ ਆਖਾਂ ਚਿੜੀਓ ਜੀਊਂਦੀਆਂ ਹੋ ਜਾਣ ਤਾਂ ਚਿੜੀਆਂ ਜੀਊਦੀਆਂ ਹੋ ਜਾਉ। ਤਦੇ ਭਾਈ ਉਹ ਪੂਰੇ ਦੇਸ਼ ਨੂੰ ਇਕੋ ਭਗਵੇਂ ਰੰਗ ‘ਚ ਰੰਗਣ ਦੇ ਰਾਹ ਤੇ ਤੁਰਿਆ ਹੋਇਆ। ਹੈ ਕਿਸੇ ਦੀ ਦੇਸ਼ ‘ਚ ਮਜ਼ਾਲ ਕਿ ਦੂਸਰਾ ਖੰਘ ਵੀ ਜਾਏ। ਕਿਉਂਕਿ ਉਹਦੇ ਅਹਿਲਕਾਰ ਆਰ ਵੀ ਨੇ, ਉਹਦੇ ਅਹਿਲਕਾਰ ਪਾਰ ਵੀ ਨੇ। ਉਹਦੇ ਅਹਿਲਕਾਰਾਂ ਹਥ ਧੰਨ ਦੀ ਥੈਲੀਆਂ ਵੀ ਨੇ। ਉਹਦੇ ਅਹਿਲਕਾਰਾਂ ਹਥ ਖੰਜ਼ਰਾਂ ਵੀ ਨੇ!ਜਿਧਰ ਜਾਂਦੇ ਨੇ ਤਬਾਹੀ ਮਚਾਈ ਜਾਂਦੇ ਨੇ। ਗਲਾਂ ਨਾਲ ਵੀ, ਕਿਰਚਾਂ, ਖਪਰਿਆਂ, ਬੰਦੂਕਾਂ ਨਾਲ ਵੀ! ਵੇਖੋ ਨਾ ਰਾਜੇ ਦੇ ਅਹਿਲਕਾਰਾਂ ਸੋਚਿਆ ਕਿ ਤਾਜਮਹਲ ਕਾਬੂ ਕਰੀਏ। ਇਕ ਨੇ ਆਖ ਦਿਤਾ, ਇਹ ਤਾਂ ਐਵੇਂ ਮਕਬਰਾ ਜਿਹਾ ਏ। ਦੂਜੇ ਆਖਿਆ ਇਹ ਤਾਂ ਭਾਈ ਪੁਰਾਣੇ ਸਮਿਆਂ ‘ਚ ਮੰਦਰ ਸੀ! ਦੇਸ਼ ਦਾ ਰਾਜਾ ਚੁਪ ਰਿਹਾ। ਗਊ ਹਤਿਆ ਦੇ ਨਾਮ ਉਤੇ ਬੰਦਿਆਂ ਦਾ ਕੁਟਾਪਾ ਚਾੜ੍ਹਿਆ ਜਾਂਦਾ ਰਿਹਾ, ਬੰਦੇ ਮਾਰੇ ਜਾਂਦੇ ਰਹੇ। ਦੇਸ਼ ਦਾ ਰਾਜਾ ਚੁਪ ਰਿਹਾ। ਦੇਸ਼ ‘ਚ ਭੁਖ ਮਰੀ ਹੈ। ਰਾਜਾ ਚੁਪ ਹੈ। ਦੇਸ਼ ‘ਚ ਬੇਰੁਜ਼ਗਾਰੀ ਹੈ, ਰਾਜਾ ਚੁਪ ਹੈ। ਦੇਸ਼ ‘ਚ ਭ੍ਰਿਸ਼ਟਾਚਾਰ ਹੈ, ਰਾਜਾ ਚੁਪ ਹੈ। ਰਾਜਾ ਤਾਂ ਬਸ ਬੋਲਦਾ ਹੈ ਉਦੋਂ, ਜਦੋਂ ਉਹਨੂੰ ਭਗਵਾਂ-ਭਗਵਾਂ ਦਿਸਦਾ ਹੈ। ਰਾਜਾ ਤਾਂ ਬਸ ਬੋਲਦਾ ਆ ਉਦੋਂ, ਜਦੋਂ ਠਦਰਬਾਰੀਠ ਆਖਦੇ ਆ, ਵਾਹ ਠਰਾਜਾ ਜੀਠ ਵਾਹ ਰਾਜਾ ਜੀ। ਕਿਉਂਕਿ ਰਾਜੇ ਨੂੰ ਉਲਟਾ-ਪੁਲਟਾ ਕੁਝ ਵੀ ਪ੍ਰਵਾਨ ਨਹੀਂ। ਨਾ ਉਲਟੇ ਵਿਚਾਰ। ਨਾ ਕਿਸੇ ਹੋਰ ਦਾ ਨਾ। ਤਦੇ ਤਾਂ ਕਮਲ ਹਸਨ ਵਾਂਗਰ ਇਕ ਹੋਰ ਕਵੀ ਇਹੋ ਜਿਹੇ ਰਾਜਿਆਂ ਬਾਰੇ ਕਹਿ ਗਿਆ ਤੇ ਔਹ ਗਿਆ,ਠਰਾਜਿਆ ਵੇ ਲਜ ਮਾਰਿਆ, ਤੂੰ ਰਾਜਾ ਏਂ ਰੌਣ, ਜੇ ਵਸ ਚਲੇ ਤੂੰ ਬੰਦ ਕਰੇਂ ਧੁਪ, ਪਾਣੀ ਤੇ ਪੌਣਠ।
ਹਾਲ ਵੇਖ ਜਾ ਤੂੰ ਛੁਟੀ ਲੈ ਕੇ ਵਿਹੜਿਆਂ ਦਾ
ਖ਼ਬਰ ਹੈ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਤੋਂ ਪ੍ਰੇਸ਼ਾਨ ਅਤੇ ਗੈਂਗਸਟਾਰਾਂ, ਅਪਰਾਧੀਆਂ ਨਾਲ ਸਖ਼ਤੀ ਨਾਲ ਨਜਿਠਣ ਲਈ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਾਲੀ ਕੈਬਨਿਟ ਸਬ-ਕਮੇਟੀ ਨੂੰ ਪਕੋਕਾ (ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕਰਾਈਮ ਐਕਟ) ਬਾਰੇ ਕਾਨੂੰਨ ਦਾ ਖਰੜਾ ਛੇਤੀ ਤਿਆਰ ਕਰਨ ਲਈ ਆਖਿਆ ਹੈ। ਅਕਾਲੀ-ਭਾਜਪਾ ਨੇ ਵੀ ਇਸੇ ਤਰਜ਼ ਉਤੇ ਪਕੋਕਾ ਕਾਨੂੰਨ ਦਾ ਖਾਕਾ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਕਾਰਨ ਇਹ ਮਾਮਲਾ ਲਟਕਦਾ ਰਿਹਾ। ਡੀ ਜੀ ਪੀ ਪੰਜਾਬ ਸੁਰੇਸ਼ ਅਰੋੜਾ ਨੇ ਕਿਹਾ ਕਿ ਅਪਰਾਧੀਆਂ ਨਾਲ ਨਿਜਠਣ ਲਈ ਪੁਲਿਸ ਦੇ ਹਥ ਹੋਰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ, ਜਿਸ ਲਈ ਪਕੋਕਾ ਵਰਗਾ ਕਾਨੂੰਨ ਅਮਲ ‘ਚ ਲਿਆਉਣ ਅਤਿ ਲੋੜੀਂਦਾ ਹੈ।
ਖ਼ਬਰਦਾਰ, ਭਾਈ ਖ਼ਬਰਦਾਰ! ਇਥੇ ਤਾਂ ਬਿਨ੍ਹਾਂ ਕਾਨੂੰਨ ਤੋਂ ਹੀ, ਬਿਨ੍ਹਾਂ ਅਖਤਿਆਰਾਂ ਤੋਂ ਹੀ , ਅਫਸਰਸ਼ਾਹੀ, ਬਾਬੂ ਸ਼ਾਹੀ ਨਹੀਂ ਸਾਹ ਲੈਣ ਦੇਂਦੀ ਲੋਕਾਂ ਨੂੰ, ਵਿਰੋਧੀਆਂ ਨੂੰ, ਜੇਕਰ ਕੋਈ ਵਡਾ ਕਾਨੂੰਨ ਬਣ ਗਿਆ ਤਾਂ ਭਾਈ ਖੈਰ ਨਹੀਓਂ! ਜਿਹੜਾ ਵਿਰੋਧੀ ਦੇਖਣਗੇ, ਚਲੋ ਲਾਓ ਧਾਰਾ, ਚਲ ਅੰਦਰ! ਜਿਹੜਾ ਵਿਰੋਧੀ ਸੁਨਣਗੇ, ਚਲ ਲਾਉ ਧਾਰਾ ਚਲ ਅੰਦਰ। ਅਪਰਾਧੀ ਤਾਂ ਅਪਰਾਧ ਪਹਿਲਾਂ ਹੀ ਰਾਹ ਰਖਕੇ ਕਰਦਾ ਆ, ਤਾਂ ਕਿ ਚਾਰ ਦਿਨ ਹਵਾਲਾਤ ਰਹੇ ਤੇ ਫਿਰ ਖੁਲ੍ਹੀ ਹਵਾ ‘ਚ। ਐਸੀ ਚਾਂਦੀ ਦੀ ਜੁਤੀ ਮਾਰਦੇ ਆ, ਸਾਰੇ ਕਾਨੂੰਨ ਚਿਤ ਹੋ ਜਾਂਦੇ ਆ। ਜਾਪਦੈ ਸਰਕਾਰ ਆਂਗਨਵਾੜੀ ਬੀਬੀਆਂ, ਟੈਂਕੀਆਂ ‘ਤੇ ਚੜ੍ਹ ਧਮਕੀ ਦੇਂਦੇ ਬੇਰੁਜ਼ਗਾਰਾਂ, ਹਿੰਦੀ, ਅੰਗਰੇਜ਼ੀ ਦੇ ਬੋਰਡਾਂ ਤੇ ਪੋਚਾ ਫੇਰਨ ਵਾਲੇ ਲੋਕਾਂ ਅਤੇ ਗਰਮ-ਸਰਦ ਨਾਹਰੇ ਲਾਉਣ ਵਾਲੇ ਮੁਲਾਜ਼ਮਾਂ ਤੋਂ ਵਾਹਢੀ ਸਤ ਗਈ ਆ। ਜਾਪਦੈ ਕੋਈ ਐਹੋ ਜਿਹਾ ਕਾਨੂੰਨ ਬਣਾਊ ਸਰਕਾਰ, ਜਿਸ ‘ਚ ਸੜਕਾਂ ਤੇ ਤੁਰਨਾ-ਫਿਰਨਾ, ਸਰਕਾਰ ਵਿਰੁਧ ਬੋਲਣਾ, ਮੰਗਾਂ ਦੇ ਹਕ ‘ਚ ਨਾਹਰੇ ਲਾਉਣਾ, ਭੁਖੇ-ਮਰਦਿਆਂ ਸੜਕਾਂ ਤੇ ਸਰਕਾਰ ਦਾ ਪਿਟ-ਸਿਆਪਾ ਕਰਨਾ, ਅਪਰਾਧ ਹੋ ਜਾਊ। ਤੇ ਫਿਰ ਕਰੂ ਭਾਈ ਪਕੋਕਾ ਕੰਮ। ਹੈ ਕਿ ਨਾ? ਉਂਜ ਭਾਈ ਸਰਕਾਰੇ, ਰਾਤ ਚੰਡੀਗੜ੍ਹੋਂ ਛੁਟੀ ਲੈ ਕੇ ਵਿਹੜਿਆਂ ਦਾ ਵੀ ਹਾਲ ਵੇਖ, ਜਿਥੇ ਨਿਤ ਭੰਗ ਭੁਜਦੀ ਆ। ਜਿਥੇ ਕੈਂਸਰ ਮਛਰਿਆ ਫਿਰਦਾ ਤੇ ਚੁਆਨੀ ਹਥ ਨਹੀਂ ਦਵਾਈ ਲੈਣ ਲਈ। ਤੇ ਸੋਚ ਭਲਾ ਇਹ ਸਰਕਾਰ ਦਾ ਅਪਰਾਧ ਨਹੀਂ, ਫਰਜ਼ਾਂ ਤੋਂ ਕੌਤਾਹੀ ਕਰਨ ਦਾ। ਪਕੋਕਾ ਭਲਾ ਸਰਕਾਰ ਤੇ ਕਿਉਂ ਨਾ ਲਗੇ? ਉਂਜ ਭਾਈ ਸਰਕਾਰੇ, ਠ ਹਾਲ ਵੇਖ ਜਾ ਤੂੰ ਛੁਟੀ ਲੈ ਕੇ ਵਿਹੜਿਆਂ ਦਾ, ਫਿਰ ਭਾਵੇਂ ਪਹਾੜੀ ਜਾ ਕੇ ਦੋਸਤਾਂ ਨਾਲ ਛੁਟੀਆਂ ਮਨਾਈ ਜਾਂ ਕੁਰਸੀ ਯੁਧ ‘ਚ ਸ਼ਾਮਲ ਹੋਣ ਸ਼ਿਮਲੇ ਤੁਰ ਜਾਈਂਠ।
ਉਹ ਬਿਰਛ ਨਾ ਕਦੇ ਵੀ ਹਰਾ ਰਹਿੰਦਾ, ਜੜ੍ਹ ਜੇਸਦੀ ਜਾਂਦੀ ਹੈ ਸੁਕ ਸਾਈਂ
ਖ਼ਬਰ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਖਿਲਾਫ਼ ਫਾਜ਼ਿਲਕਾ ਅਦਾਲਤ ਵਲੋਂ ਸੰਮਨ ਜਾਰੀ ਕਰਨ ਤੋਂ ਬਾਅਦ ਖਹਿਰਾ ਨੂੰ ਰਿਵਾਇਤੀ ਸਿਆਸੀ ਵਿਰੋਧੀਆਂ, ਆਗੂਆਂ ਦੇ ਨਾਲ-ਨਾਲ ਆਪਣੀ ਪਾਰਟੀ ਦੇ ਆਗੂਆਂ ਦੇ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਖਹਿਰਾ ਨੇ ਪੰਜਾਬ ਦੇ 19 ਆਮ ਆਦਮੀ ਵਿਧਾਇਕਾਂ ਦੀ ਹਿਮਾਇਤ ਦੀ ਚਿਠੀ ਤੇ ਸੂਚੀ ਪੇਸ਼ ਕੀਤੀ ਹੈ ਪਰ ਨਸ਼ੇ ਦੇ ਮਾਮਲੇ ‘ਚ ਜਾਰੀ ਹੋਏ ਸੰਮਨਾਂ ਕਾਰਨ ਖਹਿਰਾ ਬੈਕ-ਫੁਟ ‘ਤੇ ਖੜੇ ਦਿਖਾਈ ਦੇ ਰਹੇ ਹਨ। ਪਾਰਟੀ ਵਿਧਾਇਕਾਂ ਕਿਹਾ ਹੈ ਕਿ ਡਰਗ ਮਾਮਲੇ ‘ਚ ਖਹਿਰਾ ਨੂੰ ਦਿਤਾ ਗਿਆ ਅਦਾਲਤੀ ਸੰਮਨ ਸਿਆਸੀ ਬਦਲਾ ਖੋਰੀ ਹੈ।
