ਖ਼ਬਰ ਹੈ ਕਿ ਗੁਜਰਾਤ ਵਿਧਾਨ ਸਭਾ ਵਿਚ ਹਾਕਮ ਪਾਰਟੀ ਭਾਜਪਾ ਨੂੰ ਟਕਰ ਦੇਣ ਦੇ ਲਈ ਕਾਂਗਰਸ ਪਾਟੀਦਾਰ ਸੁਮਦਾਏ ਦੇ ਨੇਤਾ ਹਾਰਦਿਕ ਪਟੇਲ, ਠਾਕੌਰ ਸੁਮਦਾਏ ਦੇ ਨੇਤਾ ਅਖਲੇਸ਼ ਠਾਕੌਰ, ਅਤੇ ਦਲਿਤ ਨੇਤਾ ਜਿਨੇਸ਼ ਮੇਵਾਨੀ ਨੂੰ ਰਲਕੇ ਚੋਣ ਲੜਨ ਦਾ ਸਦਾ ਦਿਤਾ ਹੈ। ਅਖਲੇਸ਼ ਠਾਕੌਰ ਨੇ ਤਾਂ ਕਾਂਗਰਸ ਦੀ ਗਲ ਮੰਨ ਲਈ ਹੈ, ਪਰ ਹਾਰਦਿਕ ਪਟੇਲ ਅਤੇ ਜਿਨੇਸ਼ ਮੇਵਾਨੀ ਨੇ ਭਾਜਪਾ ਨੂੰ ਹਰਾਉਣ ਲਈ ਕੁਝ ਸ਼ਰਤਾਂ ਤਹਿ ਕੀਤੀਆਂ ਹਨ। ਉਹਨਾ ਕਿਹਾ ਕਿ ਭਾਜਪਾ ਨੂੰ ਹਰਾਉਣਾ ਉਹਨਾ ਦੀ ਪਹਿਲ ਹੈ ਕਿਉਂਕਿ ਭਾਜਪਾ ਕਿਸਾਨ,ਗਰੀਬ ਅਤੇ ਸੰਵਿਧਾਨ ਵਿਰੋਧੀ ਹੈ।ਫਿਰ ਵੀ ਪਟੇਲ ਨੇ ਕਾਂਗਰਸ਼ ‘ਚ ਸ਼ਾਮਲ ਹੋਣਾ ਠੁਕਰਾ ਦਿਤਾ ਹੈ। ਉਹਨਾ ਕਿਹਾ ਕਿ ਮੈਂ ਚੋਣ ਨਹੀਂ ਲੜਨੀ। ਚੋਣ ਲੜਨੀ ਸਾਡਾ ਸੁਆਰਥ ਨਹੀਂ ਹੈ। ਅਸੀਂ ਹੰਕਾਰ ਸਾਹਮਣੇ ਲੜ ਰਹੇ ਹਾਂ ਅਤੇ ਜਿਤ ਸਾਡੀ ਹੀ ਹੋਏਗੀ।
ਹਾਰਦਿਕ ਪਟੇਲ ਨੂੰ ਮੋਦੀ ਨੇ ਭਾਈ ਪੂਰੀ ਤਰ੍ਹਾਂ ਝੰਬਿਆ। ਕੈਦੀਂ ਡਕਿਆ। ਭਲਾ ਕਾਹਤੋਂ? ਪਟੇਲ ਸਚ ਬੋਲਦਾ ਸੀ। ਪਟੇਲ ਨੂੰ ਦੇਸ਼ ਵਿਰੋਧੀ ਗਰਦਾਨਿਆ। ਭਲਾ ਕਾਹਤੋਂ? ਪਟੇਲ ਮੋਦੀ ਦੇ ਨਿਤ ਦੇ ਚਮਤਕਾਰਾਂ ਦੇ ਵਖੀਏ ਉਧੇਰਦਾ ਸੀ। ਅਲੂਏ, ਨਰਮ ਜਿਹੇ, ਪਰ ਲੋਕਾਂ ਦੇ ਦਰਦ ਨਾਲ ਭਰੇ ਪਟੇਲ ਨੂੰ ਮੋਦੀ ਦੀਆਂ ਫੌਜਾਂ ਨੇ ਬਦਨਾਮ ਕੀਤਾ, ਤ੍ਰਿਸਕਾਰਿਆ। ਭਲਾ ਕਾਹਤੋਂ! ਪਟੇਲ ਆਪਣੇ ਲੋਕਾਂ ਦੇ ਦਰਦ ਨੂੰ ਸਮਝਦਾ ਸੀ, ਉਹਨਾ ‘ਚ ਹਰਮਨ ਪਿਆਰਾ ਸੀ, ਉਹਨਾ ਦੀ ਗਲ ਕਰਦਾ ਸੀ! ਤੁਸੀਂ ਦਸੋ ਭਲਾ ਮੋਦੀ ਨੂੰ ਇਹ ਗਲ ਕਿਵੇਂ ਸੁਖਾਵੀਂ ਲਗੇ ਕਿ ਉਹਦੇ ਨਾਲੋਂ ਵਧ ਗੁਜਰਾਤ ‘ਚ ਕੋਈ ਹੋਰ ਹਰਮਨ ਪਿਆਰਾ ਹੋਵੇ ਪਰ ਪਟੇਲ ਹਰਮਨ ਪਿਆਰਾ ਹੋਇਆ। ਪਟੇਲ ਲੋਕਾਂ ਸੰਗ ਖੜਿਆ। ਪਟੇਲ ਲੋਕਾਂ ਦੀਆਂ ਮੰਗਾਂ ਲਈ ਅੜਿਆ।
ਅਤੇ ਹੁਣ ਜਦੋਂ ਠਨਕ ਦੀ ਸੀਂਢ ਮੂੰਹ ‘ਚ ਪੈਂਦੀ ਦਿਸੀਠ ਮੋਦੀ ਨੇ ਭਾਈ ਪਟੇਲ ਅਜ਼ਾਦ ਕਰ ਤਾ ਤੇ ਕਾਂਗਰਸੀਆਂ ਦੁਸ਼ਮਣ ਦਾ ਦੁਸ਼ਮਣ ਆਪਣਾ ਮਿਤਰ ਆਖ ਉਹਦੇ ਨਾਲ ਭਾਈ ਵਾਲੀ ਪਾਉਣ ਦੀ ਸੋਚੀ ਆ ਪਰ ਭਾਈ ਲੋਕਾਂ ਸੰਗ ਤੁਰਨ ਵਾਲੇ ਠਲਾਲਚੀ ਸ਼ਹਿਰਾਂਠ ਦੇ ਵਾਸੀ ਨਹੀਂ ਹੁੰਦੇ! ਉਹਨਾ ਲਈ ਤਾਂ ਨਾ ਮੋਦੀ ਚੰਗਾ, ਨਾ ਕਾਕਾ ਰਾਹੁਲ! ਉਹਨਾ ਲਈ ਤਾਂ ਲੋਕ ਚੰਗੇ ਆ, ਜਿਹਨਾ ਖਾਤਰ ਉਹ ਹਾਸ਼ਮ ਨੂੰ ਯਾਦ ਕਰਦਿਆਂ ਬਸ ਤੁਰੇ ਜਾਂਦੇ ਆ, ਠਤੁਰਸਾਂ ਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪਰ ਧਰਸਾਂਠ।
ਇਥੇ ਕਾਣਾ ਹੈ ਕਨੂੰਨ ਸੰਵਿਧਾਨ ਲੰਙਾ ਹੈ ਵੈਸੇ ਬਾਬਾ ਦੇਸ਼ ਤੇਰਾ ਬੜਾ ਚੰਗਾ ਹੈ।
ਖ਼ਬਰ ਹੈ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅਕਾਲੀ ਸਾਸ਼ਨ ਦੌਰਾਨ ਦਰਜ਼ ਕੀਤੇ ਗਏ ਕੇਸ ‘ਚ ਜਸਟਿਸ ਮਹਿਤਾਬ ਸਿੰਘ ਗਿਲ ਕਮਿਸ਼ਨ ਤੋਂ ਵਡੀ ਰਾਹਤ ਮਿਲੀ ਹੈ। ਕਮਿਸ਼ਨ ਨੇ ਸਿਆਸੀ ਬਦਲਾਖੋਰੀ ਦਾ ਮਾਮਲਾ ਕਰਾਰ ਦਿੰਦਿਆ ਸ਼੍ਰੀ ਬੈਂਸ ਖਿਲਾਫ ਦਰਜ਼ ਐਫ ਆਈ ਆਰ ਰਦ ਕਰਨ ਦੀ ਸਿਫਾਰਸ਼ ਕੀਤੀ ਹੈ। ਕਮਿਸ਼ਨ ਨੇ ਕਿਹਾ ਹੈ ਇੰਜ ਜਾਪਦਾ ਹੈ ਕਿ ਸਾਬਕਾ ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਦੀ ਸ਼ਹਿ ਤੇ ਸ਼੍ਰੀ ਬੈਂਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤਸੀਹੇ ਦਿਤੇ ਗਏ। ਸ਼੍ਰੀ ਬੈਂਸ ਅਤੇ ਉਹਨਾ ਵਲੋਂ ਪੇਸ਼ ਕੀਤੇ ਗਏ ਦੋ ਗਵਾਹਾਂ ਦੇ ਬਿਆਨਾਂ ਮਗਰੋਂ ਕਮਿਸ਼ਨ ਨੇ ਇਹ ਵਿਚਾਰ ਪ੍ਰਗਟਾਏ।
ਵੇਖੋ ਨਾ ਸਾਡੇ ਕਾਨੂੰਨ ਦੀਆਂ ਕਾਢਾਂ! ਉਪਰਲੀ, ਸਿਖਰਲੀ ਅਦਾਲਤ ਦੁਹਾਈ ਦਿੰਦੀ ਰਹੀ ਬਈ ਠਮਹੈਣਾ ਪਟਾਖ਼ੇ ਨਾ ਵਜਾਉ, ਮਰ ਜਾਉਗੇ ਪ੍ਰਦੂਸ਼ਣ ਨਾਲਠ! ਕਿਸੇ ਉਹਨਾ ਦੀ ਗਲ ਸੁਣੀ! ਅਦਾਲਤ ਬੋਲਦੀ ਰਹੀ, ਲੋਕ ਤਮਾਸ਼ਾ ਕਰਦੇ ਰਹੇ, ਕਾਨੂੰਨ ਲਾਗੂ ਕਰਨ ਵਾਲਾ ਲੰਮੀਆਂ ਤਾਣ ਸੁਤਾ ਰਿਹਾ ਕੁੰਭਕਰਨੀ ਨੀਂਦ! 1984 ‘ਚ ਲੋਕ ਹਥਿਆਰ ਲੈ ਘੁੰਮਦੇ, ਇਕੋ ਫਿਰਕੇ ਦੇ ਲੋਕਾਂ ਦਾ ਕਤਲੇਆਮ ਕਰਦੇ ਰਹੇ, ਕਿਧਰੇ ਗਲਾਂ ‘ਚ ਟਾਇਰ ਪਾ ਘਸੀਟਦੇ ਰਹੇ, ਅਗਾਂ ਲਾਉਂਦੇ ਰਹੇ, ਲੋਕ ਚੀਖਦੇ ਰਹੇ। ਨਾ ਕਨੂੰਨ ਬੋਲਿਆ, ਨਾ ਕਾਨੂੰਨ ਲਾਗੂ ਕਰਨ ਵਾਲਾ ਬੋਲਿਆ, ਨਾ ਬੋਲਿਆ ਹਾਕਮ! ਤੇਤੀ ਵਰ੍ਹਿਆਂ ਬਾਅਦ ਵੀ ਲੋਕ ਇਨਸਾਫ ਲਈ ਝਾਕਦੇ ਆ, ਤਿਲ ਤਿਲ ਮਰਦੇ ਆ, ਅਤੇ ਆਹ ਤਾਂ ਭਾਈ ਬੈਂਸਾਂ ਵਾਲੀਆਂ ਤਾਂ ਬਰੋ-ਬੋਰਬਰ ਦੀਆਂ ਟਕਰਾਂ ਨੇ। ਇਨਸਾਫ ਲੈਣ ਲਈ ਬੰਦੇ ਨੂੰ ਇਨਸਾਫ ਜਿਡੇ ਹੋਣਾ ਪੈਂਦਾ ਆ। ਨਹੀਂ ਤਾਂ ਨਿਤ ਮਰਨਾ ਪੈਂਦਾ ਆ। ਉਂਜ ਵੀ ਬੋਝੇ ‘ਚ ਧੇਲਾ ਨਾ ਹਊ ਤਾਂ ਇਨਸਾਫ ਕਾਹਦਾ?
ਚਾਰਾ ਘੁਟਾਲਾ ਕਰੋ, ਰੇਤਾ ਬਜਰੀ ਘੁਟਾਲਾ ਕਰੋ, ਹੇਰਾ ਫੇਰੀ ਕਰੋ, ਕਾਨੂੰਨ ਦਾ ਆਸਰਾ ਲਊ! ਹਾਕਮ ਬਣੋ, ਧਕਾ ਕਰੋ, ਕਾਨੂੰਨ ਦਾ ਆਸਰਾ ਲਉ। ਵਡੇ ਵਡੇ ਕਾਨੂੰਨ ਨੇ, ਕਿਧਰੋਂ ਤਾਂ ਚੋਰ ਮੋਰੀ ਮਿਲ ਹੀ ਜਾਊ। ਕਾਨੂੰਨ ਦੇ ਅਖਾਂ ‘ਚ ਘਟਾ ਪਾਉਣ ਵਾਲੀ। ਤਦੇ ਤਾਂ ਭਾਈ ਕਹਿੰਦੇ ਆ, ਠਇਥੇ ਕਾਣਾ ਹੈ ਕਨੂੰਨ ਸੰਵਿਧਾਨ ਲੰਙਾ ਹੈ, ਵੈਸੇ ਬਾਬਾ ਦੇਸ਼ ਤੇਰਾ ਬੜਾ ਚੰਗਾ ਹੈ।
ਮਿਰੇ ਹੁਣ ਸ਼ਹਿਰ ਵਿਚ ਹਰ ਮਿਸਤਰੀ ਕੁਰਸੀ ਬਣਾਉਂਦਾ ਹੈ
ਖ਼ਬਰ ਹੈ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਦੇ-ਪੁਜਦੇ ਕਿਸਾਨਾਂ ਨੂੰ ਮੁਫਤ ਬਿਜਲੀ ਸਹੂਲਤ ਨਾ ਲੈਣ ਦੀ ਕੀਤੀ ਅਪੀਲ ਨੂੰ ਉਹਨਾ ਦੇ ਹੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਣਸੁਣੀ ਕਰ ਦਿਤਾ ਹੈ। ਸ਼੍ਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਪਿੰਡ ਦੋ ਟਿਊਬਵੈਲਾਂ ਉਤੇ ਮੁਫਤ ਬਿਜਲੀ ਲੈ ਰਹੇ ਹਨ। ਇਸ ਤੋਂ ਇਲਾਵਾ ਉਹਨਾ ਦੇ ਤਾਇਆ ਜੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੇ ਨਾਮ ਉਤੇ ਵੀ ਟਿਊਬਵੈਲਾਂ ਦੇ ਕੁਨੈਕਸ਼ਨ ਚਲਦੇ ਹਨ। ਪਾਵਰਕਾਮ ਨੇ ਜਾਣਕਾਰੀ ਦਿਤੀ ਹੈ ਕਿ ਪਿੰਡ ਬਾਦਲ ਵਿਚ 225 ਟਿਊਬਵੈਲ ਹਨ ਅਤੇ ਹਾਲੇ ਤਕ ਕਿਸੇ ਨੇ ਵੀ ਮੁਫਤ ਬਿਜਲੀ ਨਹੀਂ ਛਡੀ।
