Skip to content
Independent perspectives. Global stories.
BREAKING

ਲੋਕ-ਸੇਵਕਾਂ ਨੇ ਪਰਜਾਤੰਤਰ ਦੀ ਪਰਿਭਾਸ਼ਾ ਬਦਲ ਦਿੱਤੀ ਹੈ

Share this story

ਕਦੀ ਕਿਸੇ ਭਲੇਮਾਣਸ ਨੇ ਪਰਜਾਤੰਤਰ ਦੀ ਪ੍ਰੀਭਾਸ਼ਾ ਰਚਦਿਆ ਇਹ ਆਖਿਆ ਸੀ ਕਿ ਪਰਜਾਤੰਤਰ ਦਾ ਮਤਲਬ ਹੁੰਦਾ ਹੈ, ਲੋਕਾਂ ਦਾ ਰਾਜ; ਲੋਕਾਂ ਰਾਹੀਂ ਰਾਜ ਅਤੇ ਲੋਕਾਂ ਵਾਸਤੇ ਰਾਜ। ਪਰ ਲਗਦਾ ਹੈ ਕਿਸੇ ਵੀ ਦੇਸ਼ ਵਿੱਚ ਹਾਲਾਂ ਤਕ ਲੋਕ-ਰਾਜ ਨਹੀਂ ਆ ਸਕਿਆ ਅਤੇ ਅਜ ਜਿਹੜੇ ਵੀ ਲੋਕਾਂ ਰਾਜ ਦਾ ਸਵਾਦ ਮਾਣ ਰਹੇ ਹਨ, ਇਹ ਕਦੀ ਵੀ ਸਹੀ ਅਰਥਾਂ ਵਾਲਾ ਲੋਕ-ਰਾਜ ਸਥਾਪਿਤ ਨਹੀਂ ਹੋਣ ਦੇਣਗੇ ਅਤੇ ਇਹੀ ਰਾਜ ਦਾ ਸਿਲਸਿਲਾ ਜਿਹੜਾ ਸਥਾਪਿਤ ਹੋ ਚੁਕਾ ਹੈ, ਚਲਦਾ ਰਵੇਗਾ ਅਤੇ ਕਿਸੇ ਸਿਆਣੇ ਦੀ ਆਖੀ ਗੱਲ ਕਦੀ ਵੀ ਹੋ-ਦ ਵਿੱਚ ਨਹੀਂ ਆਵੇਗੀ ਅਤੇ ਇਹ ਆਖੀ ਗਈ ਪਰਜਾਤੰਤਰ ਦੀ ਪ੍ਰੀਭਾਸ਼ਾ ਕਿਤਾਬਾਂ ਵਿੱਚ ਚਮਕਦੀ ਰਵੇਗੀ ਅਤੇ ਵਿਦਿਆਰਥੀ ਇਹੀ ਪ੍ਰੀਭਾਸ਼ਾ ਦਾ ਰਟਾ ਲਗਾਕੇ ਇਮਤਿਹਾਨ ਪਾਸ ਕਰਦੇ ਰਹਿਣਗੇ।
ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ ਅਤੇ ਸਾਮਰਾਜੀਆਂ ਦਾ ਰਾਜ ਚਲਾ ਗਿਆ ਹੈ। ਇਸ ਦਾ ਮਤਲਬ ਇਹ ਨਹੀਂ ਨਿਕਲਦਾ ਪਿਆ ਕਿ ਹੁਣ ਹਰ ਮੁਲਕ ਵਿੱਚ ਪਰਜਾਤੰਤਰ ਆ ਗਿਆ ਹੈ। ਹਰ ਮੁਲਕ ਵਿੱਚ ਵੋਟਾ ਪੈਂਦੀਆਂ ਹਨ ਅਤੇ ਲੋਕਾਂ ਦੇ ਚੁਣੇ ਗਏ ਨੁਮਾਇੰਦੇ ਰਾਜ ਕਰਦੇ ਹਨ ਅਤੇ ਅਜ ਇਸ ਘਟਨਾ ਦਾ ਨਾਮ ਹੀ ਪਰਜਾਤੰਤਰ ਬਣ ਗਿਆ ਹੈ। ਸਾਡੇ ਮੁਲਕ ਵਿੱਚ ਵੀ ਰਾਜਸੀ ਲੋਕਾਂ ਦੀ ਇਕ ਜਮਾਅਤ ਖੜੀ ਕਰ ਦਿਤੀ ਗਈ ਹੈ ਅਤੇ ਇਨ੍ਹਾਂ ਰਾਜਸੀ ਲੋਕਾਂ ਨੇ ਰਾਜਸੀ ਪਾਰਟੀਆਂ ਬਣਾ ਰਖੀਆਂ ਹਨ। ਇਹ ਰਾਜਸੀ ਪਾਰਟੀਆਂ ਹੀ ਹਨ ਜਿਹੜੀਆਂ ਉਮੀਦਵਾਰਾਂ ਦੀ ਚੋਣ ਕਰਦੀਆਂ ਹਨ ਅਤੇ ਹਾਲਾਂ ਤਕ ਦੁਨੀਆਂ ਭਰ ਦੇ ਲੋਕਾਂ ਨੂੰ ਇਹ ਪਤਾ ਨਹੀਂ ਲਗਾ ਕਿ ਇਹ ਰਾਜਸੀ ਲੋਕੀਂ ਕੋਣ ਹਨ, ਕਿਥੋਂ ਆਏ ਹਨ, ਕਿਸਨੇ ਭੇਜੇ ਹਨ, ਇਨ੍ਹਾਂ ਦੀ ਯੋਗਤਾ ਕੀ ਹੈ, ਉਮਰ ਦੀਆਂ ਹਦਾਂ ਕੀ ਹਨ ਅਤੇ ਇਹ ਕਿਸ ਮਕਸਦ ਲਈ ਰਾਜਸੀ ਖੇਤਰ ਵਿੱਚ ਆਏ ਹਨ ਅਤੇ ਅਜ ਤਕ ਹੋਏ ਰਾਜਸੀ ਲੋਕਾਂ ਨੇ ਲੋਕਾਂ ਦੀ ਕੀ ਕੀ ਸੇਵਾ ਕੀਤੀ ਹੈ ਅਤੇ ਹਾਲਾਂ ਵੀ ਜਿਹੜੇ ਰਾਜਸੀ ਲੋਕੀਂ ਪਿੜਾਂ ਵਿੱਚ ਹਨ, ਇਨ੍ਹਾਂ ਦੀ ਕੀ ਸੋਗਤਾ ਹੈ, ਕੀ ਤਜਰਬਾ ਹੈ, ਕੀ ਮੁਹਾਰਤ ਹੈ, ਕੀ ਗਿਆਨ ਹੈ ਅਤੇ ਹੁਣ ਤਕ ਇਹ ਕਰਦੇਕੀ ਰਹੇ ਹਨ। ਹਾਲਾਂ ਤਕ ਇਹ ਵੀ ਕਿਸੇ ਨਹੀਂ ਪਰਖਿਆ ਕਿ ਇਹ ਰਾਜਸੀ ਲੋਕੀਂ ਲੋਕਾਂ ਦੀਆਂ ਸਮਸਿਆਵਾਂ ਬਾਰੇ ਜਾਣਕਾਰੀ ਵੀ ਰਖਦੇ ਹਨ ਜਾਂ ਐਵੇਂ ਹੀ ਸ਼ੋਕੀਆਂ ਇਸ ਖੇਤਰ ਵਿੱਚ ਚਾਰ ਦਿਨ ਕਟਣ ਆ ਰਹੇ ਹਨ। ਕਦੀ ਰਾਜਿਆਂ ਦੇ ਪੁਤਰ ਰਾਜਿਆਂ ਬਾਅਦ ਗਦੀਆ ਸੰਭਾਲਦੇ ਸਨ ਅਤੇ ਸਾਡੇ ਮੁਲਕ ਵਿੱਚ ਇਹੀ ਪ੍ਰਥਾ ਅਜ ਤਕ ਵੀ ਚਲੀ ਆ ਰਹੀ ਹੈ ਅਤੇ ਇਸ ਮੁਲਕ ਵਿੱਚ ਰਾਜ ਕਰਨ ਲਈ ਆਪਣੇ ਬਚਿਆਂ ਨੂੰ ਤਿਆਰ ਕੀਤਾ ਜਾਂਦਾ ਰਿਹਾ ਹੈ ਅਤੇ ਖਾਨਦਾਨੀ ਰਾਜ ਰਿਹਾ ਵੀ ਹੈ। ਕਦੀ ਤਾਨਾਸ਼ਾਹੀ ਹੁੰਦੀ ਸੀ ਅਤੇ ਅਜ ਵੀ ਇਹ ਤਾਨਾਸ਼ਾਹ ਕਾਇਮ ਹਨ ਅਤੇ ਅਜ ਤਕ ਸਤ ਦਹਾਕਿਆ ਦਾ ਇਤਿਹਾਸ ਇਸ ਸਪਸ਼ਟ ਪਿਆ ਕਰਦਾ ਹੈ ਕਿ ਕੁਝ ਕੁ ਵਿਅਕਤੀਆਂ ਦਾ ਨਾਮ ਹੀ ਚਮਕ ਰਿਹਾ ਹੈ ਅਤੇ ਬਾਕੀ ਦੀ ਇਹ ਜਿਹੜੀ ਫੌਜ ਅਸੀਂ ਚੁਦੇ ਰਹੇ ਉਹ ਕਿਸੇ ਨਾ ਕਿਸੇ ਵਿਅਕਤੀਵਿਸ਼ੇਸ਼ ਦੇ ਇਸ਼ਾਰਿਆਂ ਉਤੇ ਹੀ ਕੰਮ ਕਰਦੇ ਰਹੇ ਹਨ ਅਤੇ ਕੋਈ ਵੀ ਭਲਾਪੁਰਸ ਇਸ ਵਿਅਕਤੀਵਿਸ਼ੇਸ਼ਾਂ ਦੇ ਸਾਹਮਣੇ ਖਲੋਅ ਨਹੀਂ ਸਕਿਆ ਅਤੇ ਨਾ ਹੀ ਕਿਸੇ ਦਾ ਨਾਮ ਸਾਡੇ ਇਤਿਹਾਸ ਵਿੱਚ ਲਿਖਣ ਯੋਗ ਬਣਿਆ ਹੀ ਹੈ। ਅਜ ਤਕ ਜਾਂ ਤਾਂ ਖਾਨਦਾਨੀ ਰਾਜ ਰਿਹਾ ਹੈ, ਜਾਂ ਪਾਰਟੀ ਤਾਨਾਸ਼ਾਹੀ ਰਹੀ ਹੈ, ਪਰ ਕੁਲ ਮਿਲਾਕੇ ਇਸ ਮੁਲਕ ਦਾ ਰਾਜ ਵਿਅਕਤੀਵਿਸ਼ੇਸ਼ਾਂ ਅਧੀਨ ਹੀ ਰਿਹਾ ਹੈ। ਇਹ ਇਤਿਹਾਸ ਵੀ ਇਹੀ ਸਪਸ਼ਟ ਪਿਆ ਕਰਦਾ ਹੈ ਕਿ ਇਹ ਵੋਟਾ ਤਾਂ ਪੈਂਦੀਆਂ ਹੀ ਰਹੀਆਂ ਹਨ, ਪਰ ਕੁਲ ਮਿਲਾਕੇ ਇਹ ਉਹ ਅਸਲ ਵਾਲਾ ਪਰਜਾਤੰਤਰ ਨਹੀਂ ਬਣ ਸਕਿਆ ਜਿਸਦਾ ਜ਼ਿਕਰ ਉਤੇ ਕੀਤਾ ਗਿਆ ਹੈ। ਲੋਕ-ਸੇਵਕ ਬਾਰੇ ਇਹ ਆਖਿਆ ਗਿਆ ਹੈ ਕਿ ਹਰ ਸਰਕਾਰੀ ਨੌਕਰ ਅਤੇ ਹਰ ਉਹ ਆਦਮੀ ਜਿਹੜਾ ਲੋਕਾਂ ਨੇ ਸਰਬਕਾਰੀ ਕੰਮ ਕਰਨ ਲਈ ਚੁਣਿਆ ਹੁੰਦਾ ਹੈ, ਲੋਕ ਸੇਵਕ ਹੁੰਦਾ ਹੈ। ਅਸੀਂ ਦੇਖ ਰਹੇ ਹਾਂ ਕਿ ਅਜ ਤਕ ਅਗਰ ਭਲਾ ਕੀਤਾ ਗਿਆ ਹੈ, ਜਾਂ ਮੁਸ਼ਕਿਲਾਂ ਹਲ ਕੀਤੀਆਂ ਗਈਆਂ ਹਨ ਤਾਂ ਇਹ ਲੋਕ-ਸੇਵਕਾਂ ਨੇ ਆਪਣੀਆਂ ਕੀਤੀਆਂ ਹਨ। ਇਨ੍ਹਾਂ ਨੇ ਆਪਣੀਆਂ ਤਨਖਾਹਾਂ ਬਣਾ ਰਖੀਆਂ ਹਨ ਅਤੇ ਤਨਖਾਹ ਕਮਿਸ਼ਨ ਵੀ ਕਦੀ ਕਦੀ ਤਨਖਾਹਾਂ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ। ਚੁਣੇ ਹੋਏ ਲੋਕ-ਸੇਵਕ ਆਪ ਹੀ ਬੈਠਕੇ ਆਪਣੀਆਂ ਤਨਖਾਹ ਵਧਾ ਲੈਂਦੇ ਹਨ। ਇਹ ਲੋਕ ਸੇਵਕ ਪੈਨਸ਼ਨਾ ਵੀ ਲੈਂਦੇ ਹਨ ਅਤੇ ਅਗਰ ਮਰ ਜਾਣ ਤਾਂ ਫੈਮਲੀ ਪੈਨਸ਼ਨ ਵੀ ਮਿਲਦੀ ਹੈ। ਜੀਪੀ ਫੰਡ ਵੀ ਹੈ। ਗਰੈਚਿਊਟੀ ਵੀ ਮਿਲਦੀ ਹੈ। ਐਕਸਗਰੇ ਗ੍ਹਾਂਟ ਵੀ ਹੈ, ਅਗਰ ਸੇਵਾ ਦੌਰਾਨ ਕੋਈ ਲੋਕ ਸੇਵਕ ਮਰ ਜਾਵੇ ਤਾ ਤਰਸ ਦੇ ਆਧਾਰ ਉਤੇ ਘਰ ਵਿਚੋਂ ਇਕ ਆਦਮੀ ਨੂੰ ਨੌਕਰੀ ਵੀ ਮਿਲ ਜਾਂਦੀ ਹੈ। ਛੁਟੀਆਂ ਵੀ ਹਨ ਅਤੇ ਨਾਲ ਤਨਖਾਹ ਵੀ ਮਿਲਦੀ ਹੈ। ਗਰੁਪ ਬੀਮਾ ਵੀ ਕੀਤਾ ਜਾਂਦਾ ਹੈ। ਮੈਡੀਕਲ ਭਤਾ ਵੀ ਮਿਲਦਾ ਹੈ ਅਤੇ ਰਿਟਾਇਰ ਹੋ ਚੁਕੇ ਲੋਕ ਸੇਵਕਾਂ ਅਤੇ ਪਰਵਾਰ ਦੇ ਜੀਆਂ ਦਾ ਇਲਾਜ ਸਾਰੀ ਉਮਰ ਮੁਫਤ ਕੀਤਾ ਜਾਂਦਾ ਹੈ। ਇਹ ਅਤੇ ਕਈ ਹੋਰ ਸਹੂਲਤਾ ਹਨ ਜਿਹੜੀਆਂ ਲੋਕ-ਸੇਵਕਾ ਨੇ ਰਲ ਮਿਲਕੇ ਆਪਣੇ ਲਈ ਬਣਾ ਲਈਆਂ ਹਨ। ਇਹ ਹੈ ਲੋਕ-ਸੇਵਕਾਂ ਦਾ ਰਾਜ ਜਿਸ ਵਿੱਚ ਲੋਕ ਸੇਵਕਾਂ ਨੇ ਸਭ ਤੋਂ ਪਹਿਲਾਂ ਆਪਣਾ ਭਲਾ ਕਰਨ ਦੀ ਸੋਚੀ ਹੈ ਅਤੇ ਆਪਣਾ ਭਲਾ ਕਰ ਵੀ ਦਿਖਾਇਆ ਹੈ। ਅਗਰ ਅਜ ਨਜ਼ਰ ਮਾਰੀਅਏ ਤਾਂ ਸਾਡੇ ਭਾਰਤ ਵਿੱਚ ਹੀ ਇਹ ਸਹੂਲਤਾ ਲੋਕਾਂ ਲਈ ਬਨਾਉਣ ਲਈ ਇਹ ਪਰਜਾਤੰਤਰ ਬਣਾਇਆ ਗਿਆ ਸੀ ਅਤੇ ਐਸੇ ਵਾਅਦੇ ਹੀ ਸਾਡੇ ਸੰਵਿਧਾਨ ਵਿੱਚ ਕੀਤੇ ਸਨ, ਪਰ ਹਾਲਾਂ ਤਕ ਇਹ ਸਹੂਲਤਾ ਜਿਹੜੀਆਂ ਲੋਕ-ਸੇਵਕਾਂ ਨੇ ਆਪਣੇ ਲਈ ਬਣਾ ਲਈਆਂ ਹਨ, ਲੋਕਾਂ ਲਈ ਨਹੀਂ ਬਣਾਈਆਂ ਅਤੇ ਇਸ ਕਰਕੇ ਇਹ ਆਖਿਆ ਜਾ ਸਕਦਾ ਹੈ ਕਿ ਇਹ ਜਿਹੜਾ ਪਰਜਾਤੰਤਰ ਆਇਆ ਹੈ, ਇਸਦੀ ਪ੍ਰੀਭਾਸ਼ਾ ਇਹ ਨਹੀਂ ਹੈ ਲੋਕਾਂ ਦਾ ਰਾਜ, ਲੋਕਾਂ ਰਾਹੀਂ ਰਾਜ ਅਤੇ ਲੋਕਾਂ ਵਾਸਤੇ ਰਾਜ, ਬਲਕਿ ਇਹ ਪ੍ਰੀਭਾਸ਼ਾ ਅਗਰ ਇਉਂ ਕਰਕੇ ਲਿਖ ਲਈ ਜਾਵੇ ਕਿ ਪਰਜਾਤੰਤਰ ਦਾ ਮਤਲਬ ਇਹ ਹੁੰਦਾ ਹੈ, ਲੋਕ ਸੇਵਕਾ ਦਾ ਰਾਜ, ਲੋਕ-ਸੇਵਕਾ ਰਾਹੀਂ ਰਾਜ ਅਤੇ ਲੋਕ-ਸੇਵਕਾਂ ਵਾਸਤੇ ਰਾਜ। ਇਹ ਪ੍ਰੀਭਾਸ਼ ਕਿਤਾਬਾਂ ਵਿੱਚ ਤਾਂ ਹਾਲਾਂ ਨਹੀਂ ਆਈ ਹੈ, ਪਰ ਸੰਪੂਰਨ ਕਰ ਦਿੱਤੀ ਗਈ ਹੈ ਅਤੇ ਕਦੀ ਨਾ ਕਦੀ ਇਹ ਪ੍ਰੀਭਾਸ਼ਾ ਰਾਜਨੀ ਵਿਗਿਆਨ ਦੀਆ ਪੁਸਤਕਾ ਵਿੱਚ ਲਿਖ ਵੀ ਦਿਤੀ ਜਾਵੇਗੀ। ਸਾਡੇ ਮੁਲਕ ਵਿੱਚ ਅਚਾਨਕ ਆਜ਼ਾਦੀ ਆ ਗਈ ਅਤੇ ਬਹੁਤ ਹੀ ਜਲਦੀ ਵਿੱਚ ਅੰਗਰੇਜ਼ ਜਾਂਦਿਆ ਹੋਇਆ ਇਹ ਰਾਜ ਰਾਜਸੀ ਲੋਕਾਂ ਹਥ ਦੇ ਗਏ। ਅਸੀਂ ਰਾਜਸੀ ਲੋਕਾਂ ਦੀ ਨਿੰਦਾ ਨਹੀਂ ਪਏ ਕਰਦੇ ਹਾਂ, ਪਰ ਇਹ ਆਖਣਾ ਪੈਂਦਾ ਹੈ ਕਿ ਅਗਰ ਸਹੀ ਕਿਸਮ ਦੇ ਰਾਜਸੀ ਲੋਕਾਂ ਦੀ ਭਰਤੀ ਦਾ ਸਿਲਸਿਲਾ ਚਲ ਪੈਂਦਾ ਤਾਂ ਸ਼ਾਇਦ ਕੁਝ ਬਦ ਵੀ ਜਾਂਦਾ। ਸਾਡੇ ਪਾਸ ਅੰਗਰੇਜ਼ਾਂ ਦਾ ਸਥਾਪਿਤ ਪ੍ਰਸ਼ਾਸਨੀ ਢਾਂਚਾ ਸੀ ਅਤੇ ਇਸ ਲਈ ਰਾਜਸੀ ਖੇਤਰ ਵਿੱਚ ਸਿਰਫ ਉਨ੍ਹਾਂ ਲੋਕਾਂ ਦੀ ਭਰਤੀ ਹੀ ਕੀਤੀ ਜਾਣੀ ਚਾਹੀਦੀ ਸੀ ਜਿਹੜੇ ਇਸ ਪ੍ਰਸ਼ਾਸਨੀ ਢਾਂਚੇ ਵਿੱਚ ਹਾਜ਼ਰ ਲੋਕਾਂ ਤੋਂ ਉਤੇ ਦੀਆਂ ਯੋਗਤਾਵਾਂ ਰਖਦੇ ਹੁੰਦੇ। ਸਾਨੂੰ ਇਹ ਸਮਝ ਲੈਣਾ ਚਾਹੀਦਾ ਸੀ ਕਿ ਕੋਹੀ ਵੀ ਵਧ ਪੜ੍ਹਿਆ ਲਿਖਿਆ ਆਦਮੀ ਘਟ ਪੜ੍ਹੇ ਲਿਖੇ ਆਦਮੀ ਤਲੇ ਕੰਮ ਕਰਨ ਲਈ ਤਿਆਰ ਨਹੀਂ ਹੁੰਦਾ। ਇਹ ਮਨੋਵਿਗਿਆਨਕ ਪ੍ਰਸ਼ਨ ਹੈ। ਪੁਰਾਣੇ ਹਾਮਕਾਂ ਵਕਤ ਵੀ ਇਹ ਪ੍ਰਸ਼ਾਸਨੀ ਲੋਕੀਂ ਹਾਕਮਾਂ ਦਾ ਹੁਕਮ ਤਾਂ ਮਨੀ ਜਾਂਦੇ ਸਨ, ਪਰ ਸਾਡੇ ਸਾਹਮਣੇ ਉਹ ਸਾਰਾ ਕੁਝ ਪਿਆ ਹੈ ਜਿਹੜਾ ਪੁਰਾਣੇ ਹਾਕਮਾਂ ਨਾਲ ਵਾਪਰਦਾ ਰਿਹਾ ਹੈ ਅਤੇ ਇਸ ਮੁਲਕ ਦਾ ਕੋਈ ਵਧੀਆਂ ਇਤਿਹਾਸ ਹੀ ਨਹੀਂ ਸਿਰਜਿਆ ਗਿਆ। ਸਾਨੂੰ ਆਪਣੇ ਇਤਿਹਾਸ ਪਾਸੋ ਸਬਕ ਸਿਖਣਾ ਚਾਹੀਦਾ ਸੀ। ਸਾਡਾ ਸਾਰੇ ਦਾ ਸਾਰਾ ਇਤਿਹਾਸ ਇਸ ਕਰਕੇ ਹੀ ਖਰਾਬ ਰਿਹਾ ਹੈ ਕਿਉਂਕਿ ਇਹ ਖਾਨਦਾਨੀ ਰਾਜਾਂ ਵਿੱਚ ਨਾਲਾਇਕ ਤੋਂ ਨਾਲਾਇਕ ਸਾਬਿਜ਼ਾਦਾ ਵੀ ਗਦੀ ਉਤੇ ਬੈਠਦਾ ਰਿਹਾ ਹੈ ਅਤੇ ਮੁਲਕ ਦਾ ਬੇੜਾ ਗਰਕ ਕੀਤਾ ਜਾਂਦਾ ਰਿਹਾ ਹੈ। ਅਜ ਵੀ ਇਹ ਜਿਹੜੇ ਲੋਕ ਸੇਵਕ ਹਨ ਇਹ ਆਪਣੇ ਬਾਰੇ ਹੀ ਸੋਚਦੇ ਰਹੇ ਹਨ ਅਤੇ ਇਸ ਲਈ ਇਹ ਲੋਕਸੇਵਕਾਂ ਦੀ ਜਮਾਅਤ ਆਮ ਆਦਮੀ ਨਾਲੋਂ ਬਿਹਤਰ ਜੀਵਨ ਪਧਰ ਬਣਾ ਬੈਠੀ ਹੈ ਅਤੇ ਆਮ ਆਦਮੀ ਅਜ ਵੀ ਤਰਸ ਰਿਹਾ ਹੈ ਕਿ ਉਹ ਵੀ ਕਿਸੇ ਤਰ੍ਹਾਂ ਲੋਕ ਸੇਵਕਾਂ ਦੀ ਜਮਾਅਤ ਵਿੱਚ ਆ ਜਾਂਦਾ। ਇਹ ਕਮਾਲ ਦਾ ਪਰਜਾਤੰਤਰ ਆ ਗਿਆ ਹੈ ਕਿ ਜਥੇ ਲੋਕ ਸੇਵਕ ਬਿਹਤ ਜੀਵਨ ਜਿਉ ਰਹੇ ਹਨ ਅਤੇ ਲੋਕਾਂ ਨੂੰ ਸਿਰਫ ਇਹ ਵਡਿਆਈ ਹੀ ਮਿਲੀ ਹੈ ਕਿ ਉਹ ਮੁਲਕ ਦੇਮਾਲਕ ਹਨ ਅਤੇ ਆਪ ਆਪਣੀ ਹਥੀ ਲੋਕ ਸੇਵਕਾਂ ਦੀ ਚੋਣ ਕਰਦੇ ਹਨ। ਅਤੇ ਇਹ ਧੋਖਾ ਅਜ ਸਤ ਦਹਾਕਿਆਂ ਬਾਅਦ ਵੀ ਲੋਕਾਂ ਦੀ ਸਮਝ ਵਿੱਚ ਨਹੀਂ ਆ ਸਕਿਆ ਅਤੇ ਇਸ ਕਰਕੇ ਇਹ ਵੀ ਇਕ ਸਚਾਈ ਹੈ ਕਿ ਲੋਕਾਂ ਨੂੰ ਵੈਸਾ ਹੀ ਰਾਜ ਮਿਲਦਾ ਹੈ ਜਿਸ ਦੇ ਉਹ ਯੌੋਗ ਹੁੰਦੇ ਹਨ।

WRITTEN BY