ਇਹ ਡਰਾਮੇ ਤਾਂ ਨਿਤ ਸਿਆਸਤ ਦੇ ਪਿੜ ਦੀ ਸ਼ਾਨ ਹਨ। ਸ਼ਹਿਕੇ ਮਾਤ ਦੇਣੀ ਸਿਆਸੀ ਲੋਕਾਂ ਦਾ ਕਿਰਦਾਰ ਬਣ ਚੁਕਾ ਆ। ਦੂਜੇ ਦੀ ਹਿਕ ‘ਤੇ ਪੈਰ ਧਰਕੇ ਕੁਰਸੀ ਹਥਿਆਉਣੀ, ਅਜ ਦੀ ਸਿਆਸਤ ਦਾ ਨਵਾਂ ਰੰਗ ਆ। ਵੇਖਿਆ ਆ ਨਾ ਨਵਾਂ ਰੰਗ, ਗੁਰਦਾਸਪੁਰ ਦੀ ਚੋਣ-ਜੰਗ ‘ਚ। ਇਕੋ ਖਾਨੇ ਚਿਤ ਕਰ ਤਾਂ ਅਕਾਲੀ-ਭਾਜਪਾ ਅਤੇ ਫਿਰ ਫਟੀ ਪੋਚ ‘ਤੀ ‘ਆਪ‘ ਦੀ। ਨਾ ਹਿੰਗ ਲਗੀ, ਕਾਂਗਰਸੀਆਂ ਦੀ, ਨਾ ਫਟਕੜੀ! ਰੰਗ ਵੀ ਚੋਖਾ ਆ ਗਿਆ। ਪਰ ਸੁਆਲਾਂ ਦਾ ਸੁਆਲ ਆ, ਜਿਹੜੀ ‘ਆਪ‘ ਪੰਜਾਬ ਦੇ ਲੋਕਾਂ, ਪ੍ਰਵਾਸੀਆਂ ਦੇ ਕਣ-ਕਣ ‘ਚ ਵਸਣ ਲਗ ਪਈ ਸੀ, ਉਹ ਇਤਨੀ ਜਲਦੀ ਰੰਗੋਂ-ਬੇਰੰਗ ਕਿਵੇਂ ਹੋ ਗਈ?
ਅਸਲ ‘ਚ ਤਾਂ ਭਾਈ ਨਾ ਜੜੋਂ ਬਿਨ੍ਹਾਂ ਬੂਟਾ ਉਗਦਾ ਅਤੇ ਜੇਕਰ ਜੜ੍ਹ ਓਪਰੀ ਜਿਹੀ ਲਗ ਵੀ ਜਾਏ ਤਾਂ ਹਵਾ ਦੇ ਤੇਜ਼ ਬੁਲੇ ਨਾਲ ਉਖੜ ਤੁਰਦੀ ਆ। ਇਵੇਂ ਹੀ ਭਾਈ ਆਹ ਆਪਣੀ ਆਪ ਨਾਲ ਹੋਈ ਆ। ਤਦੇ ਤਾਂ ਕਹਿੰਦੇ ਆ ਠਉਹ ਬਿਰਛ ਨਾ ਕਦੇ ਵੀ ਹਰਾ ਰਹਿੰਦਾ, ਜੜ੍ਹ ਜੇਸਦੀ ਜਾਂਦੀ ਆ ਸੁਕ ਸਾਈਂਠ। ਤੇ ਭਾਈ ਆਹ ਖਹਿਰਾ ਜੀ ਨਾਲ ਵੀ ਇਹੋ ਭਾਣਾ ਵਾਪਰਿਆ ਲਗਦਾ ਆ ਕਿ ਆਪਣੇ ਵੀ ਕੰਨੀ ਕੁਤਰਾਉਂਦੇ ਆ, ਉਪਰਿਆਂ ਤਾਂ ਵਾਹਣੋ-ਵਾਹਣੀ ਪਾਉਣਾ ਹੀ ਹੁੰਦਾ ਆ। ਉਂਜ ਵੀ ਭਾਈ ਸੁਕੀਆਂ ਜੜ੍ਹਾਂ ਨਾਲ ਤਾਂ ਵਡੇ-ਵਡੇ ਦਰਖਤ ਵੀ ਹਿਲ ਤੁਰਦੇ ਆ। ਹੈ ਕਿ ਨਾ?
