ਭਾਰਤ ਨੂੰ ਆਜ਼ਾਦ ਹੋਇਆਂ ਲਗਭਗ 69 ਸਾਲ ਹੋ ਗਏ ਹਨ ਪਰ ਅਜੇ ਵੀ ਸਾਡੇ ਦੇਸ਼ ਦੀ ਜ਼ਿਆਦਾਤਰ ਗਰੀਬ ਜਨਤਾ ਅਤੇ ਕਿਸਾਨ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਆਰਥਿਕ ਨੀਤੀਆਂ ਕਾਰਨ ਗੁਲਾਮੀ ਦੀਆਂ ਜ਼ੰਜੀਰਾਂ ਕਾਰਨ ਜਕੜਿਆ ਹੋਇਆ ਹੈ। ਆਜ਼ਾਦੀ ਪ੍ਰਾਪਤੀ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਖੇਤੀ ਸਾਡੇ ਦੇਸ਼ ਦੀ ਰੀਡ ਦੀ ਹੱਡੀ ਹੈ ਕਿਉਂ੍ਯਕਿ ਹਾਲੇ ਵੀ ਪੰਜਾਬ ਦੀ ਪੇਂਡੂ ਆਬਾਦੀ ਦਾ ਵੱਡਾ ਹਿੱਸਾ ਆਪਣੀ ਰੋਜੀ ਰੋਟੀ ਲਈ ਖੇਤੀ ਤੇ ਨਿਰਭਰ ਹੈ। 1970 ਤੋਂ ਲੈ ਕੇ 1985 ਤੱਕ ਖੇਤੀ ਸੈਕਟਰ ਵਿੱਚ ’ਦੱਬ ਕੇ ਵਾਹ ਰੱਜ ਕੇ ਖਾਹ’ ਦੇ ਨਾਅਰੇ ਹੇਠ ਪੰਜਾਬ ਦੇ ਕਿਸਾਨ ਨੇ ਸਖਤ ਮਿਹਨਤ ਕਰਕੇ ਖੇਤੀ ਦੇ ਖੇਤਰ ਵਿੱਚ ਰਿਕਾਰਡ ਤੋੜ ਵਾਧਾ ਕੀਤਾ ਜਿਸ ਨੂੰ ’ ਹਰੀ ਕ੍ਰਾਂਤੀ’ ਕਿਹਾ ਜ਼ਾਂਦਾ ਹੈ ਜਿਸ ਨਾਲ ਪੰਜਾਬ ਆਰਥਿਕ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਪਰ ਇਸ ਸਥਿਤੀ ਨੂੰ ਲੰਬੇ ਸਮੇਂ ਤੱਕ ਕਾਇਮ ਨਾ ਰੱਖਿਆ ਜਾ ਸਕਿਆ ਅਤੇ ਹਰੀ ਕ੍ਰਾਂਤੀ ਦੇ ਲਾਭ ਹੁਣ ਪੰਜਾਬ ਦੇ ਮੋਜੂਦਾ ਖੇਤੀ ਸੰਕਟ ਦੇ ਕਾਰਨ ਬਣ ਗਏ ਜਿਸਦੇ ਸਿੱਟੇ ਵਜੋਂ ਪੰਜਾਬ ਹੋਰ ਸੂਬਿਆਂ ਤੋਂ ਪਿੱਛੇ ਰਹਿ ਗਿਆ ਕਿਸਾਨ ਦੀ ਹਾਲਤ ਮੰਦੀ ਹੋ ਗਈ।
ਕਿਸਾਨ ਦੀ ਮੰਦੀ ਹਾਲਤ ਲਈ ਇੱਕਲੇ ਕਿਸਾਨ ਜਾਂ ਇੱਕਲੀ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਸਗੋਂ ਇਸ ਲਈ ਕਿਸਾਨ ਅਤੇ ਸਰਕਾਰਾਂ ਦੋਵੇਂ ਬਰਾਬਰ ਦੇ ਦੋਸ਼ੀ ਹਨ ਕਿਉਂਕਿ ਸਰਕਾਰਾਂ ਖੇਤੀ ਖੇਤਰ ਤੇ ਅਧਾਰਿਤ ਕੋਈ ਵੀ ਲਾਭਦਾਇਕ ਯੋਜ਼ਨਾਵਾਂ ਉਲੀਕਣ ਵਿੱਚ ਅਸਫਲ ਰਹੀਆਂ ਹਨ। ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਖੇਤੀ ਹੇਠ ਰਕਬਾ ਕੁੱਲ ਉਤਪਾਦਨ ਅਤੇ ਪ੍ਰਤੀ ਏਕੜ ਉਤਪਾਦਨ ਦਾ ਵਿਸ਼ਲੇਸਣ ਸ਼ਪਸਟ ਕਰਦਾ ਹੈ ਕਿ ਹੁਣ ਪੰਜਾਬ ਦੀ ਖੇਤੀ ਨੂੰ ’ਕਣਕ ਤੇ ਚੌਲਾਂ’ ਖੇਤੀ ਹੀ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਨਾਲ ਕਿਸਾਨੀ ਦੀ ਆਰਥਿਕ ਹਾਲਤ ਵਿੱਚ ਸੁਧਾਰ ਨਹੀਂ ਆਇਆ ਸਗੋਂ ਸਿੰਜਾਈ ਲਈ ਪਾਣੀ ਦੀ ਘਾਟ, ਖੇਤੀ ਲਾਗਤਾਂ ਦਾ ਵਧ ਜਾਣਾ, ਕਿਸਾਨਾਂ ਦੀ ਖੇਤੀ ਤੋਂ ਆਮਦਨ ਘੱਟ ਜਾਣਾ ਅਤੇ ਵਾਤਾਵਰਣ ਦਾ ਖਰਾਬ ਹੋਣਾ, ’ਧਰਤੀ ਹੇਠਲੇ ਪਾਣੀ ਦੇ ਮਿਆਰ ਦਾ ਘੱਟ ਜਾਣਾ ਆਦਿ ਸਮੱ੍ਯਸਿਆਵਾਂ ਪੈਦਾ ਹੋ ਗਈਆਂ ਹਨ। ਨਤੀਜੇ ਵਜੋਂ ’ਪੰਜਾਬ ਦਾ ਅੰਨਦਾਤਾ’ ਕਹਾਉਣ ਵਾਲਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੇ ਚਲ ਪਿਆ ਹੈ।
ਕਿਸਾਨਾਂ ਦੀ ਹਾਲਤ ਨੂੰ ਸੁਖਾਵਾਂ ਕਰਨ ਲਈ ਕਿਸਾਨਾਂ ਅਤੇ ਸਰਕਾਰਾਂ ਨੂੰ ਮਿਲਕੇ ਚੱਲਣਾ ਪਵੇਗਾ। ਕਿਸਾਨਾਂ ਨੂੰ ਆਪਣੀ ਫਸਲ ਦੀ ਕੁਆਲਿਟੀ ਦਾ ਮਿਆਰ ਉ੍ਯੱਚਾ ਕਰਨਾ ਪਵੇਗਾ ਅਜਿਹਾ ਕਰਨ ਲਈ ਸਰਕਾਰ ਨੂੰ ਕਿਸਾਨਾਂ ਦੀ ਸਹਾਇਤਾ ਕਰਨੀ ਪਵੇਗੀ। ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦੀ ਫਸਲ ਦਾ ਬੀਮਾ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਕੁਦਰਤੀ ਕਰੋਪੀ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਸਹੀ ਮੁਆਵਜਾ ਮਿਲ ਸਕੇ। ਦੂਜਾ ਫਸਲਾਂ ਤੇ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ ਤੇ ਕਿਸਾਨਾਂ ਨੂੰ ਕਰੈਡਿਟ ਕਾਰਡ ਦੀ ਸਹੂਲਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਅਤੇ ਬੈਕਿੰਗ ਪ੍ਰਣਾਲੀ ਵੀ ਕਿਸਾਨ ਲਈ ਸਰਲ ਹੋਣੀ ਚਾਹੀਦੀ ਹੈ ਤਾਂ ਜੋ ਕਿਸਾਨ ਆੜ੍ਹਤੀਆਂ ਦੀ ਲੁੱਟ-ਖਸੁੱਟ ਤੋਂ ਬਚ ਸਕੇ। ਜੇ ਕਿਸਾਨ ਸਹੀ ਕੁਆਲਿਟੀ ਦੀ ਫਸਲ ਦੀ ਪੈਦਾਵਾਰ ਕਰੇਗਾ ਤਾਂ ਵਾਧੂ ਅਨਾਜ ਦੀ ਮੰਗ ਨੂੰ ਦੂਜੇ ਦੇਸ਼ਾਂ ਵਿੱਚ ਭੇਜਿਆ ਜਾ ਸਕੇਗਾ ਇਸ ਤਰ੍ਹਾਂ ਨਿਰਯਾਤ ਤੋਂ ਪ੍ਰਾਪਤ ਧਨ ਦੇ ਹਿੱਸੇ ਨੂੰ ਕਿਸਾਨਾਂ ਦੀ ਬੇਹਤਰੀ ਅਤੇ ਖੇਤੀਬਾੜੀ ਦੇ ਉ੍ਯੱਨਤ ਢੰਗ ਅਪਣਾਉਣ ਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਧਨ ਦੇ ਕੁੱਝ ਹਿੱਸੇ ਨੂੰ ਉਦਯੋਗਿਕ ਖੇਤਰ ਵਿੱਚ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਖੇਤੀ ਖੇਤਰ ਉ੍ਯੱਪਰ ਪਏ ਵਾਧੂ ਭਾਰ ਨੂੰ ਵੀ ਘੱਟ ਕੀਤਾ ਜਾ ਸਕੇ ਕਿਉਂਕਿ ਜੋ ਵਾਧੂ ਕਿਰਤੀ ਖੇਤੀ ਸੈਕਟਰ ਵਿੱਚ ਛੁਪੀ ਹੋਈ ਬੇਰੁਜ਼ਗਾਰੀ ਦੇ ਰੂਪ ਵਿੱਚ ਖੇਤਾਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਰੁਜਗਾਰ ਮਿਲ ਸਕੇ।
ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀ ਸਬੰਧੀ ਕੁਝ ਨਵੀਂਆ ਕਾਢਾਂ ਅਤੇ ਤਰੀਕਿਆਂ ਨੂੰ ਅਪਣਾਵੇ ਤਾਂ ਜੋ ਕਿਸਾਨ ਆਪਣੀ ਆਮਦਨ ਵਧਾ ਸਕਣ ਅਤੇ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਘਟਾਈ ਜਾ ਸਕੇ। ਇਹ ਨਵੀਂਆਂ ਕਾਢਾਂ ਮੁੱਖ ਤੌਰ ਤੇ ਕੁਦਰਤੀ ਖੇਤੀ, ਵਿੰਭਿਨਤਾ, ਸੀਵਰ ਦੇ ਪਾਣੀ ਅਤੇ ਖਾਦ ਦੀ ਖੇਤੀ ਵਿੱਚ ਵਰਤੋਂ, ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਵੀ ਅਪਣਾਉਣਾ ਆਦਿ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਅਜੋਕੇ ਸਮੇਂ ਵਿੱਚ ਕਈ ਕਿਸਾਨਾਂ ਨੇ ਆਪਣੇ ਪੱਧਰ ਤੇ ਹੀ ਜਾਂ ਕੁਝ ਸੰਸਥਾਵਾਂ ਦੀ ਮਦਦ ਨਾਲ ਖੇਤੀ ਦੇ ਨਾਲ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਧਾ ਲਈ ਹੈ ਇਹਨਾਂ ਵਿੱਚ ਡੇਅਰੀ ਦਾ ਧੰਦਾ ਸਭ ਤੋਂ ਲਾਹੇਵੰਦ ਅਤੇ ਪ੍ਰਚੱਲਿਤ ਹੈ। ਕਾਫ਼ੀ ਕਿਸਾਨਾਂ ਨੇ ਸ਼ਹਿਦ ਦੀਆਂ ਮੱਖੀਆਂ , ਖੁੰਬਾਂ, ਸਬਜੀਆਂ ਅਤੇ ਸਟਾਬਰੀ ਦੀ ਖੇਤੀ ਆਦਿ ਦੇ ਧੰਦੇ ਸ਼ੁਰੂ ਕਰਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਹੈ। ਖੇਤੀ ਸੰਕਟ ਦੇ ਹੱਲ ਲਈ ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਨੂੰ ਕਰਜ਼ੇ ਦੇ ਮੱਕੜਜਾਲ ਵਿਚੋਂ ਮੁਕਤ ਕੀਤਾ ਜਾਵੇ,ਇਸ ਕੰਮ ਲਈ ਸਰਕਾਰੀ ਕਰਜ਼ੇ ਦੀ ਵਾਪਸੀ ਲਈ ਕਿਸਾਨੀ ਕਰਜ਼ੇ ਨੂੰ ਲੰਬੇ ਸਮੇਂ ਦੇ ਕਰਜ਼ੇ ਵਿੱਚ ਤਬਦੀਲ ਕਰਕੇ ਇਸਨੂੰ ਬਿਨਾਂ ਕਿਸੇ ਵਿਆਜ ਤੋਂ ਆਸਾਨ ਕਿਸਤਾਂ ਵਿੱਚ ਵਾਪਸ ਲਵੇ। ਛੋਟੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦਾ ਵਿਸ਼ੇਸ ਪੈਕੇਜ ਦਿੱਤਾ ਜਾਵੇ। ਬਹੁਤ ਜਿਆਦਾ ਖੁਦਕੁਸ਼ੀਆਂ ਜਾਂ ’ਪਿੰਡ ਵਿਕਾਊ ਹੈ’ ਵਾਲੇ ਪਿੰਡਾਂ ਲਈ ਵਿਸ਼ੇਸ ਸਕੀਮ ਤਿਆਰ ਕੀਤੀ ਜਾਵੇ।
ਇਸ ਸੰਕਟ ਦੇ ਹੱਲ ਲਈ ਜਰੂਰੀ ਹੈ ਕਿ ਦੇਸ਼ ਪੱਧਰ ਤੇ ਭੂਮੀ ਦੀ ਮੁੜ ਵਿੳਂਤਬੰਦੀ ਕੀਤੀ ਜਾਵੇ ਇਸ ਵਿੱਚ ਇਹ ਦੇਖਿਆ ਜਾਵੇ ਕਿ ਦੇਸ਼ ਨੂੰ ਕਿੰਨੇ ਅਨਾਜ, ਕੱਪੜੇ, ਫਲ,ਸ਼ਬਜੀਆਂ ਅਤੇ ਹੋਰ ਫ਼ਸਲਾਂ ਦੇ ਉਤਪਾਦਨ ਦੀ ਜ਼ਰੂਰਤ ਹੈ ਉਸ ਅਨੁਸਾਰ ਖੇਤੀ ਯੋਜਨਾਵਾਂ ਬਣਾ ਕੇ ਹੀ ਖੇਤੀ ਕੀਤੀ ਜਾਵੇ। ਇਸ ਸੰਕਟ ਦੇ ਹੱਲ ਲਈ ਐਗਰੋ-ਉਦਯੋਗ ਪਿੰਡ ਪੱਧਰ ਤੇ ਲੱਗਣੇ ਜ਼ਰੂਰੀ ਹਨ ਜਿਸ ਨਾਲ ਲੋਕਾਂ ਨੂੰ ਪਿੰਡ ਪੱਧਰ ਤੇ ਰੁਜ਼ਗਾਰ ਮਿਲ ਸਕੇ।