ਵਿਤ ਮੰਤਰੀ ਨੇ ਚਾਹ ਪੀਣੀ ਪਿਆਉਣੀ ਛਡ ਦਿਤੀ, ਸਰਕਾਰੀ ਕਾਰ ਵਰਤਣੀ ਤਾਂ ਉਹਦੀ ਮਜ਼ਬੂਰੀ ਆ। ਵਿਤ ਮੰਤਰੀ ਨੇ ਆਪਣੇ ਮੁਲਾਜ਼ਮਾਂ ਨੂੰ ਟੀ.ਏ.ਡੀ.ਏ. ਦੀ ਕਿਸ਼ਤ ਦੇਣੀ ਛਡ ਦਿਤੀ ਆ, ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਤਾਂ ਉਹਨਾ ਦੀ ਮਜ਼ਬੂਰੀ ਆ। ਵਿਤ ਮੰਤਰੀ ਨੇ ਆਪਣੇ ਸੂਬੇ ਦੇ ਲੋਕਾਂ ਦੀ ਆਰਥਿਕ ਹਾਲਤ ਵੇਖਣੀ ਛਡ ਦਿਤੀ ਆ, ਭਾਸ਼ਨ ਦੇਣਾ ਤਾਂ ਭਾਈ ਉਹਦੀ ਮਜ਼ਬੂਰੀ ਆ। ਵਿਤ ਮੰਤਰੀ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ, ਪੜ੍ਹਿਆ-ਲਿਖਿਆਂ ਨੂੰ ਲੈਪਟਾਪ ਦੇਣ ਦੀ ਗਲ ਅਗਲੀ ਵੇਰ ਤੇ ਛਡ ਦਿਤੀ ਆ, ਵਡੇ ਵਡੇ ਸਲਾਹਕਾਰਾਂ ਦੀ ਭਰਤੀ ਤੇ ਭਤੇ ਦੇਣਾ ਤਾਂ ਉਸਦੀ ਮਜ਼ਬੂਰੀ ਆ। ਵਿਤ ਮੰਤਰੀ ਨੇ ਪੰਜਾਬ ਦੇ 800 ਸਰਕਾਰੀ ਸਕੂਲਾਂ ਦੀ ਅਧੀ-ਛੁਟੀ ਸਾਰੀ ਕਰ ਦਿਤੀ ਹੈ, ਜਿੰਨੇ ਕੁ ਸਕੂਲ ਚਲਦੇ ਆ, ਅਤੇ ਜਿਦਾਂ ਵੀ ਚਲਦੇ, ਇਹ ਚਲਾਉਣਾ ਤਾਂ ਉਹਨਾ ਦੀ ਮਜ਼ਬੂਰੀ ਆ। ਬਾਕੀ ਭਾਈ ਨੇਤਾ ਸਾਰੇ ਇਕੋ ਜਿਹੇ ਆ। ਕੁਰਸੀ ਹੈ ਨਹੀਂ ਕੋਲ ਤਾਂ ਆਂਹਦੇ ਆ, ਠਆਹ ਕਰਾਂਗੇ, ਉਹ ਕਰਾਂਗੇਠ। ਕੁਰਸੀ ਹਥ ਆਈ ਨਹੀਂ ਕਿ ਨੀਤ ਵਿਗੜੀ ਨਹੀਂ। ਨੇਤਾਵਾਂ ਦਾ ਠਸੈਂਚਾਂਠ ਤਾਂ ਇਕੋ ਜਿਹਾ ਆ, ਜਿਹੜੇ ਸਿਰਫ ਵਾਇਦੇ ਕਰਦਾ ਹੈ, ਅਤੇ ਮੁਕਰਦਾ ਆ। ਜਿਹੜਾ ਹਿਕ ਥਾਪੜਕੇ ਲੋਕਾਂ ਨਾਲ ਖੜਦਾ ਆ, ਪਰ ਫਿਰ ਲੋੜ ਪੈਣ ਤੇ ਫੋਕੇ ਠਪਟਾਖੇਠ ਵਾਂਗਰ ਠੁਸਕ ਹੋ ਜਾਂਦਾ ਆ। ਤਦੇ ਤਾਂ ਕਵੀ ਐਸ ਤਰਸੇਮ ਆਂਹਦਾ ਆ, ਠਨਾ ਰੋਸ਼ਨਦਾਨ, ਨਾ ਬੂਹਾ ਤੇ ਨਾ ਖਿੜਕੀ ਬਣਾਉਂਦਾ ਹੈ, ਮਿਰੇ ਹੁਣ ਸ਼ਹਿਰ ਦਾ ਹਰ ਮਿਸਤਰੀ ਕੁਰਸੀ ਬਣਾਉਂਦਾ ਹੈਠ।
ਕੀ ਪਤਾ ਸੀ ਇਸ ਤਰ੍ਹਾਂ ਵੀ ਆਦਮੀ ਬਣ ਜਾਏਗਾ
ਖ਼ਬਰ ਹੈ ਕਿ ਤਾਜਮਹਿਲ ਨੂੰ ਲੈ ਕੇ ਰਾਸ਼ਟਰੀ ਪਧਰ ਉਤੇ ਛਿੜੀ ਬਹਿਸ ਖਤਮ ਨਹੀਂ ਹੋ ਰਹੀ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਤਾਜਮਹਿਲ ਇਕ ਖੂਬਸੂਰਤ ਕਬਰਸਤਾਨ ਹੈ। ਉਤਰਪ੍ਰਦੇਸ਼ ਦੇ ਇਕ ਭਾਜਪਾ ਐਮ.ਪੀ. ਵਿਨੈ ਕਟਿਆਰ ਨੇ ਤਾਜਮਹਿਲ ਨੂੰ ਸ਼ਿਵ ਮੰਦਰ ਕਿਹਾ ਹੈ। ਉਤਰਪ੍ਰਦੇਸ਼ ਦੇ ਵਿਧਾਨ ਸਭਾ ਦੇ ਭਾਜਪਾ ਮੈਂਬਰ ਸੋਮ ਨੇ ਕਿਹਾ ਕਿ ਤਾਜਮਹਿਲ ਗੁਲਾਮੀ ਦਾ ਪ੍ਰਤੀਕ ਹੈ, ਪਿਆਰ ਦਾ ਪ੍ਰਤੀਕ ਨਹੀਂ। ਕੇਂਦਰ ਸਰਕਾਰ ਨੇ ਇਹ ਗਲ ਸਪਸ਼ਟ ਕੀਤੀ ਹੈ ਕਿ ਤਾਮਹਲ ਇਕ ਮੁਸਲਮਾਨ ਮਕਬਰਾ ਹੈ, ਹਿੰਦੂ ਮੰਦਿਰ ਨਹੀਂ ਹੈ।
ਪਤਾ ਨਹੀਂ ਕਿਉਂ ਇਹ ਠਬੀਬੇਠ ਹਾਕਮ ਤਰਸ਼ੂਲ, ਖੰਜ਼ਰ ਹਥ ਫੜੀ, ਧਰਤੀ ਨੂੰ ਲਹੂ ਲੁਹਾਣ ਕਰਨ ਤੇ ਤੁਲੇ ਹੋਏ ਆ? ਪਤਾ ਨਹੀਂ ਕਿਉਂ ਇਹ ਬੀਬੇ ਹਾਕਮ ਸਮਝ ਹੀ ਨਹੀਂ ਰਹੇ ਕਿ ਬੰਦੇ ‘ਚ ਖੂਨ ਤਾਂ ਲਾਲ ਹੀ ਆ, ਇਕੋ ਕਿਸਮ ਦਾ? ਪਤਾ ਨਹੀਂ ਕਿਉਂ ਮਸਜਿਦ ਮੰਦਰ, ਗਿਰਜ਼ਾ ਲੜਾਈ ਦਾ ਮੈਦਾਨ ਕਿਉਂ ਬਣਾ ਦਿਤਾ ਜਾਂਦਾ ਤੇ ਪਿਆਰ ਦਾ ਹੋਕਾ ਦਿੰਦਾ ਧਰਮ ਠਕਿਰਚਾਂ, ਬੰਦੂਕਾਂ, ਟਕੂਏ, ਹਥੋੜਿਆਂਠ ਦਾ ਹੋਕਾ ਦੇਣ ਲਗਦਾ!
ਉਹ ਭਾਈ ਜੇਕਰ ਤਾਜਮਹਿਲ ਮਕਬਰਾ ਆ ਤਾਂ ਲਾਲ ਕਿਲਾ ਕੀ ਆ? ਉਥੇ ਦੇਸ਼ ਦਾ ਹਾਕਮ ਝੰਡਾ ਝੁਲਾਉਣ ਕਿਉਂ ਤੁਰਿਆ ਜਾਂਦਾ? ਜੇਕਰ ਤਾਜਮਹਿਲ ਕਬਰਿਸਤਾਨ ਆ ਤਾਂ ਦੇਸ਼ ਦਾ ਹਰ ਕਿਲਾ ਹੀ ਭਾਈ ਕਬਰਾਂ, ਲਾਸ਼ਾਂ, ਮੁਰਦਾ ਸਰੀਰ ਦੀਆਂ ਹਡੀਆਂ ਦੀ ਗਵਾਹੀ ਦਿੰਦਾ ਆ।
ਦੇਸ਼ ਭਾਰਤ ਭਾਈ ਸੁਣਿਐ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਆ। ਦੇਸ਼ ਭਾਰਤ ਤਾਂ ਭਾਈ ਸ਼ਾਂਤੀ ਦਾ ਪੈਗਾਮ ਦਿੰਦਾ ਆ, ਮੈਂ ਤਾਂ ਇਹੀ ਸੁਣਿਐ! ਉਂਜ ਵੀ ਇਹ ਵੀ ਜਾਣਿਆ ਕਿ ਇਥੇ 47 ਜਾਂ 84 ਦੇ ਦੰਗੇ ਵੀ ਸ਼ਾਇਦ ਤਦੇ ਹੁੰਦੇ ਆ ਕਿਉਂਕਿ ਕਬਰਿਸਤਾਨ ‘ਚੋਂ ਲਾਸ਼ਾਂ ਪੁਟਣ ਵਾਲਿਆਂ ਦੀ ਇਥੇ ਕਮੀ ਨਹੀਂ। ਤਦੇ ਤਾਂ ਮੇਰੇ ਵਰਗੀ ਸੋਚ ਵਾਲਾ ਆਦਮੀ, ਇਹੋ ਜਿਹੇ ਬੰਦਿਆਂ ਬਾਰੇ ਇਹ ਗਲ ਕਹਿਣੋਂ ਨਹੀਂ ਹਟਦਾ, ਠ ਕੀ ਪਤਾ ਸੀ ਇਸ ਤਰ੍ਹਾਂ ਵੀ ਆਦਮੀ ਬਣ ਜਏਗਾ, ਪਾਣੀ ਜਿਸਦੀ ਅਖ ਦਾ ਸੰਗਮਰਮਰੀ ਹੋ ਜਾਏਗਾਠ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਭਾਰਤ ‘ਚ ਸਾਲ 2015 ਦੇ ਪ੍ਰਾਪਤ ਅੰਕੜਿਆਂ ਅਨੁਸਾਰ ਪ੍ਰਦੂਸ਼ਨ ਨਾਲ 25 ਲਖ ਮੌਤਾਂ ਹੋਈਆਂ ਹਨ, ਜਦਕਿ ਬਾਕੀ ਸਾਰੀ ਦੁਨੀਆ ‘ਚ ਪ੍ਰਦੂਸ਼ਨ ਨਾਲ ਮਰਨ ਵਾਲੇ 65 ਲਖ ਲੋਕ ਸਨ।
ਇਕ ਵਿਚਾਰ
ਜਾਤੀ ਕੋਈ ਕੰਧ ਨਹੀਂ ਹੈ, ਜਿਹੜੀ ਹਿੰਦੂਆਂ ਨੂੰ ਮੇਲ ਜੋਲ ਤੋਂ ਰੋਕਦੀ ਹੈ। ਇਹ ਇਕ ਮਾਨਸਿਕ ਸਥਿਤੀ ਹੈ…
– ਬੀ.ਆਰ.ਅੰਬੇਦਕਰ
ਤੁਰਸਾਂ ਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪਰ ਧਰਸਾਂ