ਕਿਸ਼ਤੀ ਕਾਗਜ਼ ਦੀ ਬਹਿ ਸੈਰ ਕਰਦਾ,
ਜਿਹੜਾ ਕਹੇ-ਸਮੁੰਦਰੋਂ ਪਾਰ ਜਾਵਾਂ?
ਖ਼ਬਰ ਹੈ ਕਿ ਅਮਰੀਕਾ ਦੇ ਵਾਸ਼ਿਗਟਨ ਸੂਬੇ ਵਿਚ ਇਕ 14 ਸਾਲਾ ਸਿਖ ਲੜਕੇ ਦੀ ਉਸਦੇ ਨਾਲ ਪੜ੍ਹਦੇ ਲੜਕੇ ਨੇ ਕੁਟਮਾਰ ਕੀਤੀ ਅਤੇ ਧਕਾ ਦੇ ਕੇ ਜ਼ਮੀਨ ਤੇ ਸੁਟ ਦਿਤਾ। ਲੜਕੇ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਸਦੇ ਬੇਟੇ ਨੂੰ ਭਾਰਤੀ ਮੂਲ ਦਾ ਹੋਣ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਮੀਡੀਆਂ ਰਿਪੋਰਟਾਂ ਵਿਚ ਦਸਿਆ ਗਿਆ ਕਿ ਇਹ ਦਸਤਾਰ ਸਜਾਉਣ ਵਾਲੇ ਲੜਕੇ ਨੂੰ ਕੁਟਣ ਦੀ ਘਟਨਾ ਸ਼ਹਿਰ ਦੇ ਹਾਈ ਸਕੂਲ ਵਿਚ ਪਿਛਲੇ ਹਫਤੇ ਵਾਪਰੀ।
ਓਪਰਿਆਂ ਦੇ ਦੇਸ਼ ‘ਚ ਤਾਂ ਭਾਈ ਇਹ ਗਲਾਂ ਵਾਪਰਨੀਆਂ ਹੀ ਹੋਈਆਂ। ਬਾਹਰਲਿਆਂ ਤੇ ਕਾਹਦਾ ਰੋਸ ਆ ਭਾਈ। ਵਸਤਾ ਸਜਾਕੇ, ਬੈਗ ਬੰਨ੍ਹਕੇ ਹਰ ਕੋਈ ਤਿਆਰ ਬੈਠਾ ਆ ਭਾਈ ਪਿੰਡ ਛਡਣ ਲਈ। ਕੋਈ ਕਲਕਤੇ ਤੁਰਿਆ ਜਾਂਦਾ ਤੇ ਕੋਈ ਬੰਬੇ ਕੋਈ ਸਰੀ ਤੁਰਿਆ ਜਾਂਦਾ ਕੋਈ ਬਰਮਿੰਗਮ। ਕੋਈ ਪੈਰਿਸ ਤੁਰਿਆ ਜਾਂਦਾ ਤੇ ਕੋਈ ਸਨਫਰਾਂਸਿਸਕੋ ਜੇਕਰ ਕਿਸੇ ਦਾ ਹੋਰ ਕਿਧਰੇ ਸੂਤ ਨਹੀਂ ਲਗਦਾ, ਤਾਂ ਜਾ ਵੜਦਾ ਆ ਡੁਬਈ, ਕੁਵੈਤ। ਪਿੰਡ ਤਾਂ ਭਾਈ ਹੁਣ ਕਿਸੇ ਦਾ ਦਿਲ ਈ ਨਹੀਂਓ ਲਗਦਾ। ਲਗੇ ਵੀ ਕਿਵੇ? ਪਿੰਡ ‘ਚ ਨਾ ਕੰਮ, ਨਾ ਕਾਰ! ਪਿੰਡ ‘ਚ ਨਾ ਸ਼ਾਂਤੀ, ਨਾ ਅਮਨ। ਪਿੰਡ ‘ਚ ਨਾ ਖੇਤੀ, ਨਾ ਰੁਜ਼ਗਾਰ। ਪਿੰਡ ਤਾਂ ਭਾਈ ਆਪਣਿਆਂ ਲਈ ਨਿਰਮੋਹਾ ਜਿਹਾ ਹੋਇਆ ਜਾਪਦਾ। ਤਦੇ ਅਧਾ-ਪੰਜਾਬ ਦੇਸ਼-ਪ੍ਰਦੇਸ਼ ਤੁਰ ਗਿਆ ਹੋਇਆ, ਚੌਥਾ ਕੁ ਹਿਸਾ ਠਸ਼ੇਰ-ਬਬਰ ਸ਼ੇਰਠ ਦੀ ਫੋਟੋ ਵਾਲੀ ਕਾਪੀ ਜੇਬ ‘ਚ ਪਾਈ ਏਜੰਟਾਂ ਦੇ ਚਕਰ ‘ਚ ਤੁਰਿਆ ਫਿਰਦਾ ਕਿ, ਕਿਹੜੀ ਘੜੀ ਵੀਜ਼ਾ ਲਗ ਜਾਏ ਤੇ ਟੁਰ ਜਾਵਾਂ ਪ੍ਰਦੇਸ। ਉਸ ਪ੍ਰਦੇਸ ਜਿਥੇ ਉਹਦਾ ਕੋਈ ਨਾ ਜਾਣੂ-ਨਾ ਪਹਿਚਾਣੂ , ਨਾ ਉਹਦੀ ਬੋਲੀ ਆਪਣੀ, ਨਾ ਉਹਦਾ ਪਹਿਰਾਵਾ ਆਪਣਾ। ਬਸ ਜਿਥੇ ਵਡੇ ਮਹਲਾਂ ਵਰਗੇ ਮਕਾਨ ਹਨ। ਲੰਮੀਆਂ ਸੜਕਾਂ ਹਨ। ਲੰਮੇ ਪਾਰਕ ਹਨ, ਤੇ ਦਗ-ਮਗ ਕਰਦੇ ਮੌਲਜ਼ ਹਨ। ਪਰ ਇਸ ਜਲ ਜਲੌਣ ਵਾਲੇ ਉਪਰਿਆਂ ਦੇ ਦੇਸ਼ ‘ਚ ਖਬੀ ਬਾਂਹ, ਸਜੀ ਬਾਂਹ ਨੂੰ ਨਹੀਂ ਪਹਿਚਾਣਦੀ। ਤਦੇ ਤਾਂ ਪ੍ਰਦੇਸੀਆਂ ਬਾਰੇ ਸਿਆਣੇ ਕਹਿੰਦੇ ਆ, ਠਕਿਸ਼ਤੀ ਕਾਗਜ਼ ਦੀ ਬਹਿ ਸੈਰ ਕਰਦਾ, ਜਿਹੜਾ ਕਹੇ-ਸਮੁੰਦਰੋਂ ਪਾਰ ਜਾਵਾਂਠ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੁਨੀਆਂ ਭਰ ਦੇ ਕੁਲ ਕੁਪੋਸ਼ਿਤ ਬਚਿਆਂ ਵਿਚੋਂ ਅਧੇ ਭਾਰਤ ਵਿਚ ਰਹਿੰਦੇ ਹਨ।
ਇੱਕ ਵਿਚਾਰ
ਜਿਥੇ ਨਫ਼ੇ-ਨੁਕਸਾਨ ਨੂੰ ਜਿਆਦਾ ਮਹਤਤਾ ਦਿਤੀ ਜਾਂਦੀ ਹੈ, ਉਥੇ ਮਾਣ-ਸਨਮਾਨ ਖਤਮ ਹੋ ਜਾਂਦਾ ਹੈ।..- ਔਲਿਵਰ ਗੋਲਡਸਮਿਥ

WRITTEN BY