ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਹਾਲੇ ਵੀ ਆਰਥਿਕ ਮੁਸ਼ਕਿਲਾਂ ਵਿੱਚੋਂ ਬਾਹਰ ਨਹੀਂ ਨਿਕਲ ਸਕੀ। ਬੇਸ਼ਕ ਸਰਕਾਰ ਦਾ ਮਾਲੀ ਵਸੂਲੀਆ ਕੁਝ ਵਧਿਆ ਹੈ ਪ੍ਰੰਤੂ ਜੀ ਐਸ ਟੀ ਤੋਂ ਉਮੀਦ ਮੁਤਾਬਿਕ ਲਾਭ ਨਹੀਂ ਹੋ ਰਿਹਾ। ਦੂਸਰੇ ਪਾਸੇ ਸਰਕਾਰ ਵੱਲੋਂ ਖੇਤੀ ਖੇਤਰ ਲਈ ਕਰਜ਼ੇ ਦੀ ਮੁਆਫੀ ਅਤੇ ਉਦਯੋਗ ਨੂੰ ਸਸਤੀ ਬਿਜਲੀ ਦੇਣ ਦੀ ਯੋਜਨਾ ਕਾਰਨ ਸੂਬਾ ਸਰਕਾਰ ’ਤੇ ਵੱਡਾ ਆਰਥਿਕ ਬੋਝ ਪੈਣ ਜਾ ਰਿਹਾ ਹੈ। ਇਨ੍ਹਾਂ ਦੋਵਾਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਅਰਬਾਂ ਰੁਪਏ ਦੀ ਜ਼ਰੂਰਤ ਹੈ। ਸਰਕਾਰ ਨੂੰ ਕਰਜ਼ ਮੁਆਫ਼ੀ ਲਈ ਫ਼ੌਰੀ ਤੌਰ ’ਤੇ 9500 ਕਰੋੜ ਰੁਪਏ ਚਾਹੀਦੇ ਹਨ। ਮੌਜੂਦਾ ਮਾਲੀ ਸਾਲ ਦੇ ਬਾਕੀ ਰਹਿੰਦੇ ਛੇ ਮਹੀਨਿਆਂ ਲਈ ਸਨਅਤਾਂ ਨੂੰ ਪ੍ਰਤੀ ਯੂਨਿਟ ਪੰਜ ਰੁਪਏ ਦੀ ਦਰ ਉ¤ਪਰ ਬਿਜਲੀ ਦੇਣ ਲਈ ਸਰਕਾਰ ਨੂੰ ਹੋਰ 1100 ਰੁਪਏ ਕਰੋੜ ਰੁਪਏ ਲੋੜੀਂਦੇ ਹਨ। ਇਨ੍ਹਾਂ ਦੋਵਾਂ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਸਰਕਾਰ ਉ¤ਪਰ ਵੱਡਾ ਦਬਾਅ ਬਣਿਆ ਹੋਇਆ ਹੈ। ਵਿਰੋਧੀ ਧਿਰ ਵੱਲੋਂ ਲਗਾਤਾਰ ਸਰਕਾਰ ਉ¤ਪਰ ਨਿਸ਼ਾਨੇ ਲਗਾਏ ਜਾ ਰਹੇ ਹਨ। ਹਾਲੇ ਤੱਕ ਪੰਜਾਬ ਸਰਕਰ ਅਜਿਹਾ ਕੋਈ ਰਸਤ ਨਹੀਂ ਕੱਢ ਸਕੀ ਜਿਸ ਨਾਲ ਸੂਬੇ ਦੀ ਆਮਦਨ ਵਿੱਚ ਵੱਡਾ ਵਾਧਾ ਹੋ ਸਕੇ। ਅਜਿਹੀ ਸਥਿਤੀ ਵਿੱਚ ਹੀ ਪੰਜਾਬ ਸਰਕਾਰ ਨੂੰ ਕਰਜ਼ ਮੁਆਫ਼ੀ ਦੇ ਪਹਿਲੇ ਪੜਾਅ ਲਈ ਬੈਂਕਾਂ ਦੇ ਇਕ ਸੰਘ ਤੋਂ 5000 ਕਰੋੜ ਰੁਪਏ ਦਾ ਕਰਜ਼ਾ ਲੈਣਾ ਪੈ ਰਿਹਾ ਹੈ। ਪੰਜਾਬ ਸਰਕਾਰ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਇਹ ਸਹਿਮਤੀ ਦੇ ਚੁ¤ਕੀ ਹੈ ਕਿ ਉਹ ਉਦਯੋਗ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀ ਸਬਸਿਡੀ ਅਦਾਇਗੀ ਖੁਦ ਕਰੇਗੀ। ਪੰਜਾਬ ਸਰਕਾਰ ਬੇਸ਼ਕ ਆਮਦਨ ਨੂੰ ਵਧਾਉਣ ਲਈ ਕਈ ਯੋਜਨਾਵਾਂ ’ਤੇ ਕੰਮ ਕਰ ਰਹੀ ਹੈ, ਪ੍ਰੰਤੂ ਹਾਲੇ ਤੱਕ ਇਸ ਸਬੰਧੀ ਕੋਈ ਪ੍ਰਭਾਵਸ਼ਾਲੀ ਫੈਸਲਾ ਨਹੀਂ ਲਿਆ ਜਾ ਸਕਿਆ। ਟੈਕਸਾਂ ਦੀ ਵਸੂਲੀ ਦੇ ਮਾਮਲੇ ਵਿੱਚ ਵੀ ਤੇਜ਼ੀ ਨਹੀਂ ਲਿਆਂਦੀ ਜਾ ਸਕੀ। ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਚਾਲੂ ਮਾਲੀ ਸਾਲ ਦੇ ਪਹਿਲੇ 5 ਮਹੀਨਿਆਂ ਦੌਰਾਨ ਸਿਰਫ 17529.25 ਕਰੋੜ ਰੁਪਏ ਵਸੂਲੀ ਹੋਈ ਹੈ, ਜੋ ਮਾਲੀ ਸਾਲ 2017-18 ਦੌਰਾਨ ਇਕ¤ਤਰ ਹੋਣ ਵਾਲੇ ਕੁ¤ਲ ਮਾਲੀਏ 60079.87 ਕਰੋੜ ਰੁਪਏ ਦਾ ਸਿਰਫ 29.18 ਫ਼ੀਸਦੀ ਹੀ ਬਣਦਾ ਹੈ।।ਬੀਤੇ ਸਾਲ ਦੇ ਇਸ ਅਰਸੇ ਦੌਰਾਨ ਟੈਕਸਾਂ ਤੋਂ ਵਸੂਲੀ ਕੁ¤ਲ ਅਨੁਮਾਨ ਦੀ 35 ਫ਼ੀਸਦੀ ਹੋਈ ਸੀ। ਉਂਝ ਇਹ ਇਕ ਚੰਗੀ ਖਬਰ ਹੈ ਕਿ ਸੂਬੇ ਦੇ।ਟਰਾਂਸਪੋਰਟ ਵਿਭਾਗ ਨੂੰ ਬੀਤੇ ਸਾਲ ਦੇ ਮੁਕਾਬਲੇ 17 ਫ਼ੀਸਦੀ ਵ¤ਧ ਆਮਦਨ ਹੋਈ ਹੈ। ਆਬਕਾਰੀ ਵਸੂਲੀ ਪਿਛਲੇ ਸਾਲ ਦੇ ਬਰਾਬਰ ਹੀ ਹੈ। ਇਸ ਹਾਲਤ ਵਿੱਚ ਸਰਕਾਰ ਨੂੰ ਖਰਚਿਆਂ ਅਤੇ ਆਮਦਨ ਵਿੱਚਲੇ ਪਾੜੇ ਨੂੰ ਖਤਮ ਕਰਨ ਲਈ ਵੱਡੇ ਯਤਨ ਕਰਨੇ ਹੋਣਗੇ। ਸਰਕਾਰ ਲਈ ਆਮ ਲੋਕਾਂ ’ਤੇ ਬਿਨਾਂ ਵੱਡਾ ਬੋਝ ਪਾਏ ਸੂਬੇ ਦੀ ਆਮਦਨ ਨੂੰ ਵਧਾਉਣਾ ਇਕ ਵੱਡੀ ਚੁਣੌਤੀ ਹੈ। ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਟੈਕਸਾਂ ਦੇ ਬਕਾਏ ਦੀ ਵਸੂਲੀ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਇਸ ਸਬੰਧ ਵਿੱਚ ਆਮ ਲੋਕਾਂ ਅਤੇ ਵਪਾਰੀਆਂ ਕੋਲੋਂ ਸਹਿਯੋਗ ਮੰਗਿਆ ਜਾਵੇ। ਟੈਕਸਾਂ ਤੋਂ ਇਲਾਵਾ ਦੂਸਰੇ ਅਜਿਹੇ ਸੋਮੇ ਤਲਾਸ਼ੇ ਜਾਣੇ ਚਾਹੀਦੇ ਹਨ ਜਿਨ੍ਹਾਂ ਤੋਂ ਸਰਕਾਰ ਨੂੰ ਆਮਦਨ ਹੋ ਸਕਦੀ ਹੈ। ਆਮਦਨ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੂੰ ਤਰਜੀਹੀ ਤੌਰ ’ਤੇ ਕੰਮ ਕਰਨਾ ਹੋਵੇਗਾ। ਜਦ ਤੱਕ ਸੂਬੇ ਦੀ ਆਮਦਨ ਵਿੱਚ ਵਾਧਾ ਨਹੀਂ ਹੁੰਦਾ ਤੱਦ ਤੱਕ ਹਾਲਤ ਨੂੰ ਬੇਹਤਰ ਬਣਾਉਣਾ ਸੰਭਵ ਨਹੀਂ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਸੂਬੇ ਦੀਆਂ ਆਰਥਿਕ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਬੇਹਤਰ ਤਰੀਕੇ ਨਾਲ ਕੰਮ ਕਰੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਆਰੰਭੇ ਗਏ ਕ੍ਰਾਂਤੀਕਾਰੀ ਕਦਮਾਂ ਦੇ ਪ੍ਰਭਾਵਸ਼ਾਲੀ ਨਤੀਜੇ ਜਲਦ ਹੀ ਸਾਹਮਣੇ ਹੋਣਗੇ।
– ਬਲਜੀਤ ਸਿੰਘ ਬਰਾੜ