ਕਿਸਾਨਾਂ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀ ਅਤੇ ਖੇਤੀ ਦੇ ਸਹਾਇਕ ਧੰਦਿਆਂ ਦੀਆਂ ਨਵੀਆਂ ਕਾਢਾਂ ਅਤੇ ਤਰੀਕੇ ਅਤੇ ਪੇਂਡੂ ਵਿਕਾਸ ਦੀਆਂ ਨੀਤੀਆਂ ਨੂੰ ਮੁੜ ਤੋਂ ਵਿਚਾਰ ਵਟਾਂਦਰੇ ਰਾਹੀਂ ਪੰਜਾਬ ਦੇ ਪੇਂਡੂ ਖੇਤਰਾਂ ਨੂੰ ਸੰਕਟ ਵਿੱਚੋਂ ਕੱਢਣ ਦੇ ਮਕਸਦ ਨਾਲ ਬਣਾਉਣ ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਸਬੰਧ ਵਿੱਚ ਬਹੁਪਰਤੀ ਛੋਟੇ ਅਤੇ ਲੰਮੇ ਸਮੇਂ ਦੀਆਂ ਨੀਤੀਆਂ ਰਾਹੀਂ ਪੰਜਾਬ ਦੇ ਪੇਂਡੂ ਖੇਤਰਾਂ ਨੂੰ ਆਰਥਿਕ ਸੰਕਟ ਅਤੇ ਖੇਤੀ ਸੰਕਟ ਵਿੱਚੋਂ ਬਾਹਰ ਕੱਢਣ ਦੀਆਂ ਕੋਸ਼ਿਸਾਂ ਕਰਨੀਆਂ ਚਾਹੀਦੀਆਂ ਹਨ। ਖੇਤੀ ਦੇ ਨਾਲ ਖੇਤੀ ਦੇ ਲਾਹੇਵੰਦ ਸਹਾਇਕ ਧੰਦੇ ਅਪਣਾਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਹੋਏ ਵਾਧੇ ਨੂੰ ਪ੍ਰਚਾਰਨਾ ਚਾਹੀਦਾ ਹੈ ਤਾਂ ਕਿ ਵੱਧ ਤੋਂ ਵੱਧ ਕਿਸਾਨ ਨਵੀਆਂ ਕਾਢਾਂ ਅਤੇ ਤਰੀਕਿਆਂ ਨਾਲ ਖੇਤੀ ਵਿਭਿੰਨਤਾ, ਸਿੰਜਾਈ ਦੇ ਨਵੇਂ ਢੰਗ ਅਤੇ ਪਿੰਡਾਂ ਵਿੱਚ ਸਾਫ਼ ਸਫਾਈ ਤੇ ਵਾਤਾਵਰਨ ਦੀ ਠੀਕ ਢੰਗ ਨਾਲ ਦੇਖ-ਰੇਖ ਕਰਨ ਲਈ ਪ੍ਰੇਰਿਤ ਹੋਣ। ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਰਥਿਕ ਸੰਕਟ ਦੇ ਹੱਲ ਲਈ ਖੁਦਕੁਸ਼ੀਆਂ ਦਾ ਰਾਹ ਨਾ ਅਪਣਾਉਣ ਸਗੋਂ ਇਸ ਸਮੱਸਿਆਂ ਦਾ ਕੋਈ ਹੱਲ ਸਹੀ ਤਰੀਕੇ ਨਾਲ ਕਰਨ।
ਕਿੱਦਾਂ ਹੋਵੇਗਾ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ



